ਜਾਣੋ ਕਿਹੜੇ ਫਲ ਦਾ ਕਿੰਨਾ ਹੈ ਫਾਇਦਾ

02/13/2019 4:10:15 PM

ਜਲੰਧਰ— ਖਾਣ 'ਚ ਫਲ ਜਿੰਨੇ ਸੁਆਦ ਹੁੰਦੇ ਹਨ, ਉਨੇ ਹੀ ਸਿਹਤ ਲਈ ਵੀ ਲਾਭਦਾਇਕ ਹੁੰਦੇ ਹਨ। ਡਾਕਟਰਸ ਵੀ ਸਿਹਤਮੰਦ ਰਹਿਣ ਲਈ ਫਲ ਖਾਣ ਦੀ ਸਲਾਹ ਦਿੰਦੇ ਹਨ। ਫਲਾਂ 'ਚ ਪ੍ਰੋਟੀਨ, ਵਿਟਾਮਿਨ, ਫਾਈਬਰ, ਐਂਟੀਆਕਸੀਡੈਂਟ, ਫਾਈਬਰ ਵਰਗੇ ਕਈ ਪੋਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਵਧੀਆ ਸਿਹਤ ਲਈ ਬੇਹੱਦ ਜ਼ਰੂਰੀ ਹਨ। ਅੱਜ ਅਸੀਂ ਤੁਹਾਨੂੰ ਫਲਾਂ ਦੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ ਕਿ ਕਿਹੜਾ ਫਲ ਸਰੀਰ ਨੂੰ ਕਿੰਨਾ ਫਾਇਦਾ ਦਿੰਦਾ ਹੈ। 
ਕਿਉਂ ਜ਼ਰੂਰੀ ਹੁੰਦਾ ਹੈ ਸਮੇਂ 'ਤੇ ਫਲ ਖਾਣਾ? 
ਫਲ ਸਾਡੇ ਸਰੀਰ ਨੂੰ ਫਰੈਕਟੋਜ਼ (ਫਲਾਂ ਦੇ ਰਸ ਦਾ ਮਿੱਠਾ) ਦਿੰਦੇ ਹਨ, ਜੋ ਆਸਾਨੀ ਨਾਲ ਫੈਟ 'ਚ ਬਦਲ ਜਾਂਦਾ ਹੈ। ਇਸ ਲਈ ਸ਼ਾਮ ਨੂੰ 6 ਵਜੇ ਤੋਂ ਬਾਅਦ ਫਲ ਖਾਣ ਨਾਲ ਪਾਚਣਤੰਤਰ ਪ੍ਰਭਾਵਿਤ ਹੁੰਦਾ ਹੈ। ਸਵੇਰ ਦੇ ਸਮੇਂ ਖਾਲੀ ਪੇਟ ਫਲ ਖਾਣ ਨਾਲ ਕਾਫੀ ਫਾਇਦੇ ਹੁੰਦੇ ਹਨ। ਫਲਾਂ ਨੂੰ ਬ੍ਰੇਕਫਾਸਟ ਦੇ ਤੌਰ 'ਤੇ ਵੀ ਲਿਆ ਜਾ ਸਕਦਾ ਹੈ। 


ਫਲ ਖਾਣ ਦਾ ਸਹੀ ਸਮਾਂ ਅਤੇ ਫਾਇਦੇ 
ਚੈਰੀ

ਚੈਰੀ 'ਚ ਪੈਟੋਥੈਨਿਕ, ਕੈਲਸ਼ੀਅਮ, ਪੋਟਾਸ਼ੀਅਮ, ਆਇਰਨ, ਮੈਗਨੀਸ਼ੀਅਮ, ਵਿਟਾਮਿਨ-ਸੀ ਅਤੇ ਬੀ-6 ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ, ਜਿਸ ਨਾਲ ਨਰਵਸ ਸਿਸਟਮ ਸਹੀ ਹੁੰਦਾ ਹੈ। ਤੁਸੀਂ ਬ੍ਰੇਕਫਾਸਟ ਦੇ ਸਮੇਂ ਇਸ ਦੀ ਵਰਤੋਂ ਕਰ ਸਕਦੋ ਹੋ। 

