ਸੌਂਫ ਹੈ ਰਸੋਈ 'ਚ ਮੌਜੂਦ ਬੇਹੱਦ ਗੁਣਕਾਰੀ ਮਸਾਲਾ, ਇਸ ਦੇ ਸੇਵਨ ਨਾਲ ਦੂਰ ਹੁੰਦੀਆਂ ਨੇ ਅਨੇਕਾਂ ਬੀਮਾਰੀਆਂ
Saturday, Dec 10, 2022 - 04:44 PM (IST)
ਨਵੀਂ ਦਿੱਲੀ (ਬਿਊਰੋ)— ਸੌਂਫ ਦਾ ਇਸਤੇਮਾਲ ਹਰ ਘਰ 'ਚ ਕੀਤਾ ਜਾਂਦਾ ਹੈ। ਇਸ ਨੂੰ ਮਸਾਲਿਆਂ ਦੀ ਰਾਣੀ ਵੀ ਕਿਹਾ ਜਾਂਦਾ ਹੈ। ਇਸ 'ਚ ਕੈਲਸ਼ੀਅਮ,ਆਇਰਨ, ਪੋਟਾਸ਼ੀਆਂ, ਮੈਗਨੀਸ਼ੀਅਮ ਦੇ ਇਲਾਵਾ ਹੋਰ ਵੀ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ। ਸੌਂਫ ਖਾਣੇ ਦੇ ਬਹੁਤ ਫਾਇਦੇ ਹਨ। ਇਸ ਨਾਲ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਸੌਂਫ ਦੇ ਅਣਗਿਣਤ ਫਾਇਦਿਆਂ ਬਾਰੇ...
ਢਿੱਡ ਦਰਦ 'ਚ ਦੇਵੇ ਰਾਹਤ
ਜੇਕਰ ਤੁਹਾਡਾ ਪੇਟ ਦਰਦ ਹੁੰਦਾ ਹੈ ਤਾਂ ਭੁੰਨੀ ਹੋਈ ਸੌਾਫ ਚਬਾਓ, ਕਈਆਂ ਦੇ ਪੇਟ 'ਚ ਗਰਮੀ ਦੀ ਵਜ੍ਹਾ ਨਾਲ ਉਸ 'ਚ ਦਰਦ ਰਹਿੰਦੀ ਹੈ | ਅਜਿਹੇ 'ਚ ਸੌਂਫ ਦੀ ਠੰਡਾਈ ਬਣਾ ਕੇ ਪੀਓ | ਇਸ ਨਾਲ ਪੇਟ ਦੀ ਗਰਮੀ ਸ਼ਾਂਤ ਹੋਵੇਗੀ ਅਤੇ ਤੁਹਾਨੂੰ ਦਰਦ ਤੋਂ ਰਾਹਤ ਮਿਲੇਗੀ |
ਖੰਘ ਦੂਰ ਕਰੇ
ਖੰਘ ਨੂੰ ਦੂਰ ਕਰਨ ਲਈ 1 ਚੱਮਚ ਸੌਂਫ, 2 ਚੱਮਚ ਅਜਵਾਈਨ ਅਤੇ ਅੱਧਾ ਲੀਟਰ ਪਾਣੀ ਨੂੰ ਉਬਾਲ ਲਓ। ਕੋਸਾ ਹੋਣ 'ਤੇ ਇਸ ਪਾਣੀ 'ਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਦਿਨ 'ਚ 2-3 ਵਾਰ ਪੀਓ।
ਇਹ ਵੀ ਪੜ੍ਹੋ : ਗਰਮ ਦੁੱਧ 'ਚ ਮਿਲਾ ਕੇ ਜ਼ਰੂਰ ਪੀਓ ਇਹ ਸੁੱਕੇ ਮੇਵੇ, ਹੋਣਗੇ ਜ਼ਬਰਦਸਤ ਫ਼ਾਇਦੇ
ਅੱਖਾਂ ਦੇ ਲਈ ਫਾਇਦੇਮੰਦ
