Health Tips: ਗੈਸ ਦੀ ਸਮੱਸਿਆ ਹੋਣ ’ਤੇ ਲੋਕ ਕਦੇ ਵੀ ਭੁੱਲ ਕੇ ਨਾ ਖਾਣ ਇਹ ਸਬਜ਼ੀਆਂ, ਵੱਧ ਸਕਦੀ ਹੈ ਸਮੱਸਿਆ

Wednesday, Mar 16, 2022 - 11:57 AM (IST)

ਜਲੰਧਰ (ਬਿਊਰੋ) - ਢਿੱਡ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਤੁਹਾਡੇ ਖਾਣੇ ਕਰਕੇ ਹੁੰਦੀਆਂ ਹਨ। ਗੈਸ ਦੀ ਸਮੱਸਿਆ ਤੁਹਾਡੇ ਖ਼ਰਾਬ  ਪਾਚਨਤੰਤਰ ਕਰਕੇ ਹੁੰਦੀ ਹੈ। ਕਈ ਵਾਰ ਜ਼ਿਆਦਾ ਖਾਣ, ਭੁੱਖਾ ਰਹਿਣ, ਫਾਸਟ ਫੂਡ ਅਤੇ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਖਾਣ ਨਾਲ ਗੈਸ ਦੀ ਸਮੱਸਿਆ ਹੋ ਜਾਂਦੀ ਹੈ। ਇਸ ਨਾਲ ਛਾਤੀ ਵਿਚ ਅਤੇ ਗਲੇ ਵਿਚ ਜਲਣ ਹੋਣ ਲੱਗਦੀ ਹੈ। ਗ਼ਲਤ ਖਾਣ-ਪੀਣ ਦੇ ਨਾਲ-ਨਾਲ ਕਈ ਸਬਜ਼ੀਆਂ ਅਜਿਹੀਆਂ ਹਨ, ਜਿਨ੍ਹਾਂ ਨੂੰ ਖਾਣ ਨਾਲ ਗੈਸ ਦੀ ਸਮੱਸਿਆ ਹੋ ਜਾਂਦੀ ਹੈ। ਕਈ ਵਾਰ ਭੋਜਨ ਵਿਚ ਗੜਬੜੀ, ਦਿਨ ਭਰ ਬੈਠਣ ਅਤੇ ਕੰਮ ਕਰਨ ਜਾਂ ਜ਼ਿਆਦਾ ਚਾਹ ਪੀਣ ਨਾਲ ਗੈਸ ਦੀ ਸਮੱਸਿਆ ਹੋ ਜਾਂਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਉਨ੍ਹਾਂ ਸਬਜ਼ੀਆਂ ਦੇ ਬਾਰੇ ਦੱਸਾਂਗੇ, ਜੋ ਗੈਸ ਦੀ ਸਮੱਸਿਆ ਦਾ ਕਾਰਨ ਹੁੰਦੀਆਂ ਹਨ ਅਤੇ ਉਨ੍ਹਾਂ ਦਾ ਸੇਵਨ ਘੱਟ ਤੋਂ ਘੱਟ ਜਾਂ ਬਿਲਕੁਲ ਵੀ ਨਾ ਕਰੋ....

ਕੱਚਾ ਗੰਢਾ
ਕੱਚਾ ਗੰਢਾ ਖਾਣ ਨਾਲ ਗੈਸ ਦੀ ਪਰੇਸ਼ਾਨੀ ਵੱਧ ਸਕਦੀ ਹੈ। ਜੇਕਰ ਕੱਚੇ ਗੰਢੇ ਦੀ ਜ਼ਿਆਦਾ ਵਰਤੋਂ ਕੀਤੀ ਜਾਵੇ ਤਾਂ ਇਹ ਹਾਈਡਰੋਕਲੋਰਿਕ ਐਸਿਡ ਦੇ ਸੰਤੁਲਨ ਨੂੰ ਵਿਗਾੜ ਦਿੰਦਾ ਹੈ, ਜਿਸ ਨਾਲ ਗੈਸ ਦੀ ਸਮੱਸਿਆ ਹੋਣ ਲੱਗਦੀ ਹੈ। ਇਸ ਨਾਲ ਢਿੱਡ ਖ਼ਰਾਬ ਹੋਣ ’ਤੇ ਗੈਸ ਬਣ ਸਕਦੀ ਹੈ।

