ਫਾਈਬਰ ਅਤੇ ਪ੍ਰੋਟੀਨ ਨਾਲ ਭਰਪੂਰ ਹੈ ਹਰੀਆਂ ਫਲੀਆਂ, ਜਾਣੋ ਇਸ ਦੇ ਫਾਇਦੇ

Thursday, Jun 14, 2018 - 04:18 PM (IST)

ਨਵੀਂ ਦਿੱਲੀ— ਹਰੀਆਂ ਸਬਜ਼ੀਆਂ ਪੋਸ਼ਟਿਕਤਾ ਨਾਲ ਭਰਪੂਰ ਸਿਰਫ ਖਾਣੇ 'ਚ ਸੁਆਦ ਹੀ ਨਹੀਂ ਸਿਹਤ ਲਈ ਵੀ ਕਾਫੀ ਫਾਇਦੇਮੰਦ ਹੁੰਦੀਆਂ ਹਨ। ਇਨ੍ਹਾਂ 'ਚੋਂ ਹਰੀਆਂ ਫਲੀਆਂ ਇਕ ਅਜਿਹੀ ਸਬਜ਼ੀ ਹੈ ਜਿਸ ਨੂੰ ਖਾਣ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ ਅਤੇ ਇਹ ਸਰੀਰ ਨੂੰ ਕਈ ਰੋਗਾਂ ਤੋਂ ਵੀ ਬਚਾ ਕੇ ਰੱਖਦੀਆਂ ਹਨ। ਹਰੀਆਂ ਫਲੀਆਂ 'ਚ ਪ੍ਰੋਟੀਨ, ਫਾਈਬਰ,ਜਿੰਕ, ਆਇਰਨ, ਵਿਟਾਮਿਨ ਏ, ਸੀ, ਕੇ ਅਤੇ ਬੀ 6 ਆਦਿ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ। ਇਹ ਪ੍ਰੋਟੀਨ ਅਤੇ ਐਨਰਜੀ ਦਾ ਬਹੁਤ ਹੀ ਚੰਗਾ ਸਰੋਤ ਹੁੰਦਾ ਹੈ। 100 ਗ੍ਰਾਮ ਬੀਨਸ ਦੀ ਵਰਤੋਂ ਕਰਨ ਨਾਲ ਸਰੀਰ ਨੂੰ 300 ਕੈਲੋਰੀ ਮਿਲਦੀ ਹੈ। ਆਓ ਜਾਣਦੇ ਹਾਂ ਹਰੀਆਂ ਫਲੀਆਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਨ ਨਾਲ ਕੀ-ਕੀ ਫਾਇਦੇ ਮਿਲਦੇ ਹਨ।
1. ਕੈਂਸਰ ਤੋਂ ਬਚਾਏ
ਫਲੀਆਂ 'ਚ ਫਲੇਵੋਨਾਈਡਸ ਦੇ ਨਾਲ ਕੈਂਪਫ੍ਰੇਰਾਲ ਹੁੰਦਾ ਹੈ ਜੋ ਸਰੀਰ 'ਚ ਕੈਂਸਰ ਕੋਸ਼ੀਕਾਵਾਂ ਨੂੰ ਬਣਨ ਤੋਂ ਰੋਕਦਾ ਹੈ। ਰਿਸਰਚ ਮੁਤਾਬਕ ਔਰਤਾਂ 3 ਤੋਂ 4 ਵਾਰ ਹਰੀਆਂ ਸਬਜ਼ੀਆਂ ਦੀ ਵਰਤੋਂ ਕਰਕੇ ਕੈਂਸਰ ਦੀ ਸਮੱਸਿਆਵਾਂ ਤੋਂ ਬਚ ਸਕਦੀਆਂ ਹਨ।
2. ਹਾਰਟ ਸਮੱਸਿਆ ਤੋਂ ਬਚਾਏ
