ਚਾਵਲ ਦਾ ਪਾਣੀ ਪੀਣ ਨਾਲ ਮਿਲਣਗੇ ਤੁਹਾਨੂੰ ਇਹ ਫਾਇਦੇ
Wednesday, Nov 02, 2016 - 02:01 PM (IST)

ਚਾਵਲ ਪਕਾਉਣ ਤੋਂ ਬਾਅਦ ਉਸ ਦੇ ਪਾਣੀ ਨੂੰ ਸੁੱਟਣ ਦੀ ਜਗ੍ਹਾ ਤੁਸੀਂ ਇਸ ਦੇ ਕਈ ਫਾਇਦੇ ਲੈ ਸਕਦੇ ਹੋ। ਚਾਵਲ ਦੇ ਪਾਣੀ ਨਾਲ ਚਮੜੀ, ਵਾਲਾਂ ਅਤੇ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ''ਚ ਭਰਪੂਰ ਮਾਤਰਾ ''ਚ ਕਾਰਬੋਹਾਈਡ੍ਰੇਟ ਅਤੇ ਅਮੀਨੋ ਐਸਿਡ ਹੁੰਦਾ ਹੈ ਜੋ ਸਰੀਰ ਨੂੰ ਐਨਰਜੀ ਅਤੇ ਹੋਰ ਵੀ ਕਈ ਫਾਇਦੇ ਦਿੰਦੇ ਹਨ। ਆਓ ਜਾਣਦੇ ਹਾਂ ਚਾਵਲ ਦੇ ਪਾਣੀ ਦੇ ਫਾਇਦੇ।
ਇਸ ਤਰ੍ਹਾਂ ਬਣਾਓ ਚਾਵਲ ਦਾ ਪਾਣੀ— ਚਾਵਲ ਦਾ ਪਾਣੀ ਬਣਾਉਣ ਲਈ ਥੌੜਾ ਜਿਹਾ ਪਾਣੀ ਪਾ ਕੇ ਪਕਾਓ। ਜਦੋਂ ਤੁਹਾਨੂੰ ਲੱਗੇ ਕਿ ਚਾਵਲ ਪੂਰੇ ਪੱਕ ਚੁੱਕੇ ਹਨ ਤਾਂ ਬਚੇ ਪਾਣੀ ਨੂੰ ਨਿਕਾਲ ਕੇ ਭਾਂਡੇ ''ਚ ਰੱਖ ਲਓ। ਇਸ ਨੂੰ ਠੰਡਾ ਹੋਣ ''ਤੇ ਵਰਤੋਂ।
ਚਾਵਲ ਦੇ ਪਾਣੀ ਦੇ ਫਾਇਦੇ— ਚਾਵਲ ਦੇ ਪਾਣੀ ''ਚ ਭਰਪੂਰ ਮਾਤਰਾ ''ਚ ਕਾਰਬਸ ਹੁੰਦੇ ਹਨ। ਇਸ ਨੂੰ ਪੀਣ ਨਾਲ ਸਰੀਰ ''ਚ ਐਨਰਜੀ ਆਉਂਦੀ ਹੈ।
- ਰੋਜ਼ ਚਾਵਲ ਦੇ ਪਾਣੀ ਨਾਲ ਮੂੰਹ ਧੋਵੋ। ਇਸ ਨਾਲ ਕਿੱਲ, ਫਿਣਸੀਆਂ ਅਤੇ ਦਾਗ-ਦੱਬਿਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਇਹ ਚਮੜੀ ਨੂੰ ਮੁਲਾਇਮ ਅਤੇ ਚਮਕ ਲਿਆਉਣ ''ਚ ਮਦਦ ਕਰਦੀ ਹੈ।
- ਚਾਵਲ ਦੇ ਪਾਣੀ ਨੂੰ ਵਾਲਾਂ ''ਚ ਸ਼ੈਪੂ ਕਰਨ ਤੋਂ ਬਾਅਦ ਕੰਡੀਸ਼ਨਰ ਕਰੋ। ਇਸ ਨਾਲ ਵਾਲ ਝੜਨੇ ਬੰਦ ਹੋ ਜਾਣਗੇ ਅਤੇ ਵਾਲ ਸਿਲਕੀ ਹੋ ਜਾਣਗੇ।
- ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਰੂੰ ਨਾਲ ਚਾਵਲ ਦੇ ਪਾਣੀ ਨੂੰ ਅੱਖਾਂ ਦੇ ਆਸ- ਪਾਸ ਲਗਾਓ। ਕੁਝ ਦਿਨਾਂ ਤੱਕ ਡਾਰਕ ਸਰਕਲ ਦੂਰ ਹੋ ਜਾਣਗੇ।
- ਚਾਵਲ ਦੇ ਪਾਣੀ ਨੂੰ ਪੀਣ ਨਾਲ ਡਾਇਜੇਸ਼ਨ ਸੁਧਾਰ ਕਰਕੇ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ''ਚ ਫਾਇਬਰ ਭਰਪੂਰ ਮਾਤਰਾ ''ਚ ਮੌਜੂਦ ਹੁੰਦੇ ਹਨ।
- ਸਰੀਰ ''ਚ ਪਾਣੀ ਦੀ ਕਮੀ ਹੋਣ ''ਤੇ ਚਾਵਲ ਦਾ ਪਾਣੀ ਪੀਓ
- ਲੂਜਮੋਸ਼ਨ ਲੱਗਣ ''ਤੇ ਚਾਵਲ ਦਾ ਪਾਣੀ ਪੀਓ।
- ਚਾਵਲ ਦੇ ਪਾਣੀ ''ਚ ਐਂਟੀਬੈਕਟੀਰੀਅਲ ਪ੍ਰਾਪਰਟੀ ਹੁੰਦੀ ਹੈ। ਇਸ ਨਾਲ ਵਾਇਰਲ ਬੁਖਾਰ ਹੋਣ ''ਤੇ ਚਾਵਲ ਦਾ ਪਾਣੀ ਜ਼ਰੂਰ ਪੀਓ।
- ਪੇਟ ''ਚ ਜਲਣ ਹੋਣ ਨਾਲ ਚਾਵਲ ਦਾ ਪਾਣੀ ਪੀਓ।
- ਲਗਾਤਾਰ ਉਲਟੀਆਂ ਹੋਣ ''ਤੇ ਚਾਵਲ ਦਾ ਪਾਣੀ ਪੀ ਸਕਦੇ ਹੋ।