ਸਿਹਤ ਲਈ ਲਾਹੇਵੰਦ ਹੈ green chilies, ਜਾਣ ਲਓ ਇਸ ਦੇ ਫਾਇਦੇ

Wednesday, Oct 30, 2024 - 05:35 PM (IST)

ਸਿਹਤ ਲਈ ਲਾਹੇਵੰਦ ਹੈ green chilies, ਜਾਣ ਲਓ ਇਸ ਦੇ ਫਾਇਦੇ

ਹੈਲਥ ਡੈਸਕ - ਹਮੇਸ਼ਾ ਕਿਹਾ ਜਾਂਦਾ ਹੈ ਕਿ ਤਿੱਖਾ ਅਤੇ ਜ਼ਿਆਦਾ ਮਸਾਲੇਦਾਰ ਖਾਣਾ ਖਾਣਾ ਵਧੀਆ ਨਹੀਂ ਹੁੰਦਾ ਅਤੇ ਇਸ ਦੇ ਸੇਵਨ ਨਾਲ ਪੇਟ ’ਚ ਸੜ੍ਹਨ ਮਹਿਸੂਸ ਹੁੰਦੀ ਹੈ। ਭੋਜਨ 'ਚ ਵਰਤੀ ਜਾਣ ਵਾਲੀ ਹਰੀ ਮਿਰਚ ਨਾ ਸਿਰਫ ਖਾਣੇ ਦੇ ਸਵਾਦ ਨੂੰ ਵਧਾਉਂਦੀ ਹੈ ਸਗੋਂ ਇਸ ਦੇ ਸੇਵਨ ਨਾਲ ਸਿਹਤ ਦੇ ਵੀ ਕਈ ਲਾਭ ਮਿਲਦੇ ਹਨ। ਦੱਸਣਯੋਗ ਹੈ ਕਿ ਹਰੀਆਂ ਮਿਰਚਾਂ 'ਚ ਪੋਸ਼ਟਿਕ ਤੱਤ ਜਿਵੇਂ ਵਿਟਾਮਿਨ-ਏ, ਬੀ-6, ਸੀ, ਆਇਰਨ, ਕਾਪਰ, ਪੋਟਾਸ਼ੀਅਮ, ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟ ਮੌਜੂਦ ਹੁੰਦੇ ਹਨ। ਇਹ ਹੀ ਨਹੀਂ ਇਸ 'ਚ ਬੀਟਾ ਕੈਰੋਟੀਨ, ਕ੍ਰੀਪਟੋਕਸਾਨੀਥਨ, ਆਦਿ ਸਿਹਤਮੰਦ ਚੀਜ਼ਾਂ ਮੌਜੂਦ ਹਨ।

ਇਨ੍ਹਾਂ ਰੋਗਾਂ ਨੂੰ ਕਰਦੀ ਹੈ ਘੱਟ :-

ਚਮੜੀ ਲਈ ਫਾਇਦੇਮੰਦ

- ਹਰੀਆਂ ਮਿਰਚਾਂ 'ਚ ਬਹੁਤ ਸਾਰੇ ਵਿਟਾਮਿਨਸ ਪਾਏ ਜਾਂਦੇ ਹਨ ਜੋ ਚਮੜੀ ਲਈ ਫਾਇਦੇਮੰਦ ਸਾਬਤ ਹੁੰਦੇ ਹਨ। ਹਰੀਆਂ ਮਿਰਚਾਂ ਖਾਣ ਨਾਲ ਚਮੜੀ 'ਚ ਨਿਖਾਰ ਆਉਂਦਾ ਹੈ।

ਕੈਂਸਰ ਦਾ ਵੱਧਦਾ ਖਤਰਾ ਘੱਟ ਕਰਦੀ ਹੈ

- ਹਰੀਆਂ ਮਿਰਚਾਂ ਖਾਣ ਨਾਲ ਫੇਫੜਿਆਂ ਦੇ ਕੈਂਸਰ ਦਾ ਖਤਰਾ ਘੱਟ ਹੋ ਜਾਂਦਾ ਹੈ। ਮਰਦਾਂ ਨੂੰ ਹਰੀਆਂ ਮਿਰਚਾਂ ਖਾਣੀਆਂ ਚਾਹੀਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਪ੍ਰੋਸਟੇਟ ਕੈਂਸਰ ਦਾ ਖਤਰਾ ਰਹਿੰਦਾ ਹੈ। ਵਿਗਿਆਨਕ ਸੋਧਾਂ ਨੇ ਇਹ ਸਾਬਤ ਕੀਤਾ ਹੈ ਕਿ ਹਰੀਆਂ ਮਿਰਚਾਂ ਖਾਣ ਨਾਲ ਪ੍ਰੋਸਟੇਟ ਦੀ ਸਮੱਸਿਆ ਪੂਰੀ ਤਰ੍ਹਾਂ ਖਤਮ ਹੋ ਜਾਂਦੀ ਹੈ।

