ਸਰੀਰ ਲਈ 'ਅੰਮ੍ਰਿਤ' ਤੋਂ ਘੱਟ ਨਹੀਂ ਦੇਸੀ ਘਿਓ! ਰੋਜ਼ਾਨਾ ਸਵੇਰੇ ਖਾਲੀ ਪੇਟ ਖਾਣ ਨਾਲ ਮਿਲਣਗੇ ਬੇਮਿਸਾਲ ਫਾਇਦੇ

Thursday, Jun 04, 2026 - 09:37 AM (IST)

ਸਰੀਰ ਲਈ 'ਅੰਮ੍ਰਿਤ' ਤੋਂ ਘੱਟ ਨਹੀਂ ਦੇਸੀ ਘਿਓ! ਰੋਜ਼ਾਨਾ ਸਵੇਰੇ ਖਾਲੀ ਪੇਟ ਖਾਣ ਨਾਲ ਮਿਲਣਗੇ ਬੇਮਿਸਾਲ ਫਾਇਦੇ

ਹੈਲਥ ਡੈਸਕ - ਸਾਡੇ ਦੇਸ਼ 'ਚ ਸਦੀਆਂ ਤੋਂ ਦੇਸੀ ਘਿਓ ਨੂੰ ਸਿਹਤ ਦਾ ਖ਼ਜ਼ਾਨਾ ਮੰਨਿਆ ਗਿਆ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਰੋਜ਼ਾਨਾ ਸਵੇਰੇ ਉੱਠਦੇ ਹੀ ਖਾਲੀ ਪੇਟ ਸਿਰਫ਼ ਇਕ ਚਮਚ ਸ਼ੁੱਧ ਦੇਸੀ ਘਿਓ ਦਾ ਸੇਵਨ ਕੀਤਾ ਜਾਵੇ, ਤਾਂ ਇਹ ਸਰੀਰ ਲਈ ਕਿਸੇ ਅੰਮ੍ਰਿਤ ਤੋਂ ਘੱਟ ਨਹੀਂ ਹੁੰਦਾ? ਅੱਜ-ਕੱਲ੍ਹ ਦੇ ਡਾਇਟੀਸ਼ੀਅਨ ਅਤੇ ਸਿਹਤ ਮਾਹਰ ਵੀ ਇਸ ਨੂੰ ਇਕ ਸੁਪਰਫੂਡ ਮੰਨ ਰਹੇ ਹਨ।

ਜੇਕਰ ਤੁਸੀਂ ਸੋਚਦੇ ਹੋ ਕਿ ਘਿਓ ਖਾਣ ਨਾਲ ਸਿਰਫ਼ ਮੋਟਾਪਾ ਵਧਦਾ ਹੈ, ਤਾਂ ਤੁਸੀਂ ਬਿਲਕੁਲ ਗਲਤ ਹੋ। ਆਓ ਜਾਣਦੇ ਹਾਂ ਸਵੇਰੇ ਖਾਲੀ ਪੇਟ 1 ਚਮਚ ਦੇਸੀ ਘਿਓ ਖਾਣ ਦੇ 5 ਬਿਹਤਰੀਨ ਫਾਇਦੇ :-

ਦਿਮਾਗ ਦੀ ਸ਼ਕਤੀ ਵਧਾਵੇ 
ਦੇਸੀ ਘਿਓ 'ਚ ਮੌਜੂਦ ਹੈਲਦੀ ਫੈਟਸ ਦਿਮਾਗ ਦੀਆਂ ਕੋਸ਼ਿਕਾਵਾਂ ਨੂੰ ਪੋਸ਼ਣ ਦਿੰਦੇ ਹਨ। ਇਸ ਨਾਲ ਯਾਦਦਾਸ਼ਤ ਮਜ਼ਬੂਤ ਹੁੰਦੀ ਹੈ ਅਤੇ ਅਲਜ਼ਾਈਮਰ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਟਲਦਾ ਹੈ।

ਕਬਜ਼ ਨੂੰ ਜੜ੍ਹੋਂ ਖ਼ਤਮ ਕਰੇ 
ਜਿਨ੍ਹਾਂ ਲੋਕਾਂ ਦਾ ਪੇਟ ਸਾਫ਼ ਨਹੀਂ ਹੁੰਦਾ, ਉਨ੍ਹਾਂ ਲਈ ਇਹ ਰਾਮਬਾਣ ਇਲਾਜ ਹੈ। ਖਾਲੀ ਪੇਟ ਘਿਓ ਖਾਣ ਨਾਲ ਸਾਡੀ ਆਂਦਰਾਂ ਦੀ ਲੁਬਰੀਕੇਸ਼ਨ ਹੁੰਦੀ ਹੈ, ਜਿਸ ਨਾਲ ਪੇਟ ਦੀ ਗੰਦਗੀ ਆਸਾਨੀ ਨਾਲ ਬਾਹਰ ਨਿਕਲ ਜਾਂਦੀ ਹੈ ਅਤੇ ਪੁਰਾਣੀ ਤੋਂ ਪੁਰਾਣੀ ਕਬਜ਼ ਅਤੇ ਐਸੀਡਿਟੀ ਠੀਕ ਹੁੰਦੀ ਹੈ।

