''ਭਾਬੀ ਕਮਲ ਕੌਰ ਮਰੀ ਨਹੀਂ ਜ਼ਿਉਂਦੀ ਆ...'' ਵੀਡੀਓ ਹੋ ਰਹੀ ਵਾਇਰਲ, ਜਾਣੋ ਕੀ ਹੈ ਸੱਚਾਈ

Tuesday, Jun 17, 2025 - 10:55 PM (IST)

''ਭਾਬੀ ਕਮਲ ਕੌਰ ਮਰੀ ਨਹੀਂ ਜ਼ਿਉਂਦੀ ਆ...'' ਵੀਡੀਓ ਹੋ ਰਹੀ ਵਾਇਰਲ, ਜਾਣੋ ਕੀ ਹੈ ਸੱਚਾਈ

ਵੈੱਬ ਡੈਸਕ : ਬੀਤੀ 12 ਜੂਨ ਨੂੰ ਕੰਚਨ ਕੁਮਾਰੀ ਉਰਫ ਕਮਲ ਕੌਰ ਦੀ ਬਠਿੰਡਾ ਦੇ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਵਿਚ ਲਾਸ਼ ਮਿਲਣ ਪਿੱਛੋਂ ਸਾਰੇ ਪੰਜਾਬ ਵਿਚ ਹਲਚਲ ਮਚ ਗਈ। ਪੁਲਸ ਨੇ ਅੰਮ੍ਰਿਤਪਾਲ ਮਹਿਰੋਂ ਦੇ ਦੋ ਸਾਥੀਆਂ ਨੂੰ ਇਸ ਮਾਮਲੇ ਵਿਚ ਗ੍ਰਿਫਤਾਰ ਕੀਤਾ। ਬਾਅਦ ਵਿਚ ਖਬਰ ਆਈ ਕਿ ਅੰਮ੍ਰਿਤਪਾਲ ਮਹਿਰੋਂ ਦੇਸ਼ ਛੱਡ ਦੁਬਈ ਭੱਜ ਗਿਆ। 

PunjabKesari

ਇਸ ਮਗਰੋਂ ਹੁਣ ਭਾਬੀ ਕਮਲ ਕੌਰ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਭਾਬੀ ਕਮਲ ਕੌਰ ਖੁਦ ਦਿਖਾਈ ਦੇ ਰਹੀ ਹੈ ਅਤੇ ਕਿਹ ਰਹੀ ਹੈ ਕਿ 'ਕਮਲ ਕੌਰ ਮਰੀ ਨਹੀਂ ਹਾਲੇ ਤੱਕ ਜ਼ਿਉਂਦੀ ਆ' ਅੱਗੋ ਕਹਿੰਦੀ ਹੈ ਜਦੋਂ ਮੈਂ ਫੋਨ ਚਲਾਇਆ ਨੈੱਟ ਆਨ ਕੀਤਾ ਤਾਂ ਦੇਖਿਆ ਆ ਤਾਂ ਮੈਨੂੰ ਜ਼ਿਉਂਦੇ ਜੀਅ ਮਾਰ'ਤਾ ਕੌਣ ਆ ਇਹ, ਮੈਂ ਐਡਮਿਟ ਸੀ ਹੌਸਪਿਟਲ 'ਚ ਤੇ ਮੇਰੀ ਮਰਨ ਦੀ ਨਿਊਜ਼ ਮੈਂ ਦੇਖ ਰਹੀ ਆ।' ਉਸ ਨੇ ਕਿਹਾ ਕਿ 'ਇਸ ਵੀਡੀਓ ਨੂੰ ਵਧ ਤੋਂ ਵਧ ਸ਼ੇਅਰ ਕਰ ਦਿਓ ਆ ਖਬਰ ਝੂਠੀ ਸੀ'।

ਲਿੰਕ 'ਤੇ ਕਲਿਕ ਕਰਕੇ ਦੇਖੋ ਵੀਡੀਓ

ਸੋਸ਼ਲ ਮੀਡੀਓ 'ਤੇ ਭਾਬੀ ਕਮਲ ਕੌਰ ਦੀ ਇਸ ਵੀਡੀਓ ਨੂੰ ਕਾਫੀ ਵਾਇਰਲ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਵਾਇਰਲ ਵੀਡੀਓ ਦੀ ਜਗਬਾਣੀ ਪੁਸ਼ਟੀ ਨਹੀਂ ਕਰਦਾ ਹੈ।


author

Inder Prajapati

Content Editor

Related News