ਦਰਦ ਤੋਂ ਦਿੰਦੈ ਰਾਹਤ ਅਤੇ ਦਮੇ ਲਈ ਹਰੀਆਂ ਮਿਰਚਾਂ ਹਨ ਮਦਦਗਾਰ

-ਹਰੀਆਂ ਮਿਰਚਾਂ ਦਾ ਇਕ ਚਮਚ ਰਸ ਸ਼ਹਿਦ 'ਚ ਮਿਲਾ ਕੇ ਖਾਲੀ ਪੇਟ ਖਾਣ ਨਾਲ ਦਮੇ ਦੇ ਰੋਗਾਂ ਤੋਂ ਰਾਹਤ ਮਿਲਦੀ ਹੈ। ਇਸ ਦੀ ਵਰਤੋਂ 10 ਦਿਨਾਂ ਤੱਕ ਕਰਨ ਨਾਲ ਲਾਭ ਮਿਲੇਗਾ। ਜਿੱਥੇ ਹਰੀਆਂ ਮਿਰਚਾਂ ਖਾਣ ਨਾਲ ਸਰੀਰ 'ਚੋਂ ਗਰਮੀ ਨਿਕਲਦੀ ਹੈ ਤਾਂ ਉਥੇ ਹੀ ਇਹ ਦਰਦ ਨੂੰ ਵੀ ਘੱਟ ਕਰਦਾ ਹੈ।

ਪਾਚਣਤੰਤਰ ਨੂੰ ਕਰਦੀ ਹੈ ਮਜ਼ਬੂਤ

- ਹਰੀਆਂ ਮਿਰਚਾਂ ਪਾਚਣਤੰਤਰ ਨੂੰ ਵੀ ਮਜ਼ਬੂਤ ਕਰਨ 'ਚ ਲਾਭਦਾਇਕ ਹੁੰਦੀਆਂ ਹਨ। ਇਹ ਖਾਣੇ ਨੂੰ ਵੀ ਜਲਦੀ ਪਚਾ ਦਿੰਦੀਆਂ ਹਨ। ਹਰੀਆਂ ਮਿਰਚਾਂ ਨੂੰ ਖਾਣ ਨਾਲ ਇਨਫੈਕਸ਼ਨ ਦੇ ਕਾਰਨ ਹੋਣ ਵਾਲੇ ਰੋਗ ਨਹੀਂ ਹੁੰਦੇ ਹਨ।

ਆਇਰਨ ਵਧਾਉਣ 'ਚ ਮਦਦਗਾਰ

- ਔਰਤਾਂ 'ਚ ਅਕਸਰ ਆਇਰਲ ਦੀ ਕਮੀ ਹੋ ਜਾਂਦੀ ਹੈ ਪਰ ਜੇਕਰ ਤੁਸੀਂ ਰੋਜ਼ਾਨਾ ਹਰੀਆਂ ਮਿਰਚਾਂ ਖਾਂਦੇ ਹੋ ਤਾਂ ਤੁਹਾਡੀ ਇਹ ਕਮੀ ਵੀ ਪੂਰੀ ਹੋ ਜਾਵੇਗੀ। ਇਸ 'ਚ ਵਿਟਾਮਿਨ-ਸੀ ਵੀ ਹੁੰਦਾ ਹੈ। ਹਰੀਆਂ ਮਿਰਚਾਂ ਨੂੰ ਹਮੇਸ਼ਾ ਠੰਡੀ ਥਾਂ 'ਤੇ ਰੱਖਣਾ ਚਾਹੀਦਾ ਹੈ ਕਿਉਂਕਿ ਗਰਮੀ ਦੇ ਨਾਲ ਹਰੀਆਂ ਮਿਰਚਾਂ ਦੇ ਪੋਸ਼ਟਿਕ ਤੱਤ ਖਤਮ ਹੋ ਜਾਂਦੇ ਹਨ।

ਨੋਟ : ਕਿਸੇ ਵੀ ਘਰੇਲੂ ਨੁਸਖ਼ੇ ਨੂੰ ਵਰਤਣ ਤੋਂ ਪਹਿਲਾਂ ਮਾਹਿਰ ਦੀ ਸਲਾਹ ਜ਼ਰੂਰ ਲਓ। ਕਿਸੇ ਵੀ ਬਿਮਾਰੀ ਤੋਂ ਨਿਜ਼ਾਤ ਲਈ ਡਾਕਟਰ ਨਾਲ ਸੰਪਰਕ ਲਾਜ਼ਮੀ ਕਰੋ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Sunaina

Content Editor

Related News