ਸਰਦੀਆਂ ‘ਚ ਰੋਜ਼ਾਨਾ ਖਾਓ ਕਾਜੂ, ਸ਼ੂਗਰ ਕੰਟਰੋਲ ਹੋਣ ਸਣੇ ਸਰੀਰ ਨੂੰ ਹੋਣਗੇ ਕਈ ਫ਼ਾਇਦੇ

Friday, Dec 01, 2023 - 06:26 PM (IST)

ਜਲੰਧਰ - ਕਾਜੂ ਇਕ ਅਜਿਹਾ ਮੇਵਾ ਹੈ, ਜੋ ਲੋਕ ਸੁਆਦੀ ਤੌਰ ’ਤੇ ਖਾਣਾ ਕਾਫ਼ੀ ਪਸੰਦ ਕਰਦੇ ਹਨ। ਕਾਜੂ ਬਹੁਤ ਸਾਰੇ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਸੁੱਕੇ ਮੇਵਿਆ ਦਾ ਰਾਜਾ ਮੰਨਿਆ ਜਾਂਦਾ ਹੈ। ਇਸ ‘ਚ ਮੈਗਨੀਸ਼ੀਅਮ, ਕਾਪਰ, ਆਇਰਨ, ਪੋਟਾਸ਼ੀਅਮ, ਜਿੰਕ ਵਰਗੇ ਬਹੁਤ ਜਰੂਰੀ ਤੱਤ ਹੁੰਦੇ ਹਨ। ਕਾਜੂ ਦੀ ਵਰਤੋਂ ਮਠਿਆਈਆਂ, ਨਮਕੀਨ ਅਤੇ ਸਨੈਕਸ ਵੱਧ ਮਾਤਰਾ ’ਚ ਕੀਤੀ ਜਾਂਦੀ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ਕਈ ਪ੍ਰਕਾਰ ਦੀਆਂ ਪ੍ਰੇਸ਼ਾਨੀਆਂ ਤੋਂ ਦੂਰ ਰਹਿੰਦਾ ਹੈ। ਕਾਜੂ ’ਚ ਸੋਡੀਅਮ ਅਤੇ ਪੋਟਾਸ਼ੀਅਮ ਦੀ ਮਾਤਰਾ ਘੱਟ ਹੁੰਦੀ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ’ਚ ਰਹਿੰਦਾ ਹੈ। ਕਾਜੂ ਦੀ ਵਰਤੋਂ ਸਬਜ਼ੀਆਂ ’ਚ ਵੀ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਇਸ ਦੇ ਗੁਣਾਂ ਬਾਰੇ…

1. ਦਿਲ ਦੀ ਸਿਹਤ
ਕਾਜੂ ਦੇ ਸੇਵਨ ਨਾਲ ਦਿਲ ਦੀਆਂ ਬੀਮਾਰੀਆਂ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਹਾਲਾਂਕਿ ਕਾਜੂ ਦੀ ਥੋੜ੍ਹੀ ਜਿਹੀ ਮਾਤਰਾ ਸਰੀਰ ’ਚ ਐੱਚ. ਡੀ. ਐੱਲ. ਦੇ ਪੱਧਰ ਨੂੰ ਵਧਾਉਣ ’ਚ ਮਦਦ ਕਰ ਸਕਦੀ ਹੈ, ਬਹੁਤ ਜ਼ਿਆਦਾ ਸੇਵਨ ਨਾਲ ਭਾਰ ਵੱਧ ਸਕਦਾ ਹੈ।

2. ਕੋਲੈਸਟਰੋਲ 
ਕਾਜੂ 'ਚ ਪ੍ਰੋਟੀਨ ਅਤੇ ਆਇਰਨ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਇਹ ਖੂਨ ਦੀ ਕਮੀ ਨੂੰ ਪੂਰਾ ਕਰਨ ਅਤੇ ਕੋਲੈਸਟਰੋਲ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਵਾਲ ਅਤੇ ਚਮੜੀ ਨੂੰ ਫਾਇਦਾ ਮਿਲਦਾ ਹੈ। ਕਾਜੂ ਖਾਣ ਨਾਲ ਸਰੀਰ ‘ਚ ਆਇਰਨ ਦੀ ਕਮੀ ਦੂਰ ਹੋ ਜਾਂਦੀ ਹੈ।  

ਇਹ ਵੀ ਪੜ੍ਹੋ - ਸਰਦੀਆਂ 'ਚ ਸਵੇਰੇ ਖ਼ਾਲੀ ਢਿੱਡ ਖਾਓ ਭਿੱਜੇ ਹੋਏ 'ਅਖਰੋਟ', ਸਰੀਰ ਨੂੰ ਹੋਣਗੇ ਕਈ ਬੇਮਿਸਾਲ ਫ਼ਾਇਦੇ

