ਇਮਿਊਨਿਟੀ ਨੂੰ ਮਜ਼ਬੂਤ ਬਣਾਉਣ ਲਈ ਪੀਓ ‘ਤੁਲਸੀ ਦਾ ਕਾੜ੍ਹਾ’, ਸ਼ੂਗਰ ਵੀ ਰਹੇਗੀ ਕੰਟਰੋਲ
Wednesday, Apr 28, 2021 - 11:02 AM (IST)
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਵੱਧਦੇ ਇੰਫੈਕਸ਼ਨ ਤੋਂ ਫਿਲਹਾਲ ਹਰ ਕੋਈ ਪਰੇਸ਼ਾਨ ਅਤੇ ਡਰਿਆ ਹੋਇਆ ਨਜ਼ਰ ਆ ਰਿਹਾ ਹੈ। ਇਸ ਵਾਇਰਸ ਦੇ ਇੰਫੈਕਸ਼ਨ ਤੋਂ ਬਚਾਅ ਲਈ ਲੋਕਾਂ ਨੂੰ ਘਰ ’ਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜ਼ਰੂਰੀ ਤੌਰ ’ਤੇ ਮਾਸਕ ਪਾਉਣ, ਹੱਥਾਂ ਨੂੰ ਵਾਰ-ਵਾਰ ਸੈਨੇਟਾਈਜ਼ ਕਰਨ ਅਤੇ ਸੋਸ਼ਲ ਡਿਸਟੈਂਸਿੰਗ ਨੂੰ ਅਪਣਾਉਣ ਲਈ ਵੀ ਕਿਹਾ ਜਾ ਰਿਹਾ ਹੈ। ਇਸ ਵਾਇਰਸ ਨਾਲ ਇੰਫੈਕਸ਼ਨ ਦਾ ਖ਼ਤਰਾ, ਕਮਜ਼ੋਰ ਇਮਿਊਨਿਟੀ ਮਜ਼ਬੂਤ ਕਰਨ, ਹੈਲਦੀ ਫੂਡਸ ਅਤੇ ਡਰਿੰਕਸ ਨੂੰ ਖੁਰਾਕ ’ਚ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਆਯੁਰਵੈਦ ਤਰੀਕੇ ਦੀ ਮਦਦ ਨਾਲ ਤੁਸੀਂ ਇਮਿਊਨਿਟੀ ਨੂੰ ਮਜ਼ਬੂਤ ਬਣਾ ਸਕਦੇ ਹੋ।
ਅਜਿਹੇ ’ਚ ਹਲਦੀ ਅਤੇ ਤੁਲਸੀ ਦਾ ਕਾੜ੍ਹਾ ਨਾ ਸਿਰਫ਼ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ ਸਗੋਂ ਸਰਦੀ-ਜ਼ੁਕਾਮ ਅਤੇ ਗਲੇ ’ਚ ਖਰਾਸ਼ ਦੀ ਸਮੱਸਿਆ ਨੂੰ ਵੀ ਦੂਰ ਕਰਨ ’ਚ ਮਦਦ ਕਰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਤੁਲਸੀ ਇਕ ਔਸ਼ਦੀ ਪੌਦਾ ਹੈ ਜਿਸ ਦੇ ਗੁਣ ਕਈ ਵੱਡੀਆਂ-ਵੱਡੀਆਂ ਬੀਮਾਰੀਆਂ ਤੋਂ ਤੁਹਾਨੂੰ ਛੁਟਕਾਰਾ ਦਿਵਾ ਸਕਦਾ ਹੈ। ਅਜਿਹੇ ’ਚ ਆਓ ਜਾਣਦੇ ਹਾਂ ਤੁਲਸੀ ਅਤੇ ਹਲਦੀ ਨੂੰ ਇਕੱਠੇ ਮਿਲਾ ਕੇ ਕਿੰਝ ਇਸ ਦਾ ਕਾੜ੍ਹਾ ਬਣਾਈਏ ਅਤੇ ਕਿਸ ਤਰ੍ਹਾਂ ਨਾਲ ਇਸ ਨੂੰ ਪੀਈਏ...
