ਡਾ. ਰਵਜੋਤ ਮਾਮਲੇ ਬਾਰੇ ਅਮਨ ਅਰੋੜਾ ਦਾ ਮਜੀਠੀਆ 'ਤੇ ਪਲਟਵਾਰ, ਜਾਣੋ ਕੀ ਬੋਲੇ (ਵੀਡੀਓ)

Wednesday, Jun 18, 2025 - 04:10 PM (IST)

ਡਾ. ਰਵਜੋਤ ਮਾਮਲੇ ਬਾਰੇ ਅਮਨ ਅਰੋੜਾ ਦਾ ਮਜੀਠੀਆ 'ਤੇ ਪਲਟਵਾਰ, ਜਾਣੋ ਕੀ ਬੋਲੇ (ਵੀਡੀਓ)

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਵਲੋਂ ਅਕਾਲੀ ਦਲ ਦੇ ਸੀਨੀਅਰ ਆਗੂ 'ਤੇ ਤਿੱਖਾ ਵਾਰ ਕੀਤਾ ਗਿਆ ਹੈ। ਅਮਨ ਅਰੋੜਾ ਨੇ ਕਿਹਾ ਕਿ ਸਿਆਸਤ ਇੰਨੇ ਹੋਸ਼ੇ ਪੱਧਰ ਤੱਕ ਕੋਈ ਵਿਅਕਤੀ ਲੈ ਜਾਵੇਗਾ, ਮੈਂ ਇਹ ਉਮੀਦ ਨਹੀਂ ਕਰਦਾ, ਇਹ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸੁੱਚਾ ਸਿੰਘ ਲੰਗਾਹ ਬਾਰੇ ਮਜੀਠੀਆ ਦਾ ਕੀ ਵਿਚਾਰ ਹੈ।

ਉਨ੍ਹਾਂ ਕਿਹਾ ਕਿ ਮਜੀਠੀਆ ਜੇਕਰ ਇੰਨੇ ਹੀ ਸਮਾਜ ਦੇ ਠੇਕੇਦਾਰ ਹਨ ਤਾਂ ਇਹੋ ਜਿਹੀਆਂ ਖ਼ਬਰਾਂ ਉਨ੍ਹਾਂ ਨੂੰ ਚੋਣਾਂ ਤੋਂ ਪਹਿਲਾਂ ਹੀ ਕਿਉਂ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਇੰਨੀ ਹਲਕੀ ਸਿਆਸਤ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਡਾ. ਰਵਜੋਤ ਨੇ ਕਿਹਾ ਵੀ ਹੈ ਕਿ ਇਹ ਉਨ੍ਹਾਂ ਦੀ ਸਾਬਕਾ ਪਤਨੀ ਦੀ ਤਸਵੀਰ ਹੈ, ਜਿਸ ਨੂੰ ਏ. ਆਈ. ਨਾਲ ਛੇੜਛਾੜ ਕਰਕੇ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ ਹੈ। ਅਮਨ ਅਰੋੜਾ ਨੇ ਤਿੱਖਾ ਤੰਜ ਕੱਸਦਿਆਂ ਕਿਹਾ ਕਿ ਹੁਣ ਇਹ ਲੋਕ ਲੋਕਾਂ ਦੇ ਬੈੱਡਰੂਮ ਤੱਕ ਵੀ ਪੁੱਜਣਗੇ।

ਇਸ ਤੋਂ ਇਲਾਵਾ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਦਾ ਤਾਰੀਖ਼ 'ਚ 438 ਤਰ੍ਹਾਂ ਦੀਆਂ ਸੇਵਾਵਾਂ ਸੇਵਾ ਕੇਂਦਰਾਂ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਇਸ ਨੂੰ ਲੈ ਕੇ ਪੰਜਾਬ ਪੂਰੇ ਦੇਸ਼ 'ਚੋਂ ਪਹਿਲੇ ਨੰਬਰ 'ਤੇ ਆ ਚੁੱਕਾ ਹੈ।


author

Babita

Content Editor

Related News