ਕੀ ਤੁਸੀਂ ਵੀ ਪੀਂਦੇ ਹੋ ਕੱਚਾ ਦੁੱਧ? ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

Monday, Jan 20, 2025 - 01:36 PM (IST)

ਕੀ ਤੁਸੀਂ ਵੀ ਪੀਂਦੇ ਹੋ ਕੱਚਾ ਦੁੱਧ? ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਹੈਲਥ ਡੈਸਕ- ਸਰੀਰ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ ਦੁੱਧ ਪੀਣ ਅਤੇ ਆਂਡੇ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਸਾਡੀਆਂ ਹੱਡੀਆਂ ਨੂੰ ਮਜ਼ਬੂਤ ​​ਕਰਦੇ ਹਨ ਅਤੇ ਸਰੀਰ ਨੂੰ ਤਾਕਤ ਦਿੰਦੇ ਹਨ। ਅੱਜ ਵੀ ਆਮ ਤੌਰ ‘ਤੇ ਹਰ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਆਂਡੇ ਨਹੀਂ ਖੁਆਉਂਦੇ ਪਰ ਉਹ ਉਨ੍ਹਾਂ ਨੂੰ ਇਕ ਗਿਲਾਸ ਦੁੱਧ ਜ਼ਰੂਰ ਪਿਲਾ ਦਿੰਦੇ ਹਨ। ਦਰਅਸਲ ਦੁੱਧ ਵਿੱਚ ਕੈਲਸ਼ੀਅਮ ਹੁੰਦਾ ਹੈ ਜੋ ਸਾਡੀਆਂ ਹੱਡੀਆਂ ਨੂੰ ਮਜ਼ਬੂਤ ​​ਅਤੇ ਸਿਹਤਮੰਦ ਰੱਖਦਾ ਹੈ। ਹਾਲਾਂਕਿ ਦੁੱਧ ਨੂੰ ਉਬਾਲ ਕੇ ਪੀਣਾ ਸਭ ਤੋਂ ਵਧੀਆ ਤਰੀਕਾ ਹੈ ਪਰ ਕੁਝ ਦਾ ਮੰਨਣਾ ਹੈ ਕਿ ਇਸ ਨੂੰ ਕੱਚਾ ਪੀਣਾ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਹਾਲਾਂਕਿ ਕਈ ਅਧਿਐਨਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਬਿਨਾਂ ਪੇਸਚਰ ਵਾਲਾ ਦੁੱਧ ਪੀਣ ਨਾਲ ਸਾਡੀ ਸਿਹਤ ਨੂੰ ਲਾਭ ਦੀ ਬਜਾਏ ਨੁਕਸਾਨ ਹੁੰਦਾ ਹੈ।

ਇਹ ਵੀ ਪੜ੍ਹੋ-ਤੁਸੀਂ ਵੀ ਚਾਹੁੰਦੇ ਹੋ ਮਜ਼ਬੂਤ ਵਾਲ ਤਾਂ ਖਾਓ ਇਹ ਚੀਜ਼ਾਂ
ਮਾਹਰਾਂ ਅਨੁਸਾਰ ਗਾਂ, ਮੱਝ ਜਾਂ ਬੱਕਰੀ ਤੋਂ ਲਏ ਜਾਣ ਵਾਲੇ ਅਨਪਾਸਚੁਰਾਈਜ਼ਡ ਦੁੱਧ ਵਿੱਚ ਹਾਨੀਕਾਰਕ ਕੀਟਾਣੂ ਜਾਂ ਬੈਕਟੀਰੀਆ ਹੁੰਦੇ ਹਨ ਜੋ ਕਈ ਗੰਭੀਰ ਬਿਮਾਰੀਆਂ ਦਾ ਖ਼ਤਰਾ ਬਣਾਉਂਦੇ ਹਨ। ਬਜ਼ਾਰ ‘ਚੋਂ ਮਿਲਣ ਵਾਲਾ ਪੈਕਟ ਵਾਲਾ ਦੁੱਧ ਪਾਸਚੁਰਾਈਜ਼ਡ ਹੁੰਦਾ ਹੈ, ਜਿਸ ਨੂੰ ਤੁਸੀਂ ਸਿੱਧਾ ਪੀ ਸਕਦੇ ਹੋ ਪਰ ਫਿਰ ਵੀ ਲੋਕ ਇਸ ਨੂੰ ਉਬਾਲ ਕੇ ਇਸਤੇਮਾਲ ਕਰਦੇ ਹਨ।
ਜਾਣੋ ਕੱਚਾ ਦੁੱਧ ਪੀਣ ਦੇ ਨੁਕਸਾਨ
ਬਿਮਾਰੀਆਂ ਦਾ ਖਤਰਾ

