ਦਹੀਂ ਦੇ ਨਾਲ ਭੁੱਲ ਕੇ ਵੀ ਨਾ ਖਾਓ ਅੰਬ ਸਣੇ ਇਹ ਵਸਤੂਆਂ, ਸਰੀਰ ਨੂੰ ਹੋ ਸਕਦੀ ਹੈ ਸਮੱਸਿਆ

Monday, May 17, 2021 - 11:25 AM (IST)

ਦਹੀਂ ਦੇ ਨਾਲ ਭੁੱਲ ਕੇ ਵੀ ਨਾ ਖਾਓ ਅੰਬ ਸਣੇ ਇਹ ਵਸਤੂਆਂ, ਸਰੀਰ ਨੂੰ ਹੋ ਸਕਦੀ ਹੈ ਸਮੱਸਿਆ

ਨਵੀਂ ਦਿੱਲੀ: ਦਹੀਂ ’ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਗੁਣ ਪਾਏ ਜਾਂਦੇ ਹਨ। ਅਜਿਹੇ ’ਚ ਇਸ ਦੀ ਵਰਤੋਂ ਕਰਨ ਨਾਲ ਸਰੀਰ ’ਚ ਪੋਸ਼ਕ ਤੱਤਾਂ ਦੀ ਘਾਟ ਪੂਰੀ ਹੁੰਦੀ ਹੈ ਜਿਨ੍ਹਾਂ ਲੋਕਾਂ ਨੂੰ ਅਪਚ, ਕਬਜ਼, ਗੈਸ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਲਈ ਦਹੀਂ ਬਹੁਤ ਲਾਭਕਾਰੀ ਹੈ। ਜਿਥੇ ਦਹੀਂ ਸਾਡੇ ਸਰੀਰ ਦੇ ਲਈ ਚੰਗਾ ਹੁੰਦਾ ਹੈ ਉੱਧਰ ਇਸ ਨੂੰ ਗ਼ਲਤ ਚੀਜ਼ਾਂ ਨਾਲ ਖਾਧਾ ਜਾਵੇ ਤਾਂ ਇਹ ਫ਼ਾਇਦੇ ਦੀ ਥਾਂ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਉਹ ਫੂਡ ਆਈਟਮਸ ਦੱਸਾਂਗੇ ਜਿਸ ਦੇ ਨਾਲ ਦਹੀਂ ਨਹੀਂ ਖਾਣਾ ਚਾਹੀਦਾ।

PunjabKesari
ਅੰਬ ਦੇ ਨਾਲ ਦਹੀਂ
ਅੰਬ ਅਤੇ ਦਹੀਂ ਦੀ ਇਕੱਠੇ ਵਰਤੋਂ ਕਰਨ ਨਾਲ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ। ਇਸ ਨਾਲ ਸਰੀਰ ’ਚ ਜ਼ਹਿਰੀਲੇ ਪਦਾਰਥ ਪੈਦਾ ਹੁੰਦੇ ਹਨ ਅਤੇ ਚਮੜੀ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ ਕਿਉਂਕਿ ਦੋਵਾਂ ਦੀ ਤਸੀਰ ਵੱਖਰੀ-ਵੱਖਰੀ ਹੰੁਦੀ ਹੈ।
ਉੜਦ ਦੀ ਦਾਲ ਅਤੇ ਦਹੀਂ ਦੀ ਵਰਤੋਂ
ਉਂਝ ਤਾਂ ਲੋਕ ਦਾਲ ਦੇ ਨਾਲ ਰਾਇਤਾ ਖਾਣਾ ਪਸੰਦ ਕਰਦੇ ਹਨ ਪਰ ਇਹ ਸਰੀਰ ਲਈ ਠੀਕ ਨਹੀਂ ਹੈ। ਉੜਦ ਦੀ ਦਾਲ ਦੇ ਨਾਲ ਦਹੀਂ ਖਾਣ ਨਾਲ ਗੈਸ, ਦਸਤ ਅਤੇ ਸੋਜ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। 

PunjabKesari
ਗੰਢੇ ਦੇ ਨਾਲ ਦਹੀਂ ਦੀ ਵਰਤੋਂ ਨਹੀਂ ਕਰਨੀ
ਗੰਢੇ ਸਰੀਰ ’ਚ ਗਰਮੀ ਪੈਦਾ ਕਰਦੇ ਹਨ ਜਦੋਂ ਕਿ ਦਹੀਂ ਦੀ ਤਸੀਰ ਠੰਡੀ ਹੁੰਦੀ ਹੈ ਅਜਿਹੇ ’ਚ ਜੇਕਰ ਦਹੀਂ ਦੇ ਨਾਲ ਗੰਢੇ ਖਾਧੇ ਜਾਣ ਤਾਂ ਤੁਹਾਨੂੰ ਐਲਰਜੀ ਦੀ ਸਮੱਸਿਆ ਹੋ ਸਕਦੀ ਹੋ। ਠੰਡਾ ਅਤੇ ਗਰਮ ਇਕੱਠੇ ਖਾਣ ਨਾਲ ਸਰੀਰ ਨੂੰ ਐਕਜ਼ਾਇਮਾ, ਸੋਰਾਈਸਿਸ ਦੇ ਨਾਲ ਐਸੀਡਿਟੀ, ਗੈਸ ਵਰਗੀਆਂ ਸਮੱਸਿਆਵਾਂ ਝੱਲਣੀਆਂ ਪੈ ਸਕਦੀਆਂ ਹਨ। 

