ਫੂਡ ਐਲਰਜੀ ਨੂੰ ਖ਼ਤਮ ਕਰਨ ਲਈ ਘਰੇਲੂ ਨੁਸਖ਼ੇ

Friday, Dec 04, 2015 - 02:13 PM (IST)

ਸਫ਼ਾਈ ਨਾਲ ਨਾ ਬਣੇ ਭੋਜਨ ਨੂੰ ਖਾਣ ਨਾਲ ਸਰੀਰ ਵਿਚ ਹੋਣ ਵਾਲੀ ਗੜਬੜ ਹੀ ਫੂਡ ਐਲਰਜੀ ਕਹਾਉਂਦੀ ਹੈ ਪਰ ਕਈ ਵਾਰ ਸਫ਼ਾਈ ਨਾਲ ਬਣਿਆ ਭੋਜਨ ਵੀ ਫੂਡ ਐਲਰਜੀ ਕਰ ਦਿੰਦਾ ਹੈ। ਇਸ ਦੇ ਲੱਛਣ ਇਸ ਪ੍ਰਕਾਰ ਹਨ -

ਸਰੀਰ ''ਤੇ ਲਾਲ ਧੱਬੇ, ਖੁਜਲੀ ਅਤੇ ਉਲਟੀ ਦੀ ਸਮੱਸਿਆ ਹੋਣਾ ਆਦਿ ਇਸ ਦੇ ਲੱਛਣ ਹਨ। ਕੁੱਝ ਖਾਸ ਖੁਰਾਕੀ ਪਦਾਰਥਾਂ ਵਿਚ ਐਲਰਜੀ ਕਰਨ ਦੇ ਤੱਤ ਹੁੰਦੇ ਹਨ ਜਿਵੇਂ ਦੁੱਧ, ਮੱਛੀ, ਅੰਡਾ, ਕਣਕ ਆਦਿ ਵਿਚ ਇਹ ਤੱਤ ਵਧੇਰੇ ਹਨ। ਫੂਡ ਐਲਰਜੀ ਤੋਂ ਬਚਣ ਲਈ ਕੁਝ ਉਪਾਅ—
1.  ਜਿਨ੍ਹਾਂ ਲੋਕਾਂ ਨੂੰ ਜਿਸ ਵੀ ਪਦਾਰਥ ਤੋਂ ਐਲਰਜੀ ਹੋਵੇ ਉਨ੍ਹਾਂ ਨੂੰ ਉਸ ਭੋਜਨ ਨੂੰ ਖਾਣਾ ਬੰਦ ਕਰ ਦੇਣਾ ਚਾਹੀਦਾ ਹੈ। ਜਿਨ੍ਹਾਂ ਨੂੰ ਲੈਕਟੋਜ ਦੁੱਧ ਤੋਂ ਐਲਰਜੀ ਹੈ, ਉਹ ਸੋਇਆ ਦੁੱਧ ਲੈ ਸਕਦੇ ਹਨ।
2.  ਕੇਲਾ ਖਾਣ ਨਾਲ ਐਲਰਜੀ ਦੇ ਤੱਤਾਂ ਨੂੰ ਘਟਾਇਆ ਜਾ ਸਕਦਾ ਹੈ। ਇਸ ਨਾਲ ਪੇਟ ਦੀਆਂ ਬੀਮਾਰੀਆਂ ਵੀ ਦੂਰ ਹੁੰਦੀਆਂ ਹਨ।
3.  ਵਿਟਾਮਿਨ ''ਸੀ'' ਦੀ ਵਰਤੋਂ ਕਰਨਾ ਵੀ ਲਾਭਦਾਇਕ ਹੈ। ਅਜਿਹੇ ਫਲ ਅਤੇ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ ਜੋ ਤੁਹਾਨੂੰ ਐਲਰਜੀ ਨਾ ਕਰਨ।
4.  ਲੰਬੇ ਸਮੇਂ ਤੋਂ ਹੋਣ ਵਾਲੀ ਐਲਰਜੀ ਤੋਂ ਬਚਾਅ ਲਈ ਕੈਸਟਰ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। ਇਕ ਕੱਪ ਪਾਣੀ ਵਿਚ ਇਸ ਤੇਲ ਦੀਆਂ 5 ਤੋਂ 6 ਬੂੰਦਾਂ ਪਾਓ ਅਤੇ ਹਰ ਰੋਜ਼ ਸਵੇਰੇ ਖਾਲੀ ਪੇਟ ਪੀਓ।
5.  ਵਿਟਾਮਨ ''ਈ'' ਵੀ ਐਲਰਜੀ ਤੋਂ ਬਚਾਉਣ ਲਈ ਵਧੀਆ ਹੈ। ਜਿਸ ਬੱਚੇ ਦੀ ਮਾਂ ਨੂੰ ਵਿਟਾਮਨ ''ਈ'' ਦੀ ਕਮੀ ਹੁੰਦੀ ਹੈ ਉਸ ਨੂੰ ਅਤੇ ਉਸਦੇ ਬੱਚੇ ਨੂੰ ਐਲਰਜੀ ਜਲਦੀ ਹੁੰਦੀ ਹੈ। ਇਸ ਲਈ ਭੋਜਨ ਵਿਚ ਪਾਲਕ, ਬਦਾਮ, ਸੂਰਜਮੁਖੀ ਦੇ ਬੀਜ, ਜੈਤੂਨ ਦਾ ਤੇਲ ਆਦਿ ਦੀ ਵਰਤੋਂ ਵਧਾਉਣੀ ਚਾਹੀਦੀ ਹੈ।
6.  ਅਲਸੀ ਦੇ ਤੇਲ ਦੀ ਵਰਤੋਂ ਐਲਰਜੀ ਤੋਂ ਬਚਾਓ ਲਈ ਵਧੀਆ ਹੈ। ਮਸ਼ਰੂਮ, ਮੱਛੀ ਦਾ ਤੇਲ, ਪਨੀਰ, ਅੰਡੇ, ਮੀਟ ਅਤੇ ਸ਼ਕਰਕੰਦੀ ਵੀ ਲਾਭਦਾਇਕ ਹਨ।
7.  ਨਿੰਬੂ ਦੀ ਵਰਤੋਂ ਨਾਲ ਬੇਲੋੜੇ ਪਦਾਰਥ ਸਰੀਰ ਵਿਚੋਂ ਨਿਕਲ ਜਾਂਦੇ ਹਨ। ਪ੍ਰੋਟੀਨ ਨਾਲ ਪਾਚਣ ਸ਼ਕਤੀ ਵੀ ਵੱਧਦੀ ਹੈ।
8.  ਗਾਜਰ ਦਾ ਰਸ ਪੌਸ਼ਟਿਕ ਅਤੇ ਐਂਟੀਆਕਸੀਡੈਂਟ ਤੱਤਾਂ ਨਾਲ ਭਰਪੂਰ ਹੁੰਦਾ ਹੈ।
ਇਸ ਤੋਂ ਇਲਾਵਾ ਜੇਕਰ ਕੋਈ ਵੀ ਗੰਭੀਰ ਲੱਛਣ ਦਿਖਾਈ ਦੇਵੇ ਤਾਂ ਡਾਕਟਰੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।


Related News