ਜੇਕਰ ਤੁਹਾਨੂੰ ਵੀ ਆਉਂਦੀਆਂ ਹਨ ਸਫ਼ਰ ਦੌਰਾਨ ਉਲਟੀਆਂ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ

Saturday, Dec 19, 2020 - 05:12 PM (IST)

ਜੇਕਰ ਤੁਹਾਨੂੰ ਵੀ ਆਉਂਦੀਆਂ ਹਨ ਸਫ਼ਰ ਦੌਰਾਨ ਉਲਟੀਆਂ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ

ਜਲੰਧਰ: ਕੁਝ ਲੋਕਾਂ ਨੂੰ ਘੁੰਮਣ ਦਾ ਬਹੁਤ ਸ਼ੌਕ ਹੁੰਦਾ ਹੈ ਪਰ ਉਹ ਸਫ਼ਰ ‘ਤੇ ਜਾਂਦੇ ਸਮੇਂ ਉਲਟੀਆਂ ਜਾਂ ਜੀ ਮਚਲਾਉਂਣ ਕਾਰਨ ਉਹ ਆਪਣੇ ਇਸ ਸ਼ੌਕ ਨੂੰ ਪੂਰਾ ਨਹੀਂ ਕਰ ਪਾਉਂਦੇ। ਆਪਣੀਆਂ ਇਨ੍ਹਾਂ ਸਮੱਸਿਆਵਾਂ ਕਾਰਨ ਉਹ ਬੱਸ ਜਾਂ ਕਾਰ ‘ਚ ਸਫ਼ਰ ਕਰਨ ਤੋਂ ਡਰਦੇ ਹਨ। ਜੇ  ਤੁਸੀਂ ਵੀ ਕਿਸੇ ਲੰਬੇ ਸਫ਼ਰ ‘ਤੇ ਜਾਣ ਤੋਂ ਡਰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸਾਂਗੇ ਜਿਨ੍ਹਾਂ ਨੂੰ ਅਪਣਾਉਣ ਨਾਲ ਤੁਹਾਡਾ ਸਫ਼ਰ ਆਰਾਮਦਾਇਕ ਬਣ ਜਾਵੇਗਾ। ਆਓ ਜਾਣਦੇ ਹਾਂ ਉਹ ਕਿਹੜੇ ਨੁਸਖ਼ੇ ਹਨ ਜੋ ਸਫ਼ਰ ਦੇ ਦੌਰਾਨ ਉਲਟੀਆਂ ਜਾਂ ਜੀ ਮਚਲਾਉਂਣ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾ ਸਕਦੇ ਹਨ।

ਇਹ ਵੀ ਪੜ੍ਹੋ:ਐਨਕਾਂ ਲਗਾਉਣ ਨਾਲ ਨੱਕ 'ਤੇ ਪਏ ਨਿਸ਼ਾਨ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ੇ

PunjabKesari
ਅਦਰਕ: ਅਦਰਕ ’ਚ ਐਂਟੀ-ਮੈਟਿਕ ਗੁਣ ਹੁੰਦੇ ਹਨ। ਜੋ ਉਲਟੀਆਂ ਅਤੇ ਚੱਕਰ ਆਉਣ ਤੋਂ ਬਚਾਉਂਦੇ ਹਨ। ਸਫ਼ਰ ਦੇ ਦੌਰਾਨ ਜੀ ਮਚਲਾਉਂਣ ‘ਤੇ ਅਦਰਕ ਦੀਆਂ ਗੋਲੀਆਂ ਜਾਂ ਅਦਰਕ ਦੀ ਚਾਹ ਦੀ ਵਰਤੋਂ ਕਰੋ। ਇਸ ਨਾਲ ਤੁਹਾਨੂੰ ਉਲਟੀ ਨਹੀਂ ਆਵੇਗੀ। ਜੇ ਹੋ ਸਕੇ ਤਾਂ ਅਦਰਕ ਨੂੰ ਆਪਣੇ ਕੋਲ ਹੀ ਰੱਖੋ। ਘਬਰਾਹਟ ਹੋਣ ‘ਤੇ ਅਦਰਕ ਦੇ ਟੁਕੜੇ ਨੂੰ ਚੂਸਣ ਨਾਲ ਰਾਹਤ ਮਿਲੇਗੀ।