ਇਹ ਵੀ ਪੜ੍ਹੋ-ਕੋਰੋਨਾ ਕਾਲ ’ਚ ਜ਼ਰੂਰ ਪੀਓ ਕੀਵੀ ਦਾ ਜੂਸ, ਗਰਮੀ ਤੋਂ ਵੀ ਦਿਵਾਉਂਦਾ ਹੈ ਨਿਜ਼ਾਤ
ਕਾੜ੍ਹਾ ਬਣਾਉਣ ਲਈ ਵਰਤੋਂ ਹੋਣ ਵਾਲੀ ਸਮੱਗਰੀ
8 ਤੋਂ 10 ਤੁਲਸੀ ਦੇ ਪੱਤੇ
ਅੱਧਾ ਚਮਚਾ ਹਲਦੀ ਪਾਊਡਰ
3 ਤੋਂ 4 ਲੌਂਗ
2 ਤੋਂ 3 ਚਮਚੇ ਸ਼ਹਿਦ
1-2 ਦਾਲਚੀਨੀ ਦੇ ਟੁੱਕੜੇ
ਕਾੜ੍ਹਾ ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਇਕ ਪੈਨ ’ਚ ਪਾਣੀ ਲਓ ਅਤੇ ਇਸ ’ਚ ਤੁਲਸੀ ਦੇ ਪੱਤੇ, ਹਲਦੀ ਪਾਊਡਰ, ਲੌਂਗ ਅਤੇ ਦਾਲਚੀਨੀ ਪਾਓ। ਇਸ ਤੋਂ ਬਾਅਦ ਘੱਟ ਤੋਂ ਘੱਟ 30 ਮਿੰਟ ਉਬਲਣ ਲਈ ਛੱਡ ਦਿਓ। ਫਿਰ ਇਸ ਪਾਣੀ ਨੂੰ ਛਾਣ ਲਓ ਅਤੇ ਹਲਕਾ ਠੰਡਾ ਹੋਣ ’ਤੇ ਪੀਓ। ਸੁਆਦ ਲਈ ਤੁਸੀਂ ਇਸ ’ਚ ਸ਼ਹਿਦ ਮਿਲਾ ਸਕਦੇ ਹੋ। ਇਮਿਊਨਿਟੀ ਨੂੰ ਮਜ਼ਬੂਤ ਕਰਨ ਲਈ ਅਤੇ ਸਰਦੀ-ਜ਼ੁਕਾਮ ਨੂੰ ਠੀਕ ਕਰਨ ਲਈ ਤੁਸੀਂ ਇਸ ਕਾੜ੍ਹੇ ਨੂੰ ਰੋਜ਼ਾਨਾ 2 ਤੋਂ 3 ਵਾਰ ਪੀਓ।
ਜਾਣੋ ਤੁਲਸੀ ਦਾ ਕਾੜ੍ਹਾ ਪੀਣ ਦੇ ਫ਼ਾਇਦੇ
ਸਰਦੀ-ਜ਼ੁਕਾਮ ਅਤੇ ਗਲੇ ’ਚ ਖਰਾਸ਼ ਮਹਿਸੂਸ ਹੋਣ ’ਤੇ ਤੁਲਸੀ ਅਤੇ ਹਲਦੀ ਦਾ ਕਾੜ੍ਹਾ ਪੀਣ ਨਾਲ ਰਾਹਤ ਮਿਲਦੀ ਹੈ।
ਸ਼ੂਗਰ ਦੇ ਮਰੀਜ਼ਾਂ ਨੂੰ ਵੀ ਤੁਲਸੀ ਦਾ ਕਾੜ੍ਹਾ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਨਾਲ ਸ਼ੂਗਰ ਲੈਵਲ ਕੰਟਰੋਲ ’ਚ ਰਹਿੰਦਾ ਹੈ।
ਨਿਯਮਿਤ ਤੌਰ ’ਤੇ ਤੁਲਸੀ ਦਾ ਕਾੜ੍ਹਾ ਪੀਣ ਨਾਲ ਟਾਕੀਸਕ ਪਦਾਰਥ ਸਰੀਰ ’ਚੋਂ ਬਾਹਰ ਨਿਕਲ ਜਾਂਦੇ ਹਨ ਅਤੇ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ।
ਇਹ ਵੀ ਪੜ੍ਹੋ-Cookin Tips: ਘਰ ਦੀ ਰਸੋਈ 'ਚ ਇੰਝ ਬਣਾਓ ਰੈਸਟੋਰੈਂਟ ਵਰਗਾ ਚਨਾ ਮਸਾਲਾ
ਕਾੜ੍ਹਾ ਪੀਣ ਨਾਲ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ। ਕਬਜ਼ ਅਤੇ ਲੂਜ਼ ਮੋਸ਼ਨ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਢਿੱਡ ਵੀ ਠੀਕ ਰਹਿੰਦਾ ਹੈ।
ਦਿਨ ’ਚ 3 ਵਾਰ ਹਲਦੀ ਅਤੇ ਤੁਲਸੀ ਦਾ ਕਾੜ੍ਹਾ ਪੀਓ। ਇਹ ਕਾੜ੍ਹਾ ਬੁਖ਼ਾਰ ’ਚ ਵੀ ਬਹੁਤ ਲਾਭਕਾਰੀ ਹੁੰਦਾ ਹੈ। ਇਸ ਨਾਲ ਵਾਇਰਲ ਇੰਫੈਕਸ਼ਨ ਤੋਂ ਕਾਫ਼ੀ ਹੱਦ ਤੱਕ ਬਚਿਆ ਜਾ ਸਕਦਾ ਹੈ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।