3. ਸ਼ੂਗਰ ਹੁੰਦੀ ਹੈ ਕੰਟਰੋਲ
ਸ਼ੂਗਰ  ਦੇ ਮਰੀਜ਼ਾਂ ਨੂੰ ਡੇਲੀ ਡਾਈਟ ਵਿੱਚ ਕਾਜੂ ਸ਼ਾਮਲ ਕਰਨਾ ਚਾਹੀਦਾ ਹੈ। ਇਸ ‘ਚ ਕਈ ਅਜਿਹੇ ਤੱਤ ਪਾਏ ਜਾਂਦੇ ਹਨ, ਜੋ ਬਲੱਡ ਸ਼ੁਗਰ ਲੇਵਲ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਰੋਜ਼ਾਨਾ ਕਾਜੂ ਖਾਣ ਨਾਲ ਤੁਸੀ ਸਿਹਤਮੰਦ ਹੋ ਸਕਦੇ ਹੋ।

4. ਹੱਡੀਆਂ ਹੁੰਦੀਆਂ ਹਨ ਮਜਬੂਤੀ
ਹੱਡੀਆਂ ਨੂੰ ਮਜ਼ਬੂਤ ਕਰਨ ਲਈ ਸਰਦੀਆਂ 'ਚ ਰੋਜ਼ਾਨਾ ਕਾਜੂ ਖਾਣੇ ਚਾਹੀਦੇ ਹਨ। ਕਾਜੂ 'ਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਹੁੰਦਾ ਹੈ। ਕਾਜੂ ਦੇ ਐਂਟੀਆਕਸੀਡੈਂਟ ਗੁਣ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦੇ ਹਨ। ਇਸ ਤੋਂ ਇਲਾਵਾ ਗਰਭ ਅਵਸਥਾ 'ਚ ਇਸ ਦੀ ਵਰਤੋਂ ਔਰਤਾਂ ਲਈ ਬਹੁਤ ਚੰਗੀ ਹੁੰਦੀ ਹੈ। ਕਾਜੂ ਹੱਡੀਆਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦਾ ਹੈ।  

ਇਹ ਵੀ ਪੜ੍ਹੋ - ਦਿਨੋ ਦਿਨ ਵਧ ਰਹੇ ਹੱਡੀਆਂ ਦੇ ਰੋਗ, ਜਾਣੋ ਕਾਰਨ, ਲੱਛਣ ਤੇ ਰਾਹਤ ਪਾਉਣ ਦੇ ਆਸਾਨ ਤਰੀਕੇ

5. ਭਾਰ ਘੱਟ ਹੋਵੇਗਾ
ਜਿਹੜੇ ਲੋਕ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹਨ ਉਹ ਕਾਜੂ ਦਾ ਸੇਵਨ ਕਰਨ। ਕਾਜੂ ਢਿੱਡ ਦੀ ਚਰਬੀ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ। ਇਸ 'ਚ ਫਾਈਬਰ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ, ਜੋ ਭਾਰ ਘੱਟ ਕਰਨ ਲਈ ਕਾਫ਼ੀ ਕਾਰਗਰ ਹੈ।

6. ਤੇਜ਼ ਯਾਦਦਾਸ਼ਤ 
ਸਰਦੀਆਂ ਦੇ ਮੌਸਮ 'ਚ ਸਵੇਰੇ ਖਾਲੀ ਢਿੱਡ ਕਾਜੂ ਖਾਣ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ। ਇਸ 'ਚ ਮੌਜੂਦ ਵਿਟਾਮਿਨ-ਬੀ ਸਰੀਰ 'ਚ ਐਸਿਡ ਬਣਨਾ ਬੰਦ ਕਰ ਦਿੰਦਾ ਹੈ। ਕਾਜੂ ਫਿੱਕੇ ਦੁੱਧ ਨਾਲ ਖਾਣ ਨਾਲ ਬਲੱਡ ਪ੍ਰੈਸ਼ਰ ਵੀ ਕੰਟਰੋਲ 'ਚ ਰਹਿੰਦਾ ਹੈ।

ਇਹ ਵੀ ਪੜ੍ਹੋ - ਤਣਾਅ ਤੇ ਲੱਕ ਦਰਦ ਤੋਂ ਪਰੇਸ਼ਾਨ ਲੋਕ ਮਖਾਣਿਆਂ ਦਾ ਕਰਨ ਸੇਵਨ, ਹੋਣਗੇ ਹੋਰ ਵੀ ਕਈ ਫ਼ਾਇਦੇ


rajwinder kaur

Content Editor

Related News