PunjabKesari
ਅੰਗੂਰ 
ਅੰਗੂਰ ਵਿਚ ਸਹੀ ਮਾਤਰਾ 'ਚ ਕੈਲੋਰੀ, ਫਾਈਬਰ ਅਤੇ ਵਿਟਾਮਿਨ ਸੀ ਅਤੇ ਈ ਪਾਏ ਜਾਂਦੇ ਹਨ, ਜੋ ਸਿਹਤਮੰਦ ਰਹਿਣ ਲਈ ਬਹੁਤ ਜ਼ਰੂਰੀ ਹਨ। ਖੱਟੇ-ਮਿੱਠੇ ਅੰਗੂਰ ਦਾ ਸੇਵਨ ਖੂਨ ਦੀਆਂ ਕੋਸ਼ਿਕਾਵਾਂ ਨੂੰ ਸਹੀ ਰੱਖਦਾ ਹੈ। ਇਸ ਦੇ ਨਾਲ ਹੀ ਸਰੀਰ 'ਚ ਪਾਣੀ ਦੇ ਸੰਤੁਲਨ ਨੂੰ ਠੀਕ ਰੱਖਣ ਦਾ ਕੰਮ ਕਰਦੇ ਹਨ ਪਰ ਖਾਲੀ ਪੇਟ ਖਾਣ ਨਾਲ ਲਾਭ ਮਿਲਦਾ ਹੈ। 
ਆੜੂ 
ਆੜੂ 'ਚ ਪੋਟਾਸ਼ੀਅਮ, ਆਇਰਨ, ਕਾਰਬੋਹਾਈਡ੍ਰਟੇਸ, ਪ੍ਰੋਟੀਨ ਅਤੇ ਮਿਨਰਲਸ ਅਤੇ ਫਾਈਬਰ ਮਾਤਰਾ 'ਚ ਹੁੰਦੇ ਹਨ, ਜੋ ਕਿ ਸਰੀਰ ਇਮਿਊਨ ਸਿਸਟਮ ਨੂੰ ਸਹੀ ਰੱਖਦੇ ਹਨ। ਜੇਕਰ ਤੁਸੀਂ ਇਸ ਨੂੰ ਨਾਸ਼ਤੇ 'ਚ ਖਾਂਦੇ ਹੋ ਤਾਂ ਦੁਪਹਿਰ ਦੇ ਖਾਣੇ ਤੱਕ ਤੁਹਾਨੂੰ ਅਤੇ ਕੁਝ ਖਾਣ ਦੀ ਲੋੜ ਨਹੀਂ ਹੁੰਦੀ, ਜਿਸ ਨਾਲ ਭਾਰ ਕੰਟਰੋਲ ਕਰਨ 'ਚ ਮਦਦ ਮਿਲੇਗੀ।
ਤਰਬੂਜ 
ਤਰਬੂਜ ਦਿਲ ਦੀਆਂ ਬੀਮਾਰੀਆਂ ਨੂੰ ਕੰਟੋਰਲ ਕਰਨ 'ਚ ਮਦਦ ਕਰਦਾ ਹੈ, ਜਿਸ ਨਾਲ ਤੁਸੀਂ ਹਾਰਟ ਅਟੈਕ ਵਰਗੀਆਂ ਕਈ ਸਮੱਸਿਆਵਾਂ ਤੋਂ ਬਚੇ ਰਹਿੰਦੇ ਹਨ। ਇਸ ਦੇ ਇਲਾਵਾ ਤਰਬੂਜ ਕਾਰਬੋਹਾਈਡ੍ਰੇਟਸ, ਪ੍ਰੋਟੀਨ, ਵਿਟਾਮਿਨ ਸੀ, ਏ ਅਤੇ ਬੀ ਦਾ ਸਭ ਤੋਂ ਵਧੀਆ ਸਰੋਤ ਹੈ। ਤੁਸੀਂ ਇਸ ਨੂੰ ਸਵੇਰੇ ਜਾਂ ਦੁਪਹਿਰ ਦੇ ਸਮੇਂ ਖਾ ਸਕਦੇ ਹੋ। 

