ਚਿਹਰੇ 'ਤੇ ਚਮਕ ਲਿਆਉਂਦੇ ਹਨ ਆਂਡੇ ਦੇ ਛਿਲਕੇ, ਜਾਣੋ ਹੋਰ ਵੀ ਬੇਮਿਸਾਲ ਫਾਇਦੇ

11/08/2019 5:01:41 PM

ਜਲੰਧਰ - ਆਂਡੇ ਦੀ ਵਰਤੋਂ ਨਾ ਸਿਰਫ ਸਿਹਤ ਬਣਾਉਣ ਲਈ ਸਗੋਂ ਇਹ ਰੂਪ ਨਿਖਾਰਣ ਦੇ ਵੀ ਕੰਮ ਆਉਂਦੇ ਹਨ। ਆਂਡੇ ਦਾ ਸਫੇਦ ਹਿੱਸਾ ਹੋਵੇ ਜਾਂ ਫਿਰ ਉਸ ਦੀ ਜਰਦੀ, ਦੋਵੇਂ ਸਿਹਤ ਅਤੇ ਸੁੰਦਰਤਾ ਲਈ ਫਾਇਦੇਮੰਦ ਹਨ। ਕੀ ਤੁਸੀਂ ਕਦੇ ਆਂਡੇ ਦੇ ਛਿਲਕੇ ਨਾਲ ਰੂਪ ਨਿਖਾਰਣ ਦੀ ਗੱਲ ਸੁਣੀ ਹੈ? ਅਜਿਹੇ ਲੋਕ ਬਹੁਤ ਘੱਟ ਹੋਣਗੇ, ਜਿਨ੍ਹਾਂ ਨੂੰ ਪਤਾ ਹੋਵੇਗਾ ਕਿ ਆਂਡੇ ਦੇ ਛਿਲਕਿਆਂ ਦੀ ਵਰਤੋਂ ਚਮੜੀ ਨਾਲ ਜੁੜੀਆਂ ਕਈ ਸਮੱਸਿਆ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ। ਆਂਡੇ ਦੇ ਛਿਲਕਿਆਂ ਦੀ ਸਹੀ ਵਰਤੋਂ ਕਰਨ ਨਾਲ ਚਮੜੀ ਸਾਫ ਤਾਂ ਹੁੰਦੀ ਹੀ ਹੈ ਸਗੋਂ ਨੈਚੁਰਲ ਗਲੋ ਵੀ ਆਉਂਦਾ ਹੈ। ਆਂਡੇ ਦੇ ਛਿਲਕਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਸੁੱਕਾ ਲੈਣਾ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਇਸ ਨੂੰ ਪੀਸ ਕੇ ਪਾਊਡਰ ਬਣਾ ਲਓ। ਹੁਣ ਅਸੀਂ ਇਸ ਨਾਲ ਹੋਣ ਵਾਲੇ ਫਾਇਦੇ ਦੀ ਗੱਲ ਕਰਦੇ ਹਾਂ—

ਸਕਿੰਨ ਇੰਫੈਕਸ਼ਨ ਅਤੇ ਦਾਗ-ਧੱਬੇ
ਆਂਡੇ ਦੇ ਛਿਲਕਿਆਂ ਨਾਲ ਬਣੇ ਪਾਊਡਰ 'ਚ ਨਿੰਬੂ ਦਾ ਰਸ ਜਾਂ ਫਿਰ ਸਿਰਕਾ ਮਿਲਾ ਕੇ ਲਗਾਉਣ ਨਾਲ ਚਮੜੀ 'ਤੇ ਹੋਏ ਦਾਗ-ਧੱਬੇ ਚੰਗੀ ਤਰ੍ਹਾਂ ਨਾਲ ਸਾਫ ਹੀ ਜਾਂਦੇ ਹਨ ਅਤੇ ਨਾਲ ਹੀ ਇੰਫੈਕਸ਼ਨ ਦਾ ਖਤਰਾ ਘੱਟ ਹੋ ਜਾਂਦਾ ਹੈ। ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਸਕਿੰਨ ਇੰਫੈਕਸ਼ਨ ਵੀ ਹੈ ਤਾਂ ਇਹ ਉਪਾਅ ਬਹੁਤ ਫਾਇਦੇਮੰਦ ਰਹੇਗਾ।
PunjabKesari
ਚਿਹਰੇ 'ਤੇ ਚਮਕ
ਆਂਡੇ ਦੇ ਛਿਲਕੇ 'ਚ ਦੋ ਚਮਚ ਸ਼ਹਿਦ ਮਿਲਾ ਕੇ ਲਗਾਓ। ਇਸ ਉਪਾਅ ਨਾਲ ਜਿਥੇ ਚਿਹਰੇ 'ਤੇ ਚਮਕ ਆਵੇਗੀ ਉਧਰ ਉਸ ਦੀ ਨਮੀ ਵੀ ਬਣੀ ਰਹੇਗੀ। ਪਾਊਡਰ ਅਤੇ ਸ਼ਹਿਦ ਨੂੰ ਮਿਲਾ ਕੇ ਇਕ ਗਾੜਾ ਪੇਸਟ ਤਿਆਰ ਕਰ ਲਓ ਅਤੇ ਪ੍ਰਭਾਵਿਤ ਥਾਂ 'ਤੇ ਲਗਾਓ। ਇਕ ਹਫਤੇ ਦੇ ਅੰਦਰ ਤੁਹਾਡੀ ਚਮੜੀ 'ਚ ਫਰਕ ਨਜ਼ਰ ਆਉਣ ਲੱਗੇਗਾ

