ਗਲੇ ਸੰਬੰਧੀ ਰੋਗਾਂ ਨੂੰ ਦੂਰ ਕਰਦੇ ਨੇ ਸੰਘਾੜੇ, ਜਾਣੋ ਹੋਰ ਵੀ ਲਾਭ

Monday, Oct 14, 2024 - 05:38 PM (IST)

ਹੈਲਥ ਡੈਸਕ - ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਹੁੰਦੇ ਹੀ ਬਾਜ਼ਾਰਾਂ ਚ ਸੰਘਾੜੇ ਮਿਲਣੇ ਸ਼ੁਰੂ ਹੋ ਜਾਂਦੇ ਹਨ। ਸਰਦੀ ਦੇ ਮੌਸਮ 'ਚ ਲੋਕ ਸੰਘਾੜੇ ਖਾਣ ਦੇ ਬੇਹੱਦ ਸ਼ੌਕੀਨ ਹੁੰਦੇ ਹਨ। ਖਾਣ 'ਚ ਸੁਆਦ ਹੋਣ ਦੇ ਨਾਲ-ਨਾਲ ਇਹ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ। ਸੰਘਾੜੇ ਸਿਹਤ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾ ਕੇ ਰੱਖਦੇ ਹਨ। ਸੰਘਾੜਿਆਂ ਨੂੰ ਕੁਝ ਲੋਕ ਕੱਚਾ ਖਾਣਾ ਵੀ ਪਸੰਦ ਕਰਦੇ ਹਨ। ਕੁਝ ਇਸ ਨੂੰ ਪੱਕਾ ਅਤੇ ਕੁਝ ਸਬਜ਼ੀ ਬਣਾ ਕੇ ਵੀ ਖਾਣਾ ਪਸੰਦ ਕਰਦੇ ਹਨ। ਸੰਘਾੜਿਆਂ 'ਚ ਵਿਟਾਮਿਨ ਏ, ਬੀ, ਸੀ, ਕੈਲਸ਼ੀਅਮ ਅਤੇ ਖਣਿਜ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। 
ਜਾਣੋ ਸੰਘਾੜੇ ਖਾਣ ਨਾਲ ਹੋਣ ਵਾਲੇ ਫਾਇਦੇ...
1. ਬਵਾਸੀਰ ਦੀ ਸਮੱਸਿਆ ਤੋਂ ਦਿਵਾਉਂਦੇ ਛੁਟਕਾਰਾ
ਸੰਘਾੜੇ ਬਵਾਸੀਰ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ 'ਚ ਬੇਹੱਦ ਲਾਹੇਵੰਦ ਹੁੰਦੇ ਹਨ। ਬਵਾਸੀਰ ਦੇ ਮਰੀਜ਼ਾਂ ਨੂੰ ਰੋਜ਼ਾਨਾ ਸੰਘਾੜਿਆਂ ਦਾ ਸੇਵਨ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਬਵਾਸੀਰ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।

