ਕੀ ਤੁਸੀਂ ਜਾਣਦੇ ਹੋ ਚੀਕੂ ਖਾਣ ਦੇ ਇਹ ਫਾਇਦੇ
Sunday, Jun 19, 2016 - 12:39 PM (IST)
ਚੀਕੂ ਇਕ ਅਜਿਹਾ ਫ਼ਲ ਹੈ ਜਿਹੜਾ ਹਰ ਮੌਸਮ ''ਚ ਆਸਾਨੀ ਨਾਲ ਮਿਲ ਜਾਂਦਾ ਹੈ। ਭੋਜਨ ਤੋਂ ਬਾਅਦ ਜੇਕਰ ਚੀਕੂ ਦੀ ਵਰਤੋਂ ਕੀਤੀ ਜਾਵੇ ਤਾਂ ਇਹ ਨਿਸ਼ਚਿਤ ਰੂਪ ਨਾਲ ਲਾਭ ਦਿੰਦਾ ਹੈ। ਚੀਕੂ ਦੇ ਫਲ ''ਚ 71 ਫੀਸਦੀ ਪਾਣੀ, 1.5 ਫੀਸਦੀ ਪ੍ਰੋਟੀਨ, 1.5 ਫੀਸਦੀ ਚਰਬੀ ਅਤੇ 25 ਫੀਸਦੀ ਕਾਰਬੋਹਾਈਡ੍ਰੇਟ ਹੁੰਦਾ ਹੈ। ਇਸ ਨਾਲ ਵਿਟਾਮਿਨ ਏ ਅਤੇ ਵਿਟਾਮਿਨ ਸੀ ਦੀ ਚੰਗੀ ਮਾਤਰਾ ਹੁੰਦੀ ਹੈ। ਚੀਕੂ ਦੇ ਫ਼ਲ ''ਚ 14 ਫੀਸਦੀ ਸ਼ੱਕਰ ਵੀ ਹੁੰਦੀ ਹੈ। ਇਸ ''ਚ ਫਾਸਫੋਰਸ ਅਤੇ ਲੋਹ ਵੀ ਭਰਪੂਰ ਮਾਤਰਾ ''ਚ ਹੁੰਦਾ ਹੈ।
ਚੀਕੂ ਇਕ ਅਜਿਹਾ ਫਲ ਹੈ ਜਿਹੜਾ ਹਰ ਮੌਸਮ ''ਚ ਆਸਾਨੀ ਨਾਲ ਮਿਲ ਜਾਂਦਾ ਹੈ ਅਤੇ ਬਹੁਤ ਹੀ ਸੁਆਦੀ ਹੁੰਦਾ ਹੈ। ਭੋਜਨ ਤੋਂ ਬਾਅਦ ਚੀਕੂ ਦੀ ਵਰਤੋਂ ਕੀਤੀ ਜਾਵੇ ਤਾਂ ਇਹ ਨਿਸ਼ਚਿਤ ਤੌਰ ''ਤੇ ਲਾਭ ਦਿੰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਚੀਕੂ ਖਾਣ ਨਾਲ ਕਿਹੜੇ ਫਾਇਦੇ ਹੁੰਦੇ ਹਨ।
ਅੱਖਾਂ ਲਈ ਚੰਗਾ—ਚੀਕੂ ''ਚ ਵਿਟਾਮਿਨ ਏ ਚੰਗੀ ਮਾਤਰਾ ''ਚ ਪਾਇਆ ਜਾਂਦਾ ਹੈ ਜਿਸ ਦੇ ਕਾਰਨ ਬੁਢਾਪੇ ''ਚ ਹੋਣ ਵਾਲੀ ਅੱਖਾਂ ਦੀ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ।
