ਕੀ ਤੁਸੀਂ ਵੀ ਜਾਣਦੇ ਹੋ ਅੰਬ ਨਾਲ ਜੁੜੀਆਂ ਇਨ੍ਹਾਂ ਖਾਸ ਗੱਲਾਂ ਬਾਰੇ

Wednesday, May 31, 2017 - 01:03 PM (IST)

ਜਲੰਧਰ— ਅੰਬ ਦਾ ਮੌਸਮ ਹੈ ਅਤੇ ਫਲਾਂ ਦੇ ਰਾਜੇ ਅੰਬ ਦੀ ਗੱਲ ਨਾ ਹੋਵੇ ਅਜਿਹਾ ਹੋ ਹੀ ਨਹੀਂ ਸਕਦਾ। ਜੇਕਰ ਤੁਸੀਂ ਵੀ ਇਸ ਗੱਲ ਦੀ ਸ਼ੌਕੀਨ ਹੋ ਤਾਂ ਅੱਜ ਅਸੀਂ ਤੁਹਾਨੂੰ ਅੰਬ ਨਾਲ ਜੁੜੀਆਂ ਗੱਲਾ ਬਾਰੇ ਦੱਸਣ ਜਾ ਰਹੇ ਹਾਂ। 
1. ਭਾਰ ਵਧਾ ਦਿੰਦਾ ਹੈ ਅੰਬ
ਅੰਬ 'ਚ ਕੈਲੋਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਕਿ ਮੋਟਾਪਾ ਵਧਾਉਂਦਾ ਹੈ। ਜੇਕਰ ਤੁਸੀਂ ਵੀ ਇਸ ਮੌਸਮ 'ਚ ਅੰਬ ਜ਼ਿਆਦਾ ਖਾ ਰਹੇ ਹੋ ਤਾਂ ਥੋੜ੍ਹਾਂ ਸੰਭਲ ਜਾਓ ਅਤੇ ਅੰਬ ਨੂੰ ਲਿਮਿਟ ਨਾਲ ਖਾਓ। 
2. ਸ਼ੂਗਰ ਵੀ ਹੈ ਜ਼ਿਆਦਾ
ਜੇਕਰ ਤੁਸੀਂ ਵੀ ਸੋਚ ਰਹੇ ਹੋ ਕਿ ਅੰਬ 'ਚ ਮੌਜ਼ੂਦ ਸ਼ੂਗਰ ਆਮ ਹੈ ਅਤੇ ਜਿਨ੍ਹਾਂ ਮਨ ਕਰੋ ਅੰਬ ਖਾ ਸਕਦੇ ਹੋ ਤਾਂ ਸੰਭਲ ਜਾਓ ਕਿਉਂਕਿ ਅੰਬ 'ਚ ਸ਼ੂਗਰ ਦੀ ਮਾਤਰਾ ਵੱਧ ਜ਼ਿਆਦਾ ਹੁੰਦੀ ਹੈ ਕਿਉਂਕਿ ਕੁਦਰਤੀ ਸ਼ੂਗਰ ਵੀ ਸਰੀਰ ਦੇ ਲਈ ਇਕ ਲਿਮਿਟ ਤੱਕ ਹੀ ਠੀਕ ਹੁੰਦੀ ਹੈ। ਜ਼ਿਆਦਾ ਖਾਣ ਨਾਲ ਤੁਸੀਂ ਬੀਮਾਰ ਪੈ ਸਕਦੇ ਹੋ। ਸ਼ੂਗਰ ਦੇ ਮਰੀਜ਼ਾਂ ਨੂੰ ਜ਼ਿਆਦਾ ਸਾਭਧਾਨੀ ਵਰਤਨੀ ਚਾਹੀਦੀ ਹੈ। 
3. ਫੋੜੇ ਅਤੇ ਫਿਨਸੀਆਂ ਦਾ ਕਾਰਨ
ਅੰਬ ਦੀ ਤਾਸੀਰ ਗਰਮ ਹੁੰਦੀ ਹੈ। ਜੇਕਰ ਗਰਮੀਆਂ 'ਚ ਇਸ ਨੂੰ ਜ਼ਿਆਦਾ ਖਾ ਲਿਆ ਜਾਵੇ ਤਾਂ ਫੋੜੇ-ਫਿਨਸੀਆਂ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਸੰਭਲ ਕੇ ਅੰਬ ਖਾਓ। 
4. ਗਠੀਆ ਨੂੰ ਵਧਾ ਸਕਦਾ ਹੈ
ਜੋ ਲੋਕ ਗਠੀਆ ਦੇ ਰੋਗੀ ਹਨ, ਉਨ੍ਹਾਂ ਨੂੰ ਵੀ ਅੰਬ ਤੋਂ ਵੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਜ਼ਿਆਦਾ ਅੰਬ ਖਾਣ ਨਾਲ ਇਹ ਰੋਗ ਵੱਧ ਸਕਦਾ ਹੈ। 
5. ਪੇਟ ਖਰਾਬ
ਇਹ ਗੱਲ ਬਿਲਕੁੱਲ ਸਹੀ ਹੈ ਕਿ ਅੰਬ ਬਹੁਤ ਸੁਆਦ ਹੁੰਦਾ ਹੈ, ਅਤੇ ਇਸ ਚੱਕਰ 'ਚ ਅਸੀਂ ਬਹੁਤ ਸਾਰੇ ਅੰਬ ਖਾ ਲੈਂਦੇ ਹਾਂ ਪਰ ਜ਼ਿਆਦਾ ਅੰਬ ਖਾਣ ਨਾਲ ਲੂਜ ਮੋਸ਼ਮ, ਪੇਟ ਖਰਾਬ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।


Related News