Health Tips: ਕਿਡਨੀ ਨੂੰ ਤੰਦਰੁਸਤ ਤੇ ਸੁਰੱਖਿਅਤ ਰੱਖਣ ਲਈ ਅਪਣਾਓ ਇਹ ਨੁਸਖ਼ੇ, ਹਮੇਸ਼ਾ ਰਹੋਗੇ ਫਿੱਟ
Friday, Jul 21, 2023 - 05:42 PM (IST)
ਜਲੰਧਰ (ਬਿਊਰੋ) - ਕਿਡਨੀ ਸਰੀਰ ਦਾ ਸਭ ਤੋਂ ਜ਼ਰੂਰੀ ਅੰਗ ਹੈ। ਕਿਡਨੀ ਸਰੀਰ 'ਚੋਂ ਜ਼ਹਿਰੀਲੇ ਪਦਾਰਥ ਅਤੇ ਫਾਲਤੂ ਪਾਣੀ ਨੂੰ ਫਿਲਟਰ ਕਰਕੇ ਯੂਰਿਨ ਰਾਹੀਂ ਬਾਹਰ ਕੱਢਦੀ ਹੈ। ਇਸ ਨਾਲ ਸਰੀਰ ਆਰਾਮ ਨਾਲ ਕੰਮ ਕਰਦਾ ਹੈ। ਕਿਡਨੀ ਖ਼ਰਾਬ ਹੋਣ ’ਤੇ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਡਨੀ ਖ਼ਰਾਬ ਹੋਣ 'ਤੇ ਬਾਥਰੂਮ ਕਰਨ 'ਚ ਪ੍ਰੇਸ਼ਾਨੀ ਅਤੇ ਹੱਥਾਂ-ਪੈਰਾਂ 'ਚ ਸੋਜ ਆਉਣ ਲੱਗਦੀ ਹੈ। ਅਜਿਹੇ ਵਿਚ ਸਰੀਰ ਨੂੰ ਸਿਹਤਮੰਦ ਅਤੇ ਫਿੱਟ ਰੱਖਣ ਲਈ ਕਿਡਨੀ ਦਾ ਠੀਕ ਤਰ੍ਹਾਂ ਕੰਮ ਕਰਨਾ ਬਹੁਤ ਜ਼ਰੂਰੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕਿਡਨੀ ਨੂੰ ਤੰਦਰੁਸਤ ਅਤੇ ਸੁਰੱਖਿਅਤ ਰੱਖਣ ਦੇ ਕੁਝ ਘਰੇਲੂ ਨੁਸਖ਼ੇ ਦੱਸਾਂਗੇ....
ਕਿਡਨੀ ਨੂੰ ਸੁਰੱਖਿਅਤ ਰੱਖਣ ਲਈ ਲੋਕ ਜ਼ਰੂਰ ਅਪਣਾਉਣ ਇਹ ਘਰੇਲੂ ਨੁਸਖ਼ੇ
1. ਸੇਬ ਦਾ ਸਿਰਕਾ
ਕਿਡਨੀ ਨੂੰ ਤੰਦਰੁਸਤ ਤੇ ਸੁਰੱਖਿਅਤ ਰੱਖਣ ਲਈ ਸੇਬ ਦੇ ਸਿਰਕੇ ਦਾ ਸੇਵਨ ਕਰੋ। ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਸੇਬ ਦਾ ਸਿਰਕਾ ਕਿਡਨੀ ਨੂੰ ਬੈਕਟੀਰੀਅਲ ਇੰਫੈਕਸ਼ਨ ਤੋਂ ਬਚਾਉਂਦਾ ਹੈ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਕਿਡਨੀ ਦੇ ਸਾਰੇ ਵਿਸ਼ੈਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ।
2. ਮੁਨੱਕਾ
