ਇਸ ਤਰ੍ਹਾਂ ਕਰੋਗੇ ਅਲਸੀ ਦੇ ਬੀਜਾਂ ਦੀ ਵਰਤੋ, ਹੋਣਗੇ ਕਈ ਫਾਇਦੇ

04/23/2018 10:40:56 AM

ਨਵੀਂ ਦਿੱਲੀ— ਔਸ਼ਧੀ ਗੁਣਾਂ ਨਾਲ ਭਰਪੂਰ ਅਲਸੀ ਦੇ ਬੀਜ ਸਿਹਤ ਲਈ ਕਿਸੇ ਵਰਦਾਣ ਤੋਂ ਘੱਟ ਨਹੀਂ ਹੈ। ਇਸ ਦੀ ਵਰਤੋਂ ਵੱਖ-ਵੱਖ ਵਿਅੰਜਨਾਂ ਦੇ ਰੂਪ 'ਚ ਕੀਤਾ ਜਾਂਦੀ ਹੈ। ਇਸ 'ਚ ਮੌਜੂਦ ਫਾਈਬਰ, ਐਂਟੀਆਕਸੀਡੈਂਟ, ਵਿਟਾਮਿਨ ਬੀ, ਓਮੇਗਾ 3 ਫੈਟੀ ਐਸਿਡ, ਆਇਰਨ ਅਤੇ ਪ੍ਰੋਟੀਨ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਭਾਰ ਘੱਟ ਕਰਨ ਦੇ ਨਾਲ-ਨਾਲ ਇਸ ਦੀ ਵਰਤੋਂ ਪਾਚਨ ਕਿਰਿਆ ਦਰੁਸਤ, ਕੋਲਡ, ਕਫ, ਕੋਲੈਸਟਰੋਲ ਕੰਟਰੋਲ, ਡਾਇਬਿਟੀਜ਼ ਆਦਿ ਤੋਂ ਵੀ ਬਚਾਅ ਕਰਦਾ ਹੈ। ਅੱਜ ਅਸੀਂ ਤੁਹਾਨੂੰ ਅਲਸੀ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਬਚੇ ਰਹਿ ਸਕਦੇ ਹੋ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...
1. ਦਰੁਸਤ ਪਾਚਨ ਕਿਰਿਆ
ਫਾਈਬਰ ਨਾਲ ਭਰਪੂਰ ਅਲਸੀ ਦੇ ਬੀਜਾਂ ਦੀ ਵਰਤੋਂ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ। ਅਲਸੀ 'ਚ ਘੁਲਣਸ਼ੀਲ ਅਤੇ ਅਘੁਲਣਸ਼ੀਲ ਫਾਈਬਰ ਹੁੰਦੇ ਹਨ, ਜੋ ਪਾਚਨ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ 'ਚ ਮਦਦ ਕਰਦੇ ਹਨ। ਦਰੁਸਤ ਪਾਚਨ ਕਿਰਿਆ ਲਈ ਤੁਸੀਂ ਕਿਸੇ ਵੀ ਸਮੂਦੀ ਜਾਂ ਸਲਾਦ 'ਚ 1-2 ਚੱਮਚ ਅਲਸੀ ਮਿਲਾ ਕੇ ਖਾਓ।

PunjabKesari
2. ਕੈਂਸਰ ਤੋਂ ਬਚਾਅ
ਐਂਟੀਆਕਸੀਡੈਂਟ ਗੁਣ ਹੋਣ ਕਾਰਨ ਇਸ ਦੀ ਵਰਤੋਂ ਕੈਂਸਰ ਦੇ ਖਤਰੇ ਨੂੰ ਘੱਟ ਕਰਦਾ ਹੈ। ਸਹੀ ਤਰੀਕਿਆਂ ਨਾਲ ਇਸ ਦੀ ਵਰਤੋਂ ਕਰਨ ਨਾਲ ਓਵੇਰਿਅਨ, ਪ੍ਰੋਸਟੇਟ, ਬ੍ਰੈਸਟ, ਲੰਗਸ ਅਤੇ ਸਕਿਨ ਕੈਂਸਰ ਦੇ ਖਤਰੇ ਨੂੰ ਘੱਟ ਕਰਦਾ ਹੈ। ਕੈਂਸਰ ਤੋਂ ਬਚਣ ਲਈ ਤੁਸੀਂ ਦਹੀਂ 'ਚ ਭੁੰਨੇ ਹੋਏ ਅਲਸੀ ਦੇ ਬੀਜ ਮਿਲਾ ਕੇ ਖਾਓ। ਇਸ ਤੋਂ ਇਲਾਵਾ ਕਣਕ ਪੀਸਦੇ ਸਮੇਂ ਉਸ 'ਚ ਥੋੜ੍ਹੀ ਜਿਹੀ ਅਲਸੀਂ ਮਿਲਾ ਲਓ।