ਹਰੀਆਂ ਫਲੀਆਂ 'ਚ ਮੌਜੂਦ ਫਾਈਬਰ ਸਰੀਰ 'ਚ ਕੋਲੈਸਟਰੋਲ ਘੱਟ ਕਰਨ ਦਾ ਕੰਮ ਕਰਦਾ ਹੈ। ਇਹ ਬਲੱਡ ਪ੍ਰੈਸ਼ਰ ਅਤੇ ਸੋਜ ਨੂੰ ਘੱਟ ਕਰਦਾ ਹੈ ਜੋ ਹਾਰਟ ਨੂੰ ਹੈਲਦੀ ਰੱਖਣ ਲਈ ਬਹੁਤ ਹੀ ਜ਼ਰੂਰੀ ਹੈ। ਨਾਲ ਹੀ ਇਹ ਖੂਨ ਦਾ ਥੱਕਾ ਵੀ ਨਹੀਂ ਜੰਮਣਾ ਦਿੰਦੇ।
3. ਵਧਦੀ ਉਮਰ ਤੋਂ ਬਚਾਏ
ਹਰੀਆਂ ਫਲੀਆਂ ਦੀ ਸਬਜ਼ੀ ਆਪਣੀ ਡਾਈਟ 'ਚ ਸ਼ਾਮਲ ਕਰਨ ਨਾਲ ਤੁਸੀਂ ਲੰਬੇ ਸਮੇਂ ਤਕ ਜਵਾਨ ਰਹਿ ਸਕਦੇ ਹੋ ਕਿਉਂਕਿ ਇਸ ਨੂੰ ਖਾਣ ਨਾਲ ਸਰੀਰ ਨੂੰ ਜ਼ਰੂਰੀ ਪੋਸ਼ਕ ਤੱਤ ਮਿਲਦੇ ਹਨ। ਇਸ ਨੂੰ ਖਾਣ ਨਾਲ ਤੁਹਾਨੂੰ ਬਹੁਤ ਜਲਦੀ ਫਰਕ ਨਜ਼ਰ ਆਉਣ ਲੱਗਦਾ ਹੈ।
4. ਡਾਇਬਿਟੀਜ਼
ਜਿਸ ਤਰ੍ਹਾਂ ਹੋਰ ਸਬਜ਼ੀਆਂ ਨੂੰ ਖਾਣ ਨਾਲ ਬਲੱਡ ਸ਼ੂਗਰ ਦਾ ਸਤਰ ਵਧ ਜਾਂਦਾ ਹੈ ਪਰ ਹਰੀਆਂ ਫਲੀਆਂ ਖਾਣ ਨਾਲ ਇਹ ਸਮੱਸਿਆ ਨਹੀਂ ਹੁੰਦੀਆਂ। ਹਰੀਆਂ ਫਲੀਆਂ 'ਚ ਮੌਜੂਦ ਫਾਈਬਰ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ।
5. ਕਬਜ਼ ਦੀ ਸਮੱਸਿਆ ਤੋਂ ਰਾਹਤ
ਭੋਜਨ ਨੂੰ ਸਹੀ ਤਰ੍ਹਾਂ ਪਚਾਉਣ ਲਈ ਫਾਈਬਰ ਦੀ ਭਰਪੂਰ ਮਾਤਰਾ ਹੋਣੀ ਚਾਹੀਦੀ ਹੈ। ਇਸ ਨਾਲ ਭੋਜਨ ਪਾਚਨ ਸੰਬੰਧੀ ਸਮੱਸਿਆ ਦਾ ਖਤਰਾ ਨਹੀਂ ਹੁੰਦਾ ਕਿਉਂਕਿ ਇਹ ਫਾਈਬਰ ਦਾ ਬਹੁਤ ਚੰਗਾ ਸਰੋਤ ਹੈ।
6. ਮਾਹਾਵਾਰੀ 'ਚ ਫਾਇਦੇਮੰਦ
ਹਰੀਆਂ ਫਲੀਆਂ ਦੀ ਸਬਜ਼ੀ ਖਾਣ ਨਾਲ ਔਰਤਾਂ ਨੂੰ ਮਾਹਾਵਾਰੀ ਦੌਰਾਨ ਹੋਣ ਵਾਲੀ ਸਮੱਸਿਆ 'ਚ ਕਾਫੀ ਆਰਾਮ ਮਿਲਦਾ ਹੈ ਕਿਉਂਕਿ ਇਸ 'ਚ ਫੈਟ ਅਤੇ ਕੋਲੈਸਟਰੋਲ ਘੱਟ ਹੁੰਦਾ ਹੈ ਅਤੇ ਇਹ ਫਾਈਬਰ ਅਤੇ ਪ੍ਰੋਟੀਨ ਦਾ ਬਹੁਤ ਵਧੀਆ ਸਰੋਤ ਹੈ।


Related News