ਦਫ਼ਤਰ ’ਚ ਨੀਂਦ ਆਉਣਾ ਖ਼ਤਰੇ ਦੀ ਘੰਟੀ! ਇਨ੍ਹਾਂ ਗੰਭੀਰ ਬੀਮਾਰੀਆਂ ਦਾ ਰਹਿੰਦੈ ਡਰ
Sunday, Aug 06, 2023 - 05:40 PM (IST)
ਜਲੰਧਰ (ਬਿਊਰੋ)– ਜੇਕਰ ਤੁਸੀਂ ਵੀ ਉਹ ਇਨਸਾਨ ਹੋ, ਜਿਸ ਨੂੰ ਦਫ਼ਤਰ ’ਚ ਬਹੁਤ ਜ਼ਿਆਦਾ ਨੀਂਦ ਆਉਂਦੀ ਹੈ ਤਾਂ ਇਹ ਆਰਟੀਕਲ ਤੁਹਾਡੇ ਲਈ ਹੈ। ਦਿਨ ਵੇਲੇ ਯਾਨੀ ਦਫ਼ਤਰ ’ਚ ਕੰਮ ਕਰਦਿਆਂ ਜੇਕਰ ਤੁਸੀਂ ਨੀਂਦ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਇਹ ਗੰਭੀਰ ਬੀਮਾਰੀਆਂ ਦਾ ਖ਼ਤਰਾ ਬਣ ਸਕਦੀ ਹੈ। ਅੱਜ ਇਸ ਆਰਟੀਕਲ ’ਚ ਅਸੀਂ ਦਫ਼ਤਰ ’ਚ ਨੀਂਦ ਆਉਣ ਦੇ ਕਾਰਨਾਂ ਤੇ ਬੀਮਾਰੀਆਂ ਬਾਰੇ ਵਿਸਥਾਰ ’ਚ ਜਾਣਕਾਰੀ ਦੇਵਾਂਗੇ–
ਨੀਂਦ ਦੀ ਘਾਟ
ਰੁਝੇਵੇਂ ਭਰੀ ਜ਼ਿੰਦਗੀ ਤੇ ਤਣਾਅ ਕਾਰਨ ਲੋਕਾਂ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਰਹਿਣ ਲੱਗੀ ਹੈ।
ਘੱਟ ਊਰਜਾ
ਜੇਕਰ ਠੀਕ ਤਰ੍ਹਾਂ ਨਾਲ ਨੀਂਦ ਪੂਰੀ ਨਹੀਂ ਹੁੰਦੀ ਤਾਂ ਸਰੀਰ ’ਚ ਊਰਜਾ ਦੀ ਘਾਟ ਮਹਿਸੂਸ ਹੋ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ : ਸਵੇਰੇ ਸਿਹਤਮੰਦ ਨਾਸ਼ਤਾ ਕਰਨਾ ਚਾਹੁੰਦੇ ਹੋ ਤਾਂ ਬਣਾਓ ਇਹ ਵੈੱਜ ਸੈਂਡਵਿਚ, ਬੇਹੱਦ ਸੌਖੀ ਹੈ ਰੈਸਿਪੀ
ਗੰਭੀਰ ਸਮੱਸਿਆ
ਜੇਕਰ ਤੁਹਾਨੂੰ ਪੂਰੇ ਦਿਨ ਯਾਨੀ ਦਫ਼ਤਰ ਦੌਰਾਨ ਨੀਂਦ ਆਉਣ ਦੀ ਸਮੱਸਿਆ ਹੁੰਦੀ ਹੈ ਤਾਂ ਇਹ ਕਈ ਬੀਮਾਰੀਆਂ ਦਾ ਸੰਕੇਤ ਹੈ।
ਕੀ ਹੈ ਕਾਰਨ
ਜੇਕਰ ਤੁਸੀਂ ਰਾਤ ਦੇ ਸਮੇਂ ਭਰਪੂਰ ਨੀਂਦ ਨਹੀਂ ਲੈਂਦੇ ਤਾਂ ਦਿਨ ਦੇ ਸਮੇਂ ਨੀਂਦ ਆਉਣਾ ਲਾਜ਼ਮੀ ਹੈ।
ਨਿਊਰੋਲਾਜੀਕਲ ਡਿਸਆਰਡਰ
ਨਿਊਰੋਲਾਜੀਕਲ ਡਿਸਆਰਡਰ ਦੇ ਚਲਦਿਆਂ ਦਿਮਾਗ ਸੌਣ ਤੇ ਜਾਗਣ ਦੇ ਸਮੇਂ ਨੂੰ ਕੰਟਰੋਲ ਨਹੀਂ ਕਰ ਪਾਉਂਦਾ। ਅਜਿਹੇ ’ਚ ਦਿਨ ਭਰ ਨੀਂਦ ਆਉਂਦੀ ਹੈ।
ਇਹ ਖ਼ਬਰ ਵੀ ਪੜ੍ਹੋ : ਸ਼ੂਗਰ ਦੇ ਮਰੀਜ਼ਾਂ ਲਈ ਰਾਮਬਾਣ ਨੇ ਇਮਲੀ ਦੇ ਬੀਜ, ਕੰਟਰੋਲ ਰਹੇਗੀ ਬਲੱਡ ਸ਼ੂਗਰ, ਜਾਣੋ ਕਿਵੇਂ ਕਰੀਏ ਵਰਤੋਂ
ਲਿਊਪਸ ਤੇ ਪਾਰਕਿੰਸਨ
ਦਫ਼ਤਰ ’ਚ ਨੀਂਦ ਆਉਣ ਕਾਰਨ ਪਾਰਕਿੰਸਨ, ਸਿਜੋਫ੍ਰੇਨੀਆ ਤੇ ਲਿਊਪਸ ਵਰਗੀਆਂ ਬੀਮਾਰੀਆਂ ਹੋ ਸਕਦੀਆਂ ਹਨ।
ਸੋਚਣ ’ਚ ਘਾਟ
ਰਾਤ ਦੇ ਸਮੇਂ ਨੀਂਦ ਨਾ ਆਉਣ ਕਾਰਨ ਸੋਚਣ ਦੀ ਸ਼ਕਤੀ ’ਚ ਕਮੀ ਆਉਂਦੀ ਹੈ। ਜੇਕਰ ਤੁਸੀਂ ਦਿਨ ਦੇ ਸਮੇਂ ਜ਼ਿਆਦਾ ਸੌਂ ਰਹੇ ਹੋ ਤਾਂ ਧਿਆਨ ਨਹੀਂ ਕਰ ਪਾਉਂਦੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।