Health Tips: ਜ਼ੁਕਾਮ ਅਤੇ ਖਾਂਸੀ ਨੂੰ ਦੂਰ ਕਰਨ ਲਈ ਅਪਣਾਓ ਇਹ ਨੁਸਖੇ
Thursday, Jul 11, 2024 - 04:20 PM (IST)
ਜਲੰਧਰ-ਮੌਸਮ 'ਚ ਬਦਲਾਅ ਆਉਣ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਵਿਅਕਤੀ ਨੂੰ ਆਪਣਾ ਸ਼ਿਕਾਰ ਬਣਾ ਦਿੰਦੀਆਂ ਹਨ। ਇਨ੍ਹਾਂ ਬੀਮਾਰੀਆਂ 'ਚ ਜ਼ੁਕਾਮ ਅਤੇ ਖਾਂਸੀ ਹੋਣਾ ਆਮ ਗੱਲ ਹੈ। ਇਸ ਦੇ ਇਲਾਜ ਲਈ ਤੁਸੀਂ ਘਰੇਲੂ ਨੁਸਖੇ ਸਕਦੇ ਹਨ। ਇਹ ਆਸਾਨੀ ਨਾਲ ਉਪਲੱਬਧ ਹੁੰਦੇ ਹਨ ਅਤੇ ਇਨ੍ਹਾਂ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਪੈਂਦਾ ਹੈ।
ਇਹ ਅਪਣਾਓ ਘਰੇਲੂ ਨੁਸਖੇ
1.ਹਲਦੀ
ਜ਼ੁਕਾਮ ਅਤੇ ਖਾਂਸੀ ਤੋਂ ਬੱਚਣ ਲਈ ਹਲਦੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਇਹ ਨੱਕ ਅਤੇ ਗਲੇ ਦੀ ਖਾਰਸ਼ ਦੀ ਸਮੱਸਿਆ ਨੂੰ ਵੀ ਦੂਰ ਕਰਦੀ ਹੈ। ਜ਼ੁਕਾਮ ਅਤੇ ਖਾਂਸੀ ਹੋਣ 'ਤੇ ਦੋ ਚਮਚੇ ਹਲਦੀ ਪਾਊਡਰ ਨੂੰ ਇਕ ਗਿਲਾਸ ਗਰਮ ਦੁੱਧ 'ਚ ਮਿਲਾ ਕੇ ਸੇਵਨ ਕਰਨ ਨਾਲ ਕਾਫੀ ਫਾਇਦਾ ਹੁੰਦਾ ਹੈ। ਨੱਕ ਦੇ ਇਲਾਜ ਲਈ ਹਲਦੀ ਨੂੰ ਸਾੜ ਕੇ ਇਸ ਦਾ ਧੂੰਆਂ ਲੈਣਾ ਚਾਹੀਦਾ ਹੈ। ਇਸ ਦੇ ਨਾਲ ਨੱਕ 'ਚੋਂ ਪਾਣੀ ਆਉਣ ਦੀ ਸਮੱਸਿਆ ਦੂਰ ਹੋਵੇਗੀ ਅਤੇ ਆਰਾਮ ਮਿਲੇਗਾ।
2.ਤੁਲਸੀ
ਖਾਂਸੀ ਦੇ ਇਲਾਜ ਲਈ ਤੁਲਸੀ ਬੇਹੱਦ ਫਾਇਦੇਮੰਦ ਸਾਬਤ ਹੁੰਦੀ ਹੈ। ਤੁਲਸੀ 'ਚ ਕਾਫੀ ਗੁਣ ਹੁੰਦੇ ਹਨ ਜੋ ਜ਼ੁਕਾਮ ਅਤੇ ਫਲੂ ਆਦਿ ਤੋਂ ਬਚਾਉਂਦੇ ਹਨ। ਤੁਲਸੀ ਦੀਆਂ ਪੱਤੀਆਂ ਖਾਣ ਨਾਲ ਜ਼ੁਕਾਮ ਤੋਂ ਰਾਹਤ ਮਿਲਦੀ ਹੈ। ਖਾਂਸੀ ਅਤੇ ਜ਼ੁਕਾਮ 'ਤੇ ਇਨ੍ਹਾਂ ਦੀਆਂ ਪੱਤੀਆਂ ਪੀਸ ਕੇ ਪਾਣੀ 'ਚ ਮਿਲਾਓ ਅਤੇ ਕਾੜਾ ਤਿਆਰ ਕਰਕੇ ਪੀਣਾ ਚਾਹੀਦਾ ਹੈ।
3.ਅਦਰਕ
