ਸੈਕਸ ਲਾਈਫ ਨੂੰ ਹੋਰ ਬਿਹਤਰ ਬਣਾਉਣ ਲਈ ਰੋਜ਼ਾਨਾ ਖਾਓ ਇਹ ਚੀਜ਼

Thursday, Jun 08, 2017 - 05:44 PM (IST)

ਸੈਕਸ ਲਾਈਫ ਨੂੰ ਹੋਰ ਬਿਹਤਰ ਬਣਾਉਣ ਲਈ ਰੋਜ਼ਾਨਾ ਖਾਓ ਇਹ ਚੀਜ਼

ਜਲੰਧਰ— ਜੇ ਤੁਸੀਂ ਆਪਣੀ ਸੈਕਸ ਲਾਈਫ ਤੋਂ ਖੁਸ਼ ਨਹੀਂ ਹੋ ਅਤੇ ਸੈਕਸ ਦੀ ਇੱਛਾ 'ਚ ਕਮੀ ਜਾਂ ਇਰੇਕਟਾਈਲ ਡਿਸਫੰਕਸ਼ਨ ਜਿਹੀਆਂ ਸਮੱਸਿਆਵਾਂ ਤੋਂ ਪੀੜਤ ਹੋ ਤਾਂ ਜ਼ਰੂਰੀ ਹੈ ਕਿ ਤੁਸੀਂ ਇਸ ਦਾ ਇਲਾਜ ਕਰਵਾਓ। ਇਸ ਦੇ ਇਲਾਜ ਲਈ ਤੁਸੀਂ ਦਾਲਚੀਨੀ ਦੀ ਵਰਤੋਂ ਕਰ ਸਕਦੇ ਹੋ। ਦਾਲਚੀਨੀ 'ਚ ਮੌਜੂਦ ਕੈਮੀਕਲ ਸਰੀਰ ਦੀ ਵਾਧੂ ਸ਼ੂਗਰ ਨੂੰ ਊਰਜਾ 'ਚ ਬਦਲ ਦਿੰਦੇ ਹਨ ਅਤੇ ਬੀ. ਪੀ. ਘੱਟ ਕਰਦੇ ਹਨ। ਇਸ ਦੇ ਨਾਲ ਹੀ ਦਾਲਚੀਨੀ ਦੀ ਵਰਤੋਂ ਨਾਲ ਔਰਤਾਂ ਦਾ ਪ੍ਰੋਜੇਸਟੇਰੋਨ ਹਾਰਮੋਨ ਵੱਧ ਜਾਂਦਾ ਹੈ।
ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ
ਜੇ ਤੁਸੀਂ ਸ਼ੂਗਰ ਦੇ ਮਰੀਜ ਹੋ ਅਤੇ ਤੁਹਾਡੀ ਸ਼ੂਗਰ ਵੱਧੀ ਰਹਿੰਦੀ ਹੈ ਤਾਂ ਇਸਦੇ ਸਾਈਡ ਇਫੈਕਟ ਕਾਰਨ ਹੀ ਮਰਦ ਇਰੇਕਟਾਈਲ ਡਿਸਫੰਕਸ਼ਨ ਅਤੇ ਔਰਤਾਂ ਵੈਜਾਇਨਲ ਡ੍ਰਾਈਨੈੱਸ ਜਿਹੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੀਆਂ ਹਨ।
ਥਕਾਵਟ ਦੂਰ ਕਰਨ 'ਚ ਸਹਾਈ
ਕਈ ਲੋਕ ਦਿਨ ਭਰ ਦੀ ਥਕਾਵਟ ਕਾਰਨ ਸੰਬੰਧ ਨਹੀਂ ਬਣਾ ਪਾਉਂਦੇ। ਪੂਰੇ ਦਿਨ ਦੀ ਥਕਾਵਟ ਮਿਟਾਉਣ ਅਤੇ ਉੂਰਜਾ ਲੈਣ ਲਈ ਦਾਲਚੀਨੀ ਦੀ ਤਿੱਖੀ ਮਹਿਕ ਹੀ ਕਾਫੀ ਹੈ। ਦਾਲਚੀਨੀ 'ਚ methylhydroxychalcon ਨਾਂ ਦਾ ਯੌਗਿਕ ਹੁੰਦਾ ਹੈ ਜੋ ਬਲੱਡ ਗਲੂਕੋਜ ਦੇ ਪੱਧਰ ਨੂੰ ਕੰਟਰੋਲ 'ਚ ਕਰਦਾ ਹੈ। ਜਿਸ ਨਾਲ ਥਕਾਵਟ ਦੂਰ ਹੁੰਦੀ ਹੈ ਅਤੇ ਤੁਸੀਂ ਖੁਦ ਨੂੰ ਊਰਜਾ ਭਰਪੂਰ ਮਹਿਸੂਸ ਕਰਦੇ ਹੋ।
