Health Tips: ਗਰਮੀਆਂ 'ਚ ਰੋਜ਼ਾਨਾ ਇੱਕ ਕਟੋਰੀ ਦਹੀਂ ਖਾਣ ਨਾਲ ਘੱਟ ਹੋਵੇਗਾ ਭਾਰ, ਹੋਣਗੇ ਇਹ ਵੀ ਫ਼ਾਇਦੇ

05/23/2023 5:47:37 PM

ਜਲੰਧਰ (ਬਿਊਰੋ) - ਗਰਮੀਆਂ ਦੇ ਮੌਸਮ ਵਿੱਚ ਦਹੀਂ ਦੀ ਵਰਤੋਂ ਹਰ ਘਰ ‘ਚ ਹੁੰਦੀ ਹੈ। ਦਹੀ ‘ਚ ਪ੍ਰੋਟੀਨ, ਕਾਰਬੋਹਾਈਡਰੇਟ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਸੋਡੀਅਮ, ਜ਼ਿੰਕ, ਕਾਪਰ ਵਿਟਾਮਿਨ ਸੀ, ਵਿਟਾਮਿਨ ਬੀ6, ਵਿਟਾਮਿਨ ਏ, ਵਿਟਾਮਿਨ ਬੀ, ਵਿਟਾਮਿਨ ਕੇ, ਫੈਟੀ ਐਸਿਡ ਆਦਿ ਵਰਗੇ ਤੱਤ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਇਹ ਸਾਰੇ ਤੱਤ ਸਾਡੇ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਰੋਜ਼ ਇਕ ਕਟੋਰੀ ਦਹੀਂ ਖਾਣ ਨਾਲ ਇਮਿਊਨਿਟੀ ਵੱਧਦੀ ਹੈ। ਦਹੀਂ ‘ਚ ਦੁੱਧ ਦੇ ਮੁਕਾਬਲੇ ਜ਼ਿਆਦਾ ਮਾਤਰਾ ‘ਚ ਕੈਲਸ਼ੀਅਮ ਹੁੰਦਾ ਹੈ। ਲੋਅ ਫੈਟ ਵਾਲਾ ਦਹੀਂ ਖਾਣ ਨਾਲ ਭਾਰ ਕੰਟਰੋਲ ‘ਚ ਰਹਿੰਦਾ ਹੈ। ਦਹੀਂ ਸਾਡੇ ਡਾਈਜੇਸ਼ਨ ਸਿਸਟਮ ਨੂੰ ਵੀ ਠੀਕ ਰੱਖਦਾ ਹੈ। ਰੋਜ਼ਾਨਾ ਦਹੀਂ ਦਾ ਸੇਵਨ ਕਰਨ ਨਾਲ ਸਰੀਰ ਠੰਡਾ ਰਹਿੰਦਾ ਹੈ। ਆਓ ਜਾਣਦੇ ਹਾਂ ਦਹੀਂ ਖਾਣ ਦੇ ਹੋਰ ਫ਼ਾਇਦਿਆਂ ਬਾਰੇ.....

1. ਢਿੱਡ ਦੀ ਗਰਮੀ ਦੂਰ ਕਰਦਾ 
ਦਹੀਂ ਦੀ ਲੱਸੀ ਬਣਾ ਕੇ ਪੀਣ ਨਾਲ ਢਿੱਡ ਦੀ ਗਰਮੀ ਦੂਰ ਹੋ ਜਾਂਦੀ ਹੈ। ਢਿੱਡ ‘ਚ ਗੜਬੜ ਹੋਣ ਨਾਲ ਦਹੀਂ ‘ਚ ਇਸਬਗੋਲ ਦਾ ਚੂਰਾ ਮਿਲਾ ਕੇ ਖਾਣ ਨਾਲ ਦਸਤ ਬੰਦ ਹੋ ਜਾਂਦੇ ਹਨ। ਢਿੱਡ ਦੀਆਂ ਹੋਰ ਬੀਮਾਰੀਆਂ ਨੂੰ ਦੂਰ ਕਰਨ ਲਈ ਦਹੀਂ ਵਿੱਚ ਸੇਂਧਾ ਲੂਣ ਪਾ ਕੇ ਖਾਣਾ ਚਾਹੀਦਾ ਹੈ, ਜਿਸ ਨਾਲ ਫ਼ਾਇਦਾ ਹੋਵੇਗਾ। ਦਹੀਂ ਖਾਣ ਨਾਲ ਪਾਚਣ ਸ਼ਕਤੀ ਵਧਦੀ ਹੈ ਅਤੇ ਭੁੱਖ ਲੱਗਦੀ ਹੈ।

2. ਕਲੈਸਟਰੋਲ
ਦਹੀਂ ਦਿਲ ਦੀ ਬੀਮਾਰੀ, ਹਾਈ ਬੀ.ਪੀ ਅਤੇ ਗੁਰਦਿਆਂ ਦੀ ਬੀਮਾਰੀਆਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਕਲੈਸਟਰੋਲ ਵੱਧਣ ਤੋਂ ਰੋਕਦਾ ਹੈ ਅਤੇ ਦਿਲ ਦੀ ਧੜਕਨ ਸਹੀ ਰੱਖਦਾ ਹੈ। ਦਹੀਂ ਨਾਲ ਹਾਰਟ ਵਿੱਚ ਹੋਣ ਵਾਲੇ ਕੋਰੋਨਰੀ ਆਰਟਰੀ ਰੋਗ ਤੋਂ ਬਚਾਅ ਕੀਤਾ ਜਾ ਸਕਦਾ ਹੈ।

