ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਨੂੰ ਜੜ੍ਹ ਤੋਂ ਖ਼ਤਮ ਕਰਦੀ ਹੈ ‘ਸੌਂਫ’, ਕਰੋ ਇੰਝ ਵਰਤੋਂ

Monday, Jun 22, 2020 - 02:58 PM (IST)

ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਨੂੰ ਜੜ੍ਹ ਤੋਂ ਖ਼ਤਮ ਕਰਦੀ ਹੈ ‘ਸੌਂਫ’, ਕਰੋ ਇੰਝ ਵਰਤੋਂ

ਜਲੰਧਰ - ਸੌਂਫ ਦੀ ਵਰਤੋਂ ਹਰ ਘਰ ਵਿੱਚ ਜ਼ਰੂਰ ਕੀਤੀ ਜਾਂਦੀ ਹੈ। ਇਸ ਨੂੰ ਮਸਾਲਿਆਂ ਦੀ ਰਾਣੀ ਵੀ ਕਿਹਾ ਜਾਂਦਾ ਹੈ। ਬਹੁਤ ਸਾਰੇ ਲੋਕ ਅਜਿਹੇ ਵੀ ਹਨ, ਜੋ ਸੌਂਫ ਵਾਲੀ ਚਾਹ ਪੀਣ ਦੇ ਸ਼ੌਕਿਨ ਹਨ। ਭੋਜਨ ਕਰਨ ਤੋਂ ਬਾਅਦ ਸੌਂਫ ਖਾਣ ਦੀ ਆਦਤ ਹਰ ਕਿਸੇ ਨੂੰ ਹੁੰਦੀ ਹੈ। ਇਸ 'ਚ ਕੈਲਸ਼ੀਅਮ,ਆਇਰਨ, ਪੋਟਾਸ਼ੀਆਂ, ਮੈਗਨੀਸ਼ੀਅਮ ਤੋਂ ਇਲਾਵਾ ਹੋਰ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਨੂੰ ਸਿਹਤਮੰਦ ਬਣਾਈ ਰੱਖਣ 'ਚ ਮਦਦ ਕਰਦੇ ਹਨ। ਸੌਂਫ ਖਾਣ ਨਾਲ ਯਾਦਸ਼ਕਤੀ ਵੱਧਦੀ ਹੈ ਅਤੇ ਸਰੀਰ ਨੂੰ ਠੰਡਕ ਮਿਲਦੀ ਹੈ। ਇਸ ਨਾਲ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ। ਇਹ ਪੇਟ ਦੀਆਂ ਬੀਮਾਰੀਆਂ ਨੂੰ ਦੂਰ ਕਰਨ ਅਤੇ ਪੇਟ ਨੂੰ ਸਾਫ ਰੱਖਣ ਵਿੱਚ ਸਹਾਇਤਾ ਕਰਦਾ ਹੈ। ਸੌਂਫ ਖਾਣ ਨਾਲ ਅਪਚ, ਐਸੀਡਿਟੀ ਅਤੇ ਪੇਟ 'ਚ ਗੈਸ ਨਹੀਂ ਬਣਦੀ।

ਆਓ ਜਾਣਦੇ ਹਾਂ ਸੌਂਫ ਤੋਂ ਹੋਣ ਵਾਲੇ ਹੋਰ ਅਣਗਿਣਤ ਫਾਇਦਿਆਂ ਬਾਰੇ...

1. ਯਾਦਦਾਸ਼ਤ ਤੇਜ਼ ਕਰੇ
ਜੇਕਰ ਤੁਹਾਡੀ ਯਾਦਦਾਸ਼ਤ ਕਮਜ਼ੋਰ ਹੈ ਤਾਂ ਅੱਜ ਤੋਂ ਹੀ ਸੌਂਫ ਦਾ ਸੇਵਨ ਸ਼ੁਰੂ ਕਰ ਦਿਓ। ਇਹ ਨਾ ਸਿਰਫ ਦਿਮਾਗ ਨੂੰ ਮਜ਼ਬੂਤ ਕਰੇਗੀ ਸਗੋਂ ਅੱਖਾਂ ਦੀ ਰੌਸ਼ਨੀ ਵਧਾਉਣ 'ਚ ਵੀ ਫਾਇਦੇਮੰਦ ਸਾਬਤ ਹੋਵੇਗੀ।

