ਖ਼ਰਾਬ ਕੋਲੈਸਟ੍ਰਾਲ ਹੈ ਦਿਲ ਦੀਆਂ ਬੀਮਾਰੀਆਂ ਦਾ ਮੁੱਖ ਕਾਰਨ, ਜਾਣੋ ਇਸ ਤੋਂ ਬਚਣ ਦੇ ਉਪਾਅ
Thursday, Dec 15, 2022 - 06:35 PM (IST)
ਨਵੀਂ ਦਿੱਲੀ- ਬੋਲਚਾਲ 'ਚ ਸਰਦੀ ਸਿਹਤ ਦੀ ਰੁੱਤ ਹੈ, ਪਰ ਦਿਲ ਸਬੰਧੀ ਬੀਮਾਰੀਆਂ ਦੇ ਮਾਮਲੇ 'ਚ ਬੇਹੱਦ ਖ਼ਤਰਨਾਕ ਹੈ। ਠੰਡ 'ਚ ਕੋਲੈਸਟ੍ਰਾਲ ਦਾ ਖ਼ਤਰਾ ਵੱਧ ਜਾਂਦਾ ਹੈ। ਖ਼ਰਾਬ ਕੋਲੈਸਟ੍ਰਾਲ ਦਾ ਸਿੱਧਾ ਸਬੰਧ ਹਾਈ ਬੀ. ਪੀ., ਮੋਟਾਪਾ, ਕਿਡਨੀ ਰੋਗ ਤੇ ਡਾਇਬਿਟੀਜ਼ ਨਾਲ ਹੈ। ਇਹ ਸਭ ਦਿਲ ਲਈ ਨੁਕਾਸਨਦੇਹ ਹੈ। ਦਰਅਸਲ ਸਰਦੀਆਂ 'ਚ ਸਰੀਰਕ ਗਤੀਵਿਧੀਆਂ ਘੱਟਦੀਆਂ ਹਨ ਜਦਕਿ ਭੋਜਨ 'ਚ ਤਲੇ ਹੋਏ ਪਦਾਰਥਾਂ ਦੀ ਮਾਤਰਾ ਵਧ ਜਾਂਦੀ ਹੈ, ਜਿਸ ਨਾਲ ਕੋਲੈਸਟ੍ਰਾਲ ਵਧਣ ਲਗਦਾ ਹੈ। 2021 'ਚ ਆਈ ਇੰਡੀਆ ਫਿੱਟ ਰਿਪੋਰਟ ਦੇ ਮੁਤਾਬਕ 50.42 ਫੀਸਦੀ ਭਾਰਤੀ ਕੋਲੈਸਟ੍ਰਾਲ ਨੂੰ ਲੈ ਕੇ 'ਹਾਈ ਰਿਸਕ' ਜਾਂ 'ਬਾਰਡਰ ਲਾਈਨ' 'ਤੇ ਹਨ। 2019 'ਚ ਜਾਰੀ ਕੰਪ੍ਰੈਹੈਂਸਿਵ ਨੈਸ਼ਨਲ ਨਿਊਟ੍ਰੀਸ਼ਨ ਸਰਵੇ ਦੀ ਰਿਪੋਰਟ ਦਸਦੀ ਹੈ 5 ਤੋਂ 19 ਸਾਲ ਦੇ 3 ਤੋਂ 4 ਫੀਸਦੀ ਬੱਚਿਆਂ ਤੇ ਨਾਬਾਲਗਾਂ ਦਾ ਟੋਟਲ ਕੋਲੈਸਟ੍ਰਾਲ ਵਧਿਆ ਹੋਇਆ ਹੈ। ਕੋਰੀਅਨ ਨੈਸ਼ਨਲ ਹੈਲਥ ਇੰਸ਼ੋਰੈਂਸ ਸਰਵਿਸ ਨੇ 35 ਲੱਖ ਪੇਸ਼ੰਟ ਦੇ ਡਾਟਾ ਐਨਾਲਿਸਿਸ 'ਚ ਪਾਇਆ ਕਿ ਹਾਈ ਕੋਲੈਸਟ੍ਰਾਲ ਜਾਂ ਸ਼ੂਗਰ ਵਾਲੇ ਲੋਕਾਂ ਨੂੰ ਹਾਰਟ ਅਟੈਕ ਦਾ ਖ਼ਤਰਾ 42 ਫੀਸਦੀ ਵੱਧ ਹੁੰਦਾ ਹੈ।
