ਤੁਹਾਡਾ ਭਾਰ ਘਟਾਉਣ ''ਚ ਮਦਦ ਕਰੇਗੀ ਇਹ ਡਰਿੰਕ

02/27/2020 1:55:11 PM

ਜਲੰਧਰ—ਮਹਿਲਾਵਾਂ ਆਪਣੇ ਵਧੇ ਹੋਏ ਭਾਰ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਰਹਿੰਦੀਆਂ ਹਨ | ਕਈ ਵਾਰ ਦਫਤਰ ਦੇ ਰੁਝੇ ਸ਼ਡਿਊਲ ਦੇ ਚੱਲਦੇ ਭਾਰ ਕੰਟਰੋਲ ਕਰਨ ਲਈ ਵਰਕਆਊਟ ਜਾਂ ਫਿਰ ਕਿਸੇ ਖਾਸ ਕਸਰਤ ਲਈ ਸਮਾਂ ਨਹੀਂ ਕੱਢ ਪਾਉਂਦੀਆਂ ਹਨ | ਪਰ ਅੱੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਅਜਿਹੇ ਆਸਾਨ ਟਿਪਸ, ਜਿਨ੍ਹਾਂ ਨੂੰ ਤੁਸੀਂ ਆਪਣੀ ਆਫਿਸ ਟਾਈਮਿੰਟ ਦੇ ਨਾਲ ਵੀ ਜਾਰੀ ਰੱਖ ਸਕਦੇ ਹੋ ਅਤੇ 1 ਮਹੀਨੇ 'ਚ ਆਪਣਾ ਭਾਰ 5 ਕਿਲੋ ਤੱਕ ਘੱਟ ਕਰ ਸਕਦੇ ਹਨ | ਆਓ ਜਾਣਦੇ ਹਾਂ ਕਿੰਝ...
ਸਭ ਤੋਂ ਪਹਿਲਾਂ ਡਰਿੰਕ
ਭਾਰ ਘੱਟ ਕਰਨ ਵਾਲੀਆਂ ਕਈ ਡਰਿੰਕਸ ਦ ਬਾਰੇ 'ਚ ਤੁਸੀਂ ਸੁਣਿਆ ਹੋਵੇਗਾ | ਅੱਜ ਅਸੀਂ ਤੁਹਾਨੂੰ ਦੱਸਾਂਗੇ ਜੀਰੇ ਨਾਲ ਤਿਆਰ ਹੋਣ ਵਾਲੀ ਡਰਿੰਕ, ਜੋ ਤੁਹਾਡਾ ਭਾਰ ਘਟਾਏਗੀ ਕੁਝ ਹੀ ਦਿਨਾਂ 'ਚ | ਇਸ ਡਰਿੰਕ ਨੂੰ ਬਣਾਉਣ ਲਈ ਤੁਹਾਨੂੰ ਚਾਹੀਦਾ ਹੋਵੇਗਾ, 1 ਚਮਚ ਜ਼ੀਰਾ, 1 ਟੀ ਸਪੂਨ ਕਾਲਾ ਨਮਕ ਅਤੇ ਅੱਧੇ ਨਿੰਬੂ ਦਾ ਰਸ | ਡਰਿੰਕ ਬਣਾਉਣ ਲਈ 1 ਗਿਲਾਸ ਪਾਣੀ 'ਚ 1 ਚਮਚ ਜੀਰਾ ਪਾ ਕੇ 4 ਤੋਂ 5 ਘੰਟੇ ਲਈ ਪਾਣੀ 'ਚ ਭਿਓ ਕੇ ਰੱਖ ਦਿਓ | ਉਸ ਦੇ ਬਾਅਦ ਇਕ ਭਾਂਡੇ 'ਚ ਜੀਰਾ ਅਤੇ ਪਾਣੀ ਪਾ ਦਿਓ | ਇਸ ਪਾਣੀ ਨੂੰ ਅੱਧਾ ਹੋਣ ਤੱਕ ਉਬਾਲੋ | ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਉਸ ਨੂੰ ਇਕ-ਦੋ ਮਿੰਟ ਹਲਕਾ ਠੰਡਾ ਹੋਣ ਲਈ ਗਿਲਾਸ 'ਚ ਛਾਣ ਲਓ | ਨਾਲ ਹੀ ਨਿੰਬੂ ਦਾ ਰਸ ਅਤੇ ਕਾਲਾ ਨਮਕ ਵੀ ਮਿਲਾ ਦਿਓ | ਇਸ ਪਾਣੀ ਨੂੰ ਚਾਹ ਦੀ ਤਰ੍ਹਾਂ ਸਿਪ-ਸਿਪ ਕਰਕੇ ਪੀ ਲਓ |