ਦੰਦ ਪੀਲੇ
ਤੁਸੀਂ ਬਰੱਸ਼ ਤਾਂ ਹਰ ਰੋਜ਼ ਕਰਦੇ ਹੋਵੋਗੇ ਪਰ ਕੀ ਉਸ ਦੇ ਬਾਵਜੂਦ ਤੁਹਾਡੇ ਦੰਦ ਪੀਲੇ ਹਨ। ਜੇਕਰ ਤੁਹਾਡੇ ਦੰਦ ਪੀਲੇ ਹਨ ਇਸ ਦੇ ਪਾਊਡਰ ਨਾਲ ਦੰਦਾਂ 'ਤੇ ਨਿਯਮਿਤ ਮਸਾਜ ਕਰੋ। ਇਸ ਨਾਲ ਦੰਦ ਨੈਚੁਰਲ ਤਰੀਕੇ ਨਾਲ ਸਫੇਦ ਹੋ ਜਾਣਗੇ।
PunjabKesari
ਨਿਖਾਰ
ਤੁਸੀਂ ਚਾਹੋ ਤਾਂ ਇਸ ਪਾਊਡਰ 'ਚ ਐਲੋਵੇਰਾ ਜੈੱਲ ਮਿਲਾ ਕੇ ਵੀ ਚਿਹਰੇ 'ਤੇ ਲਗਾ ਸਕਦੇ ਹੋ। ਇਸ ਦੀ ਵਰਤੋਂ ਨਾਲ ਚਮੜੀ ਦੀ ਨਮੀ ਬਣੀ ਰਹਿੰਦੀ ਹੈ ਅਤੇ ਚਿਹਰੇ 'ਤੇ ਨਿਖਾਰ ਆਉਂਦਾ ਹੈ।

ਕੀੜੇ-ਮਕੌੜਿਆਂ ਤੋਂ ਨਿਜਾਤ
ਘਰ 'ਚ ਮੌਜੂਦ ਕੀੜੇ-ਮਕੌੜਿਆਂ, ਕਿਰਲੀਆਂ ਤੇ ਕਾਕਰੋਚ ਵੱਡੀਆਂ ਸਮੱਸਿਆਵਾਂ ਖੜ੍ਹੀਆਂ ਕਰਦੇ ਹਨ। ਇਨ੍ਹਾਂ ਦੇ ਆਉਣ ਨਾਲ ਘਰ 'ਚ ਬੀਮਾਰੀਆਂ ਦਾ ਮਾਹੌਲ ਬਣਿਆ ਰਹਿੰਦਾ ਹੈ। ਇਸੇ ਲਈ ਇਨ੍ਹਾਂ ਤੋਂ ਨਿਜਾਤ ਪਾਉਣ ਲਈ ਘਰ 'ਚ ਆਂਡੇ ਦੇ ਛਿਲਕਿਆਂ ਨੂੰ ਕੋਨੇ 'ਚ ਰਖੋ।

PunjabKesari


rajwinder kaur

Content Editor

Related News