ਬੱਚਿਆਂ ਦੀ ਖੁਰਾਕ ਨੂੰ ਕੈਲਰੀ ਭਰਪੂਰ ਬਣਾਉਣ ਲਈ ਫਾਲੋਅ ਕਰੋ ਇਹ ਟਿਪਸ, ਮਿਲੇਗਾ ਲੋੜੀਂਦਾ ਪੋਸ਼ਣ
Thursday, Aug 24, 2023 - 12:59 PM (IST)

ਜਲੰਧਰ (ਬਿਊਰੋ)– ਬੱਚੇ ਅਕਸਰ ਖਾਣ-ਪੀਣ ਨੂੰ ਲੈ ਕੇ ਪ੍ਰੇਸ਼ਾਨ ਕਰਦੇ ਹਨ, ਜਿਸ ਕਾਰਨ ਉਨ੍ਹਾਂ ਦੇ ਸਰੀਰ ਨੂੰ ਪੂਰਾ ਪੋਸ਼ਣ ਨਹੀਂ ਮਿਲਦਾ। ਬੱਚਿਆਂ ਨੂੰ ਲੋੜੀਂਦਾ ਪੋਸ਼ਣ ਮੁਹੱਈਆ ਕਰਵਾਉਣ ਦਾ ਕੰਮ ਖ਼ਾਸ ਕਰਕੇ ਉਨ੍ਹਾਂ ਦੀ ਮਾਂ ਦੀ ਜ਼ਿੰਮੇਵਾਰੀ ਹੈ। ਹਾਲਾਂਕਿ ਇਸ ਦੇ ਲਈ ਮਾਂ ਨੂੰ ਕਈ ਯਤਨ ਕਰਨੇ ਪੈਂਦੇ ਹਨ। ਬੱਚੇ ਭੋਜਨ ਦਾ ਰੰਗ ਤੇ ਸੁਆਦ ਦੇਖ ਕੇ ਫ਼ੈਸਲਾ ਕਰਦੇ ਹਨ ਕਿ ਕੀ ਖਾਣਾ ਹੈ ਜਾਂ ਨਹੀਂ। ਜਿਸ ਕਾਰਨ ਕਈ ਵਾਰ ਬੱਚਿਆਂ ਤੱਕ ਪੂਰਾ ਪੋਸ਼ਣ ਨਹੀਂ ਪਹੁੰਚਦਾ ਤੇ ਉਹ ਕਮਜ਼ੋਰ ਹੋ ਜਾਂਦੇ ਹਨ। ਅਸੀਂ ਸਵਾਦ ਤੇ ਪੇਸ਼ਕਾਰੀ ਦੇ ਨਾਲ ਖਾਣੇ ’ਚ ਪੋਸ਼ਣ ਨੂੰ ਕਿਵੇਂ ਸ਼ਾਮਲ ਕਰਨਾ ਹੈ, ਇਸ ਬਾਰੇ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ–
ਬੱਚਿਆਂ ਦੀ ਖੁਰਾਕ ਨੂੰ ਕੈਲਰੀ ਨਾਲ ਭਰਪੂਰ ਬਣਾਉਣ ਲਈ ਸੁਝਾਅ
ਦਾਲ ਤੇ ਖਿੱਚੜੀ ’ਚ ਮਿਲਾਓ ਸਪ੍ਰਾਊਟਸ
ਛੋਟੇ ਬੱਚਿਆਂ ਨੂੰ ਅਕਸਰ ਖਿੱਚੜੀ ਤੇ ਦਲੀਆ ਦਿੱਤਾ ਜਾਂਦਾ ਹੈ। ਇਹ ਉਨ੍ਹਾਂ ਲਈ ਚੰਗੇ ਮੰਨੇ ਜਾਂਦੇ ਹਨ। ਇਸ ਦੇ ਨਾਲ ਤੁਸੀਂ ਇਸ ’ਚ ਕੁਝ ਸਪ੍ਰਾਊਟਸ ਸ਼ਾਮਲ ਕਰੋ। ਇਸ ਕਾਰਨ ਬੱਚੇ ਦੇ ਸਰੀਰ ’ਚ ਮਿਨਰਲਸ, ਵਿਟਾਮਿਨਸ ਤੇ ਪ੍ਰੋਟੀਨ ਪਹੁੰਚਦਾ ਹੈ।
ਆਟੇ ’ਚ ਮਿਲਾਓ ਸੱਤੂ ਪਾਊਡਰ
ਬੱਚਿਆਂ ਲਈ ਖਾਣਾ ਬਣਾਉਂਦੇ ਸਮੇਂ ਆਟੇ ’ਚ ਕੁਝ ਮਾਤਰਾ ’ਚ ਸੱਤੂ ਪਾਊਡਰ ਮਿਲਾਓ। ਸੱਤੂ ਪਾਊਡਰ ਨਾਲ ਲੱਡੂ ਤੇ ਰੋਟੀਆਂ ਬਣਾਓ। ਇਹ ਭੁੰਨੇ ਹੋਏ ਚਨੇ ਦਾ ਪਾਊਡਰ ਹੈ। ਇਹ ਪੋਸ਼ਕ ਤੱਤਾਂ ਤੇ ਊਰਜਾ ਨਾਲ ਭਰਪੂਰ ਹੁੰਦਾ ਹੈ।