ਜਾਣੋ ਅਜਿਹੇ ਉਪਾਅ ਬਾਰੇ ਜੋ ਵਧੇ ਹੋਏ ਕੋਲੈਸਟ੍ਰਾਲ ਨੂੰ ਕੁਦਰਤੀ ਤੌਰ ਤੋਂ ਘਟਾਉਂਦੇ ਹਨ
ਰੋਜ 150 ਗ੍ਰਾਮ ਸਾਬਤ ਅਨਾਜ
ਜੇਕਰ ਰੋਜ਼ ਲਗਭਗ 150 ਗ੍ਰਾਮ ਸਾਬਤ ਅਨਾਜ ਨੂੰ ਭੋਜਨ 'ਚ ਸ਼ਾਮਲ ਕੀਤਾ ਜਾਵੇ ਤਾਂ ਦਿਲ ਸਬੰਧੀ ਬੀਮਾਰੀਆਂ ਦਾ ਖ਼ਤਰਾ 20 ਫੀਸਦੀ ਘੱਟ ਜੋ ਜਾਂਦਾ ਹੈ। ਦਰਅਸਲ 'ਚ ਇਸ ਪਾਇਆ ਜਾਣ ਵਾਲਾ ਫਾਈਬਰ ਕੋਲੈਸਟ੍ਰਾਲ ਨੂੰ ਸਰੀਰ ਤੋਂ ਬਾਹਰ ਕੱਢਦਾ ਹੈ ਤੇ ਚੰਗੇ ਕੋਲੈਸਟ੍ਰਾਲ ਨੂੰ ਵਧਾਉਂਦਾ ਹੈ। ਓਟਸ, ਕਣਕ ਦਾ ਆਟਾ, ਸਾਬੂਦਾਨਾ ਤੇ ਰਾਗੀ ਪ੍ਰਮੁੱਖ ਅਨਾਜ ਹਨ।
ਰੋਜ਼ ਇਕ ਸੇਬ ਜਾਂ ਪਪੀਤਾ ਖਾਓ
ਸੇਬ 'ਚ ਹਾਈ ਫਾਈਬਰ ਤੇ ਐਂਟੀ ਇਨਫਲਾਮੇਟਰੀ ਗੁਣ ਹੁੰਦਾ ਹੈ। ਇਹ ਖੂਨ ਨੂੰ ਸਾਫ ਕਰਕੇ ਕੋਲੈਸਟ੍ਰਾਲ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਪਪੀਤਾ ਕੋਲੈਸਟ੍ਰਾਲ ਨੂੰ ਆਕਸੀਡਾਈਜ਼ ਹੋਣ ਤੋਂ ਰੋਕਦਾ ਹੈ। ਜਦੋਂ ਕੋਲੈਸਟ੍ਰਾਲ ਆਕਸੀਡਾਈਜ਼ ਹੁੰਦਾ ਹੈ ਉਦੋਂ ਹੀ ਧਮਨੀਆਂ 'ਚ ਬਲਾਕੇਜ ਦਾ ਖ਼ਤਰਾ ਵਧਦਾ ਹੈ। ਇਹੋ ਬਲਾਕੇਜ ਦਿਲ ਸਬੰਧੀ ਬੀਮਾਰੀਆਂ ਦਾ ਕਾਰਨ ਬਣਦਾ ਹੈ।
ਯੋਗ ਹੈ ਕਾਫੀ ਲਾਹੇਵੰਦ