PunjabKesari
ਨਿੰਬੂ: ਨਿੰਬੂ ’ਚ ਮੌਜੂਦ ਸੀਟਰਿਕ ਐਸਿਡ ਸਫ਼ਰ ਦੌਰਾਨ ਜੀ ਮਚਲਾਉਂਣ ਦੀ ਸਮੱਸਿਆ ਨੂੰ ਰੋਕਦਾ ਹੈ। 1 ਕੱਪ ਗਰਮ ਪਾਣੀ ‘ਚ 1 ਨਿੰਬੂ ਦਾ ਰਸ ਅਤੇ ਕਾਲਾ ਨਮਕ ਮਿਲਾ ਕੇ ਪੀਓ। ਤੁਸੀਂ ਚਾਹੋ ਤਾਂ ਨਮਕ ਦੀ ਜਗ੍ਹਾ ਸ਼ਹਿਦ ਵੀ ਮਿਲਾ ਕੇ ਵੀ ਪੀ ਸਕਦੇ ਹੋ। ਸਫ਼ਰ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਇਹ ਇਕ ਕਾਰਗਰ ਇਲਾਜ ਹੈ। ਜੇ ਸਫ਼ਰ ਦੌਰਾਨ ਜੀ ਮਚਲਾਉਂਣ ਲੱਗੇ ਤਾਂ ਤੁਰੰਤ ਆਪਣੇ ਮੂੰਹ ‘ਚ ਲੌਂਗ ਪਾਓ ਪਰ ਧਿਆਨ ਰਹੇ ਕਿ ਲੌਂਗ ਨੂੰ ਚਬਾਉ ਨਾ ਅਤੇ ਇਸ ਨੂੰ ਮੂੰਹ ’ਚ ਪਾ ਕੇ ਸਿਰਫ਼ ਚੂਸੋ। ਕੁਝ ਸਮੇਂ ਬਾਅਦ ਤੁਹਾਡੀ ਜੀ ਮਚਲਾਉਂਣ ਦੀ ਸਮੱਸਿਆ ਠੀਕ ਹੋ ਜਾਵੇਗੀ।

ਇਹ ਵੀ ਪੜ੍ਹੋ:ਸਰੀਰ ਦੇ ਹਰ ਤਰ੍ਹਾਂ ਦੇ ਦਰਦ ਤੋਂ ਨਿਜ਼ਾਤ ਦਿਵਾਉਣਗੇ ਇਹ ਘਰੇਲੂ ਨੁਸਖ਼ੇ

PunjabKesari
ਅਜਵੈਣ: ਅਜਵੈਣ ਵੀ ਉਲਟੀਆਂ ਆਉਣ ਦੀ ਸਮੱਸਿਆ ਨੂੰ ਦੂਰ ਕਰਨ ‘ਚ ਕਾਰਗਰ ਹੈ। ਇਸ ਦੇ ਲਈ ਕਪੂਰ, ਪੁਦੀਨੇ ਦੇ ਪੱਤੇ ਅਤੇ ਅਜਵੈਣ ਨੂੰ ਮਿਕਸ ਕਰਕੇ ਥੋੜ੍ਹੇ ਸਮੇਂ ਲਈ ਧੁੱਪ ‘ਚ ਰੱਖੋ। ਫਿਰ ਇਸ ਨੂੰ ਇਕ ਬੋਤਲ ਜਾਂ ਡੱਬੇ ’ਚ ਬੰਦ ਕਰਕੇ ਸਫ਼ਰ ਦੌਰਾਨ ਆਪਣੇ ਨਾਲ ਲੈ ਜਾਓ। ਉਲਟੀ ਆਉਣ ‘ਤੇ ਇਸ ਨੂੰ ਖਾਣ ਨਾਲ ਰਾਹਤ ਮਿਲੇਗੀ।

PunjabKesari

ਜੇ  ਤੁਸੀਂ ਲੰਬੇ ਸਫ਼ਰ ਲਈ ਜਾ ਰਹੇ ਹੋ ਤਾਂ ਤੁਲਸੀ ਦੇ ਪੱਤੇ ਆਪਣੇ ਕੋਲ ਜ਼ਰੂਰ ਰੱਖੋ। ਉਲਟੀਆਂ ਜਿਹਾ ਮਹਿਸੂਸ ਹੋਣ ‘ਤੇ ਤੁਲਸੀ ਦੇ ਪੱਤਿਆਂ ਨੂੰ ਮੂੰਹ ‘ਚ ਰੱਖ ਕੇ ਚੂਸੋ। ਜੇ ਤੁਸੀਂ ਚਾਹੋ ਤਾਂ ਤੁਲਸੀ ਦੇ ਪੱਤਿਆਂ ਦਾ ਰਸ ਕੱਢ ਕੇ ਵੀ ਆਪਣੇ ਨਾਲ ਰੱਖ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਜਲਦੀ ਰਾਹਤ ਮਿਲੇਗੀ।

PunjabKesari

ਨੋਟ: ਤੁਹਾਨੂੰ ਸਾਡਾ ਇਹ ਘਰੇਲੂ ਨੁਸਖ਼ਾ ਕਿਸ ਤਰ੍ਹਾਂ ਲੱਗਾ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Aarti dhillon

Content Editor

Related News