Health Tips : ਖਾਣੇ ਤੋਂ ਬਾਅਦ ਭੁੱਲ ਕੇ ਵੀ ਨਾ ਕਰੋ ਕੇਲੇ ਸਣੇ ਇਨ੍ਹਾਂ ਫ਼ਲਾਂ ਦੀ ਵਰਤੋਂ, ਸਿਹਤ ਨੂੰ ਹੋ ਸਕਦੈ ਨੁਕਸਾਨ

Saturday, Jun 24, 2023 - 10:35 AM (IST)

Health Tips : ਖਾਣੇ ਤੋਂ ਬਾਅਦ ਭੁੱਲ ਕੇ ਵੀ ਨਾ ਕਰੋ ਕੇਲੇ ਸਣੇ ਇਨ੍ਹਾਂ ਫ਼ਲਾਂ ਦੀ ਵਰਤੋਂ, ਸਿਹਤ ਨੂੰ ਹੋ ਸਕਦੈ ਨੁਕਸਾਨ

ਜਲੰਧਰ (ਬਿਊਰੋ)– ਫ਼ਲ ਖਾਣੇ ਸਾਰਿਆਂ ਨੂੰ ਪਸੰਦ ਹੁੰਦੇ ਹਨ। ਫ਼ਲ ਸਾਡੀ ਚੰਗੀ ਡਾਈਟ ਦਾ ਇਕ ਅਹਿਮ ਹਿੱਸਾ ਹਨ, ਇਸ ’ਚ ਕੈਲਰੀ ਘੱਟ ਤੇ ਐਨਰਜੀ ਜ਼ਿਆਦਾ ਹੁੰਦੀ ਹੈ। ਫ਼ਲਾਂ ’ਚ ਕਈ ਤਰ੍ਹਾਂ ਦੇ ਵਿਟਾਮਿਨਸ, ਮਿਨਰਲਸ ਆਦਿ ਪਾਏ ਜਾਂਦੇ ਹਨ, ਜੋ ਸਿਹਤ ਲਈ ਕਾਫ਼ੀ ਜ਼ਰੂਰੀ ਹਨ। ਫ਼ਲਾਂ ’ਚ ਪੋਟਾਸ਼ੀਅਮ, ਫਾਈਬਰ, ਵਿਟਾਮਿਨ ਸੀ ਤੇ ਫੋਲੇਟ ਸਮੇਤ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਹ ਤੱਤ ਸਾਡੀ ਸਿਹਤ ਲਈ ਕਾਫ਼ੀ ਜ਼ਰੂਰੀ ਹਨ। ਇੰਨੇ ਉਪਯੋਗੀ ਫ਼ਲਾਂ ਦੀ ਵਰਤੋਂ ਜੇਕਰ ਸਮੇਂ ’ਤੇ ਨਾ ਕੀਤੀ ਜਾਵੇ ਤਾਂ ਇਹ ਸਾਡੀ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦੇ ਹਨ। ਫੂਡ ਮਾਹਿਰਾਂ ਅਨੁਸਾਰ ਸਵੇਰ ਦਾ ਸਮਾਂ ਫ਼ਲਾਂ ਨੂੰ ਖਾਣ ਦਾ ਸਹੀ ਸਮਾਂ ਹੁੰਦਾ ਹੈ। ਆਯੁਰਵੈਦ ਵੀ ਇਹੀ ਕਹਿੰਦਾ ਹੈ ਕਿ ਖੱਟੇ ਫ਼ਲਾਂ ਨੂੰ ਛੱਡ ਕੇ ਬਾਕੀ ਫ਼ਲਾਂ ਨੂੰ ਖਾਲੀ ਢਿੱਡ ਖਾਣਾ ਸਭ ਤੋਂ ਵਧੀਆ ਹੈ। ਕੁਝ ਲੋਕ ਖਾਣੇ ਤੋਂ ਬਾਅਦ ਫ਼ਲਾਂ ਦੀ ਵਰਤੋਂ ਕਰਦੇ ਹਨ, ਜੋ ਗ਼ਲਤ ਹੈ। ਖਾਣੇ ਤੋਂ ਬਾਅਦ ਫ਼ਲਾਂ ਦੀ ਵਰਤੋਂ ਪਾਚਨ ਤੰਤਰ ਨੂੰ ਪ੍ਰਭਾਵਿਤ ਕਰਦੀ ਹੈ। ਆਓ ਜਾਣਦੇ ਹਾਂ ਕਿ ਫ਼ਲ ਖਾਣ ਦਾ ਸਹੀ ਸਮਾਂ ਕਿਹੜਾ ਹੈ?

