ਵਾਇਰਲ ਫੀਵਰ ਹੋਣ ''ਤੇ ਅਪਣਾਓ ਇਹ ਘਰੇਲੂ ਉਪਾਅ

Monday, Mar 19, 2018 - 10:52 AM (IST)

ਨਵੀਂ ਦਿੱਲੀ— ਵਾਇਰਲ ਫੀਵਰ ਮਤਲੱਬ ਮੌਸਮ 'ਚ ਬਦਲਾਅ ਦੇ ਕਾਰਨ ਹੋਣ ਵਾਲਾ ਬੁਖਾਰ। ਇਹ ਫੀਵਰ ਜੀਵਾਣੁ ਜਾਂ ਵਾਇਰਸ ਕਾਰਨ ਹੁੰਦਾ ਹੈ। ਇਸ ਬੁਖਾਰ ਦੇ ਹੋਣ 'ਤੇ ਸਰੀਰ 'ਚ ਰੋਗਾਂ ਨਾਲ ਲੜਣ ਦੀ ਤਾਕਤ ਘੱਟ ਹੋ ਜਾਂਦੀ ਹੈ। ਰੋਗੀ ਨੂੰ ਬਹੁਤ ਜ਼ਿਆਦਾ ਸਿਰ ਦਰਦ, ਹੱਥ ਪੈਰ 'ਚ ਦਰਦ ਅਤੇ ਸਰੀਰ 'ਚ ਦਰਦ ਰਹਿੰਦਾ ਹੈ। ਇਹ ਬੁਖਾਰ ਇਕ ਵਿਅਕਤੀ ਤੋਂ ਦੂਜੇ ਵਿਅਕਤੀ 'ਚ ਬਹੁਤ ਜਲਦੀ ਫੈਲਦਾ ਹੈ। ਬੱਚੇ ਇਸ ਬੁਖਾਰ ਨਾਲ ਬਹੁਤ ਜਲਦੀ ਗ੍ਰਸਤ ਹੁੰਦੇ ਹਨ। ਜੇ ਤੁਹਾਡਾ ਬੁਖਾਰ ਪੰਜ ਦਿਨ ਦੇ ਅੰਦਰ ਠੀਕ ਨਹੀਂ ਹੁੰਦਾ ਤਾਂ ਤੁਹਾਨੂੰ ਬਲੱਡ ਟੈਸਟ ਕਰਵਾਉਣਾ ਚਾਹੀਦਾ ਹੈ ਤਾਂ ਕਿ ਇਹ ਖਤਰਨਾਕ ਨਾ ਬਣ ਜਾਵੇ। ਅੱਜ ਅਸੀਂ ਤੁਹਾਨੂੰ ਇਸ ਬੁਖਾਰ ਦੇ ਲੱਛਣ ਅਤੇ ਆਯੁਰਵੇਦਿਕ ਉਪਾਅ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀ ਵਰਤੋਂ ਕਰਕੇ ਤੁਸੀਂ ਠੀਕ ਹੋ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ...
ਵਾਇਰਲ ਫੀਵਰ ਦੇ ਲੱਛਣ
-
ਖਾਂਸੀ ਹੋਣਾ ਅਤੇ ਗਲੇ 'ਚ ਦਰਦ ਰਹਿਣਾ।
- ਹੱਥ ਅਤੇ ਪੈਰਾਂ ਦੇ ਜੋੜ 'ਚ ਦਰਦ ਅਤੇ ਕਮਜ਼ੋਰ ਹੋਣਾ।
- ਉਲਟੀ ਅਤੇ ਦਸਤ ਲੱਗਣਾ
- ਅੱਖਾਂ ਦਾ ਲਾਲ ਹੋਣਾ ਅਤੇ ਮੱਥਾ ਬਹੁਤ ਜ਼ਿਆਦਾ ਗਰਮ ਹੋਣਾ।
ਵਾਇਰਲ ਫੀਵਰ ਦੇ ਘਰੇਲੂ ਉਪਚਾਰ
1. ਹਲਦੀ ਅਤੇ ਸੌਂਠ ਦੀ ਵਰਤੋਂ