ਅੱਜ ਵੀ ਪੇਂਡੂ ਖੇਤਰਾਂ ਵਿੱਚ ਲੋਕ ਮੱਝ ਜਾਂ ਗਾਂ ਤੋਂ ਦੁੱਧ ਕੱਢ ਕੇ ਇਸ ਦੀ ਵਰਤੋਂ ਕਰਦੇ ਹਨ। ਪਰ ਇਸ ਨੂੰ ਕੱਚਾ ਸਿੱਧਾ ਪੀਣ ਨਾਲ ਸਿਹਤ ਨੂੰ ਕਈ ਨੁਕਸਾਨ ਹੋ ਸਕਦੇ ਹਨ। ਕੱਚੇ ਦੁੱਧ ਵਿੱਚ ਕੀਟਾਣੂ ਜਾਂ ਬੈਕਟੀਰੀਆ ਹੋ ਸਕਦੇ ਹਨ, ਜਿਸ ਕਾਰਨ ਗਠੀਆ, ਦਸਤ ਜਾਂ ਡੀਹਾਈਡ੍ਰੇਸ਼ਨ ਵਰਗੀਆਂ ਸਮੱਸਿਆਵਾਂ ਦਾ ਖਤਰਾ ਵੱਧ ਜਾਂਦਾ ਹੈ।

ਇਹ ਵੀ ਪੜ੍ਹੋ-ਦੁੱਧ 'ਚ ਮਿਲਾ ਕੇ ਪੀਓ ਇਹ ਮਸਾਲੇ, ਫਿਰ ਦੇਖੋ ਸਰੀਰ ਨੂੰ ਹੋਣ ਵਾਲੇ ਬੇਮਿਸਾਲ ਲਾਭ
ਗਰਭ ਅਵਸਥਾ ਦੌਰਾਨ ਨੁਕਸਾਨ
ਕੱਚਾ ਦੁੱਧ ਗਰਭ ਅਵਸਥਾ ਲਈ ਵੀ ਚੰਗਾ ਨਹੀਂ ਹੁੰਦਾ ਕਿਉਂਕਿ ਇਸ ਵਿੱਚ ਲਿਸਟੀਰੀਆ ਮੋਨੋਸਾਈਟੋਜੀਨਸ ਬੈਕਟੀਰੀਆ ਹੁੰਦਾ ਹੈ, ਜੋ ਕਿ ਲਿਸਟੇਰਿਓਸਿਸ ਨਾਮਕ ਇਨਫੈਕਸ਼ਨ ਦਾ ਕਾਰਨ ਬਣਦਾ ਹੈ। ਇਹ ਗਰਭਵਤੀ ਔਰਤ ਅਤੇ ਨਵਜੰਮੇ ਬੱਚੇ ਦੋਵਾਂ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਕੱਚੇ ਦੁੱਧ ਦਾ ਸੇਵਨ ਕਰਨ ਨਾਲ ਗਰਭਪਾਤ, ਸਮੇਂ ਤੋਂ ਪਹਿਲਾਂ ਡਿਲੀਵਰੀ ਜਾਂ ਬੱਚੇ ਅਤੇ ਮਾਂ ਦੀ ਜਾਨ ਨੂੰ ਵੀ ਖ਼ਤਰਾ ਹੋ ਸਕਦਾ ਹੈ।