ਇਹ ਵੀ ਪੜ੍ਹੋ- ਨਿੱਕੀ ਜਿਹੀ ਖਜੂਰ ਹੈ ਗੁਣਾਂ ਨਾਲ ਭਰਪੂਰ, ਨੇੜੇ ਨਹੀਂ ਲੱਗਣਗੀਆਂ ਇਹ ਬਿਮਾਰੀਆਂ
2. ਨੱਕ ਦੀ ਨਕਸੀਰ ਲਈ ਫਾਇਦੇਮੰਦ
ਨੱਕ ਦੀ ਨਕਸੀਰ ਫੱਟਣ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ 'ਚ ਸਿੰਘਾੜੇ ਬੇਹੱਦ ਫਾਇਦੇਮੰਦ ਹੁੰਦੇ ਹਨ। ਨੱਕ ਦੀ ਨਕਸੀਰ ਮਤਲਬ ਨੱਕ 'ਚੋਂ ਖੂਨ ਦਾ ਆਉਣਾ। ਨਕਸੀਰ ਫੱਟਣ ਦੀ ਸਮੱਸਿਆ 'ਚ ਸੰਘਾੜੇ ਖਾਣ ਨਾਲ ਨੱਕ 'ਚੋਂ ਖੂਨ ਆਉਣਾ ਬੰਦ ਹੋ ਜਾਂਦਾ ਹੈ।
3. ਅਸਥਮੇ ਦੇ ਰੋਗੀਆਂ ਲਈ ਫਾਇਦੇਮੰਦ
ਅਸਥਮੇ ਦੇ ਰੋਗੀਆਂ ਲਈ ਸੰਘਾੜੇ ਬਹੁਤ ਫਾਇਦੇਮੰਦ ਹੁੰਦੇ ਹਨ। ਉਕਤ ਰੋਗੀਆਂ ਲਈ ਇਹ ਕਿਸੇ ਦਵਾਈ ਤੋਂ ਘੱਟ ਨਹੀਂ ਹੁੰਦੇ। ਅਸਥਮੇ ਦੇ ਰੋਗੀ ਇਕ ਚਮਚਾ ਸੰਘਾੜੇ ਦੇ ਆਟੇ ਨੂੰ ਠੰਡੇ ਪਾਣੀ 'ਚ ਮਿਲਾ ਕੇ ਇਸ ਦੀ ਵਰਤੋਂ ਕਰਨ, ਇਸ ਨਾਲ ਬਹੁਤ ਫਾਇਦਾ ਹੋਵੇਗਾ।  
4. ਸਰੀਰ ਦੀ ਸੜਨ ਨੂੰ ਕਰੇ ਦੂਰ
ਸਰੀਰ ਦੀ ਸੜਨ ਨੂੰ ਦੂਰ ਕਰਨ ਲਈ ਸੰਘਾੜਿਆਂ ਦੀ ਵੇਲ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦੀ ਵੇਲ ਨੂੰ ਪੀਸ ਕੇ ਜਲਣ ਵਾਲੀ ਥਾਂ 'ਤੇ ਲਗਾਓ।
5. ਅੱਖਾਂ ਲਈ ਫਾਇਦੇਮੰਦ
ਸੰਘਾੜੇ ਅੱਖਾਂ ਲਈ ਵੀ ਬੇਹੱਦ ਫਾਇਦੇਮੰਦ ਹੁੰਦੇ ਹਨ। ਸੰਘਾੜਿਆਂ 'ਚ ਵਿਟਾਮਿਨ-ਏ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਰੋਜ਼ਾਨਾ ਸੰਘਾੜੇ ਖਾਣ ਨਾਲ ਅੱਖਾਂ ਦੀ ਰੌਸ਼ਨੀ ਵੱਧਦੀ ਹੈ।

ਇਹ ਵੀ ਪੜ੍ਹੋ- Health Tips : ਦਿਲ ਦਾ ਦੌਰਾ ਪੈਣ ਦੇ ਮੁੱਖ ਕਾਰਣ, ਇੰਝ ਕਰੋ ਬਚਾਅ
6. ਗਲੇ ਸੰਬੰਧੀ ਰੋਗਾਂ ਨੂੰ ਕਰੇ ਦੂਰ
ਸੰਘਾੜੇ ਗਲੇ ਸੰਬੰਧੀ ਹੋਣ ਵਾਲੇ ਸਾਰੇ ਰੋਗਾਂ ਤੋਂ ਨਿਜ਼ਾਤ ਦਿਵਾਉਂਦਾ ਹੈ। ਸੰਘਾੜੇ ਸਰੀਰ ਨੂੰ ਊਰਜਾ ਦਿੰਦੇ ਹਨ। ਇਸ 'ਚ ਆਓਡੀਨ ਦੀ ਮਾਤਰਾ ਵਧੇਰੇ ਪੱਧਰ 'ਤੇ ਪਾਈ ਜਾਂਦੀ ਹੈ। 
7. ਫਟੀਆਂ ਅੱਡੀਆਂ ਨੂੰ ਕਰੇ ਠੀਕ
ਫਟੀਆਂ ਅੱਡੀਆਂ ਨੂੰ ਠੀਕ ਕਰਨ ਲਈ ਸੰਘਾੜੇ ਖਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਸਰੀਰ ਦੇ ਕਿਸੇ ਵੀ ਹਿੱਸੇ ਦੀ ਦਰਦ ਅਤੇ ਸੋਜ 'ਤੇ ਸੰਘਾੜੇ ਨਾਲ ਤਿਆਰ ਕੀਤਾ ਲੇਪ ਲਾਉਣ ਨਾਲ ਵੀ ਫਾਇਦਾ ਮਿਲਦਾ ਹੈ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


Aarti dhillon

Content Editor

Related News