PunjabKesari

2. ਅੱਖਾਂ ਦੀ ਰੌਸ਼ਨੀ ਤੇਜ਼
ਸੌਂਫ, ਮਿਸ਼ਰੀ ਅਤੇ ਬਾਦਾਮ ਨੂੰ ਬਰਾਬਰ ਮਾਤਰਾ 'ਚ ਪੀਸ ਲਓ। ਰੋਜ਼ਾਨਾ ਰਾਤ ਨੂੰ ਇਸ ਮਿਸ਼ਰਣ ਦਾ 1 ਚੱਮਚ ਖਾਣੇ ਦੇ ਬਾਅਦ ਦੁੱਧ ਦੇ ਨਾਲ ਸੇਵਨ ਕਰੋ। ਇਸ ਦੇ ਲਗਾਤਾਰ ਸੇਵਨ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੋ ਜਾਂਦੀ ਹੈ। 

3. ਹਾਈ ਬਲੱਡ ਪ੍ਰੈਸ਼ਰ ਕੰਟਰੋਲ
ਸੌਂਫ 'ਚ ਪੋਟਾਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। 

4. ਪੇਟ ਦੀਆਂ ਸਮੱਸਿਆਵਾਂ
ਗੈਸ, ਭੁੱਖ ਨਾ ਲੱਗਣਾ ਅਤੇ ਪੇਟ ਫੁੱਲਣ ਤੋਂ ਪ੍ਰੇਸ਼ਾਨ ਹੋ ਤਾਂ ਰੋਜ਼ਾਨਾ ਦਿਨ 'ਚ 3 ਵਾਰ ਭੁੰਨੀ ਹੋਈ ਸੌਂਫ ਦਾ ਸੇਵਨ ਜ਼ਰੂਰ ਕਰੋ।

PunjabKesari

5. ਮੋਟਾਪਾ ਘੱਟ ਕਰੇ
ਸਰੀਰ 'ਚ ਜਮ੍ਹਾ ਫਾਲਤੂ ਚਰਬੀ ਨੂੰ ਘੱਟ ਕਰਨ 'ਚ ਸੌਂਫ ਬੇਹੱਦ ਕਾਰਗਰ ਹੈ। ਇਹ ਬਾਡੀ 'ਚ ਮੈਟਾਬਾਲੀਜ਼ਮ ਨੂੰ ਵਧਾ ਕੇ ਭਾਰ ਘਟਾਉਣ 'ਚ ਮਦਦ ਕਰਦੀ ਹੈ। ਭਾਰ ਘੱਟ ਕਰਨ ਲਈ ਸੌਂਫ ਦੇ ਨਾਲ ਕਾਲੀ ਮਿਰਚ ਮਿਲਾ ਕੇ ਪੀਣ ਨਾਲ ਫਾਇਦਾ ਹੁੰਦਾ ਹੈ। 

6. ਚੰਗੀ ਨੀਂਦ
ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਹੈ ਤਾਂ ਦੁੱਧ 'ਚ ਸੌਂਫ ਨੂੰ ਉਬਾਲ ਕੇ ਇਸ 'ਚ ਸ਼ਹਿਦ ਮਿਲਾ ਕੇ ਪੀਣ ਨਾਲ ਫਾਇਦਾ ਹੁੰਦਾ ਹੈ।

7. ਖੰਘ ਦੂਰ ਕਰੇ
ਖੰਘ ਨੂੰ ਦੂਰ ਕਰਨ ਲਈ 1 ਚੱਮਚ ਸੌਂਫ, 2 ਚੱਮਚ ਅਜਵਾਈਨ ਅਤੇ ਅੱਧਾ ਲੀਟਰ ਪਾਣੀ ਨੂੰ ਉਬਾਲ ਲਓ। ਕੋਸਾ ਹੋਣ 'ਤੇ ਇਸ ਪਾਣੀ 'ਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਦਿਨ 'ਚ 2-3 ਵਾਰ ਪੀਓ।