ਇਹ ਵੀ ਪੜ੍ਹੋ-ਠੰਡ 'ਚ ਕੀ ਤੁਹਾਡੇ ਵੀ ਹੁੰਦੈ ਪਿੱਠ ਦਰਦ ਤਾਂ ਨਿਜ਼ਾਤ ਪਾਉਣ ਲਈ ਅਪਣਾਓ ਇਹ ਉਪਾਅ
ਬਰਡ ਫਲੂ ਦਾ ਖ਼ਤਰਾ
ਕੱਚੇ ਦੁੱਧ ਵਿੱਚ ਕਈ ਤਰ੍ਹਾਂ ਦੇ ਹਾਨੀਕਾਰਕ ਕੀਟਾਣੂ ਹੁੰਦੇ ਹਨ, ਜਿਨ੍ਹਾਂ ਵਿੱਚੋਂ ਇੱਕ HPAI A (H5N1) ਹੈ ਜੋ ਬਰਡ ਫਲੂ ਦਾ ਕਾਰਨ ਬਣਦਾ ਹੈ। ਹਾਲਾਂਕਿ ਦੁੱਧ ਤੋਂ ਬਰਡ ਫਲੂ ਹੋਣਾ ਬਹੁਤ ਮੁਸ਼ਕਲ ਹੈ, ਫਿਰ ਵੀ ਸਾਨੂੰ ਦੁੱਧ ਤੋਂ ਬਣੀ ਚਾਹ ਜਾਂ ਇਸ ਤੋਂ ਬਣੀਆਂ ਹੋਰ ਚੀਜ਼ਾਂ ਦਾ ਸੇਵਨ ਕਰਦੇ ਸਮੇਂ ਸਾਵਧਾਨ ਰਹਿਣਾ ਚਾਹੀਦਾ ਹੈ।
ਐਸਿਡ ਦੇ ਪੱਧਰ ਵਿੱਚ ਵਾਧਾ
ਦੁੱਧ ਨੂੰ ਪਕਾਉਣ ਜਾਂ ਪਾਸਚਰਾਈਜ਼ ਕਰਨ ਤੋਂ ਪਹਿਲਾਂ, ਇਸ ਵਿੱਚ ਕਈ ਐਸਿਡ ਅਤੇ ਪ੍ਰੋਟੀਨ ਹੁੰਦੇ ਹਨ। ਜੇਕਰ ਇਸ ਦਾ ਕੱਚਾ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਸਰੀਰ ‘ਚ ਐਸਿਡ ਦਾ ਉਤਪਾਦਨ ਵਧ ਸਕਦਾ ਹੈ, ਜਿਸ ਕਾਰਨ ਪੇਟ ਨਾਲ ਸਬੰਧਤ ਬੀਮਾਰੀਆਂ ਜਾਂ ਸਮੱਸਿਆਵਾਂ ਤੁਹਾਨੂੰ ਪਰੇਸ਼ਾਨ ਕਰਨ ਲੱਗਦੀਆਂ ਹਨ। ਇਸ ਗਲਤੀ ਕਾਰਨ ਪੇਟ ਦਰਦ ਜਾਂ ਐਸੀਡਿਟੀ ਸ਼ੁਰੂ ਹੋ ਜਾਂਦੀ ਹੈ। ਧਿਆਨ ਰਹੇ ਕਿ ਸਾਨੂੰ ਸਰੀਰ ‘ਚ ਐਸਿਡ ਲੈਵਲ ਨੂੰ ਹਮੇਸ਼ਾ ਕੰਟਰੋਲ ‘ਚ ਰੱਖਣਾ ਚਾਹੀਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Aarti dhillon

Content Editor

Related News