PunjabKesari
ਡਰਿੰਕ ਪੀਣਾ
ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਭਾਰ 1 ਮਹੀਨੇ 'ਚ 5 ਕਿਲੋ ਤੱਕ ਘੱਟ ਹੋ ਜਾਵੇ ਤਾਂ ਇਸ ਡਰਿੰਕ ਨੂੰ ਸਵੇਰੇ ਸ਼ਾਮ ਖਾਲੀ ਪੇਟ ਪੀਓ | ਡਰਿੰਕ ਪੀਣ ਦੇ 1 ਘੰਟੇ ਬਾਅਦ ਕੁਝ ਵੀ ਘਰ ਦਾ ਬਣਿਆ ਹੈਲਦੀ ਖਾ ਸਕਦੇ ਹੋ | ਜੇਕਰ ਇਸ ਦੌਰਾਨ ਤੁਸੀਂ ਸਲਾਦ ਖਾਓ ਤਾਂ ਤੁਹਾਡੇ ਲਈ ਵਧੀਆ ਹੋਵੇਗਾ | 

PunjabKesari
ਰੱਸੀ ਟੱਪੋ
ਡਰਿੰਕ ਪੀਣ ਦੇ ਨਾਲ-ਨਾਲ ਜੇਕਰ ਤੁਸੀਂ ਰੋਜ਼ ਸਵੇਰੇ-ਸ਼ਾਮ 10-15 ਮਿੰਟ ਲਈ ਰੱਸੀ ਕੁੱਦੋ ਤਾਂ ਇਥੇ ਤੁਹਾਡੇ ਲਈ ਹੋਰ ਵੀ ਫਾਇਦੇਮੰਦ ਹੋਵੇਗਾ | ਸਿਰਫ ਧਿਆਨ ਰੱਖੋ ਕਿ ਤੁਹਾਨੂੰ ਕਿਸੇ ਡਾਕਟਰ ਨੇ ਉਛਲ-ਕੂਦ ਕਰਨ ਲਈ ਮਨ੍ਹਾ ਨਾ ਕੀਤਾ ਹੋਵੇ ਤਾਂ ਫਿਰ ਤੁਹਾਡੀ ਕੋਈ ਹੋਰ ਹੈਲਥ ਪ੍ਰਾਬਲਮ ਨਾ ਹੋਵੇ | ਇਕ ਨਾਰਮਲ ਸਥਿਤੀ ਵਾਲਾ ਵਿਅਕਤੀ ਇਸ ਰੂਟੀਨ ਨੂੰ ਬਿਨ੍ਹਾਂ ਕਿਸੇ ਡਰ ਦੇ ਫੋਲੋਅ ਕਰਕੇ ਆਪਣਾ ਭਾਰ ਘੱਟ ਕਰ ਸਕਦਾ ਹੈ | 
ਤਾਂ ਇਹ ਸਨ 1 ਮਹੀਨੇ 'ਚ ਆਪਣਾ ਭਾਰ ਘੱਟ ਕਰਨ ਦੇ 2 ਆਸਾਨ ਉਪਾਅ 


Aarti dhillon

Content Editor

Related News