ਸਵੇਰੇ-ਸ਼ਾਮ ਸ਼ਹਿਦ ਨਾਲ ਪੀਓ ਇਹ ਚੀਜ਼ਾਂ, ਮਿਲਣਗੇ ਕਈ ਫਾਇਦੇ

11/21/2017 4:51:27 PM

ਜਲੰਧਰ— ਅੱਜ ਦੀ ਭੱਜਦੋੜ ਦੀ ਜ਼ਿੰਦਗੀ 'ਚ ਖੁੱਦ ਦਾ ਖਿਆਲ ਰੱਖਣਾ ਬਹੁਤ ਮੁਸ਼ਕਲ ਹੋ ਗਿਆ ਹੈ। ਇਸ ਨਾਲ ਸਾਡਾ ਸਰੀਰ ਦਿਨੋ-ਦਿਨ ਕਮਜ਼ੋਰ ਹੁੰਦਾ ਜਾ ਰਿਹਾ ਹੈ। ਅੱਜ ਅਸੀਂ ਤੁਹਾਨੂੰ ਸ਼ਹਿਦ ਤੋਂ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਇਸ ਨੂੰ ਖਾਣ ਨਾਲ ਸਾਡੇ ਸਰੀਰ ਨੂੰ ਬਹੁਤ ਸਾਰੇ ਲਾਭ ਹੁੰਦੇ ਹਨ। ਇਸ 'ਚ ਹੋਰ ਵੀ ਕਈ ਚੀਜ਼ਾਂ ਮਿਲਾ ਕੇ ਪੀਣ ਨਾਲ ਕਾਫੀ ਲਾਭ ਹੁੰਦੇ ਹਨ। 
ਬਣਾਉਣ ਦੀ ਵਿਧੀ
- ਸੌਂਣ ਤੋਂ ਪਹਿਲਾਂ ਇਕ ਗਿਲਾਸ ਕੋਸੇ ਦੁੱਧ 'ਚ ਇਕ ਚਮਚ ਮੁੱਲਠੀ ਅਤੇ 2 ਚਮਚ ਸ਼ਹਿਦ ਮਿਲਾ ਕੇ ਪੀਓ।
- ਅੱਧੇ ਕੱਪ ਪਾਣੀ 'ਚ 2 ਚਮਚ ਆਂਵਲੇ ਦਾ ਜੂਸ ਮਿਲਾ ਕੇ ਸਵੇਰੇ ਖਾਲੀ ਪੇਟ ਪੀਓ।
ਇਸ ਨਾਲ ਕਮਜ਼ੋਰੀ 7 ਦਿਨਾਂ 'ਚ ਗਾਇਬ ਹੋ ਜਾਵੇਗੀ।
- ਪੂਰੀ ਰਾਤ ਸਾਫ ਪਾਣੀ 'ਚ ਕਾਲੇ ਛੋਲੇ ਭਿਉਂ ਕੇ ਸਵੇਰੇ ਇਸ ਦਾ ਪਾਣੀ ਪੀਓ। ਇਸ ਨਾਲ ਵੀ ਤੁਹਾਨੂੰ ਕਾਫੀ ਆਰਾਮ ਮਿਲੇਗਾ।
- ਦਿਨ 'ਚ ਘੱਟ ਤੋਂ ਘੱਟ 2 ਬਾਰ ਇਕ ਕਟੋਰੀ ਦਹੀਂ 'ਚ ਇਕ ਚਮਚ ਸ਼ਹਿਦ ਮਿਲਾ ਕੇ ਖਾਓ। ਇਸ ਨਾਲ ਕਮਜ਼ੋਰੀ ਨੇੜੇ ਨਹੀਂ ਆਵੇਗੀ।
- ਫਲਾਂ 'ਚ ਆਨਾਰ ਸਭ ਤੋਂ ਵੱਧ ਫਾਇਦੇਮੰਦ ਹੁੰਦਾ ਹੈ। ਸਵੇਰੇ-ਸ਼ਾਮ ਇਸਦਾ ਇਕ ਗਿਲਾਸ ਜੂਸ ਪੀਣ ਨਾਲ ਸਰੀਰ ਦੀ ਹਰ ਕਮਜ਼ੋਰੀ ਦੂਰ ਹੁੰਦੀ ਹੈ।
- ਸਵੇਰੇ-ਸ਼ਾਮ ਇਕ ਗਿਲਾਸ ਠੰਢੇ ਦੁੱਧ 'ਚ 2 ਚਮਚ ਗੁਲਕੰਦ ਮਿਲਾ ਕੇ ਪੀਓ। ਕਮਜ਼ੋਰੀ ਦੂਰ ਹੋਵੇਗੀ।


Related News