ਨਵੀਂ ਜੁੱਤੀ ਪਹਿਨਣ ਨਾਲ ਕਿਤੇ ਤੁਹਾਡੇ ਤਾਂ ਨਹੀਂ ਪੈਰਾਂ ’ਚ ਪੈ ਜਾਂਦੇ ਨੇ ਛਾਲੇ? ਅਪਣਾਓ ਇਹ ਨੁਸਖੇ
Tuesday, Nov 26, 2024 - 06:30 PM (IST)
ਹੈਲਥ ਡੈਸਕ - ਨਵੀਂ ਜੁੱਤੀ ਪਹਿਨਣ ਦਾ ਤਜਰਬਾ ਜਦੋਂ ਕਦੇ-ਕਦੇ ਪੈਰਾਂ ’ਚ ਛਾਲੇ ਪੈਣ ਦਾ ਕਾਰਨ ਬਣ ਜਾਂਦਾ ਹੈ, ਤਾਂ ਇਹ ਸਹੂਲਤ ਦੀ ਬਜਾਏ ਤਕਲੀਫ਼ ਦਾ ਕਾਰਨ ਬਣਦਾ ਹੈ। ਛਾਲੇ ਪੈਣ ਦਾ ਮੁੱਖ ਕਾਰਨ ਹੁੰਦਾ ਹੈ ਚਮੜੀ ਤੇ ਜੁੱਤੀ ਦੇ ਸਖ਼ਤ ਹਿੱਸੇ ਦਾ ਘਸਣਾ, ਜਿਸ ਨਾਲ ਚਮੜੀ ’ਤੇ ਦਬਾਅ ਅਤੇ ਰਗੜ ਪੈਂਦੀ ਹੈ ਪਰ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਕੁਝ ਘਰੇਲੂ ਨੁਸਖਿਆਂ ਨਾਲ ਨਾ ਸਿਰਫ਼ ਇਸ ਸਮੱਸਿਆ ਦਾ ਇਲਾਜ ਕੀਤਾ ਜਾ ਸਕਦਾ ਹੈ, ਸਗੋਂ ਇਸ ਤੋਂ ਬਚਾਅ ਵੀ ਕੀਤਾ ਜਾ ਸਕਦਾ ਹੈ। ਇਸ ਦੌਰਾਨ ਨਵੀਂ ਜੁੱਤੀ ਪਹਿਨਣ ਦੇ ਤਜਰਬੇ ਨੂੰ ਸੁਖਦਾਇਕ ਬਣਾਉਣ ਲਈ ਸਧਾਰਣ ਅਤੇ ਪ੍ਰਭਾਵਸ਼ਾਲੀ ਤਰੀਕੇ ਬਹੁਤ ਮਦਦਗਾਰ ਸਾਬਤ ਹੁੰਦੇ ਹਨ।
ਪੜ੍ਹੋ ਇਹ ਵੀ ਖਬਰ - Vitamins ਤੇ Fiber ਨਾਲ ਭਰਪੂਰ ਇਹ ਸਬਜ਼ੀ, ਹੁਣੇ ਕਰ ਲਓ ਡਾਈਟ ’ਚ ਸ਼ਾਮਲ
ਨੁਸਖੇ :-
ਹਲਕੇ ਕੋਸੇ ਗਰਮ ਪਾਣੀ ਨਾਲ ਧੋਵੋ
- ਛਾਲੇ ਵਾਲੇ ਹਿੱਸੇ ਨੂੰ ਗਰਮ ਪਾਣੀ ਨਾਲ ਧੋਣ ਨਾਲ ਇਲਾਜ ਹੋਣ ਦੀ ਪ੍ਰਕਿਰਿਆ ਤੇਜ਼ ਹੁੰਦੀ ਹੈ।
ਸੇਂਧਾ ਨਮਕ ਦਾ ਇਸਤੇਮਾਲ
- ਗਰਮ ਪਾਣੀ ’ਚ ਇਕ ਚਮਚ ਨਮਕ ਮਿਲਾ ਕੇ ਪੈਰ ਧੋਵੋ। ਇਹ ਇਨਫੈਕਸ਼ਨ ਤੋਂ ਬਚਾਉਂਦਾ ਹੈ।
ਪੜ੍ਹੋ ਇਹ ਵੀ ਖਬਰ - ਸਰਦੀਆਂ ’ਚ ਦਹੀਂ ਖਾਣ ਦੇ ਫਾਇਦੇ ਸੁਣ ਤੁਸੀਂ ਵੀ ਹੋ ਜਾਓਗੇ ਹੈਰਾਨ
ਲਸਣ ਜਾਂ ਹਲਦੀ ਦਾ ਲੇਪ
- ਲਸਣ ਦਾ ਪੇਸਟ ਜਾਂ ਹਲਦੀ ’ਚ ਦੇਸੀ ਘਿਓ ਮਿਲਾ ਕੇ ਛਾਲੇ 'ਤੇ ਲਗਾਓ। ਇਹ ਬੈਕਟੀਰੀਆ ਨੂੰ ਮਾਰਦਾ ਹੈ ਅਤੇ ਛਾਲੇ ਨੂੰ ਜਲਦੀ ਠੀਕ ਕਰਦਾ ਹੈ।
ਅਲੋਵੇਰਾ ਜੈਲ
- ਐਲੋਵੇਰਾ ਛਾਲੇ ਦੇ ਇਲਾਜ ਲਈ ਬਹੁਤ ਪ੍ਰਭਾਵਸ਼ਾਲੀ ਹੈ। ਇਹ ਠੰਡਕ ਪਹੁੰਚਾਉਂਦਾ ਹੈ ਅਤੇ ਚਮੜੀ ਨੂੰ ਰੀਜਨਰੇਟ ਕਰਦਾ ਹੈ।
ਪੜ੍ਹੋ ਇਹ ਵੀ ਖਬਰ - ਲੋੜ ਤੋਂ ਵਧ ਕਰਦੇ ਹੋ Salt ਦੀ ਵਰਤੋ ਤਾਂ ਹੋ ਜਾਓ ਸਾਵਧਾਨ ! ਹੋ ਸਕਦੀ ਹੈ ਗੰਭੀਰ ਸਮੱਸਿਆ
ਚੰਦਨ ਦਾ ਲੇਪ
- ਚੰਦਨ ਅਤੇ ਗੁਲਾਬ ਜਲ ਦਾ ਪੇਸਟ ਬਣਾਕੇ ਛਾਲੇ 'ਤੇ ਲਗਾਓ। ਇਹ ਸੁਜਨ ਅਤੇ ਦਰਦ ਘਟਾਉਂਦਾ ਹੈ।
ਨਿੰਮ ਦੇ ਪੱਤੇ
- ਕੁਝ ਨੀਮ ਪੱਤੇ ਪੀਸ ਕੇ ਲਗਾਓ। ਇਹ ਕੁਦਰਤੀ ਐਂਟੀਸੈਪਟਿਕ ਹੈ ਅਤੇ ਛਾਲੇ ਨੂੰ ਜਲਦੀ ਭਰਨਾ ’ਚ ਮਦਦ ਕਰਦਾ ਹੈ।
ਨੋਟ : ਦੱਸ ਦਈਏ ਕਿ ਉਪਰ ਦਿੱਤੇ ਗਏ ਤੱਥ ਆਮ ਜਾਣਕਾਰੀ ਉਤੇ ਆਧਾਰਿਤ ਹਨ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