ਕਿਡਨੀ ਨੂੰ ਤੰਦਰੁਸਤ ਤੇ ਸੁਰੱਖਿਅਤ ਰੱਖਣ ਲਈ ਲੋਕ ਮੁਨੱਕੇ ਦਾ ਸੇਵਨ ਕਰਨ। ਰਾਤ ਨੂੰ ਸੌਂਣ ਤੋਂ ਪਹਿਲਾਂ ਮੁਨੱਕੇ ਦੇ ਕੁਝ ਦਾਣਿਆਂ ਨੂੰ ਪਾਣੀ 'ਚ ਭਿਓ ਕੇ ਰੱਖ ਦਿਓ ਅਤੇ ਸਵੇਰੇ ਉੱਠਦੇ ਸਾਰ ਖਾਲੀ ਢਿੱਡ ਇਸ ਦਾ ਸੇਵਨ ਕਰੋ। ਅਜਿਹਾ ਕਰਨ ਨਾਲ ਕਿਡਨੀ ਦੇ ਸਾਰੇ ਰੋਗ ਦੂਰ ਹੋ ਜਾਣਗੇ।
3. ਅਨਾਨਾਸ
ਅਨਾਨਾਸ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਵਿੱਚ ਵਿਟਾਮਿਨ-ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ। ਅਨਾਨਾਸ ਵਿੱਚ ਮੌਜੂਦ ਫਾਈਬਰ ਕਿਡਨੀ ਨਾਲ ਜੁੜੀਆਂ ਬੀਮਾਰੀਆਂ ਨੂੰ ਦੂਰ ਕਰਦੇ ਹਨ। ਇਸੇ ਲਈ ਕਿਡਨੀ ਨੂੰ ਸਿਹਤਮੰਦ ਰੱਖਣ ਲਈ ਅਨਾਨਾਸ ਨੂੰ ਆਪਣੀ ਖੁਰਾਕ ਵਿੱਚ ਜ਼ਰੂਰ ਸ਼ਾਮਲ ਕਰੋ।
4. ਪਿੱਪਲ ਦੀ ਛਾਲ
ਕਿਡਨੀ ਨੂੰ ਤੰਦਰੁਸਤ ਤੇ ਸੁਰੱਖਿਅਤ ਰੱਖਣਾ ਚਾਹੁੰਦੇ ਹੋ ਤਾਂ ਇਸ ਲਈ 10 ਗ੍ਰਾਮ ਪਿੱਪਲ ਅਤੇ ਨਿੰਮ ਦੀ ਛਾਲ ਨੂੰ ਪਾਣੀ 'ਚ ਉੱਬਾਲ ਲਓ। ਇਸ ਪਾਣੀ ਦਾ ਸੇਵਨ ਸਵੇਰ ਦੇ ਸਮੇਂ ਕਰਨ ਨਾਲ ਕਿਡਨੀ ਖ਼ਰਾਬ ਹੋਣ ਤੋਂ ਬੱਚ ਜਾਂਦੀ ਹੈ।
5. ਸ਼ਹਿਦ ਦਾ ਸੇਵਨ
ਕਿਡਨੀ ਨੂੰ ਤੰਦਰੁਸਤ ਤੇ ਸੁਰੱਖਿਅਤ ਰੱਖਣ ਲਈ 2 ਚਮਚ ਸ਼ਹਿਦ ਅਤੇ 1 ਚਮਚ ਸੇਬ ਦਾ ਸਿਰਕਾ ਪਾਣੀ ਵਿੱਚ ਮਿਲਾ ਕੇ ਪੀਓ। ਰੋਜ਼ਾਨਾ ਸਵੇਰੇ ਖਾਲੀ ਢਿੱਡ ਅਜਿਹਾ ਕਰਨ ਨਾਲ ਕਿਡਨੀ ਦੇ ਹੋਣ ਵਾਲੇ ਰੋਗਾਂ ਦਾ ਖ਼ਤਰਾ ਕਾਫ਼ੀ ਹੱਦ ਤੱਕ ਘੱਟ ਜਾਂਦਾ ਹੈ।
6. ਮੂਲੀ
ਮੂਲੀ ਵਿੱਚ ਬਹੁਤ ਸਾਰੇ ਤੱਤ ਪਾਏ ਜਾਂਦੇ ਹਨ। ਇਹ ਤੱਤ ਸਰੀਰ 'ਚੋਂ ਵਿਸ਼ੈਲੇ ਪਦਾਰਥਾਂ ਨੂੰ ਬਾਹਰ ਕੱਢ ਕੇ ਕਿਡਨੀ ਨੂੰ ਸਿਹਤਮੰਦ ਰੱਖਦੇ ਹਨ।
7. ਨਾਰੀਅਲ ਪਾਣੀ
ਕਿਡਨੀ ਨੂੰ ਤੰਦਰੁਸਤ ਤੇ ਸੁਰੱਖਿਅਤ ਰੱਖਣ ਲਈ ਰੋਜ਼ਾਨਾ ਨਾਰੀਅਲ ਪਾਣੀ ਦਾ ਸੇਵਨ ਕਰੋ। ਨਾਰੀਅਲ ਪਾਣੀ ਪੀਣ ਨਾਲ ਕਿਡਨੀ ਤੰਦਰੁਸਤ ਹੋਣ ਦੇ ਨਾਲ-ਨਾਲ ਲੋਕਾਂ ਨੂੰ ਕਿਡਨੀ ਸਟੋਨ ਦੀ ਸਮੱਸਿਆ ਤੋਂ ਵੀ ਰਾਹਤ ਮਿਲ ਜਾਵੇਗੀ।