ਕੋਰੋਨਾ ਪਾਜ਼ੇਟਿਵ ਵਿਅਕਤੀ ਦੇ ਸੰਪਰਕ 'ਚ ਆਉਣ ਤੋਂ ਬਾਅਦ ਅਪਣਾਓ ਇਹ ਨੁਸਖੇ

Saturday, Aug 15, 2020 - 06:28 PM (IST)

ਕੋਰੋਨਾ ਪਾਜ਼ੇਟਿਵ ਵਿਅਕਤੀ ਦੇ ਸੰਪਰਕ 'ਚ ਆਉਣ ਤੋਂ ਬਾਅਦ ਅਪਣਾਓ ਇਹ ਨੁਸਖੇ

ਨਵੀਂ ਦਿੱਲੀ — ਅਸੀਂ ਸਾਰੇ ਜਾਣਦੇ ਹਾਂ ਕਿ ਕੋਰੋਨਾ ਅਜੇ ਵੀ ਸਾਡੇ ਦੇਸ਼ ਵਿਚ ਤਬਾਹੀ ਮਚਾ ਰਿਹਾ ਹੈ। ਇਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਹੀ ਜਾ ਰਹੀ ਹੈ। ਕੋਰੋਨਾ ਲਗਾਤਾਰ ਆਪਣਾ ਰੂਪ ਬਦਲ ਰਿਹਾ ਹੈ ਅਤੇ ਇਹ ਬਿਨਾਂ ਲੱਛਣਾ ਵਾਲੇ ਵਿਅਕਤੀ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਤੰਦਰੁਸਤ ਦਿਖਣ ਵਾਲਾ ਵਿਅਕਤੀ ਵੀ ਕੋਰੋਨਾ ਪਾਜ਼ੇਟਿਵ ਸਾਬਤ ਹੋ ਰਿਹਾ ਹੈ। ਦੁਨੀਆ ਭਰ ਦੇ ਡਾਕਟਰ ਇਸ ਦੇ ਇਲਾਜ ਲਈ ਦਵਾਈ ਦੀ ਖੋਜ ਕਰ ਰਹੇ ਹਨ। ਪਰ ਅਜੇ ਤੱਕ ਇਸ ਦਾ ਟੀਕਾ ਜਾਂ ਵੈਕਸੀਨ ਨਹੀਂ ਮਿਲੀ ਹੈ।

PunjabKesari

ਇਸ ਕਾਰਨ ਇਸ ਵਾਇਰਸ ਤੋਂ ਬਚਣ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਕੋਰੋਨਾ ਪਾਜ਼ੇਟਿਵ ਵਿਅਕਤੀ ਦੇ ਸੰਪਰਕ ਵਿਚ ਆ ਜਾਂਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋ।

ਸਭ ਤੋਂ ਪਹਿਲਾਂ ਘਰ ਆਉਂਦੇ ਹੀ ਕਰੋ ਇਹ ਕੰਮ

ਜੇਕਰ ਕਿਸੇ ਸੰਕਰਮਿਤ ਵਿਅਕਤੀ ਦੇ ਸੰਪਰਕ 'ਚ ਆਏ ਹੋ ਤਾਂ ਆਪਣੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ ਦਿਓ। ਸਭ ਤੋਂ ਪਹਿਲਾਂ ਆਪਣੇ ਕੱਪੜਿਆਂ ਨੂੰ ਕੀਟਾਣੂ ਮਾਰ ਸਕਣ ਵਾਲੇ ਸਰਫ 'ਚ ਭਿਓ ਦਿਓ। ਇਸ ਤੋਂ ਬਾਅਦ ਖੁਦ ਵੀ ਕੀਟਾਣੂ ਮੁਕਤ ਸਾਬਣ ਨਾਲ ਨਹਾਓ। ਆਪਣੇ ਕੱਪੜੇ ਖ਼ੁਦ ਹੀ ਧੋਵੋ ਅਤੇ ਹੋ ਸਕੇ ਤਾਂ ਧੁੱਪੇ ਸੁਕਾਓ। ਸੈਨੇਟਾਈਜ਼ਰ ਨਾਲ ਹੱਥ ਧੋਵੋ। 

ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਕੁਆਰੰਟਾਈਨ ਕਰ ਲਓ

ਜੇਕਰ ਤੁਹਾਡੇ ਪਰਿਵਾਰ ਦੇ ਮੈਂਬਰ ਅਜੇ ਤੱਕ ਤੁਹਾਡੇ ਸੰਪਰਕ ਵਿਚ ਨਹੀਂ ਆਏ ਹਨ ਤਾਂ ਤੁਸੀਂ ਆਪਣੇ ਆਪ ਨੂੰ ਆਪਣੇ ਘਰ ਦੇ ਇਕ ਕਮਰੇ ਵਿਚ ਕੁਆਰੰਟਾਈਨ ਕਰ ਸਕਦੇ ਹੋ। ਤਾਂ ਜੋ ਇਸ ਵਾਇਰਸ ਦਾ ਅਸਰ ਤੁਹਾਡੇ ਪਰਿਵਾਰ ਦੇ ਮੈਂਬਰਾਂ 'ਤੇ ਨਾ ਹੋਵੇ। ਆਪਣੇ-ਆਪ ਨੂੰ ਘੱਟੋ-ਘੱਟ 14 ਦਿਨਾਂ ਲਈ ਕੁਆਰੰਟਾਈਨ ਜ਼ਰੂਰ ਕਰੋ। 

ਆਪਣੇ ਅਤੇ ਆਪਣੇ ਪਰਿਵਾਰ ਦੀ ਸਿਹਤ 'ਤੇ ਰੱਖੋ ਨਜ਼ਰ

ਜੇਕਰ ਤੁਸੀਂ ਸੰਕਰਮਿਤ ਵਿਅਕਤੀ ਦੇ ਸੰਪਰਕ 'ਚ ਆਉਣ ਤੋਂ ਬਾਅਦ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਸੰਪਰਕ ਵਿਚ ਵੀ ਆ ਚੁੱਕੇ ਹੋ ਤਾਂ ਉਨ੍ਹਾਂ ਦੀ ਸਿਹਤ 'ਤੇ ਵੀ ਬਰਾਬਰ ਨਜ਼ਰ ਰੱਖੋ। ਇਸ ਦੌਰਾਨ ਧਿਆਨ ਰੱਖੋ ਕਿ ਕਿਸੇ ਨੂੰ ਬੁਖ਼ਾਰ ਤਾਂ ਨਹੀਂ ਹੋ ਰਿਹਾ, ਆਪਣੇ ਪਰਿਵਾਰ ਦੀ ਮੁਢਲੀ ਜਾਂਚ ਲਈ ਸੁਆਦ ਅਤੇ ਖੁਸ਼ਬੂ ਟੈਸਟ  ਕਰੋ, ਵੱਗਦੀ ਨੱਕ, ਦਸਤ, ਉਲਟੀਆਂ ਅਤੇ ਮਾਸਪੇਸ਼ੀਆਂ ਵਿਚ ਦਰਦ ਵਰਗੇ ਲੱਛਣਾਂ ਦੀ ਪਰਖ ਕਰੋ। ਇਸ ਦੌਰਾਨ ਆਪਣੇ ਹੋਰ ਦੋਸਤਾਂ, ਰਿਸ਼ਤੇਦਾਰਾਂ ਅਤੇ ਵਿਅਕਤੀਆਂ ਦੇ ਸੰਪਰਕ ਵਿਚ ਨਾ ਆਓ। ਨਾ ਹੀ ਆਪਣੇ ਘਰ ਕਿਸੇ ਨੂੰ ਆਉਣ ਦਾ ਸੱਦਾ ਦਿਓ ਅਤੇ ਨਾ ਹੀ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਕਿਤੇ ਜਾਣ ਦਿਓ।

ਟੈਸਟ ਕਰਵਾਓ

ਜੇਕਰ ਉੱਪਰ ਦੱਸੇ ਲੱਛਣ ਵਿਚੋਂ ਕੋਈ ਵੀ ਲੱਛਣ ਮਹਿਸੂਸ ਹੋਵੇ ਤਾਂ ਤੁਰੰਤ ਟੈਸਟ ਕਰਵਾਓ। ਤਾਂ ਜੋ ਸਮਾਂ ਰਹਿੰਦੇ ਇਲਾਜ ਹੋ ਸਕੇ। 
 


author

Harinder Kaur

Content Editor

Related News