ਕੀ ਤੁਸੀਂ ਵੀ ਖਾਂਦੇ ਹੋ ਫਰਿੱਜ 'ਚ ਰੱਖੇ 'ਆਟੇ ਦੀ ਰੋਟੀ'? ਤਾਂ ਜਾਣ ਲਓ ਇਸ ਦੇ ਨੁਕਸਾਨ
Friday, Nov 01, 2024 - 03:11 PM (IST)
ਹੈਲਥ ਡੈਸਕ- ਅੱਜ-ਕੱਲ੍ਹ ਦੀ ਭੱਜ ਦੌੜ ਵਾਲੀ ਜ਼ਿੰਦਗੀ 'ਚ ਹਰ ਕਿਸੇ ਕੋਲ ਸਮਾਂ ਕੱਢਣਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਲਈ ਕਈ ਵਾਰ ਲੋਕ ਘਰ ਦੇ ਕੰਮ ਵੀ ਇਕੱਠੇ ਵਾਰ 'ਚ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਿਵੇਂ ਕੀ ਆਟਾ ਗੁੰਨ੍ਹ ਕੇ ਫਰਿੱਜ 'ਚ ਰੱਖਣਾ, ਜੋ ਉਨ੍ਹਾਂ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਇਸ ਆਟੇ ਤੋਂ ਬਣੀ ਰੋਟੀ ਦੇ ਨਾਲ ਸਰੀਰ ਨੂੰ ਨੁਕਸਾਨ ਹੋ ਸਕਦੇ ਹਨ। ਅਕਸਰ ਕਈ ਘਰਾਂ ਵਿੱਚ ਆਟੇ ਨੂੰ ਗੁੰਨ੍ਹ ਕੇ ਫਰਿੱਜ ਵਿੱਚ ਰੱਖਿਆ ਜਾਂਦਾ ਹੈ ਅਤੇ ਫਿਰ ਇਸ ਨੂੰ ਬਾਹਰ ਕੱਢ ਕੇ ਰੋਟੀਆਂ ਬਣਾਈਆਂ ਜਾਂਦੀਆਂ ਹਨ। ਹਾਲਾਂਕਿ ਇਸ ਤਰ੍ਹਾਂ ਕਰਨ ਨਾਲ ਸਮੇਂ ਦੀ ਬੱਚਤ ਹੁੰਦੀ ਹੈ ਪਰ ਤੁਹਾਨੂੰ ਸ਼ਾਇਦ ਹੀ ਪਤਾ ਹੋਵੇਗਾ ਕਿ ਇਹ ਸਿਹਤ ਲਈ ਕਿੰਨਾ ਹਾਨੀਕਾਰਕ ਹੈ।
ਇਹ ਵੀ ਪੜ੍ਹੋ- ਪਟਾਕਿਆਂ ਨਾਲ ਸੜ ਜਾਣ ਹੱਥ ਤਾਂ ਤੁਰੰਤ ਕਰੋ ਇਹ ਕੰਮ, ਘਰ ਦੀ First Aid Kit 'ਚ ਜ਼ਰੂਰ ਰੱਖੋ ਇਹ ਚੀਜ਼ਾਂ
ਸਿਹਤ ਲਈ ਨੁਕਸਾਨਦਾਇਕ
ਤੁਹਾਨੂੰ ਦੱਸ ਦਈਏ ਕਿ ਫਰਿੱਜ ‘ਚ ਲੰਬੇ ਸਮੇਂ ਤੱਕ ਗੁੰਨ੍ਹ ਕੇ ਰੱਖੇ ਆਟੇ ਦੀ ਬਣੀ ਰੋਟੀ ਖਾਣ ਨਾਲ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ। ਗੁੰਨ੍ਹੇ ਹੋਏ ਆਟੇ ਨੂੰ ਫਰਿੱਜ ‘ਚ ਰੱਖਣ ਤੋਂ ਬਾਅਦ ਇਸ ‘ਚ ਕੈਮੀਕਲ ਬਣਨ ਲੱਗਦੇ ਹਨ ਜੋ ਨੁਕਸਾਨਦੇਹ ਹੁੰਦਾ ਹੈ। ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਫਰਿੱਜ ‘ਚ ਰੱਖਿਆ ਆਟਾ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਆਟੇ ਨੂੰ ਗੁੰਨ੍ਹਣ ਤੋਂ ਬਾਅਦ ਕਿੰਨੀ ਦੇਰ ਤੱਕ ਰੱਖਿਆ ਜਾ ਸਕਦਾ ਹੈ।
