ਕਿਸੇ ਵਰਦਾਨ ਤੋਂ ਘੱਟੀ ਨਹੀਂ ''ਲਸਣ'' ! ਰੋਜ਼ਾਨਾ ਖਾਲੀ ਪੇਟ ਖਾਣ ਨਾਲ ਮਿਲਣਗੇ

Sunday, Jun 07, 2026 - 09:28 AM (IST)

ਕਿਸੇ ਵਰਦਾਨ ਤੋਂ ਘੱਟੀ ਨਹੀਂ ''ਲਸਣ'' ! ਰੋਜ਼ਾਨਾ ਖਾਲੀ ਪੇਟ ਖਾਣ ਨਾਲ ਮਿਲਣਗੇ

ਹੈਲਥ ਡੈਸਕ - ਲਸਣ ਭਾਰਤੀ ਪਕਵਾਨਾਂ ਦਾ ਇਕ ਅਨਿੱਖੜਵਾਂ ਅੰਗ ਹੈ। ਇਸਦੀ ਵਰਤੋਂ ਭੋਜਨ ਦੇ ਸੁਆਦ ਨੂੰ ਵਧਾਉਣ ਲਈ ਕੀਤੀ ਜਾਂਦੀ ਹੈ। ਲਸਣ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਭਾਵੇਂ ਸੁਆਦ 'ਚ ਤਿੱਖਾ ਹੁੰਦਾ ਹੈ, ਪਰ ਇਸਦਾ ਸੇਵਨ ਕਈ ਸਿਹਤ ਲਾਭ ਪ੍ਰਦਾਨ ਕਰਦਾ ਹੈ। ਸਵੇਰੇ ਖਾਲੀ ਪੇਟ ਲਸਣ ਦੀ ਇਕ ਕਲੀ ਚਬਾਉਣ ਨਾਲ ਕਈ ਸਿਹਤ ਲਾਭ ਮਿਲ ਸਕਦੇ ਹਨ। ਇਸ ਦਾ ਜ਼ਿਕਰ ਅਸੀਂ ਹੀ ਨਹੀਂ ਖੁਦ ਮਾਹਿਰ ਵੀ ਕਰਦੇ ਹਨ। ਆਓ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ ਕਿ ਲਸਣ ਨਾਲ ਸਾਡੇ ਸਰੀਰ ਨੂੰ ਕੀ ਫਾਇਦੇ ਹੁੰਦੇ ਹਨ।

ਬਲੱਡ ਪ੍ਰੈਸ਼ਰ ਤੇ ਕੋਲੈਸਟ੍ਰਾਲ ਕਰੇ ਕੰਟ੍ਰੋਲ
ਮਾਹਿਰਾਂ ਅਨੁਸਾਰ, ਸਵੇਰੇ ਖਾਲੀ ਪੇਟ ਲਸਣ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਲਸਣ 'ਚ ਐਲੀਸਿਨ ਨਾਮਕ ਮਿਸ਼ਰਣ ਹੁੰਦਾ ਹੈ, ਜੋ ਖੂਨ ਦੀਆਂ ਨਾੜੀਆਂ ਨੂੰ ਆਰਾਮ ਦਿੰਦਾ ਹੈ। ਇਸਨੂੰ ਰੋਜ਼ਾਨਾ ਖਾਣ ਨਾਲ ਮਾੜੇ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕੀਤਾ ਜਾਂਦਾ ਹੈ ਅਤੇ ਚੰਗੇ ਕੋਲੈਸਟ੍ਰੋਲ ਨੂੰ ਵਧਾਇਆ ਜਾਂਦਾ ਹੈ।

ਇਮਿਊਨਿਟੀ ਕਰੇ ਬੂਸਟ
ਰੋਜ਼ਾਨਾ ਲਸਣ ਖਾਣ ਨਾਲ ਇਮਿਊਨਿਟੀ ਵਧਦੀ ਹੈ। ਲਸਣ 'ਚ ਐਂਟੀਆਕਸੀਡੈਂਟ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਦੇ ਹਨ ਅਤੇ ਜ਼ੁਕਾਮ ਅਤੇ ਫਲੂ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ 'ਚ ਮਦਦ ਕਰਦੇ ਹਨ। ਸਵੇਰੇ ਖਾਲੀ ਪੇਟ ਲਸਣ ਖਾਣ ਨਾਲ ਵਾਇਰਲ ਬਿਮਾਰੀਆਂ ਦਾ ਖ਼ਤਰਾ ਵੀ ਘੱਟ ਜਾਂਦਾ ਹੈ।

ਲਿਵਰ ਨੂੰ ਕਰੇ ਸਹੀ 
ਲਸਣ ਨੂੰ ਲਿਵਰ ਨੂੰ ਡੀਟੌਕਸੀਫਾਈ ਕਰਨ ਲਈ ਵੀ ਲਾਭਦਾਇਕ ਮੰਨਿਆ ਜਾਂਦਾ ਹੈ। ਲਸਣ 'ਚ ਐਂਟੀਆਕਸੀਡੈਂਟ ਅਤੇ ਸਲਫਰ ਹੁੰਦੇ ਹਨ, ਜੋ ਲਿਵਰ ਦੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ 'ਚ ਮਦਦ ਕਰ ਸਕਦੇ ਹਨ। ਇਸ ਲਈ, ਜੇਕਰ ਤੁਸੀਂ ਇਕ ਸਿਹਤਮੰਦ ਲਿਵਰ ਬਣਾਈ ਰੱਖਣਾ ਚਾਹੁੰਦੇ ਹੋ, ਤਾਂ ਕੱਚਾ ਲਸਣ ਖਾਓ।

ਸ਼ੂਗਰ ਨੂੰ ਰੱਖੇ ਕੰਟ੍ਰੋਲ
ਲਸਣ ਨੂੰ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਲਸਣ 'ਚ ਮੌਜੂਦ ਕੁਦਰਤੀ ਮਿਸ਼ਰਣ ਸਰੀਰ 'ਚ ਇਨਸੁਲਿਨ ਦੇ ਪੱਧਰ ਨੂੰ ਵਧਾਉਣ 'ਚ ਮਦਦ ਕਰਦੇ ਹਨ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ।

ਲੱਸਣ ਖਾਣ ਕੀ ਹੈ ਸਹੀ ਤਰੀਕਾ :-
ਮਾਹਿਰਾਂ ਅਨੁਸਾਰ, ਸਵੇਰੇ ਲਸਣ ਲਓ ਅਤੇ ਇਸਨੂੰ ਪੀਸ ਲਓ ਜਾਂ ਛੋਟੇ ਟੁਕੜਿਆਂ 'ਚ ਕੱਟ ਲਓ। ਫਿਰ, ਇਸਨੂੰ ਕੋਸੇ ਪਾਣੀ ਨਾਲ ਸੇਵਨ ਕਰੋ। ਅਜਿਹਾ ਕਰਨ ਨਾਲ ਕੁਝ ਦਿਨਾਂ  'ਚ ਹੀ ਫ਼ਰਕ ਪੈ ਜਾਵੇਗਾ।


author

Sunaina

Content Editor

Related News