ਊਰਜਾ ਦਾ ਸਾਧਨ—ਚੀਕੂ ''ਚ ਗਲੂਕੋਜ਼ ਚੰਗੀ ਮਾਤਰਾ ''ਚ ਹੁੰਦਾ ਹੈ। ਇਸ ਨਾਲ ਸਰੀਰ ਨੂੰ ਊਰਜਾ ਪ੍ਰਦਾਨ ਹੁੰਦੀ ਹੈ। ਜਿਹੜੇ ਲੋਕ ਰੋਜ਼ਾਨਾ ਕਸਰਤ ਕਰਦੇ ਹਨ। ਉਨ੍ਹਾਂ ਲਈ ਊਰਜਾ ਦੀ ਬਹੁਤ ਲੋੜ ਹੁੰਦੀ ਹੈ। ਇਸ ਲਈ ਉਨ੍ਹਾਂ ਨੂੰ ਚੀਕੂ ਦੀ ਵਰਤੋਂ ਕਰਨੀ ਚਾਹੀਦੀ ਹੈ।
ਕੈਂਸਰ ਦੇ ਖਤਰੇ ਨੂੰ ਘਟਾਉਂਦਾ ਹੈ—ਚੀਕੂ ''ਚ ਵਿਟਾਮਨ ਏ ਅਤੇ ਬੀ ਚੰਗੀ ਮਾਤਰਾ ''ਚ ਪਾਇਆ ਜਾਂਦਾ ਹੈ। ਇਸ ''ਚ ਐਂਟੀਆਕਸੀਡੈਂਟ, ਫਾਇਰ ਅਤੇ ਹੋਰ ਪੌਸ਼ਟਿਕ ਤੱਤ ਪਾਏ ਜਾਂਦੇ ਹਨ।
ਹੱਡੀਆਂ ਲਈ ਗੁਣਕਾਰੀ—ਚੀਕੂ ''ਚ ਕੈਲਸ਼ੀਅਮ ਦੀ ਮਾਤਰਾ ਭਰਪੂਰ ਹੁੰਦੀ ਹੈ। ਇਹ ਹੱਡੀਆਂ ਲਈ ਜ਼ਰੂਰੀ ਹੁੰਦਾ ਹੈ। ਆਇਰਨ ਅਤੇ ਫਾਸਫੋਰਸ ਦੀ ਚੰਗੀ ਮਾਤਰਾ ਹੋਣ ਦੇ ਕਾਰਨ ਹੱਡੀਆਂ ਨੂੰ ਮਜ਼ਬੂਤੀ ਦੇਣ ''ਚ ਚੀਕੂ ਬਹੁਤ ਲਾਭਦਾਇਕ ਹੁੰਦਾ ਹੈ।
ਕਬਜ਼ ਤੋਂ ਰਾਹਤ—ਚੀਕੂ ''ਚ ਫਾਇਬਰ ਦੀ ਮਾਤਰਾ ਭਰਪੂਰ ਪਾਈ ਜਾਂਦੀ ਹੈ। ਇਸ ਨਾਲ ਕਬਜ਼ ਤੋਂ ਵੀ ਰਾਹਤ ਮਿਲਦੀ ਹੈ।
ਸਰਦੀ ਅਤੇ ਖਾਂਸੀ— ਚੀਕੂ ''ਚ ਕੁਝ ਤੱਤ ਪਾਏ ਜਾਂਦੇ ਹਨ। ਇਸ ਨਾਲ ਖੰਘ ਅਤੇ ਸਰਦੀ ਤੋਂ ਵੀ ਬਚਾਅ ਹੁੰਦਾ ਹੈ
ਗੁਰਦੇ ਦੀ ਪੱਥਰੀ—ਚੀਕੂ ਦੇ ਫਲ ਦੇ ਬੀਜਾਂ ਨੂੰ ਖਾਣ ਨਾਲ ਗੁਰਦੇ ਦੀ ਪੱਥਰੀ ਪੇਸ਼ਾਬ ਰਾਹੀਂ ਨਿਕਲ ਜਾਂਦੀ ਹੈ।
ਭਾਰ ਘਟਾਉਣ ''ਚ ਸਹਾਇਕ—ਚੀਕੂ ਭਾਰ ਘਟਾਉਣ ''ਚ ਵੀ ਮਦਦ ਕਰਦਾ ਹੈ।
