ਇਸ ਗਰਮੀ ''ਚ ਜ਼ਰੂਰ ਖਾਓ ਇਹ ਫਲ, ਹੋਣਗੇ ਕਈ ਫਾਇਦੇ

Friday, Jun 09, 2017 - 07:57 AM (IST)

ਇਸ ਗਰਮੀ ''ਚ ਜ਼ਰੂਰ ਖਾਓ ਇਹ ਫਲ, ਹੋਣਗੇ ਕਈ ਫਾਇਦੇ

ਜਲੰਧਰ— ਜਾਮਨ ਇਕ ਅਜਿਹਾ ਫਲ ਹੈ, ਜਿਸ 'ਚ ਕਈ ਗੁਣ ਪਾਏ ਜਾਂਦੇ ਹਨ। ਇਸ ਨੂੰ ਖਾਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ। ਸ਼ੂਗਰ ਦੇ ਮਰੀਜਾ ਲਈ ਜਾਮਨ ਬਹੁਤ ਫਾਇਦੇਮੰਦ ਹੈ। ਇਸ ਦਾ ਖੱਟਾ-ਮਿੱਠਾ ਸੁਆਦ ਸਰੀਰ ਨੂੰ ਕਈ ਤਰੀਕਿਆਂ ਰਾਹੀ ਲਾਭ ਪਹੁੰਚਾਉਂਦਾ ਹੈ। ਆਓ ਜਾਣਦੇ ਹਾਂ ਇਸ ਦੇ ਬਾਰੇ 'ਚ ।
1. ਪੇਟ ਦੀ ਪਰੇਸ਼ਾਨੀ
ਕਈ ਵਾਰ ਜ਼ਿਆਦਾ ਗਰਮ ਚੀਜ਼ਾਂ ਜਾ ਮਸਾਲੇਦਾਰ ਚੀਜ਼ਾਂ ਨਾਲ ਪੇਟ 'ਚ ਗਰਮੀ ਪੈ ਜਾਂਦੀ ਹੈ ਅਤੇ ਪੇਟ ਖਰਾਬ ਹੋ ਜਾਂਦਾ ਹੈ। ਇਸ ਲਈ ਖਾਂਦਾ ਹੋਇਆ ਕੁੱਝ ਵੀ ਪਚਾਉਣ 'ਚ ਬਹੁਤ ਮੁਸ਼ਕਲ ਹੁੰਦੀ ਹੈ। ਇਸ ਲਈ ਜਾਮਨ ਜਿੰਨ੍ਹਾਂ ਹੋ ਸਕੇ ਖਾਓ। ਇਸ ਦੀ ਤਾਰੀਸ ਠੰਡੀ ਹੁੰਦੀ ਹੈ ਜੋ ਪੇਟ ਨੂੰ ਠੀਕ ਰੱਖਣ 'ਚ ਮਦਦ ਕਰਦੀ ਹੈ। 
2. ਚਮੜੀ 'ਤੇ ਨਿਖਾਰ
ਸਿਹਤ ਦੇ ਨਾਲ-ਨਾਲ ਜਾਮਨ ਨਾਲ ਚਿਹਰੇ ਦੀ ਰੰਗਤ ਵੀ ਨਿਖਾਰੀ ਜਾ ਸਕਦੀ ਹੈ। ਇਸ ਦੇ ਲਈ ਜਾਮਨ ਦਾ ਪੇਸਟ ਬਣਾ ਕੇ ਚਿਹਰੇ 'ਤੇ ਲਗਾਓ। ਇਸ ਨਾਲ ਆਇਲੀ ਸਕਿਨ ਤੋਂ ਛੁਟਕਾਰਾ ਮਿਲੇਗਾ। 
3. ਮਜ਼ਬੂਤ ਦੰਦ
ਇਸ ਨੂੰ ਖਾਣ ਨਾਲ ਦੰਦ ਅਤੇ ਮਸੂੜੇ ਮਜ਼ਬੂਤ ਹੁੰਦੇ ਹਨ। ਇਸ ਤੋਂ ਇਲਾਵਾ ਜਾਮਨ ਦੇ ਬੀਜਾਂ ਨੂੰ ਪੀਸ ਕੇ ਪੇਸਟ ਬਣਾ ਲਓ ਅਤੇ ਰੋਜ਼ ਇਸ ਨਾਲ ਬਰੱਸ਼ ਕਰੋ। ਇਸ ਨਾਲ ਦੰਦ ਮਜ਼ਬੂਤ ਹੁੰਦੇ ਹਨ। 
4. ਗੁਰਦੇ ਦੀ ਪੱਥਰੀ
ਗੁਰਦੇ ਹੀ ਪੱਥਰੀ ਹੋਣ 'ਤੇ ਕਾਫੀ ਪਰੇਸ਼ਾਨੀ ਹੁੰਦੀ ਹੈ। ਅਜਿਹੀ ਹਾਲਤ 'ਚ ਜਾਮਨ ਦੇ ਬੀਜਾ ਨੂੰ ਸੁੱਕਾ ਕੇ ਪੀਸ ਲਓ ਅਤੇ ਪਾਣੀ ਦੇ ਨਾਲ ਖਾਓ। ਨਿਯਮਿਤ ਰੂਪ ਨਾਲ ਇਸ ਦਾ ਇਸਤੇਮਾਲ ਕਰਨ ਨਾਲ ਪੱਥਰੀ ਨਿਕਲ ਜਾਵੇਗੀ। 
5. ਖੂਨ ਦੀ ਕਮੀ
ਜਿਨ੍ਹਾਂ ਲੋਕਾਂ ਦੇ ਸਰੀਰ 'ਚ ਖੂਨ ਦੀ ਕਮੀ ਹੁੰਦੀ ਹੈ। ਉਨ੍ਹਾਂ ਨੂੰ ਹਰ ਰੋਜ਼ ਜਾਮਨ ਖਾਣੇ ਚਾਹੀਦੇ ਹਨ। 
6. ਇਮਿਊਨਿਟੀ
ਜਾਮਨ 'ਚ ਮੌਜ਼ੂਦ ਕੈਲਸ਼ੀਅਮ , ਆਇਰਨ ਅਤੇ ਪੋਟਾਸ਼ੀਅਮ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਦਾ ਹੈ। ਇਸ ਨੂੰ ਖਾਣ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ।


Related News