ਇਹ ਖ਼ਬਰ ਵੀ ਪੜ੍ਹੋ : ਸ਼ਾਕਾਹਾਰੀ ਭੋਜਨ ਖਾ ਕੇ ਪੂਰੀ ਕਰੋ ਰੋਜ਼ਾਨਾ 50 ਗ੍ਰਾਮ ਪ੍ਰੋਟੀਨ ਦੀ ਮਾਤਰਾ, ਜਾਣੋ ਨਾਸ਼ਤੇ ਤੋਂ ਡਿਨਰ ਤਕ ਦੀ ਡਾਈਟ
ਪੋਹਾ, ਪੁਲਾਓ ਤੇ ਸਬਜ਼ੀ ’ਚ ਮਿਲਾਓ ਨਾਰੀਅਲ
ਬੱਚਿਆਂ ਨੂੰ ਪੋਹਾ, ਪੁਲਾਓ ਤੇ ਸਬਜ਼ੀ ਦਿੰਦੇ ਸਮੇਂ ਇਸ ’ਚ ਪੀਸਿਆ ਹੋਇਆ ਨਾਰੀਅਲ ਪਾਓ। ਇਸ ਨਾਲ ਭੋਜਨ ਨੂੰ ਚੰਗਾ ਸੁਆਦ ਮਿਲਦਾ ਹੈ। ਨਾਲ ਹੀ ਬੱਚਿਆਂ ਦੇ ਸਰੀਰ ’ਚ ਸਿਹਤਮੰਦ ਚਰਬੀ ਵੀ ਪਹੁੰਚਦੀ ਹੈ।
ਦੁੱਧ, ਦਹੀਂ ਤੇ ਸ਼ੇਕ ’ਚ ਮਿਲਾਓ ਨੱਟਸ ਤੇ ਸੀਡਸ
ਜੇਕਰ ਤੁਸੀਂ ਬੱਚਿਆਂ ਨੂੰ ਦੁੱਧ, ਦਹੀਂ ਜਾਂ ਸ਼ੇਕ ਦੇ ਰਹੇ ਹੋ ਤਾਂ ਇਸ ਨੂੰ ਹੋਰ ਪੌਸ਼ਟਿਕ ਬਣਾਉਣ ਲਈ ਇਸ ’ਚ ਨੱਟਸ ਤੇ ਸੀਡਸ ਦਾ ਪਾਊਡਰ ਮਿਲਾਓ। ਇਸ ਨਾਲ ਬੱਚਿਆਂ ਦਾ ਭਾਰ ਵਧਣ ’ਚ ਮਦਦ ਮਿਲੇਗੀ।
ਖਾਣਾ ਬਣਾਉਣ ਲਈ ਦੇਸੀ ਘਿਓ ਤੇ ਘਰੇਲੂ ਮੱਖਣ ਦੀ ਕਰੋ ਵਰਤੋਂ
ਇਸ ਤੋਂ ਇਲਾਵਾ ਖਾਣਾ ਬਣਾਉਂਦੇ ਸਮੇਂ ਦੇਸੀ ਘਿਓ ਜਾਂ ਘਰੇਲੂ ਮੱਖਣ ਦੀ ਵਰਤੋਂ ਕਰੋ। ਇਹ ਸਿਹਤਮੰਦ ਚਰਬੀ ਸਰੀਰ ਨੂੰ ਲੋੜੀਂਦੀ ਕੈਲਰੀ ਪ੍ਰਦਾਨ ਕਰਦੀ ਹੈ ਤੇ ਸਰੀਰ ਦਾ ਵਿਕਾਸ ਹੁੰਦਾ ਹੈ।
ਪਾਸਤਾ ਤੇ ਆਮਲੇਟ ’ਚ ਕਰੋ ਅਨ-ਪ੍ਰੋਸੈਸਡ ਪਨੀਰ ਦੀ ਵਰਤੋਂ
ਪਾਸਤਾ ਜਾਂ ਆਮਲੇਟ ’ਚ ਅਨ-ਪ੍ਰੋਸੈਸਡ ਪਨੀਰ ਸ਼ਾਮਲ ਕਰੋ। ਇਸ ਨਾਲ ਬੱਚਿਆਂ ਨੂੰ ਪ੍ਰੋਟੀਨ ਤੇ ਕੈਲਸ਼ੀਅਮ ਮਿਲੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਤੋਂ ਇਲਾਵਾ ਬੱਚਿਆਂ ਨੂੰ ਵੱਖ-ਵੱਖ ਦਾਲਾਂ ਤੇ ਸਬਜ਼ੀਆਂ ਦਾ ਸੇਵਨ ਤੁਸੀਂ ਆਪਣਾ ਵੱਖਰਾ ਟੱਚ ਦੇ ਕੇ ਕਰਵਾ ਸਕਦੇ ਹੋ, ਨਹੀਂ ਤਾਂ ਉੱਪਰ ਦਿੱਤੇ ਟਿਪਸ ਤੁਹਾਡੇ ਬੇਹੱਦ ਕੰਮ ਆਉਣ ਵਾਲੇ ਹਨ।