ਪੜ੍ਹੋ ਇਹ ਵੀ ਖ਼ਬਰ: Health Tips: ਜਲਦੀ ਭਾਰ ਘਟਾਉਣ ਦੇ ਚਾਹਵਾਨ ਲੋਕਾਂ ਲਈ ਖ਼ਾਸ ਖ਼ਬਰ, ਰੋਜ਼ਾਨਾ ਖਾਓ ਇਹ ਫਲ

ਕੱਚਾ ਟਮਾਟਰ
ਕੱਚਾ ਟਮਾਟਰ ਕਈ ਵਾਰ ਗੈਸ ਬਣਨ ਦਾ ਕਾਰਨ ਬਣ ਸਕਦਾ ਹੈ। ਇਸ ਵਿੱਚ ਵਿਟਾਮਿਨ-ਸੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਐਸਿਡ ਦੇ ਪੀ.ਐੱਚ. ਨੂੰ ਖ਼ਰਾਬ ਕਰਦੀ ਹੈ। ਗੈਸ ਦੀ ਸਮੱਸਿਆ ਹੋਣ ’ਤੇ ਕਦੇ ਵੀ ਟਮਾਟਰ ਨਾਲ ਬਣੀ ਸੌਸ, ਕੈਚਅੱਪ ਅਤੇ ਸੂਪ ਦਾ ਘੱਟ ਤੋਂ ਘੱਟ ਜਾਂ ਫਿਰ ਬਿਲਕੁਲ ਵੀ ਸੇਵਨ ਨਾ ਕਰੋ।

ਕਟਹਲ
ਕਟਹਲ ਦੀ ਸਬਜ਼ੀ ਵਿਚ ਫ਼ਾਈਬਰ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ, ਜੋ ਹਰ ਕਿਸੇ ਨੂੰ ਪਚਾਉਣਾ ਆਸਾਨ ਨਹੀਂ ਹੁੰਦਾ। ਇਸ ਲਈ ਇਹ ਸਬਜ਼ੀ ਕਈ ਲੋਕਾਂ ਨੂੰ ਬਦਹਜ਼ਮੀ ਦਾ ਕਾਰਨ ਬਣ ਸਕਦੀ ਹੈ। ਗੈਸ ਦੀ ਸਮੱਸਿਆ ਹੋਣ ’ਤੇ ਇਸ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ।

ਪੜ੍ਹੋ ਇਹ ਵੀ ਖ਼ਬਰ: Health Tips: ਜਾਣੋ ਕਿਹੜੇ ਕਾਰਨਾਂ ਕਰਕੇ ਹੁੰਦੀ ਹੈ ‘ਕਿਡਨੀ ਖ਼ਰਾਬ’, ਰਾਹਤ ਪਾਉਣ ਲਈ ਅਪਣਾਓ ਇਹ ਨੁਸਖ਼ੇ

ਬੈਂਗਣ
ਬੈਂਗਣ ਵਿੱਚ ਸੋਲੇਨਿਨ ਨਾਮਕ ਤੱਤ ਹੁੰਦਾ ਹੈ। ਇਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਗੈਸ, ਢਿੱਡ ਦਰਦ, ਉਲਟੀ, ਸਿਰਦਰਦ, ਖੁਜਲੀ ਅਤੇ ਜੋੜਾਂ ਵਿੱਚ ਦਰਦ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਬੈਂਗਣ ਦਾ ਘੱਟ ਸੇਵਨ ਕਰਨਾ ਚਾਹੀਦਾ ਹੈ ।

ਫੁੱਲ ਗੋਭੀ ਦੀ ਸਬਜ਼ੀ
ਫੁੱਲ ਗੋਭੀ ਵਿੱਚ ਇਸ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਾਡੇ ਢਿੱਡ ਨੂੰ ਖ਼ਰਾਬ ਕਰਦੇ ਹਨ। ਇਸ ਲਈ ਗੈਸ ਦੀ ਸਮੱਸਿਆ ਹੋਣ ’ਤੇ ਫੁੱਲ ਗੋਭੀ ਦਾ ਸੇਵਨ ਨਹੀਂ ਕਰਨਾ ਚਾਹੀਦਾ।  

ਪੜ੍ਹੋ ਇਹ ਵੀ ਖ਼ਬਰ: Health Tips : ਲੱਕ ’ਚ ਦਰਦ ਹੋਣ ’ਤੇ ਕਦੇ ਨਾ ਖਾਓ ਦਵਾਈ, ਘਰੇਲੂ ਤਰੀਕਿਆਂ ਨਾਲ ਇੰਝ ਪਾਓ ਰਾਹਤ


rajwinder kaur

Content Editor

Related News