PunjabKesari
ਦਹੀਂ ਅਤੇ ਪਰਾਂਠੇ
ਭਾਰਤੀ ਲੋਕ ਪਰਾਂਠਿਆਂ ਦੇ ਨਾਲ ਦਹੀਂ ਖਾਣਾ ਕਾਫ਼ੀ ਪਸੰਦ ਕਰਦੇ ਹਨ ਪਰ ਦਹੀਂ ਦੇ ਨਾਲ ਤੇਲ ਨਾਲ ਬਣੀਆਂ ਵਸਤੂਆਂ ਖਾਣ ਨਾਲ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ ਜਿਸ ਨਾਲ ਸੁਸਤੀ ਅਤੇ ਥਕਾਵਟ ਮਹਿਸੂਸ ਹੁੰਦੀ ਹੈ।

ਇਹ ਵੀ ਪੜ੍ਹੋ-Cookin Tips: ਘਰ ਦੀ ਰਸੋਈ 'ਚ ਇੰਝ ਬਣਾਓ ਰੈਸਟੋਰੈਂਟ ਵਰਗਾ ਚਨਾ ਮਸਾਲਾ 
ਦਹੀਂ ਅਤੇ ਮੱਛੀ
ਜੇਕਰ ਤੁਸੀਂ ਵੀ ਦਹੀਂ ਦੇ ਨਾਲ ਮੱਛੀ ਖਾਂਦੇ ਹੋ ਤਾਂ ਅੱਜ ਹੀ ਬੰਦ ਕਰ ਦਿਓ ਅਜਿਹਾ ਕਰਦੇ ਤੁਸੀਂ ਕਈ ਬਿਮਾਰੀਆਂ ਨੂੰ ਸੱਦਾ ਦੇ ਰਹੇ ਹੋ। ਦੋਵਾਂ ਦੀ ਇਕੱਠੇ ਵਰਤੋਂ ਕਰਨ ਨਾਲ ਅਪਚ ਅਤੇ ਢਿੱਡ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।

PunjabKesari
ਕਦੋਂ ਖਾਣਾ ਚਾਹੀਦਾ ਦਹੀਂ?
ਖਾਲੀ ਢਿੱਡ ਵੀ ਦਹੀਂ ਨਹੀਂ ਖਾਣਾ ਚਾਹੀਦਾ। ਇਸ ਨਾਲ ਢਿੱਡ ’ਚ ਐਸਿਡ ਬਣਦਾ ਹੈ। ਤੁਸੀਂ ਲੰਚ ਦੇ 1-2 ਘੰਟੇ ਬਾਅਦ ਦਹੀਂ ਦੀ ਵਰਤੋਂ ਕਰ ਸਕਦੇ ਹੋ। ਨਾਲ ਹੀ ਦਿਨ ’ਚ 1-2 ਕੱਪ ਤੋਂ ਜ਼ਿਆਦਾ ਦਹੀਂ ਨਾ ਖਾਓ।

ਇਹ ਵੀ ਪੜ੍ਹੋ-Cookin Tips: ਘਰ ਦੀ ਰਸੋਈ 'ਚ ਇੰਝ ਬਣਾਓ ਰੈਸਟੋਰੈਂਟ ਵਰਗਾ ਚਨਾ ਮਸਾਲਾ
ਕਿੰਝ ਖਾਈਏ?
ਜੇਕਰ ਤੁਹਾਨੂੰ ਰਾਤ ਨੂੰ ਦਹੀਂ ਖਾਣਾ ਹੀ ਹੈ ਤਾਂ ਉਸ ’ਚ ਖੰਡ ਜਾਂ ਕਾਲੀ ਮਿਰਚ ਪਾਓ। ਇਸ ਨਾਲ ਪਾਚਨ-ਕਿਰਿਆ ਸਹੀ ਰਹੇਗੀ ਅਤੇ ਸਰੀਰ ’ਚ ਮਿਊਕਸ ਫਾਰਮੇਸ਼ਨ ਨਹੀਂ ਹੋਵੇਗਾ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 


author

Aarti dhillon

Content Editor

Related News