PunjabKesari
3. ਸ਼ੂਗਰ ਲੇਵਲ ਨੂੰ ਕੰਟਰੋਲ ਕਰੇ
ਰੋਜ਼ਾਨਾ ਅਲਸੀ ਦੀ ਵਰਤੋਂ ਡਾਇਬਿਟੀਜ਼ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਨਿਯਮਿਤ ਰੂਪ 'ਚ ਇਸ ਦੀ ਵਰਤੋਂ ਕਰਨ ਨਾਲ ਸ਼ੂਗਰ ਲੇਵਲ ਨੂੰ ਘੱਟ ਕਰਨ 'ਚ ਵੀ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਤੁਸੀਂ ਰੋਜ਼ਾਨਾ 2 ਚੱਮਚ ਭੁੰਨੀ ਹੋਈ ਅਲਸੀ ਖਾਓ ਅਤੇ ਇਸ ਤੋਂ ਬਾਅਦ 1-2 ਗਲਾਸ ਪਾਣੀ ਪੀ ਲਓ।

PunjabKesari
4. ਭਾਰ ਘੱਟ ਕਰਨਾ
ਭਾਰ ਘੱਟ ਕਰਨ ਜਾਂ ਕੰਟਰੋਲ ਕਰਨ ਲਈ ਅਲਸੀ ਦੇ ਬੀਜ ਬਹੁਤ ਹੀ ਫਾਇਦੇਮੰਦ ਹੈ। ਇਹ ਬੀਜ ਤੁਹਾਨੂੰ ਦੋ ਤਰ੍ਹਾਂ ਦੇ ਮਿਲਣਗੇ ਬ੍ਰਾਊਨ ਅਤੇ ਗੋਲਡਨ। ਇਨ੍ਹਾਂ ਬੀਜਾਂ ਦਾ ਤੇਲ ਵੀ ਤੁਹਾਨੂੰ ਆਸਾਨੀ ਨਾਲ ਮਿਲ ਜਾਵੇਗਾ। ਜੇ ਤੁਸੀਂ ਬੀਜ ਨਹੀਂ ਖਾ ਸਕਦੇ ਹੋ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਸ ਨੂੰ ਬੇਕਰੀ ਫੂਡ, ਓਟਮੀਲ, ਸਮੂਦੀ ਡ੍ਰਿੰਕਸ, ਪਾਸਤਾ ਅਤੇ ਸਲਾਦ ਆਦਿ 'ਚ ਵੀ ਪਾ ਕੇ ਖਾ ਸਕਦੇ ਹੋ।

PunjabKesari
5. ਸਿਹਤਮੰਦ ਚਮੜੀ
ਐਕਜਿਮਾ, ਡ੍ਰਾਈ ਸਕਿਨ, ਖਾਰਸ਼, ਰੈਸ਼ੇਜ ਅਤੇ ਸਕਿਨ ਐਲਰਜ਼ੀ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਤੁਸੀਂ ਰੋਜ਼ਾਨਾ 2 ਚੱਮਚ ਅਲਸੀ ਆਪਣੀ ਡਾਈਟ 'ਚ ਸ਼ਾਮਲ ਕਰੋ। ਸਕਿਨ ਸੰਬੰਧੀ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਅਲਸੀ ਦੇ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ।

PunjabKesari
6. ਵਾਲਾਂ ਦਾ ਝੜਣਾ ਘੱਟ ਕਰੇ
ਰੋਜ਼ ਨਿਯਮਿਤ ਰੂਪ 'ਚ ਇਸ ਦੀ ਵਰਤੋਂ ਵਾਲ ਝੜਣ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ। ਇਸ ਤੋਂ ਇਲਾਵਾ ਇਸ ਨਾਲ ਸਿਕਰੀ ਦੀ ਪ੍ਰੇਸ਼ਾਨੀ ਵੀ ਦੂਰ ਹੁੰਦੀ ਹੈ। ਰੋਜ਼ 2 ਚੱਮਚ ਭੁੰਨੀ ਹੋਈ ਅਲਸੀ ਦੀ ਵਰਤੋਂ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਦੀ ਹੈ। ਇਸ ਤੋਂ ਇਲਾਵਾ ਤੁਸੀਂ ਪੀਸੀ ਹੋਈ ਅਲਸੀ ਨੂੰ ਮੇਓਨੀਜ਼ ਜਾਂ ਚੀਜ਼ ਸਪ੍ਰੈਡ 'ਚ ਮਿਲਾ ਕੇ ਸੈਂਡਵਿਚ ਬਣਾ ਕੇ ਖਾ ਸਕਦੇ ਹੋ।

PunjabKesari


Related News