PunjabKesari
ਸੰਤਰਾ 
ਸਿਹਤ ਦੇ ਨਾਲ-ਨਾਲ ਸੰਤਰੇ ਦਾ ਸੇਵਨ ਚਮੜੀ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ 'ਚ ਅਮੀਨੋ ਐਸਿਡ, ਵਿਟਾਮਿਨ ਸੀ, ਏ ਅਤੇ ਬੀ ਵਰਗੇ ਪੋਸ਼ਟਿਕ ਤੱਤ ਪਾਏ ਜਾਂਦੇ ਹਨ। ਸੰਤਰੇ ਨੂੰ ਕਦੇ ਵੀ ਸਵੇਰੇ ਅਤੇ ਰਾਤ ਦੇ ਸਮੇਂ ਨਹੀਂ ਖਾਣਾ ਚਾਹੀਦਾ। ਦੁਪਹਿਰ ਦੇ ਸਮੇਂ ਸੰਤਰਾ ਖਾਣਾ ਵਧੀਆ ਹੁੰਦਾ ਹੈ। 
ਸੇਬ
ਬੀਮਾਰੀਆਂ ਤੋਂ ਬਚਣ ਲਈ ਡਾਕਟਰਸ ਰੋਜ਼ਾਨਾ, ਇਕ ਸੇਬ ਖਾਣ ਦੀ ਸਲਾਹ ਦਿੰਦੇ ਹਨ। ਸਵੇਰੇ 1 ਸੇਬ ਖਾਣ ਨਾਲ ਨਾ ਸਿਰਫ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਸਗੋਂ ਤੁਸੀਂ ਦਿਲ ਅਤੇ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਵੀ ਬਚੇ ਰਹਿੰਦੇ ਹੋ। ਇਸ ਦੇ ਇਲਾਵਾ ਇਸ ਦਾ ਸੇਵਨ ਚਮੜੀ ਲਈ ਵੀ ਫਾਇਦੇਮੰਦ ਹੁੰਦਾ ਹੈ। 
ਕੀਵੀ
100 ਗ੍ਰਾਮ ਕੀਵੀ 'ਚ 61 ਕੈਲੋਰੀ, 14.66 ਗ੍ਰਾਮ ਕਾਰਬੋਹਾਈਡ੍ਰੇਟਸ, 1 ਗ੍ਰਾਮ ਫਾਈਬਰ, 25 ਗ੍ਰਾਮ ਮਾਈਕ੍ਰੋਗਾਰਮ ਫੋਲਿਕ ਐਸਿਡ ਕਈ ਤੱਤ ਮੌਜੂਦ ਹੁੰਦੇ ਹਨ। ਇਹ ਦਿਲ ਸਿਹਤਮੰਦ ਰੱਖਣ ਦੇ ਨਾਲ-ਨਾਲ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ। ਕੀਵੀ ਦਾ ਫਲ ਦੀ ਤੁਸੀਂ ਕਿਸੇ ਵੀ ਸਮੇਂ ਖਾ ਸਕਦੇ ਹੋ। 

PunjabKesari
ਅੰਬ 
ਅੰਬ ਇਕ ਅਜਿਹਾ ਫਲ ਹੈ, ਜਿਸ ਨੂੰ ਤੁਸੀਂ ਕਦੇ ਵੀ ਖਾ ਸਕਦੇ ਹੋ ਪਰ ਭੋਜਨ ਤੋਂ ਇਕ ਘੰਟਾ ਪਹਿਲਾਂ ਜਾਂ ਬਾਅਦ 'ਚ ਇਸ ਦਾ ਸੇਵਨ ਕਰਨਾ ਜ਼ਿਆਦਾ ਵਧੀਆ ਹੋਵੇਗਾ। ਅੰਬ 'ਚ ਮੌਜੂਦ ਐਂਟੀਆਕਸੀਡੈਂਟ ਕੋਲੇਨ ਕੈਂਸਰ ਵਰਗੀ ਬੀਮਾਰੀ ਤੋਂ ਬਚਾਉਂਦਾ ਹੈ। ਇਸ ਦੇ ਇਲਾਵਾ ਇਸ ਦਾ ਸੇਵਨ ਅੱਖਾਂ ਲਈ ਵੀ ਫਾਇਦੇਮੰਦ ਹੁੰਦਾ ਹੈ। 
ਪਾਈਨਐਪਲ
ਐਂਟੀਆਕਸੀਡੈਂਟਸ, ਫਾਈਬਰ, ਵਿਟਾਮਿਨ-ਏ, ਸੀ, ਕੈਲਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਅਤੇ ਮੈਂਗਜ਼ੀਨ ਦੇ ਗੁਣਾਂ ਨਾਲ ਭਰਪੂਰ ਪਾਈਨਐਪਲ ਦਾ ਸੇਵਨ ਵੀ ਤੁਹਾਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ। ਇਹ ਪਾਚਣ ਕਿਰਿਆ ਨੂੰ ਵਧਾਉਣ ਦੇ ਨਾਲ-ਨਾਲ ਹਾਈ ਬਲੱਡ ਪ੍ਰੈਸ਼ਰ ਵਧਾਉਣ ਨੂੰ ਵੀ ਕੰਟਰੋਲ ਕਰਦਾ ਹੈ। ਸਵੇਰੇ ਨਾਸ਼ਤੇ ਦੇ ਸਮੇਂ ਇਸ ਦਾ ਸੇਵਨ ਕਰਨ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ। 