ਚਿਹਰੇ 'ਤੇ ਆਉਂਦੈ ਕੁਦਰਤੀ ਨਿਖਾਰ
ਦੇਸੀ ਘਿਓ ਸਰੀਰ ਨੂੰ ਅੰਦਰੋਂ ਡੀਟੌਕਸ (ਸਾਫ਼) ਕਰਦਾ ਹੈ। ਜਦੋਂ ਸਰੀਰ ਅੰਦਰੋਂ ਸਾਫ਼ ਹੁੰਦਾ ਹੈ, ਤਾਂ ਉਸ ਦਾ ਅਸਰ ਚਿਹਰੇ 'ਤੇ ਦਿਖਾਈ ਦਿੰਦਾ ਹੈ। ਇਸ ਨਾਲ ਸਕਿਨ ਨਰਮ ਹੁੰਦੀ ਹੈ, ਖੁਸ਼ਕੀ ਦੂਰ ਹੁੰਦੀ ਹੈ ਅਤੇ ਚਿਹਰੇ 'ਤੇ ਗਲੋ ਆਉਂਦਾ ਹੈ।

ਜੋੜਾਂ ਦੇ ਦਰਦ ਤੋਂ ਰਾਹਤ
ਉਮਰ ਵਧਣ ਨਾਲ ਜੋੜਾਂ 'ਚੋਂ ਗਰੀਸ ਖ਼ਤਮ ਹੋਣ ਲੱਗਦੀ ਹੈ, ਜਿਸ ਨਾਲ ਗੋਡਿਆਂ ਅਤੇ ਜੋੜਾਂ 'ਚ ਦਰਦ ਹੁੰਦਾ ਹੈ। ਦੇਸੀ ਘਿਓ ਹੱਡੀਆਂ ਅਤੇ ਜੋੜਾਂ ਨੂੰ ਕੁਦਰਤੀ ਗਰੀਸ ਪ੍ਰਦਾਨ ਕਰਦਾ ਹੈ, ਜਿਸ ਨਾਲ ਜੋੜਾਂ ਦਾ ਦਰਦ ਗਾਇਬ ਹੋ ਜਾਂਦਾ ਹੈ।

ਭਾਰ ਘਟਾਉਣ 'ਚ ਮਦਦਗਾਰ 
ਦੇਸੀ ਘਿਓ 'ਚ 'ਬਿਊਟੀਰਿਕ ਐਸਿਡ' ਹੁੰਦਾ ਹੈ ਜੋ ਸਰੀਰ ਦੇ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ। ਸਵੇਰੇ ਖਾਲੀ ਪੇਟ ਇਸ ਨੂੰ ਖਾਣ ਨਾਲ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ, ਜਿਸ ਨਾਲ ਵਧਦੇ ਭਾਰ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।

ਵਰਤਣ ਦਾ ਸਹੀ ਤਰੀਕਾ ਕੀ ਹੈ?

- ਰੋਜ਼ਾਨਾ ਸਵੇਰੇ ਉੱਠ ਕੇ ਖਾਲੀ ਪੇਟ 1 ਛੋਟਾ ਚਮਚ ਦੇਸੀ ਘਿਓ (ਗਾਂ ਦਾ ਘਿਓ ਸਭ ਤੋਂ ਬੈਸਟ) ਖਾਓ।
- ਇਸ ਨੂੰ ਖਾਣ ਤੋਂ ਬਾਅਦ ਇਕ ਗਲਾਸ ਕੋਸਾ ਪਾਣੀ ਪੀਓ।
- ਯਾਦ ਰਹੇ, ਘਿਓ ਖਾਣ ਤੋਂ ਬਾਅਦ ਅੱਧੇ ਘੰਟੇ (30 ਮਿੰਟ) ਤੱਕ ਚਾਹ, ਕੌਫੀ ਜਾਂ ਨਾਸ਼ਤਾ ਨਹੀਂ ਕਰਨਾ ਹੈ।

ਨੋਟ :- ਜਿਨ੍ਹਾਂ ਲੋਕਾਂ ਨੂੰ ਦਿਲ ਦੀ ਬਿਮਾਰੀ ਹੈ, ਹਾਈ ਕੋਲੈਸਟ੍ਰੋਲ ਹੈ ਜਾਂ ਲਿਵਰ ਦੀ ਕੋਈ ਗੰਭੀਰ ਸਮੱਸਿਆ ਹੈ, ਉਹ ਇਸ ਨੁਸਖੇ ਨੂੰ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲੈਣ।


author

Sunaina

Content Editor

Related News