ਸਾਲ 2022 'ਚ ਜਨਰਲ ਸਿਸਟਮੈਟਿਕ ਰਿਵਿਊ ਦੀ ਸੋਧ 'ਚ ਪਾਇਆ ਗਿਆ ਕਿ ਯੋਗ ਕੋਲੈਸਟ੍ਰਾਲ ਘੱਟ ਕਰਨ 'ਚ ਮਦਦ ਕਰਦਾ ਹੈ। ਇਸ ਦੇ ਲਈ ਕਪਾਲਭਾਤੀ, ਚਕਰਾਸਨ, ਸ਼ਲਭਾਸਨ, ਸਰਵਾਂਗ ਆਸਨ ਆਦਿ ਯੋਗ ਆਸਨ ਕੀਤੇ ਜਾ ਸਕਦੇ ਹਨ। ਹਾਲਾਂਕਿ ਸਾਈਕਲਿੰਗ ਵੀ ਕੋਲੈਸਟ੍ਰਾਲ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ।
ਹਫਤੇ 'ਚ 50 ਮਿੰਟ ਤੇਜ਼ ਐਕਸਰਸਾਈਜ਼
ਅਮਰੀਕਾ ਦੇ ਸੀ. ਡੀ. ਸੀ. ਦੇ ਮੁਤਾਬਕ ਹਫਤੇ 'ਚ 50 ਮਿੰਟ ਤੇਜ਼ ਐਕਸਰਸਾਈਜ਼ ਕਰਨ ਨਾਲ ਦਿਲ ਦੀ ਬੀਮਾਰੀ ਨਾਲ ਮੌਤ ਦਾ ਖ਼ਤਰਾ 50 ਫੀਸਦੀ ਤਕ ਘੱਟ ਹੋ ਜਾਂਦਾ ਹੈ। ਐਕਸਰਸਾਈਜ਼ ਕਾਰੀਡੀਓ ਰਿਸਪਿਰੇਟਰੀ ਸਿਸਟਮ ਨੂੰ ਮਜ਼ਬੂਤ ਕਰਕੇ ਗੁਡ ਕੋਲੈਸਟ੍ਰਾਲ ਨੂੰ ਵਧਾਉਂਦੀ ਹੈ। ਬੀ. ਪੀ. ਘਟਾਉਂਦੀ ਹੈ। ਬਲੱਡ ਸ਼ੂਗਰ ਨੂੰ ਬਿਹਤਰ ਕਰਕੇ ਇਨਸੁਲਿਨ ਦੇ ਪੱਧਰ ਨੂੰ ਸੁਧਾਰਦੀ ਹੈ।
ਭੋਜਨ 'ਚ ਰੈੱਡ ਮੀਟ, ਮੱਖਣ ਤੇ ਪ੍ਰੋਸੈਸਡ ਫੂਡ ਨੂੰ ਕਰੋ ਘੱਟ
ਰੈੱਡ ਮੀਟ, ਮੱਖਣ ਤੇ ਪ੍ਰੋਸੈਸਡ ਫੂਡਸ ਦਾ ਕੋਲੈਸਟ੍ਰਾਲ ਨਾਲ ਸਿੱਧਾ ਸਬੰਧ ਹੈ। ਇਸ 'ਚ ਸੈਚੁਰੇਟੇਡ ਫੈਟ ਪਾਇਆ ਜਾਂਦਾ ਹੈ ਜੋ ਕਿ ਕੋਲੋਸਟ੍ਰਾਲ ਨੂੰ ਖਾਸ ਕਰਕੇ ਬੈਡ ਕੋਲੈਸਟ੍ਰਾਲ ਨੂੰ ਵਧਾਉਂਦਾ ਹੈ। ਇਹ ਬੈਡ ਕੋਲੈਸਟ੍ਰਾਲ ਹੀ ਧਮਨੀਆਂ 'ਚ ਇਕੱਠਾ ਹੋ ਕੇ ਬਲਾਕੇਜ ਤੇ ਹਾਰਟ ਅਟੈਕ ਦੇ ਖ਼ਤਰੇ ਨੂੰ ਵਧਾਉਂਦਾ ਹੈ।
ਇਹ ਵੀ ਪੜ੍ਹੋ : ਇਕ ਜਾਨਲੇਵਾ ਬੀਮਾਰੀ 'ਬ੍ਰੈਸਟ ਕੈਂਸਰ', ਜਾਣੋ ਕਾਰਨ ਅਤੇ ਬਚਾਅ ਦੇ ਢੰਗ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।