ਢਿੱਡ ਦਰਦ
ਲੰਬੇ ਸਮੇਂ ਤੱਕ ਸਟੋਰ ਕੀਤੇ ਆਟੇ ਤੋਂ ਬਣੀ ਰੋਟੀ ਖਾਣ ਨਾਲ ਢਿੱਡ ਦਰਦ ਜਾਂ ਢਿੱਡ ਖਰਾਬ ਹੋਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ- ਕਈ ਰੋਗਾਂ ਦਾ ਇਲਾਜ ਹੈ 'ਅੰਜੀਰ', ਜਾਣੋ ਕਿੰਝ
ਐਸਿਡਿਟੀ ਦੀ ਸਮੱਸਿਆ
ਤੁਹਾਨੂੰ ਦੱਸ ਦੇਈਏ ਕਿ ਗੁੰਨ੍ਹੇ ਹੋਏ ਆਟੇ ਨੂੰ ਸਟੋਰ ਕਰਨ ਵਿੱਚ ਮਾਈਕੋਟੌਕਸਿਨ ਹੁੰਦੇ ਹਨ ਜੋ ਐਸੀਡਿਟੀ ਦੀ ਸਮੱਸਿਆ ਪੈਦਾ ਕਰ ਸਕਦੇ ਹਨ।
ਪੋਸ਼ਣ ਦੀ ਕਮੀ
ਗੁੰਨ੍ਹੇ ਹੋਏ ਆਟੇ ਨੂੰ ਫਰਿੱਜ ਵਿਚ ਰੱਖਣ ਨਾਲ ਇਸ ਵਿਚ ਪੋਸ਼ਣ ਦੀ ਕਮੀ ਹੋ ਸਕਦੀ ਹੈ। ਇਸ ਲਈ, ਸਿਰਫ ਤਾਜ਼ੇ ਆਟੇ ਦੀ ਹੀ ਰੋਟੀ ਖਾਓ।
ਇਹ ਵੀ ਪੜ੍ਹੋ- ਅੱਖਾਂ ਲਈ ਖਤਰਨਾਕ ਹੈ ਪਟਾਕਿਆਂ ਦਾ ਧੂੰਆਂ,ਜਲਨ ਹੋਣ 'ਤੇ ਤੁਰੰਤ ਕਰੋ ਇਹ ਕੰਮ
ਫੂਡ ਪੁਆਇਜ਼ਨਿੰਗ
ਫਰਿੱਜ ਵਿੱਚ ਲੰਬੇ ਸਮੇਂ ਤੱਕ ਰੱਖੇ ਆਟੇ ਤੋਂ ਬਣੀ ਰੋਟੀ ਖਾਣ ਨਾਲ ਵੀ ਫੂਡ ਪੁਆਇਜ਼ਨਿੰਗ ਹੋ ਸਕਦੀ ਹੈ।
ਫਰਿੱਜ 'ਚ ਕਿੰਨੀ ਦੇਰ ਰੱਖਣਾ ਚਾਹੀਦੈ ਗੁੰਨ੍ਹਿਆ ਹੋਇਆ ਆਟਾ?
ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਆਟੇ ਨੂੰ ਗੁੰਨ੍ਹ ਕੇ ਰੱਖਣਾ ਚਾਹੁੰਦੇ ਹੋ, ਤਾਂ ਤੁਸੀਂ ਇਸਨੂੰ 2-3 ਘੰਟਿਆਂ ਲਈ ਫਰਿੱਜ ਵਿੱਚ ਰੱਖ ਸਕਦੇ ਹੋ। ਜੇਕਰ ਤੁਸੀਂ ਮਜਬੂਰ ਮਹਿਸੂਸ ਕਰਦੇ ਹੋ, ਤਾਂ ਤੁਸੀਂ ਆਟੇ ਨੂੰ 6-7 ਘੰਟੇ ਲਈ ਰੱਖ ਸਕਦੇ ਹੋ। ਪਰ ਸਿਰਫ ਤਾਜ਼ੇ ਆਟੇ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰੋ।
ਨੋਟ : ਕਿਸੇ ਵੀ ਘਰੇਲੂ ਨੁਸਖ਼ੇ ਨੂੰ ਵਰਤਣ ਤੋਂ ਪਹਿਲਾਂ ਮਾਹਿਰ ਦੀ ਸਲਾਹ ਜ਼ਰੂਰ ਲਓ। ਕਿਸੇ ਵੀ ਬਿਮਾਰੀ ਤੋਂ ਨਿਜ਼ਾਤ ਲਈ ਡਾਕਟਰ ਨਾਲ ਸੰਪਰਕ ਲਾਜ਼ਮੀ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