ਜ਼ੁਕਾਮ ਤੋਂ ਅਦਰਕ ਵੀ ਰਾਹਤ ਦਿਵਾਉਂਦਾ ਹੈ। ਇਸ 'ਚ ਵਿਟਾਮਿਨ ਅਤੇ ਪ੍ਰੋਟੀਨ ਮੌਜੂਦ ਹੁੰਦੇ ਹਨ। ਜ਼ਿਆਦਾ ਖਾਂਸੀ ਹੋਣ 'ਤੇ ਰਾਤ ਦੇ ਸਮੇਂ ਦੁੱਧ 'ਚ ਅਦਰਕ ਉਬਾਲ ਕੇ ਪੀਣਾ ਚਾਹੀਦਾ ਹੈ। ਅਦਰਕ ਦੀ ਚਾਹ ਪੀਣ ਨਾਲ ਜ਼ੁਕਾਮ ਤੋਂ ਛੁੱਟਕਾਰਾ ਮਿਲਦਾ ਹੈ। ਇਸ ਦੇ ਇਲਾਵਾ ਅਰਦਕ ਦੇ ਰਸ ਨੂੰ ਸ਼ਹਿਦ 'ਚ ਮਿਲਾ ਕੇ ਪੀਣ ਨਾਲ ਵੀ ਕਾਫੀ ਆਰਾਮ ਮਿਲਦਾ ਹੈ।
4.ਕਾਲੀ ਮਿਰਚ ਪਾਊਡਰ
ਜ਼ੁਕਾਮ ਅਤੇ ਖਾਂਸੀ ਦੇ ਇਲਾਜ ਲਈ ਇਹ ਬਹੁਤ ਵਧੀਆ ਦੇਸੀ ਇਲਾਜ ਹੈ। ਦੋ ਚੁਟਕੀ ਕਾਲੀ ਮਿਰਚ ਪਾਊਡਰ, ਹਲਦੀ ਪਾਊਡਰ ਦੋ ਚੁਟਕੀ, ਲੌਂਗ ਦਾ ਪਾਊਡਰ ਇਕ ਚੁਟਕੀ, ਵੱਡੀ ਇਲਾਇਚੀ ਇਨ੍ਹਾਂ ਸਾਰਿਆਂ ਨੂੰ ਮਿਲਾ ਕੇ ਦੁੱਧ 'ਚ ਉਬਾਲ ਲਵੋ। ਫਿਰ ਦੁੱਧ 'ਚ ਮਿਸ਼ਰੀ ਮਿਲਾ ਕੇ ਪੀਣ ਨਾਲ ਜ਼ੁਕਾਮ ਅਤੇ ਖਾਂਸੀ ਤੋਂ ਛੁੱਟਕਾਰਾ ਮਿਲਦਾ ਹੈ।
5.ਇਲਾਇਚੀ
ਇਲਾਇਚੀ ਨਾ ਸਿਰਫ ਵਧੀਆ ਮਸਾਲਾ ਹੈ ਸਗੋਂ ਇਹ ਸਰਦੀ ਅਤੇ ਜ਼ੁਕਾਮ ਤੋਂ ਵੀ ਰਾਹਤ ਦਿਵਾਉਂਦੀ ਹੈ। ਜ਼ੁਕਾਮ ਹੋਣ 'ਤੇ ਇਲਾਇਚੀ ਨੂੰ ਪੀਸ ਕੇ ਰੁਮਾਲ 'ਤੇ ਲਗਾ ਕੇ ਸੁੰਘਣ ਨਾਲ ਜ਼ੁਕਾਮ ਅਤੇ ਖਾਂਸੀ ਠੀਕ ਹੋ ਜਾਂਦੀ ਹੈ।
6.ਨਿੰਬੂ
ਖਾਂਸੀ ਤੋਂ ਰਾਹਤ ਪਾਉਣ ਲਈ ਨਿੰਬੂ ਵੀ ਕਾਫੀ ਫਾਇਦੇਬੰਦ ਸਾਬਤ ਹੁੰਦਾ ਹੈ। ਗੁਣਗੁਣੇ ਪਾਣੀ 'ਚ ਨਿੰਬੂ ਨੂੰ ਨਿਚੋੜ ਕੇ ਪੀਣ ਨਾਲ ਖਾਂਸੀ ਤੋਂ ਰਾਹਤ ਮਿਲਦੀ ਹੈ। ਇਕ ਗਿਲਾਸ ਉਬਲਦੇ ਪਾਣੀ 'ਚ ਇਕ ਨਿੰਬੂ ਅਤੇ ਸ਼ਹਿਦ ਮਿਲਾ ਕੇ ਰਾਤ ਨੂੰ ਪੀਣ ਨਾਲ ਜ਼ੁਕਾਮ 'ਚ ਲਾਭ ਮਿਲਦਾ ਹੈ।
7.ਕਪੂਰ
ਸਰਦੀ ਤੋਂ ਬਚਾਅ ਲਈ ਕਪੂਰ ਦੀ ਵਰਤੋਂ ਵੀ ਫਾਇਦੇਮੰਦ ਹੁੰਦੀ ਹੈ। ਕਪੂਰ ਦੀ ਇਕ ਟਿੱਕੀ ਨੂੰ ਰੁਮਾਲ 'ਚ ਲਪੇਟ ਕੇ ਵਾਰ-ਵਾਰ ਸੁੰਘਣ ਨਾਲ ਜ਼ੁਕਾਮ ਤੋਂ ਆਰਾਮ ਮਿਲਦਾ ਹੈ।