Child Care: ਵਾਰ-ਵਾਰ ਇਨਫੈਕਸ਼ਨ ਦਾ ਸ਼ਿਕਾਰ ਹੋ ਰਿਹੈ ਬੱਚਾ ਤਾਂ ਅਪਣਾਓ ਇਹ ਤਰੀਕੇ, ਮਿਲੇਗੀ ਰਾਹਤ

Tuesday, Oct 03, 2023 - 04:37 PM (IST)

Child Care: ਵਾਰ-ਵਾਰ ਇਨਫੈਕਸ਼ਨ ਦਾ ਸ਼ਿਕਾਰ ਹੋ ਰਿਹੈ ਬੱਚਾ ਤਾਂ ਅਪਣਾਓ ਇਹ ਤਰੀਕੇ, ਮਿਲੇਗੀ ਰਾਹਤ

ਜਲੰਧਰ - ਬਹੁਤ ਸਾਰੇ ਬੱਚੇ ਅਜਿਹੇ ਹਨ, ਜੋ ਘਰ ਦੀ ਥਾਂ ਬਾਹਰਲਾ ਖਾਣਾ ਖਾਣ ਦੇ ਸ਼ੌਕਿਨ ਹਨ। ਕਈ ਬੱਚੇ ਸਾਰਾ ਦਿਨ ਜ਼ੰਕ ਫੂਡ ਦੀ ਮੰਗ ਕਰਦੇ ਰਹਿੰਦੇ ਹਨ, ਜੋ ਸਿਹਤ ਲਈ ਹਾਨੀਕਾਰਨ ਹੋ ਸਕਦੇ ਹਨ। ਬਾਹਰਲੀਆਂ ਗ਼ੈਰ-ਸਿਹਤਮੰਦ ਚੀਜ਼ਾਂ ਖਾਣ ਨਾਲ ਬੱਚਿਆਂ ਦੇ ਢਿੱਡ 'ਚ ਦਰਦ ਹੋਣ ਦੇ ਨਾਲ-ਨਾਲ ਇਨਫੈਕਸ਼ਨ ਹੋ ਜਾਂਦੀ ਹੈ। ਇਸ ਕਾਰਨ ਦਸਤ, ਉਲਟੀ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਬੱਚਿਆਂ ਦੇ ਢਿੱਡ 'ਚ ਇਨਫੈਕਸ਼ਨ ਗੰਦੇ ਹੱਥਾਂ ਨਾਲ ਖਾਣਾ ਖਾਣ, ਗੰਦਾ ਪਾਣੀ ਪੀਣ, ਜ਼ੰਕ ਫੂਡ ਆਦਿ ਨਾਲ ਹੋ ਸਕਦੀ ਹੈ। ਇਸ ਹਾਲਤ 'ਚ ਮਾਤਾ-ਪਿਤਾ ਨੂੰ ਬੱਚਿਆਂ ਦੀ ਸਿਹਤ ਦੀ ਚਿੰਤਾ ਹੋਣ ਲੱਗਦੀ ਹੈ। ਜੇਕਰ ਤੁਹਾਡੇ ਬੱਚੇ ਦੇ ਢਿੱਡ 'ਚ ਇਨਫੈਕਸ਼ਨ ਹੋ ਗਈ ਹੈ ਤਾਂ ਉਸ ਨੂੰ ਦੂਰ ਕਰਨ ਲਈ ਕਿਹੜੇ ਤਰੀਕੇ ਅਪਣਾਉਣੇ ਚਾਹੀਦੇ ਹਨ, ਦੇ ਬਾਰੇ ਆਓ ਜਾਣਦੇ ਹਾਂ....

ਬੱਚਿਆਂ ਦੀ ਖ਼ੁਰਾਕ 'ਚ ਸ਼ਾਮਲ ਕਰੋ ਇਹ ਚੀਜ਼ਾਂ

ਉਬਲੀਆਂ ਹੋਈਆਂ ਸਬਜ਼ੀਆਂ
ਜੇਕਰ ਬੱਚੇ ਦੇ ਢਿੱਡ 'ਚ ਇਨਫੈਕਸ਼ਨ ਹੋ ਗਈ ਹੈ ਤਾਂ ਉਸ ਨੂੰ ਉਬਲੀਆਂ ਹੋਈਆਂ ਸਬਜ਼ੀਆਂ ਖਾਣ ਲਈ ਦਿਓ। ਇਨ੍ਹਾਂ ਸਬਜ਼ੀਆਂ ਦੇ ਪੋਸ਼ਕ ਤੱਤ ਬੱਚੇ ਨੂੰ ਲੋੜੀਂਦਾ ਪੋਸ਼ਣ ਦੇਣ 'ਚ ਮਦਦ ਕਰਦੇ ਹਨ। ਇਹ ਸਬਜ਼ੀਆਂ ਜਲਦੀ ਹਜ਼ਮ ਹੋ ਜਾਂਦੀਆਂ ਹਨ। ਜੇਕਰ ਬੱਚੇ ਉਬਲੀਆਂ ਸਬਜ਼ੀਆਂ ਖਾਣ ਤੋਂ ਮਨ੍ਹਾ ਕਰ ਦਿੰਦੇ ਹਨ ਤਾਂ ਥੋੜ੍ਹਾ ਉਸ 'ਤੇ ਚਾਟ ਮਸਾਲਾ ਪਾ ਕੇ ਦਿਓ। 

