ਅੰਜੀਰ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

08/06/2018 6:28:27 PM

ਨਵੀਂ ਦਿੱਲੀ— ਭੱਜਦੌੜ ਭਰੀ ਜ਼ਿੰਦਗੀ 'ਚ ਕਿਸੇ ਦੇ ਵੀ ਕੋਲ ਇੰਨਾ ਸਮਾਂ ਨਹੀਂ ਹੈ ਕਿ ਉਹ ਆਪਣੀ ਸਿਹਤ ਦਾ ਧਿਆਨ ਰੱਖ ਸਕੇ। ਆਪਣੀ ਸਿਹਤ ਦੀ ਕੇਅਰ ਨਾ ਕਰਨ ਨਾਲ ਹੱਥਾਂ-ਪੈਰਾਂ ਅਤੇ ਸਰੀਰ ਦੇ ਕਈ ਹਿੱਸਿਆ 'ਚ ਦਰਦ ਹੋਣ ਲੱਗਦਾ ਹੈ। ਇਸ ਦਰਦ ਨੂੰ ਦੂਰ ਕਰਨ ਲਈ ਤੁਸੀਂ ਅੰਜੀਰ ਖਾ ਸਕਦੇ ਹੋ। ਐਂਟੀ-ਆਕਸੀਡੈਂਟ ਨਾਲ ਭਰਪੂਰ ਅੰਜੀਰ 'ਚ ਪਾਣੀ 80%, ਕੈਲਸ਼ੀਅਮ 0.06%. ਕਾਰਬੋਹਾਈਡ੍ਰੇਟ 63%, ਫਾਈਬਰ 2.3%, ਵਸਾ 0.2% , ਪ੍ਰੋਟੀਨ 3.5%, ਸੋਡੀਅਮ,ਪੋਟਾਸ਼ੀÎਅਮ, ਤਾਂਬਾ, ਸਲਫਰ ਅਤੇ ਕਲੋਰਿਨ ਭਰਪੂਰ ਮਾਤਰਾ 'ਚ ਹੁੰਦੇ ਹਨ। ਜੋ ਹਰ ਤਰ੍ਹਾਂ ਦੇ ਦਰਦ ਨੂੰ ਦੂਰ ਕਰਦੇ ਹਨ। ਇਸ ਦੇ ਨਾਲ ਹੀ ਅੰਜੀਰ ਖਾਣ ਨਾਲ ਹੋਰ ਵੀ ਕਈ ਲਾਭ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਫਾਇਦਿਆਂ ਬਾਰੇ ਦੱਸ ਰਹੇ ਹਾਂ ਆਓ ਜਾਣਦੇ ਹਾਂ ਇਸ ਬਾਰੇ...
 

1. ਬਵਾਸੀਰ ਲਈ ਫਾਇਦੇਮੰਦ 
ਬਵਾਸੀਰ ਦੇ ਰੋਗੀਆਂ ਲਈ ਅੰਜੀਰ ਦੀ ਵਰਤੋਂ ਕਰਨਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਰਾਤ ਨੂੰ 3-4 ਅੰਜੀਰ ਨੂੰ ਪਾਣੀ 'ਚ ਭਿਓਂ ਕੇ ਰੱਖ ਦਿਓ। ਸਵੇਰੇ ਉੱਠ ਕੇ ਇਸ ਨੂੰ ਪੀਸ ਕੇ ਖਾਲੀ ਪੇਟ ਖਾਓ। ਕੁਝ ਦਿਨਾਂ ਤਕ ਲਗਾਤਾਰ ਅਜਿਹਾ ਕਰਨ ਨਾਲ ਬਵਾਸੀਰ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। 

 