ਸੌਂਠ 'ਚ ਬਹੁਤ ਜ਼ਿਆਦਾ ਮਾਤਰਾ 'ਚ ਐਂਟੀ-ਆਕਸੀਡੈਂਟ ਗੁਣ ਮੌਜੂਦ ਹੁੰਦੇ ਹਨ, ਜੋ ਬੁਖਾਰ ਨੂੰ ਠੀਕ ਕਰਨ 'ਚ ਮਦਦ ਕਰਦੇ ਹਨ।
ਸਮੱਗਰੀ
-
ਕਾਲੀ ਮਿਰਚ ਦਾ ਚੂਰਨ  1 ਚੱਮਚ
- ਹਲਦੀ ਦਾ ਚੂਰਨ 1 ਛੋਟਾ ਚੱਮਚ
- ਸੌਂਠ 1 ਚੱਮਚ
- ਪਾਣੀ 1 ਕੱਪ
- ਖੰਡ ਥੋੜ੍ਹੀ ਜਿਹੀ
ਬਣਾਉਣ ਦੀ ਵਿਧੀ
ਸਾਰੀਆਂ ਸਮੱਗਰੀਆਂ ਨੂੰ ਭਾਂਡੇ 'ਚ ਲੈ ਕੇ ਉਦੋਂ ਤਕ ਉਬਾਲੋ ਜਦੋਂ ਤਕ ਕਿ ਇਹ ਅੱਧਾ ਨਾ ਹੋ ਜਾਵੇ। ਫਿਰ ਇਸ ਨੂੰ ਠੰਡਾ ਕਰਕੇ ਪੀਓ। ਇਸ ਨਾਲ ਫੀਵਰ ਨੂੰ ਆਰਾਮ ਮਿਲੇਗਾ।
2. ਤੁਲਸੀ ਵੀ ਹੈ ਫਾਇਦੇਮੰਦ
ਤੁਲਸੀਂ 'ਚ ਐਂਟੀ ਆਕਸੀਡੈਂਟ ਗੁਣ ਮੌਜੂਦ ਹੁੰਦੇ ਹਨ ਜੋ ਸਰੀਰ 'ਚ ਵਾਇਰਸ ਨੂੰ ਖਤਮ ਕਰ ਦਿੰਦੀ ਹੈ। ਇਸ ਦੀ ਵਰਤੋਂ ਲਈ ਭਾਂਡੇ 'ਚ ਇਕ ਲੀਟਰ ਪਾਣੀ, ਇਕ ਚੱਮਚ ਲੌਂਗ ਦਾ ਚੂਰਨ ਅਤੇ ਦਸ ਪੰਦਰਾ ਤੁਲਸੀ ਦੇ ਤਾਜ਼ੇ ਪੱਤੇ ਪਾ ਕੇ ਚੰਗੀ ਤਰ੍ਹਾਂ ਨਾਲ ਉਬਾਲੋ। ਜਦੋਂ ਤਕ ਕਿ ਇਹ ਅੱਧਾ ਨਾ ਰਹਿ ਜਾਵੇ। ਇਸ ਪਾਣੀ ਨੂੰ ਠੰਡਾ ਕਰਕੇ ਹਰ ਘੰਟੇ 'ਚ ਰੋਗੀ ਨੂੰ ਪਿਲਾਓ।
3. ਧਨੀਏ ਦੀ ਚਾਹ
ਧਨੀਆ ਸਿਹਤ ਲਈ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ। ਬੁਖਾਰ ਨੂੰ ਖਤਮ ਕਰਨ ਲਈ ਇਸ ਦੀ ਚਾਹ ਬਣਾ ਕੇ ਰੋਗੀ ਨੂੰ ਪਿਲਾਉਣੀ ਚਾਹੀਦੀ ਹੈ।
ਇੰਝ ਬਣਾਓ ਚਾਹ 
ਇਸ ਦੀ ਚਾਹ ਬਣਾਉਣ ਲਈ ਇਕ ਗਲਾਸ ਪਾਣੀ 'ਚ ਇਕ ਵੱਡਾ ਚੱਮਚ ਧਨੀਏ ਦੇ ਬੀਜ ਪਾ ਕੇ ਉਬਾਲ ਲਓ। ਫਿਰ ਇਸ 'ਚ ਥੋੜ੍ਹਾ ਜਿਹਾ ਦੁੱਧ ਅਤੇ ਖੰਡ ਮਿਲਾਓ ਅਤੇ ਦੁਬਾਰਾ ਉਬਾਲ ਲਓ। ਫਿਰ ਗਰਮਾ-ਗਰਮ ਚਾਹ ਰੋਗੀ ਨੂੰ ਪਿਲਾਓ।
4. ਮੇਥੀ ਦਾ ਪਾਣੀ
ਵਾਇਰਲ ਬੁਖਾਰ ਦੇ ਰੋਗੀ ਲਈ ਮੇਥੀ ਦਾ ਪਾਣੀ ਵੀ ਕਾਫੀ ਫਾਇਦੇਮੰਦ ਹੁੰਦਾ ਹੈ। ਮੇਥੀ 'ਚ ਵਾਇਰਲ ਬੁਖਾਰ ਨੂੰ ਰੋਕਣ ਦੀ ਸਮਰੱਥਾ ਹੁੰਦੀ ਹੈ। ਇਸ ਦੀ ਵਰਤੋਂ ਲਈ ਪਾਣੀ 'ਚ ਮੇਥੀ ਦੇ ਦਾਣਿਆਂ ਨੂੰ ਭਿਓਂ ਕੇ ਰੱਖ ਦਿਓ। ਅਗਲੇ ਦਿਨ ਇਹ ਪਾਣੀ ਰੋਗੀ ਨੂੰ ਘੰਟੇ-ਘੰਟੇ ਬਾਅਦ ਪਿਲਾਉਂਦੇ ਰਹੋ।
5. ਸਫੈਦ ਨਮਕ, ਅਜਵਾਈਨ ਅਤੇ ਨਿੰਬੂ ਦੀ ਵਰਤੋਂ
ਇਸ ਦੀ ਵਰਤੋਂ ਕਰਨ ਲਈ ਇਕ ਛੋਟਾ ਚੱਮਚ ਸਫੈਦ ਨਮਕ ਅਤੇ ਅਜਵਾਈਨ ਨੂੰ ਉਦੋਂ ਤੱਕ ਭੁੰਨੋ, ਜਦੋਂ ਤਕ ਕਿ ਇਸ ਦੀ ਰੰਗ ਨਾ ਬਦਲ ਜਾਵੇ। ਫਿਰ ਇਸ ਨੂੰ ਇਕ ਗਲਾਸ ਪਾਣੀ 'ਚ ਮਿਕਸ ਕਰੋ। ਫਿਰ ਇਸ 'ਚ ਨਿੰਬੂ ਨਿਚੋੜ ਕੇ ਦਿਨ 'ਚ ਦੋ ਜਾਂ ਤਿੰਨ ਵਾਰ ਪੀਓ।


Related News