ਖਿਚੜੀ
ਬੱਚਿਆਂ ਦੇ ਢਿੱਡ 'ਚ ਇਨਫੈਕਸ਼ਨ ਹੋਣ 'ਤੇ ਉਹਨਾਂ ਨੂੰ ਅਜਿਹੀਆਂ ਚੀਜ਼ਾਂ ਖਾਣ ਲਈ ਦਿਓ, ਜਿਨ੍ਹਾਂ ਨਾਲ ਉਨ੍ਹਾਂ ਦੀ ਪਾਚਨ ਸਿਸਟਮ ਠੀਕ ਰਹੇ। ਤੁਸੀਂ ਉਨ੍ਹਾਂ ਨੂੰ ਖਿਚੜੀ ਖਾਣ ਲਈ ਵੀ ਦੇ ਸਕਦੇ ਹੋ, ਕਿਉਂਕਿ ਇਸ ਨੂੰ ਖਾਣ ਨਾਲ ਬੱਚੇ ਦਾ ਢਿੱਡ ਭਰ ਜਾਂਦਾ ਹੈ ਅਤੇ ਇਹ ਜਲਦੀ ਹਜ਼ਮ ਹੋ ਜਾਂਦੀ ਹੈ। 

ਨਾਰੀਅਲ ਪਾਣੀ
ਜੇਕਰ ਬੱਚੇ ਦੇ ਢਿੱਡ 'ਚ ਇਨਫੈਕਸ਼ਨ ਹੋਣ ਕਾਰਨ ਉਲਟੀਆਂ ਆ ਰਹੀਆਂ ਹਨ ਤਾਂ ਉਸ ਨੂੰ ਜ਼ਿਆਦਾ ਮਾਤਰਾ 'ਚ ਪਾਣੀ ਪਿਲਾਓ। ਪਾਣੀ ਦੀ ਘਾਟ ਪੂਰੀ ਕਰਨ ਲਈ ਬੱਚਿਆਂ ਨੂੰ ਤੁਸੀਂ ਨਾਰੀਅਲ ਪਾਣੀ ਵੀ ਪਿਲਾ ਸਕਦੇ ਹੋ। ਇਸ 'ਚ ਪਾਏ ਜਾਣ ਵਾਲੇ ਗੁਣ ਇਨਫੈਕਸ਼ਨ ਨੂੰ ਦੂਰ ਕਰਦੇ ਹਨ। 

ਦਹੀਂ 
ਦਹੀਂ ਨਾਲ ਵੀ ਬੱਚਿਆਂ ਦੇ ਢਿੱਡ 'ਚ ਹੋਣ ਵਾਲਾ ਇਨਫੈਕਸ਼ਨ ਦੂਰ ਹੁੰਦਾ ਹੈ। ਦਹੀਂ ਦੇ ਬੈਕਟੀਰੀਆ ਢਿੱਡ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਦਹੀਂ 'ਚ ਕੇਲਾ ਮਿਲਾ ਕੇ ਵੀ ਬੱਚਿਆਂ ਨੂੰ ਦੇਣ ਨਾਲ ਢਿੱਡ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। 

ਸੂਪ
ਬਹੁਤ ਸਾਰੇ ਬੱਚੇ ਅਜਿਹੇ ਹਨ, ਜੋ ਇਸ ਹਾਲਤ 'ਚ ਕੁਝ ਵੀ ਨਹੀਂ ਖਾਂਦੇ। ਜੇਕਰ ਬੱਚੇ ਦਾ ਕੁਝ ਖਾਣ ਨੂੰ ਦਿਲ ਨਾ ਕਰੇ ਤਾਂ ਉਸ ਨੂੰ ਸੂਪ ਬਣਾ ਕੇ ਸਕਦੇ ਹੋ। ਤੁਸੀਂ ਬੱਚੇ ਦੀ ਮਨਪਸੰਦ ਸਬਜ਼ੀ ਦਾ ਸੂਪ ਤਿਆਰ ਕਰਕੇ ਦੇ ਸਕਦੇ ਹੋ। 


author

rajwinder kaur

Content Editor

Related News