2. ਅਸਥਮਾ ਤੋਂ ਛੁਟਕਾਰਾ 
ਅਸਥਮਾ ਦੇ ਰੋਗੀਆਂ ਨੂੰ ਸੁੱਕੇ ਅੰਜੀਰ ਖਾਣੀ ਚਾਹੀਦੀ ਹੈ। ਅੰਜੀਰ ਖਾਣ ਨਾਲ ਕਫ ਬਾਹਰ ਨਿਕਲ ਜਾਂਦਾ ਹੈ ਅਤੇ ਅਸਥਮਾ ਤੋਂ ਛੁਟਕਾਰਾ ਮਿਲਦਾ ਹੈ। ਰੋਜ਼ਾਨਾ 3 ਤੋਂ 4 ਅੰਜੀਰ ਨੂੰ ਦੁੱਧ ਨਾਲ ਖਾਣ ਨਾਲ ਕਫ ਦੂਰ ਹੋਣ ਦੇ ਨਾਲ ਹੀ ਐਨਰਜੀ ਵੀ ਮਿਲਦੀ ਹੈ।

 

3. ਹੱਡੀਆਂ ਬਣਾਏ ਮਜ਼ਬੂਤ 
ਅੰਜੀਰ 'ਚ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ ਜਿਨ੍ਹਾਂ ਲੋਕਾਂ ਦੇ ਹੱਥਾਂ-ਪੈਰਾਂ 'ਚ ਦਰਦ ਹੁੰਦਾ ਹੈ ਉਨ੍ਹਾਂ ਨੂੰ ਰੋਜ਼ਾਨਾ 3 ਤੋਂ 4 ਅੰਜੀਰ ਖਾਣੇ ਚਾਹੀਦੇ ਹਨ। ਇਸ ਨੂੰ ਖਾਣ ਨਾਲ ਸਰੀਰ 'ਚ ਕਦੇ ਵੀ ਖੂਨ ਦੀ ਕਮੀ ਨਹੀਂ ਹੁੰਦੀ। 

 

4. ਕਬਜ਼ 
ਕਬਜ਼ ਨੂੰ ਦੂਰ ਕਰਨ ਲਈ ਅੰਜੀਰ ਖਾਓ। ਤੁਸੀਂ ਚਾਹੋ ਤਾਂ ਅੰਜੀਰ ਨੂੰ ਸ਼ਹਿਦ ਦੇ ਨਾਲ ਮਿਲਾ ਕੇ ਵੀ ਖਾ ਸਕਦੇ ਹੋ। ਇਸ ਦੀ ਵਰਤੋਂ ਨਾਲ ਤੁਹਾਨੂੰ ਕਾਫੀ ਆਰਾਮ ਮਹਿਸੂਸ ਹੋਵੇਗਾ।

 

5. ਖੂਨ ਦੀ ਕਮੀ ਦੂਰ ਕਰੇ
ਅੰਜੀਰ 'ਚ ਆਇਰਨ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ ਜਿਨ੍ਹਾਂ ਲੋਕਾਂ ਦੇ ਸਰੀਰ 'ਚ ਆਇਰਨ ਅਤੇ ਖੂਨ ਦੀ ਕਮੀ ਹੋਵੇ ਉਨ੍ਹਾਂ ਨੂੰ ਰੋਜ਼ਾਨਾ ਘੱਟ ਤੋਂ ਘੱਟ 3 ਅੰਜੀਰ ਖਾਣੀ ਚਾਹੀਦੀ ਹੈ। ਇਸ ਨੂੰ ਖਾਣ ਨਾਲ ਸਰੀਰ 'ਚ ਖੂਨ ਦੀ ਕਮੀ ਨਹੀਂ ਹੁੰਦੀ।

 

6. ਡਾਇਬਿਟੀਜ਼ 
ਅੰਜੀਰ ਇਕ ਮਿੱਠਾ ਫਲ ਹੈ ਪਰ ਇਸ ਨੂੰ ਖਾਣ ਨਾਲ ਡਾਇਬਿਟੀਜ਼ ਨਹੀਂ ਵਧਦੀ। ਰੋਜ਼ਾਨਾ ਅੰਜੀਰ ਨੂੰ ਸ਼ਹਿਦ ਦੇ ਨਾਲ ਮਿਲਾ ਕੇ ਖਾਓ। ਅਜਿਹਾ ਕਰਨ ਨਾਲ ਡਾਇਬਿਟੀਜ਼ ਕਾਫੀ ਹੱਦ ਤਕ ਕੰਟਰੋਲ 'ਚ ਰਹਿੰਦੀ ਹੈ।


Related News