ਦਿਲ ਲਈ ਫਾਇਦੇਮੰਦ
ਅਮਰੀਕਨ ਹਾਰਟ ਐਸੋਸੀਏਸ਼ਨ ਦੀ ਇਕ ਰਿਪੋਰਟ ਮੁਤਾਬਕ ਕਾਰਡਿਓਵੈਸਕੁਲਰ ਬੀਮਾਰੀਆਂ ਨਾਲ ਪੀੜਤ ਮਰਦ ਅਤੇ ਔਰਤ ਆਪਣੀ ਸੈਕਸ ਲਾਈਫ ਤੋ ਖੁਸ਼ ਨਹੀਂ ਹੁੰਦੇ। ਦਾਲਚੀਨੀ ਤੁਹਾਡੀ ਕਾਰਡਿਓਵੈਸਕੁਲਰ ਸਿਹਤ ਨੂੰ ਠੀਕ ਕਰਨ 'ਚ ਮਦਦ ਕਰਦੀ ਹੈ।
ਹਾਈ ਬੀ. ਪੀ. ਨੂੰਕੰਟਰੋਲ ਕਰਨ 'ਚ ਸਹਾਈ
ਹਾਈ ਬੀ. ਪੀ. ਕਾਰਨ ਵੀ ਮਰਦ ਇਰੇਕਟਾਈਲ ਡਿਸਫੰਕਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਉੱਥੇ ਔਰਤਾਂ ਜੋ ਹਾਈ ਬੀ. ਪੀ. ਦਾ ਸ਼ਿਕਾਰ ਹਨ ਉਹ ਇਨ੍ਹਾਂ ਜ਼ਿਆਦਾ ਥੱਕ ਜਾਂਦੀਆਂ ਹਨ ਕਿ ਉਨ੍ਹਾਂ ਦੀ ਸੰਬੰਧ ਬਣਾਉਣ ਦੀ ਇੱਛਾ ਖਤਮ ਹੋ ਜਾਂਦੀ ਹੈ। ਦਾਲਚੀਨੀ ਬੀ. ਪੀ. ਨੂੰ ਘੱਟ ਕਰਦੀ ਹੈ। 
ਸੈਕਸ ਹਾਰਮੋਨ
ਦਾਲਚੀਨੀ 'ਚ ਮੌਜੂਦ ਸਿਨੇਮਲਡਿਹਾਈਡ ਔਰਤਾਂ ਦੇ ਸਰੀਰ 'ਚ ਪ੍ਰੋਜੇਸਟੇਰੋਨ ਦਾ ਪੱਧਰ ਵੱਧਾ ਦਿੰਦੇ ਹਨ। ਇਹ ਹਾਰਮੋਨ ਔਰਤਾਂ ਦੀ ਸੰਬੰਧ ਬਣਾਉਣ ਦੀ ਇੱਛਾ ਨੂੰ ਕੰਟਰੋਲ ਕਰਦਾ ਹੈ ਨਾਲ ਹੀ ਉਸ ਨੂੰ ਗਰਭਵਤੀ ਹੋਣ 'ਚ ਮਦਦ ਕਰਦਾ ਹੈ। ਦਾਲਚੀਨੀ ਖਾਣ ਨਾਲ ਮਾਹਵਾਰੀ ਦੌਰਾਨ ਹੁੰਦੇ ਦਰਦ ਤੋਂ ਰਾਹਤ ਮਿਲਦੀ ਹੈ।
ਗਰਭਾਸ਼ਯ 'ਚ ਲੋੜੀਂਦੀ ਖੂਨ ਦੀ ਗਤੀ 
ਦਾਲਚੀਨੀ ਖਾਣ ਨਾਲ ਔਰਤਾਂ ਦੇ ਗਰਭਾਸ਼ਯ 'ਚ ਖੂਨ ਦੀ ਗਤੀ ਵੱਧ ਜਾਂਦੀ ਹੈ। ਇਸ 'ਚ ਮੌਜੂਦ ਯੌਗਿਕ ਖੂਨ ਦੀਆਂ ਨਲੀਆਂ ਨੂੰ ਢਿੱਲਾ ਕਰ ਦਿੰਦੇ ਹਨ, ਜਿਸ ਨਾਲ ਖੂਨ ਦਾ ਵਹਾਅ ਸਰੀਰ ਦੇ ਹਰ ਅੰਗ 'ਚ ਲੋੜੀਂਦੀ ਮਾਤਰਾ 'ਚ ਪਹੁੰਚਦਾ ਹੈ।


Related News