ਸਰਦੀਆਂ ''ਚ ਮੁੱਠੀ ਭਰ ਮੁੰਗਫਲੀ ਖਾਣੀ ਹੁੰਦੀ ਹੈ ਫਾਇਦੇਮੰਦ, ਦਿਲ ਤੇ ਦਿਮਾਗ ਨੂੰ ਰਖਦੀ ਹੈ ਸਿਹਤਮੰਦ
Friday, Jan 15, 2021 - 05:49 PM (IST)
 
            
            ਨਵੀਂ ਦਿੱਲੀ — ਸਰਦੀਆਂ 'ਚ ਖਾਦੀ ਜਾਣ ਵਾਲੀ ਮੂੰਗਫਲੀ ਨੂੰ ਗਰੀਬਾਂ ਦਾ ਬਾਦਾਮ ਕਿਹਾ ਜਾਂਦਾ ਹੈ ਕਿਉਂਕਿ ਜੋ ਫਾਇਦੇ ਬਾਦਾਮ ਦਿੰਦਾ ਹੈ ਓਹੀ ਫਾਇਦੇ ਮੂੰਗਫਲੀ ਨਾਲ ਵੀ ਹੁੰਦੇ ਹਨ। ਸੁਆਦ ਅਤੇ ਗੁਣਾਂ ਨਾਲ ਭਰਪੂਰ ਹੋਣ ਕਾਰਨ ਮੂੰਗਫਲੀ ਨਾ ਸਿਰਫ ਦਿਮਾਗ ਤੇਜ਼ ਕਰਦੀ ਹੈ ਸਗੋਂ ਦਿਲ ਨੂੰ ਵੀ ਸਿਹਤਮੰਦ ਰੱਖਦੀ ਹੈ। ਇਸ ਦਾ ਤੇਲ ਵੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ 'ਚ ਮਿਨਰਲਸ, ਨਿਊਟ੍ਰਿਏਂਟਸ ਅਤੇ ਐਂਟੀ-ਆਕਸੀਡੈਂਟ,ਵਿਟਾਮਿਨ-ਬੀ ਕਾਮਪਲੈਕਸ, ਰਿਬੋਫਲੇਵਿਨ, ਥਿਆਮਿਨ, ਵਿਟਾਮਿਨ ਬੀ6 ਅਤੇ ਵਿਟਾਮਿਨ ਬੀ9 ਵੀ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ।
ਮੂੰਗਫਲੀ ਖਾਣ ਦੇ ਫਾਇਦੇ
1. ਡਾਇਬਿਟੀਜ਼ ਨੂੰ ਰੱਖੇ ਕੰਟਰੋਲ
ਪ੍ਰਤੀਦਿਨ ਮੂੰਗਫਲੀ ਖਾਣ ਨਾਲ ਡਾਇਬਿਟੀਜ਼ ਹੋਣ ਦੀ ਸੰਭਾਵਨਾ 21 ਫੀਸਦੀ ਘੱਟ ਹੁੰਦੀ ਹੈ। ਮੂੰਗਫਲੀ 'ਚ ਮੌਜੂਦ ਮੈਗਨੀਜ਼ ਨਾਂ ਦਾ ਤੱਤ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ। ਸਰੀਰ 'ਚ ਕੈਲਸ਼ੀਅਮ ਦੇ ਅਵਸ਼ੋਸ਼ਣ 'ਚ ਮਦਦ ਕਰਦਾ ਹੈ ਅਤੇ ਮੈਟਾਬਾਲੀਜ਼ਮ ਵਧਾਉਂਦਾ ਹੈ।
2. ਮਸਲਸ ਵਧਾਏ
ਜੇਕਰ ਤੁਹਾਡਾ ਸਰੀਰ ਕਮਜ਼ੋਰ ਹੈ ਅਤੇ ਆੜੇ-ਟੇਢੇ ਮਸਲ ਤੁਹਾਡੀ ਲੁੱਕ ਖਰਾਬ ਕਰ ਰਹੇ ਹਨ ਤਾਂ ਰੋਜ਼ਾਨਾ ਭਿੱਜੀ ਹੋਈ ਮੂੰਗਫਲੀ ਦੁੱਧ ਨਾਲ ਖਾਓ। ਹੌਲੀ-ਹੌਲੀ ਤੁਹਾਡੀ ਮਸਲਸ ਵਧਣੇ ਸ਼ੁਰੂ ਹੋ ਜਾਣਗੇ।
ਇਹ ਵੀ ਪੜ੍ਹੋ : ਰੇਲ ਯਾਤਰੀਆਂ ਲਈ ਵੱਡੀ ਖ਼ਬਰ, ਹੁਣ ਤੁਹਾਡੇ ਸਾਰੇ ਪ੍ਰਸ਼ਨਾਂ ਦਾ ਜਵਾਬ ਮਿਲੇਗਾ ਤੁਰੰਤ
3. ਕੈਂਸਰ ਤੋਂ ਬਚਾਅ
ਐਂਟੀ-ਆਕਸੀਡੈਂਟ, ਆਇਰਨ, ਫਾਲੇਟ, ਕੈਲਸ਼ੀਅਮ ਅਤੇ ਜ਼ਿੰਕ ਸਰੀਰ ਨੂੰ ਕੈਂਸਰ ਸੈੱਲਸ ਨਾਲ ਲੜਣ 'ਚ ਮਦਦ ਕਰਦੇ ਹਨ। ਇਸ ਲਈ ਰੋਜ਼ਾਨਾ ਮੂੰਗਫਲੀ ਦੀ ਵਰਤੋਂ ਕਰਨੀ ਚਾਹੀਦੀ ਹੈ।
 
