ਖਾਲੀ ਪੇਟ ਖਾਓ ਇਹ ਦੋ ਚੀਜ਼ਾਂ ਫਿਰ ਦੇਖੋ ਇਸਦੇ ਫਾਇਦੇ...

06/12/2017 9:48:26 AM

ਜਲੰਧਰ— ਹਰ ਘਰ 'ਚ ਅਸਾਨੀ ਨਾਲ ਮੌਜੂਦ ਸ਼ਹਿਦ ਅਤੇ ਲਸਣ ਦੇ ਕਈ ਫਾਇਦੇ ਹਨ ।ਜਿਸਦਾ ਇਸਤੇਮਾਲ ਕਰਨ 'ਤੇ ਰੋਗਾਂ ਤੋਂ ਦੂਰ ਰਿਹਾ ਜਾ ਸਕਦਾ ਹੈ। ਸ਼ਹਿਦ ਤੇ ਲਸਣ 'ਚ ਕਈ ਐਂਟੀ ਬੈਕਟੀਰੀਅਲ ਵਰਗੇ ਗੁਣ ਹੁੰਦੇ ਹਨ ਅਤੇ ਲਸਣ 'ਚ ਐਲੀਸਿਨ ਅਤੇ ਫਾਈਬਰ ਵਰਗੇ ਫਾਇਦੇਮੰਦ ਪੌਸ਼ਟਿਕ ਤੱਤ ਹੁੰਦੇ ਹਨ। ਜਿਨ੍ਹਾਂ ਦੀ ਵਰਤੋਂ ਕਰਨ ਨਾਲ ਸਿਹਤ ਸੰਬੰਧੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ। ਜੇਕਰ ਤੁਸੀਂ ਦੋਨਾਂ ਨੂੰ ਮਿਲਾ ਕੇ ਖਾਓ ਤਾਂ ਇਸਦਾ ਦੁੱਗਣਾ ਫਾਇਦਾ ਹੋਵੇਗਾ। ਇਸਦੇ ਮਿਸ਼ਰਨ ਨਾਲ ਕਈ ਬੀਮਾਰੀਆਂ ਖਤਮ ਹੋ ਜਾਂਦੀਆਂ ਹਨ। ਆਓ ਜਾਣਦੇ ਹਾਂ ਲਸਣ ਅਤੇ ਸ਼ਹਿਦ ਨੂੰ ਮਿਲਾਕੇ ਖਾਣ ਦੇ ਫਾਇਦੇ।
1. ਭਾਰ ਘੱਟ ਕਰੇ
ਸ਼ਹਿਦ ਤੇ ਲਸਣ ਨੂੰ ਮਿਲਾਕੇ ਖਾਣ ਨਾਲ ਸਰੀਰ ਦਾ ਭਾਰ ਘੱਟ ਹੁੰਦਾ ਹੈ। ਨਾਲ ਹੀ ਮੋਟਾਪੇ ਦੀ ਪਰੇਸ਼ਾਨੀ ਤੋਂ ਵੀ ਛੁਟਕਾਰਾ ਮਿਲਦਾ ਹੈ।
2. ਮਜ਼ਬੂਤ ਦੰਦ
ਇਸ 'ਚ ਮੌਜੂਦ ਫਾਸਫੋਰਸ ਨਾਲ ਦੰਦ ਮਜ਼ਬੂਤ ਹੁੰਦੇ ਹਨ। ਇਹ ਦੰਦਾਂ ਨਾਲ ਜੁੜੀਆਂ ਸਾਰੀਆਂ ਸਮੱਸਿਆ ਨੂੰ ਦੂਰ ਕਰਦਾ ਹੈ।
3. ਦਿਲ ਦੀਆਂ ਬੀਮਾਰੀਆਂ
ਇਨ੍ਹਾਂ ਦੋਨਾਂ ਚੀਜ਼ਾਂ ਨੂੰ ਮਿਲਾ ਕੇ ਖਾਣ ਨਾਲ ਕੋਲੈਸਟਰੌਲ ਘੱਟ ਹੁੰਦਾ ਹੈ ਅਤੇ ਸਰੀਰ ਦਾ ਬਲੱਡ ਸਰਕੁਲੇਸ਼ਨ ਠੀਕ ਰਹਿੰਦਾ ਹੈ।
4. ਕੈਂਸਰ
ਲਸਣ ਅਤੇ ਸ਼ਹਿਦ 'ਚ ਮੌਜੂਦ ਐਂਟੀਆਕਸੀਡੇਂਟਸ ਕੈਂਸਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ। ਇਸ ਨਾਲ ਕੈਂਸਰ ਦਾ ਖਤਰਾ ਘੱਟ ਹੁੰਦਾ ਹੈ


Related News