ਤਰਬੂਜ਼ ਦਾ ਜੂਸ ਪੀਣ ਨਾਲ ਹੁੰਦੇ ਹਨ ਕਈ ਫਾਇਦੇ

02/02/2017 3:12:29 PM

ਮੁੰਬਈ— ਗਰਮੀ ਦੇ ਮੌਸਮ ''ਚ ਖਾਣ-ਪੀਣ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ| ਇਸ ਮੌਸਮ ''ਚ ਡਾਕਟਰ ਵੀ ਜ਼ਿਆਦਾ ਪਾਣੀ ਪੀਣ ਅਤੇ ਰਸੀਲੇ ਫਲ ਖਾਣ ਦੀ ਸਲਾਹ ਦਿੰਦੇ ਹਨ|ਤਰਬੂਜ਼ ਦਾ ਜੂਸ ਪੀਣ ਨਾਲ ਗਰਮੀ ਦੇ ਮੌਸਮ ''ਚ ਸਰੀਰ ''ਚ ਪਾਣੀ ਦੀ ਕਮੀ ਨਹੀਂ ਹੁੰਦੀ ਹੈ ਅਤੇ ਸਰੀਰ ਨੂੰ ਠੰਡਕ ਮਿਲਦੀ ਹੈ| ਸਿਹਤ ਮਾਹਰਾਂ ਦੀ ਮੰਨੀਏ ਤਾਂ ਗਰਮੀਆਂ ਦੇ ਮੌਸਮ ''ਚ ਹਰ ਵਿਅਕਤੀ ਨੂੰ ਘੱਟ ਤੋਂ ਘੱਟ ਦੋ ਗਿਲਾਸ ਤਰਬੂਜ਼ ਦਾ ਜੂਸ ਜ਼ਰੂਰ ਪੀਣਾ ਚਾਹੀਦਾ ਹੈ| ਜਿਸ ਨੂੰ ਕਿਡਨੀ ਦੀ ਸਮੱਸਿਆ ਹੈ ਉਹ ਤਰਬੂਜ਼ ਦਾ ਜੂਸ ਜ਼ਰੂਰ ਪੀਏ| ਖਾਲੀ ਪੇਟ ਤਰਬੂਜ਼ ਦਾ ਜੂਸ ਪੀਣ ਨਾਲ ਸਰੀਰ ''ਚੋਂ ਜ਼ਹਿਰੀਲੇ ਪਦਾਰਥ ਵੀ ਬਾਹਰ ਨਿਕਲਣ ਜਾਂਦੇ ਹਨ|ਪਰ ਕੀ ਤੁਹਾਨੂੰ ਪਤਾ ਹੈ ਕਿ ਤਰਬੂਜ਼ ਦੇ ਜੂਸ ''ਚ ਕਾਲੀ ਮਿਰਚ ਪਾਊਡਰ ਮਿਲਾ ਕੇ ਪੀਣ ਨਾਲ ਹੋਰ ਕੀ-ਕੀ ਲਾਭ ਹੁੰਦੇ ਹਨ| 
1. ਜੇਕਰ ਤੁਸੀਂ ਆਪਣੇ ਭਾਰ ਨੂੰ ਕੰਟਰੋਲ ਕਰਨਾ ਚਾਹੁੰਦੇ ਹਨ ਤਾਂ ਤਰਬੂਜ਼ ਦਾ ਜੂਸ ਜ਼ਰੂਰ ਪੀਓ| ਇਸ ਨਾਲ ਸਰੀਰ ''ਚ ਕਮਜ਼ੋਰੀ ਨਹੀਂ ਆਵੇਗੀ ਅਤੇ ਫਾਲਤੂ ਫੈਟ ਵੀ ਘੱਟ ਹੋ ਜਾਵੇਗੀ| 
2. ਗਰਮੀਆਂ  ''ਚ ਲੂ ਆਦਿ ਲੱਗਣ ਦਾ ਡਰ ਰਹਿੰਦਾ ਹੈ, ਤਰਬੂਜ਼ ਦੇ ਜੂਸ ਪੀਣ ਨਾਲ ਲੂ ਤੋਂ ਬਚਾਅ ਰਹਿੰਦਾ ਹੈ| 
3. ਤਰਬੂਜ਼ ਦੇ ਜੂਸ ਅਤੇ ਕਾਲੀ ਮਿਰਚ ਪਾਊਡਰ ਨੂੰ ਮਿਲਾ ਕੇ ਪੀਣ ਨਾਲ ਕੈਂਸਰ ਕੋਸ਼ਿਕਾਵਾਂ ਨਸ਼ਟ ਕਰਨ ''ਚ ਮਦਦ ਮਿਲਦੀ ਹੈ| 
4. ਤਰਬੂਜ਼ ''ਚ ਉੱਚ ਮਾਤਰਾ ''ਚ ਫੋਲੇਟ ਹੁੰਦਾ ਹੈ ਜੋ ਸਰੀਰ ''ਚ ਖੂਨ ਦੇ ਸੰਚਾਰ ਨੂੰ ਉੱਚਿਤ ਬਣਾਏ ਰੱਖਦਾ ਹੈ ਜਿਸ ਨਾਲ ਅਟੈਕ ਆਉਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ| 
5. ਤਰਬੂਜ਼ ਦਾ ਜੂਸ ਪੀਣ ਨਾਲ ਸਰੀਰ ''ਚ ਪਾਣੀ ਦੀ ਕਮੀ ਵੀ ਦੂਰ ਹੋ ਜਾਂਦੀ ਹੈ| ਮਹਿਲਾਵਾਂ ਨੂੰ ਵਿਸ਼ੇਸ਼ ਰੂਪ ਨਾਲ ਮਾਸਿਕ ਧਰਮ ਦੇ ਦੌਰਾਨ ਜੂਸ ਨੂੰ ਕਾਲੀ ਮਿਰਚ ਪਾਊਡਰ ਦੇ ਨਾਲ ਜ਼ਰੂਰ ਪੀਣਾ ਚਾਹੀਦਾ ਹੈ| 
6. ਕੋਈ ਲੋਕਾਂ ਨੂੰ ਲੱਗਦਾ ਹੈ ਕਿ ਅਸਥਮਾ ''ਚ ਤਰਬੂਜ਼ ਦਾ ਠੰਡਾ ਜੂਸ ਨੁਕਸਾਨ ਪਹੁੰਚਾ ਸਕਦਾ ਹੈ ਪਰ ਅਜਿਹਾ ਨਹੀਂ ਹੈ, ਸਗੋਂ ਇਸ ਨੂੰ ਕਾਲੀ ਮਿਰਚ ਪਾਊਡਰ ਦੇ ਨਾਲ ਪੀਣਾ ਨਾਲ ਫਾਇਦਾ ਹੁੰਦਾ ਹੈ|


Related News