4. ਬਲੱਡ ਸਰਕੂਲੇਸ਼ਨ ਨੂੰ ਸਹੀ ਰੱਖੇ
ਇਹ ਸਰੀਰ 'ਚ ਗਰਮਾਹਟ ਲਿਆਉਂਦੀ ਹੈ, ਜਿਸ ਵਜ੍ਹਾ ਨਾਲ ਬਲੱਡ ਸਰਕੂਲੇਸ਼ਨ ਬਿਹਤਰ ਹੁੰਦਾ ਹੈ ਅਤੇ ਦਿਲ ਸਿਹਤਮੰਦ ਰਹਿੰਦਾ ਹੈ। ਹਾਰਟ ਅਟੈਕ ਜਾਂ ਦਿਲ ਸੰਬੰਧੀ ਬੀਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ।
5. ਗਰਭਵਤੀ ਔਰਤਾਂ ਲਈ ਲਾਭਕਾਰੀ
ਗਰਭਵਤੀ ਔਰਤਾਂ ਲਈ ਮੂੰਗਫਲੀ ਖਾਣਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਹ ਗਰਭ 'ਚ ਪਲ ਰਹੇ ਬੱਚੇ ਦੇ ਵਿਕਾਸ ਲਈ ਫਾਇਦੇਮੰਦ ਹੈ।
ਇਹ ਵੀ ਪੜ੍ਹੋ : ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ ਦੀ ਬਦਲੇਗੀ ਨੁਹਾਰ, ਮਿਲਣਗੀਆਂ ਅੰਤਰਰਾਸ਼ਟਰੀ ਹਵਾਈ ਅੱਡੇ ਵਰਗੀਆਂ ਸਹੂਲਤਾਂ
6. ਭਾਰ ਘਟਾਏ
ਇਸ 'ਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ। ਇਹ ਐਨਰਜੀ ਦਾ ਚੰਗਾ ਸਰੋਤ ਹੈ ਇਸ ਲਈ ਇਸ ਨੂੰ ਖਾਣ 'ਤੇ ਜਲਦੀ ਭੁੱਖ ਨਹੀਂ ਲੱਗਦੀ। ਇਸ ਲਈ ਵੇਟ ਮੈਨੇਜਮੈਂਟ ਲਈ ਮੂੰਗਫਲੀ ਦੀ ਵਰਤੋਂ ਕਰਨੀ ਚਾਹੀਦੀ ਹੈ।
7. ਤਣਾਅ ਤੋਂ ਰਾਹਤ
ਤਣਾਅ ਤੋਂ ਬਚਾਅ ਤੇ ਉਪਚਾਰ 'ਚ ਮੂੰਗਫਲੀ ਦੀ ਵਰਤੋਂ ਚੰਗੀ ਹੁੰਦੀ ਹੈ। ਮੂੰਗਫਲੀ 'ਚ ਟ੍ਰਿਪਟੋਫਾਨ ਨਾਂ ਦਾ ਅਮੀਨੋਐਸਿਡ ਹੁੰਦਾ ਹੈ ਜੋ ਕਿ ਮੂਡ ਸੁਧਾਰਨ ਵਾਲੇ ਹਾਰਮੋਨ ਸੇਰੋਟੋਨਿਨ ਦਾ ਸਰੋਤ ਵਧਾਉਂਦਾ ਹੈ, ਜਿਸ ਨਾਲ ਮੂਡ ਚੰਗਾ ਹੁੰਦਾ ਹੈ ਅਤੇ ਮਨ ਸ਼ਾਂਤ ਹੁੰਦਾ ਹੈ।
8. ਯਾਦਦਾਸ਼ਤ ਵਧਾਏ
ਮੂੰਗਫਲੀ 'ਚ ਮੌਜੂਦ ਵਿਟਾਮਿਨ ਬੀ3 ਦਿਮਾਗ ਦੀ ਪ੍ਰਕਿਰਿਆ ਨੂੰ ਤੇਜ਼ ਕਰਦਾ ਹੈ ਅਤੇ ਯਾਦਦਾਸ਼ਤ ਸ਼ਕਤੀ ਵਧਾਉਂਦਾ ਹੈ। ਇਸ ਦੀ ਵਰਤੋਂ ਨਾਲ ਦਿਮਾਗ ਸਿਹਤਮੰਦ ਅਤੇ ਤੇਜ਼ ਹੁੰਦਾ ਹੈ।
ਇਹ ਵੀ ਪੜ੍ਹੋ : ਚੀਨ ਖ਼ਿਲਾਫ਼ ਟਰੰਪ ਦਾ ਇਕ ਹੋਰ ਸਖ਼ਤ ਕਦਮ, Xiaomi ਸਮੇਤ ਇਨ੍ਹਾਂ ਦਿੱਗਜ ਕੰਪਨੀਆਂ ਨੂੰ ਕੀਤਾ ਬਲੈਕਲਿਸਟ
ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            