ਜੇਕਰ ਯਾਦਦਾਸ਼ਤ ਕਰਨੀ ਹੈ ਕੰਪਿਊਟਰ ਵਾਂਗ ਸੁਪਰਫਾਸਟ ਤਾਂ ਖਾਓ ਇਹ 4 ਸੁਪਰਫੂਡ

Saturday, Sep 28, 2024 - 12:28 PM (IST)

ਜੇਕਰ ਯਾਦਦਾਸ਼ਤ ਕਰਨੀ ਹੈ ਕੰਪਿਊਟਰ ਵਾਂਗ ਸੁਪਰਫਾਸਟ ਤਾਂ ਖਾਓ ਇਹ 4 ਸੁਪਰਫੂਡ

ਜਲੰਧਰ : ਮੋਟਾਪੇ ਤੋਂ ਬਚਣ ਲਈ ਅਸੀਂ ਕਸਰਤ ਤੋਂ ਲੈ ਕੇ ਡਾਈਟ ਤੱਕ ਹਰ ਚੀਜ਼ ਦਾ ਪਾਲਣ ਕਰਦੇ ਹਾਂ ਪਰ ਦਿਮਾਗ ਲਈ ਕਿਹੜਾ ਭੋਜਨ ਮਹੱਤਵਪੂਰਨ ਬਹੁਤ ਘੱਟ ਲੋਕ ਇਸ ਗੱਲ ਵੱਲ ਧਿਆਨ ਦਿੰਦੇ ਹਨ।  ਆਪਣੇ ਦਿਮਾਗ ਨੂੰ ਸਿਹਤਮੰਦ ਰੱਖਣ ਲਈ ਮਾਹਿਰਾਂ ਦੁਆਰਾ ਸੁਝਾਈਆਂ ਗਈਆਂ ਕੁਝ ਸਿਹਤਮੰਦ ਚੀਜ਼ਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨਾ ਨਾ ਭੁੱਲੋ। ਇਨ੍ਹਾਂ ਨੂੰ ਖਾਣ ਤੋਂ ਬਾਅਦ ਤੁਹਾਡਾ ਦਿਮਾਗ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇਸ ਦੇ ਨਾਲ ਹੀ ਤੁਸੀਂ ਤਣਾਅ ਮੁਕਤ ਮਹਿਸੂਸ ਕਰੋਗੇ।

ਸ਼ਕਰਕੰਦੀ

ਸ਼ਕਰਕੰਦੀ ਵਿੱਚ ਬੀਟਾ ਕੈਰੋਟੀਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਨ੍ਹਾਂ ਨੂੰ ਭੁੰਨ ਕੇ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ, ਇਹ ਐਂਟੀਆਕਸੀਡੈਂਟ ਹੁੰਦਾ ਹੈ, ਜੋ ਦਿਮਾਗ ਦੇ ਕੰਮ ਨੂੰ ਤੇਜ਼ ਕਰਦਾ ਹੈ। ਭੁੰਨੀ ਹੋਈ ਸ਼ਕਰਕੰਦੀ ਨਿਰੰਤਰ ਊਰਜਾ ਲਈ ਕਾਰਬੋਹਾਈਡਰੇਟ ਵੀ ਪ੍ਰਦਾਨ ਕਰਦੇ ਹਨ। ਇਸ ਨਾਲ ਸਰੀਰ ‘ਚ ਕੋਰਟੀਸੋਲ ਦਾ ਪੱਧਰ ਘੱਟ ਹੋ ਜਾਂਦਾ ਹੈ, ਜਿਸ ਨਾਲ ਤਣਾਅ ਘੱਟ ਹੁੰਦਾ ਹੈ।

ਬਦਾਮ

ਮਾਪੇ ਅਕਸਰ ਬੱਚਿਆਂ ਨੂੰ ਬਦਾਮ ਖਾਣ ਦੀ ਸਲਾਹ ਦਿੰਦੇ ਹਨ। ਇਹ ਦਿਮਾਗ ਲਈ ਸੁਪਰ ਫੂਡ ਹੈ। ਇਸ ਵਿੱਚ ਵਿਟਾਮਿਨ ਈ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਨਾਲ ਹੀ ਇਸ ਵਿਚ ਪ੍ਰੋਟੀਨ ਅਤੇ ਫਾਈਬਰ ਵੀ ਭਰਪੂਰ ਮਾਤਰਾ ਵਿਚ ਹੁੰਦਾ ਹੈ। ਬਾਦਾਮ ਨੂੰ ਕੱਚਾ ਖਾਣ ਦੀ ਬਜਾਏ ਇਨ੍ਹਾਂ ਨੂੰ ਭੁੰਨ ਕੇ ਖਾਣਾ ਚਾਹੀਦਾ ਹੈ ਅਤੇ ਇਨ੍ਹਾਂ ‘ਚ ਮੌਜੂਦ ਐਂਟੀਆਕਸੀਡੈਂਟ ਗੁਣ ਵੀ ਵਧ ਜਾਂਦੇ ਹਨ ਜੋ ਦਿਮਾਗ ਦੇ ਸੈੱਲਾਂ ਨੂੰ ਆਕਸੀਡੇਟਿਵ ਤਣਾਅ ਤੋਂ ਬਚਾਉਣ ‘ਚ ਮਦਦ ਕਰਦੇ ਹਨ।

ਬ੍ਰੋਕਲੀ

ਬਰੋਕਲੀ ਨੂੰ ਹਰੀ ਗੋਭੀ ਵੀ ਕਿਹਾ ਜਾਂਦਾ ਹੈ। ਭੁੰਨੀ ਹੋਈ ਬਰੋਕਲੀ ਵਿਟਾਮਿਨ ਕੇ ਅਤੇ ਹੋਰ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਹ ਦਿਮਾਗ ਅਤੇ ਬੋਧਾਤਮਕ ਕਾਰਜ ਲਈ ਮਹੱਤਵਪੂਰਨ ਹੈ। ਇਸ ਵਿਚ ਐਂਟੀਆਕਸੀਡੈਂਟ ਵੀ ਹੁੰਦੇ ਹਨ। 

ਅਖਰੋਟ

ਅਖਰੋਟ ਨੂੰ ਓਮੇਗਾ 3 ਦਾ ਭਰਪੂਰ ਸਰੋਤ ਮੰਨਿਆ ਜਾਂਦਾ ਹੈ। ਇਹ ਦਿਮਾਗ ਦੀ ਸਿਹਤ ਅਤੇ ਬੋਧਾਤਮਕ ਸਿਹਤ ਨੂੰ ਉਤਸ਼ਾਹਿਤ ਕਰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਦੇ ਪੌਸ਼ਟਿਕ ਤੱਤ ਜਿਵੇਂ ਕਿ ਐਂਟੀਆਕਸੀਡੈਂਟ ਅਤੇ ਪੋਲੀਫੇਨੋਲ ਦਿਮਾਗ ਦੇ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ। ਇਹ ਦਿਮਾਗ ਨੂੰ ਲੰਬੇ ਸਮੇਂ ਤੱਕ ਸਹੀ ਢੰਗ ਨਾਲ ਕੰਮ ਕਰਨ ਵਿੱਚ ਮਦਦ ਕਰਦਾ ਹੈ।


author

Tarsem Singh

Content Editor

Related News