ਪੜ੍ਹੋ ਇਹ ਵੀ - ਗੁਣਗੁਣੇ ਪਾਣੀ ’ਚ ਸ਼ਹਿਦ ਮਿਲਾ ਕੇ ਪੀਣ ਨਾਲ ਹੁੰਦੇ ਹਨ ਕਈ ਫਾਇਦੇ

PunjabKesari

8. ਖੂਨ ਦੀ ਕਮੀ
ਸੌਂਫ 'ਚ ਆਇਰਨ ਦੀ ਭਰਪੂਰ ਮਾਤਰਾ ਹੁੰਦੀ ਹੈ, ਜਿਸ ਨੂੰ ਰੋਜ਼ਾਨਾ ਪਾਣੀ ਨਾਲ ਸਰੀਰ 'ਚ ਹੀਮੋਗਲੋਬਿਨ ਦਾ ਲੈਵਲ ਵਧ ਜਾਂਦਾ ਹੈ ਅਤੇ ਸਰੀਰ 'ਚ ਅਨੀਮੀਆ ਦੀ ਕਮੀ ਪੂਰੀ ਹੋ ਜਾਂਦੀ ਹੈ।

9. ਕੋਲੈਸਟਰੋਲ ਨੂੰ ਘੱਟ ਕਰੇ
ਰੋਜ਼ਾਨਾ ਸੌਂਫ ਦਾ ਸੇਵਨ ਕਰਨ ਨਾਲ ਕੋਲੈਸਟਰੋਲ ਲੈਵਲ ਕੰਟਰੋਲ 'ਚ ਰਹਿੰਦਾ ਹੈ। ਦਿਲ ਦੀ ਰੱਖਿਆ ਕਰਨ 'ਚ ਵੀ ਸੌਂਫ ਬੇਹੱਦ ਲਾਭਕਾਰੀ ਹੈ।

10. ਪਾਚਨ ਕਿਰਿਆ ਦਰੁਸਤ
ਸੌਂਫ ਖਾਣ ਨਾਲ ਪਾਚਨ ਕਿਰਿਆ ਦਰੁਸਤ ਰਹਿੰਦੀ ਹੈ। ਖਾਣਾ ਖਾਣ ਦੇ ਬਾਅਦ ਸੌਂਫ ਦੇ ਨਾਲ ਮਿਸ਼ਰੀ ਦਾ ਸੇਵਨ ਕਰਨ ਨਾਲ ਫਾਇਦਾ ਮਿਲਦਾ ਹੈ। ਇਸ ਨਾਲ ਪੇਟ ਸਬੰਧੀ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਰਾਤ ਨੂੰ ਕੋਸੇ ਪਾਣੀ ਨਾਲ ਸੌਂਫ ਦੇ ਚੂਰਣ ਦਾ ਇਸਤੇਮਾਲ ਕਰਨ ਨਾਲ ਪੇਟ ਦੀ ਗੈਸ ਠੀਕ ਹੋ ਜਾਂਦੀ ਹੈ। 

ਪੜ੍ਹੋ ਇਹ ਵੀ - ਘਰ ਦੀ ਚਮਕ ਬਰਕਰਾਰ ਰੱਖਣ ਲਈ ਅਪਣਾਓ ਇਹ ਨੁਸਖ਼ੇ, ਹੋਣਗੇ ਕਾਰਗਰ ਸਿੱਧ

ਪੜ੍ਹੋ ਇਹ ਵੀ - ਚਿਹਰੇ ਨੂੰ ਚਮਕਦਾਰ ਬਣਾਉਣ ਦੇ ਨਾਲ-ਨਾਲ ਮੂੰਹ ਦੇ ਛਾਲੇ ਦੂਰ ਕਰਦਾ ਹੈ ‘ਗੁਲਕੰਦ’

PunjabKesari


author

rajwinder kaur

Content Editor

Related News