3. ਹੱਡੀਆਂ ਮਜ਼ਬੂਤ 
ਦਹੀਂ ਵਿਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਹੱਡੀਆਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਦਹੀਂ ਖਾਣ ਨਾਲ ਦੰਦ ਮਜਬੂਤ ਹੁੰਦੇ ਹਨ। ਦਹੀਂ ਖਾਣ ਨਾਲ ਮਾਸਪੇਸ਼ੀਆਂ ਸਹੀ ਢੰਗ ਨਾਲ ਕੰਮ ਕਰਦੀਆਂ ਹਨ।

4. ਭਾਰ ਨੂੰ ਕਰੇ ਕੰਟਰੋਲ 
ਭਾਰ ਨੂੰ ਕੰਟਰੋਲ ਕਰਨ ਲਈ ਅਕਸਰ ਲੋਅ ਫੈਟ ਵਾਲਾ ਦਹੀਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਲੋਅ ਫੈਟ ਵਾਲਾ ਦਹੀਂ ਨਾ ਸਿਰਫ਼ ਅੰਤੜੀਆਂ ਨੂੰ ਸਿਹਤਮੰਦ ਰੱਖਦਾ ਹੈ ਸਗੋਂ ਪਾਚਨ ਕਿਰਿਆ ਨੂੰ ਮਜ਼ਬੂਤ ਕਰਕੇ ਭਾਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਇਸ ਦੀ ਵਰਤੋਂ ਨਾਲ ਕਮਰ ਦੀ ਚਰਬੀ ਵੀ ਘੱਟ ਹੁੰਦੀ ਹੈ। ਜਿਨ੍ਹਾਂ ਲੋਕਾਂ ਦੇ ਸਰੀਰ ਦਾ ਭਾਰ ਬਹੁਤ ਜ਼ਿਆਦਾ ਹੁੰਦਾ ਹੈ, ਉਨ੍ਹਾਂ ਨੂੰ ਦਹੀਂ ਦੇ ਨਾਲ ਕਾਲੀ ਮਿਰਚ ਮਿਲਾਕੇ ਖਾਣੀ ਚਾਹੀਦੀ ਹੈ। 

5. ਮੂੰਹ ਦੇ ਛਾਲੇ
ਜੇਕਰ ਤੁਸੀਂ ਮੂੰਹ ’ਚ ਹੋਣ ਵਾਲੇ ਛਾਲਿਆਂ ਤੋਂ ਪਰੇਸ਼ਾਨ ਹੋ ਤਾਂ ਦਹੀਂ ਦੀ ਵਰਤੋਂ ਕਰੋ। ਦਹੀਂ ‘ਚ ਸ਼ਹਿਦ ਮਿਲਾ ਕੇ ਖਾਣ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਹਨ। 

6. ਪਾਚਨ ਤੰਤਰ
ਗਰਮੀਆਂ 'ਚ ਰੋਜ਼ਾਨਾ ਦਹੀਂ ਦਾ ਸੇਵਨ ਕਰਨ ਨਾਲ ਪਾਚਨ ਤੰਤਰ ਸਿਹਤਮੰਦ ਰਹਿੰਦਾ ਹੈ। ਦਹੀਂ ਦੇ ਅੰਦਰ ਚੰਗੇ ਬੈਕਟੀਰੀਆ ਹੁੰਦੇ ਹਨ। ਰੋਜ਼ਾਨਾ ਇੱਕ ਕਟੋਰੀ ਦਹੀਂ ਦਾ ਸੇਵਨ ਕਰਨ ਨਾਲ ਢਿੱਡ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ।

7. ਮਜ਼ਬੂਤ ​​ਇਮਿਊਨਿਟੀ
ਗਰਮੀਆਂ ਵਿੱਚ ਰੋਜ਼ਾਨਾ ਦਹੀਂ ਦਾ ਸੇਵਨ ਕਰਨ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਦਹੀਂ ਵਿੱਚ ਮੌਜੂਦ ਵਿਸ਼ੇਸ਼ ਤੱਤ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਹਨ। 

8. ਅੱਧੇ ਸਿਰ ਵਿੱਚ ਦਰਦ
ਕਈ ਲੋਕਾਂ ਦੇ ਅੱਧੇ ਸਿਰ ਵਿੱਚ ਦਰਦ ਹੁੰਦਾ ਹੈ। ਅਜਿਹੀ ਹਾਲਤ ਵਿਚ ਦਹੀਂ ਵਿੱਚ ਉਬਲੇ ਹੋਏ ਚੌਲ ਮਿਲਾ ਕੇ ਖਾਓਸ, ਜਿਸ ਨਾਲ ਫ਼ਾਇਦਾ ਹੋਵੇਗਾ। ਦਹੀਂ ਵਿੱਚ ਸੌਂਫ ਮਿਲਾ ਕੇ ਖਾਣ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ। 


rajwinder kaur

Content Editor

Related News