ਰੋਜ਼ਾਨਾ ਕਲੌਂਜੀ ਦੀ ਵਰਤੋ ਨਾਲ ਸਰੀਰ ਦੀਆਂ ਕਈ ਸਮੱਸਿਆਵਾਂ ਤੋਂ ਪਾਓ ਛੁਟਕਾਰਾ

10/21/2017 6:21:30 PM

ਨਵੀਂ ਦਿੱਲੀ— ਉਂਝ ਤਾਂ ਕਲੌਂਜੀ ਦੀ ਵਰਤੋਂ ਖਾਣਾ ਬਣਾਉਣ ਲਈ ਕੀਤਾ ਜਾਂਦਾ ਹੈ ਪਰ ਇਸ ਦੇ ਔਸ਼ਧੀ ਗੁਣਾਂ ਕਾਰਨ ਇਸ ਨਾਲ ਕਈ ਤਰ੍ਹਾਂ ਦੇ ਰੋਗ ਦੂਰ ਹੋ ਸਕਦੇ ਹਨ। ਵਸਾ, ਪ੍ਰੋਟੀਨ, ਕਾਰਬੋਹਾਈਡ੍ਰੇਟ, ਕੈਲਸ਼ੀਅਮ, ਪੋਟਾਸ਼ੀਅਮ, ਲੋਹਾ, ਮੈਗਨੀਸ਼ੀਅਮ ਅਤੇ ਜਿੰਕ ਨਾਲ ਭਰਪੂਰ ਕਲੌਂਜੀ ਤੁਹਾਡੇ ਕਈ ਰੋਗਾਂ ਨੂੰ ਦੂਰ ਕਰਨ ਵਿਚ ਮਦਦ ਕਰਦੀ ਹੈ। ਆਓ ਜਾਣਦੇ ਹਾਂ ਕਲੌਂਜੀ ਦੇ ਫਾਇਦਿਆਂ ਬਾਰੇ...
1. ਜੋੜਾਂ ਦਾ ਦਰਦ
ਕਲੌਂਜੀ ਦੇ ਤੇਲ ਨਾਲ ਮਾਲਿਸ਼ ਕਰਨ ਨਾਲ ਤੁਹਾਡੇ ਜੋੜਾਂ, ਗੋਡਿਆਂ, ਸਿਰ ਦਰਦ, ਕਮਰ ਦਰਦ ਅਤੇ ਮਾਸਪੇਸ਼ੀਆਂ ਦਾ ਦਰਦ ਦੂਰ ਹੋ ਜਾਂਦੇ ਹਨ। 
2. ਪੇਟ ਸਾਫ 
ਹਾਜਮਾ ਖਰਾਬ ਹੋਣ 'ਤੇ ਕਲੌਂਜੀ ਦੀ ਵਰਤੋਂ ਕਰੋ। ਤੁਹਾਡਾ ਹਾਜਮਾ 2 ਮਿੰਟ ਵਿਚ ਠੀਕ ਹੋ ਜਾਵੇਗਾ। ਇਸ ਤੋਂ ਇਲਾਵਾ ਰੋਜ਼ਾਨਾ ਕਲੌਂਜੀ ਦੀ ਵਰਤੋਂ ਕਰਨ ਨਾਲ ਪੇਟ ਦੇ ਕੀੜੇ ਵੀ ਮਰ ਜਾਂਦੇ ਹਨ। 
3. ਦਿਲ ਦੀਆਂ ਬੀਮਾਰੀਆਂ
ਕਲੌਂਜੀ ਵਿਚ 1 ਚਮੱਚ ਤੇਲ ਅਤੇ ਦੁੱਧ ਮਿਲਾ ਕੇ ਰੋਜ਼ਾਨਾ ਵਰਤੋਂ ਕਰਨ ਨਾਲ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਵੀ ਘੱਟ ਹੋ ਜਾਂਦੀ ਹੈ। 
4. ਸੋਜ਼ ਵਿਚ ਆਰਾਮ
ਸਰੀਰ ਵਿਚ ਕਿਸੇ ਵੀ ਤਰ੍ਹਾਂ ਦੀ ਸੋਜ ਨੂੰ ਘੱਟ ਕਰਨ ਲਈ ਕਲੌਂਜੀ ਦਾ ਲੇਪ ਬਣਾ ਕੇ ਲਗਾਓ। ਸੋਜ਼ ਕੁਝ ਹੀ ਮਿੰਟਾਂ ਵਿਚ ਦੂਰ ਹੋ ਜਾਵੇਗੀ। 
5. ਡਾਈਬੀਟੀਜ਼ 
ਨਿਯਮਿਤ ਰੂਪ ਵਿਚ ਇਸ ਦੀ ਵਰਤੋਂ ਨਾਲ ਡਾਈਬੀਟੀਜ਼ ਦੇ ਮਰੀਜ਼ਾ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਨਾਲ ਸ਼ੂਗਰ ਕੰਟਰੋਲ ਵਿਚ ਰਹਿੰਦੀ ਹੈ। 
6. ਅੱਖਾਂ ਲਈ ਫਾਇਦੇਮੰਦ 
ਇਕ ਗਲਾਸ ਗਾਜਰ ਦੇ ਜੂਸ ਵਿਚ 10 ਬੂੰਦਾ ਕਲੌਂਜੀ ਦੇ ਤੇਲ ਦੀਆਂ ਪਾ ਕੇ ਪੀਣ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਸ ਨਾਲ ਅੱਖਾਂ ਵਿਚ ਸੋਜ, ਦਰਦ ਅਤੇ ਇਨਫੈਕਸ਼ਨ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।


Related News