PunjabKesari
ਬਲਿਊਬੇਰੀ 
ਬਲਿਊਬੇਰੀ ਜਿੰਨਾ ਖਾਣ 'ਚ ਸੁਆਦ ਹੁੰਦਾ ਹੈ, ਉਨਾ ਹੀ ਦਿਲ ਲਈ ਵੀ ਫਾਇਦੇਮੰਦ ਹੁੰਦਾ ਹੈ। ਐਂਟੀ-ਆਕਸੀਡੈਂਟਸ ਨਾਲ ਭਰਪੂਰ ਬਲਿਊਬੇਰੀ ਹਾਈਪਰਟੈਨਸ਼ਨ, ਬਲੱਡ ਪ੍ਰੈਸ਼ਰ ਦੇ ਨਾਲ-ਨਾਲ ਭਾਰ ਵੀ ਕੰਟਰੋਲ 'ਚ ਕਰਦਾ ਹੈ। ਇਸ ਦੇ ਇਲਾਵਾ ਬਲਿਊਬੇਰੀ ਦਾ ਫੇਸ ਮਾਸਕ ਲਗਾਉਣ ਨਾਲ ਝੂਰੀਆਂ ਅਤੇ ਛਾਈਆਂ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਇਸ ਨੂੰ ਖਾਣ ਦਾ ਸਭ ਤੋਂ ਵਧੀਆ ਸਮਾਂ ਸਵੇਰੇ ਅਤੇ ਸ਼ਾਮ ਦਾ ਹੁੰਦਾ ਹੈ। 
ਸਟ੍ਰਾਬਰੀ
ਸਟ੍ਰਾਬਰੀ 'ਚ ਮੌਜੂਦ ਵਿਟਾਮਿਨ-ਸੀ ਅਤੇ ਐਂਟੀ ਆਕਸੀਡੈਂਟ ਵਧਦੀ ਉਮਰ ਦੇ ਲੱਛਣਾਂ ਨੂੰ ਘੱਟ ਕਰਨ ਦੇ ਨਾਲ-ਨਾਲ ਬੀਮਾਰੀਆਂ ਨੂੰ ਵੀ ਦੂਰ ਭਜਾਉਂਦੇ ਹਨ। ਸਟ੍ਰਾਬੇਰੀ 'ਚ ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ, ਸੋਡੀਅਮ, ਵਿਟਾਮਿਨ-ਏ, ਸੀ, ਡੀ, ਈ ਵਰਗੇ ਕਈ ਤੱਤ ਹੁੰਦੇ ਹਨ, ਜਿਸ ਨਾਲ ਤੁਸੀਂ ਕੈਂਸਰ ਅਤੇ ਦਿਲ ਸਬੰਧੀ ਰੋਗਾਂ ਤੋਂ ਬਚੇ ਰਹਿੰਦੇ ਹੋ। ਇਸ ਦਾ ਸੇਵਨ ਤੁਸੀਂ ਬ੍ਰੇਕਫਾਸਟ ਜਾਂ ਸ਼ਾਮ ਨੂੰ ਸਨੈਕਸ ਦੇ ਰੂਪ 'ਚ ਕਰ ਸਕਦੇ ਹੋ।


shivani attri

Content Editor

Related News