ਸੌਂਫ ਖਾਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ | ਅੱਖਾਂ 'ਤੇ ਲੱਗੀ ਐਨਕ ਹਟਾਉਣ ਲਈ ਬਾਦਾਮ, ਸੌਂਫ ਅਤੇ ਮਿਸ਼ਰੀ ਨੂੰ ਸਮਾਨ ਮਾਤਰਾ 'ਚ ਪੀਸ ਲਓ | ਰੋਜ਼ ਰਾਤ ਨੂੰ ਦੁੱਧ ਦੇ ਨਾਲ ਇਸ ਮਿਸ਼ਰਨ ਦੀ ਵਰਤੋਂ ਕਰੋ | 3 ਤੋਂ 4 ਮਹੀਨੇ 'ਚ ਤੁਹਾਡੀ ਐਨਕ ਦਾ ਨੰਬਰ ਘਟ ਹੋ ਜਾਵੇਗਾ |
ਮੂੰਹ ਦੀ ਬਦਬੂ
ਜੇਕਰ ਤੁਹਾਡੇ ਮੂੰਹ 'ਚੋਂ ਬਦਬੂ ਆਉਂਦੀ ਹੈ ਤਾਂ ਨਿਯਮਿਤ ਰੂਪ ਨਾਲ ਦਿਨ 'ਚ ਤਿੰਨ ਤੋਂ ਚਾਰ ਵਾਰ ਅੱਧਾ ਚਮਚ ਸੌਂਫ ਚਬਾਓ | ਅਜਿਹਾ ਕਰਨ ਨਾਲ ਮੂੰਹ 'ਚੋਂ ਬਦਬੂ ਆਉਣੀ ਬੰਦ ਹੋ ਜਾਵੇਗੀ |
ਲੀਵਰ ਲਈ ਫਾਇਦੇਮੰਦ
ਸੌਂਫ ਲੀਵਰ ਲਈ ਵੀ ਬਹੁਤ ਫਾਇਦੇਮੰਦ ਰਹਿੰਦੀ ਹੈ | ਸੌਂਫ ਦੇ ਅਰਕ 'ਚ ਦਸ ਗ੍ਰਾਮ ਸ਼ਹਿਦ ਮਿਲਾ ਕੇ ਪੀਣ ਨਾਲ ਤੁਹਾਡਾ ਲੀਵਰ ਮਜ਼ਬੂਤ ਬਣਦਾ ਹੈ |
ਯਾਦਦਾਸ਼ਤ ਤੇਜ਼ ਕਰੇ
ਜੇਕਰ ਤੁਹਾਡੀ ਯਾਦਦਾਸ਼ਤ ਕਮਜ਼ੋਰ ਹੈ ਤਾਂ ਅੱਜ ਤੋਂ ਹੀ ਸੌਂਫ ਦਾ ਸੇਵਨ ਸ਼ੁਰੂ ਕਰ ਦਿਓ। ਇਹ ਨਾ ਸਿਰਫ ਦਿਮਾਗ ਨੂੰ ਮਜ਼ਬੂਤ ਕਰੇਗੀ ਸਗੋਂ ਅੱਖਾਂ ਦੀ ਰੌਸ਼ਨੀ ਵਧਾਉਣ 'ਚ ਵੀ ਫਾਇਦੇਮੰਦ ਸਾਬਤ ਹੋਵੇਗੀ।
ਹਾਈ ਬਲੱਡ ਪ੍ਰੈਸ਼ਰ ਕੰਟਰੋਲ
ਸੌਂਫ 'ਚ ਪੋਟਾਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।
ਖੂਨ ਦੀ ਸਫਾਈ ਕਰੇ
ਰੋਜ਼ਾਨਾ ਸੌਂਫ ਦੀ ਵਰਤੋਂ ਨਾਲ ਤੁਹਾਡਾ ਖੂਨ ਸਾਫ ਰਹਿੰਦਾ ਹੈ | ਜਿਸ ਨਾਲ ਤੁਸੀਂ ਸਰਦੀ-ਜ਼ੁਕਾਮ ਵਰਗੀਆਂ ਪ੍ਰੇਸ਼ਾਨੀਆਂ ਤੋਂ ਬਚੇ ਰਹਿੰਦੇ ਹੋ |
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।