ਅੰਬ
ਖਾਣੇ ਤੋਂ ਬਾਅਦ ਅੰਬ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਅੰਬ ’ਚ ਸ਼ੂਗਰ ਹੁੰਦੀ ਹੈ, ਜੋ ਬਲੱਡ ਸ਼ੂਗਰ ਲੈਵਲ ਵਧਾ ਸਕਦੀ ਹੈ। ਗਰਮ ਤਸੀਰ ਦੇ ਅੰਬ ਦੀ ਵਰਤੋਂ ਸ਼ੂਗਰ ਦੇ ਮਰੀਜ਼ ਨੂੰ ਬਿਲਕੁਲ ਨਹੀਂ ਕਰਨੀ ਚਾਹੀਦੀ। ਖਾਣੇ ਤੋਂ ਇਕ ਘੰਟਾ ਬਾਅਦ ਅੰਬ ਦੀ ਵਰਤੋਂ ਕਰੋ।

ਕੇਲੇ
ਕੇਲੇ ਕੈਲਰੀ ਤੇ ਗੁਲੂਕੋਜ਼ ਲੈਵਲ ਵਧਾ ਸਕਦੇ ਹਨ। ਕੇਲੇ ’ਚ ਸਟਾਰਚ ਹੁੰਦਾ ਹੈ, ਇਸੇ ਕਾਰਨ ਇਸ ਨੂੰ ਪਚਾਉਣ ’ਚ ਸਮਾਂ ਲੱਗਦਾ ਹੈ। ਖਾਣੇ ਤੋਂ ਬਾਅਦ ਕੇਲਾ ਖਾਣ ਨਾਲ ਢਿੱਡ ’ਚ ਦਰਦ ਦੀ ਸ਼ਿਕਾਇਤ ਹੁੰਦੀ ਹੈ। ਢਿੱਡ ’ਚ ਦਰਦ ਦੇ ਨਾਲ-ਨਾਲ ਉਲਟੀ ਜਿਹਾ ਮਨ ਵੀ ਹੋ ਸਕਦਾ ਹੈ। ਕੇਲੇ ਦੀ ਵਰਤੋਂ ਤੁਸੀਂ ਸਵੇਰੇ ਖਾਲੀ ਢਿੱਡ ਕਰ ਸਕਦੇ ਹੋ।

ਹਦਵਾਣਾ
ਹਦਵਾਣਾ ਖਾਣ ਦਾ ਸਹੀ ਸਮਾਂ ਦੁਪਹਿਰ ਦਾ ਹੁੰਦਾ ਹੈ। ਕੁਝ ਲੋਕ ਰਾਤ ਨੂੰ ਖਾਣੇ ਤੋਂ ਬਾਅਦ ਹਦਵਾਣੇ ਦਾ ਸੇਵਨ ਕਰਦੇ ਹਨ, ਜੋ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਅੰਗੂਰ
ਅੰਗੂਰ ਸਰੀਰ ’ਚ ਨਮੀ ਬਣਾਈ ਰੱਖਦਾ ਹੈ। ਭੋਜਨ ਕਰਨ ਤੇ ਅੰਗੂਰ ਖਾਣ ਦੇ ਸਮੇਂ ’ਚ ਘੱਟੋ-ਘੱਟ ਇਕ ਘੰਟੇ ਦਾ ਫਰਕ ਹੋਣਾ ਚਾਹੀਦਾ ਹੈ।

ਮੌਸੰਮੀ
ਮੌਸੰਮੀ ’ਚ ਗੁਲੂਕੋਜ਼ ਹੁੰਦਾ ਹੈ, ਇਸ ਨਾਲ ਊਰਜਾ ਮਿਲਦੀ ਹੈ। ਇਸ ਦੀ ਵਰਤੋਂ ਦੁਪਹਿਰ ’ਚ ਕਰਨੀ ਚਾਹੀਦੀ ਹੈ, ਇਹ ਬਾਡੀ ਨੂੰ ਡੀ-ਹਾਈਡ੍ਰੇਸ਼ਨ ਦੀ ਪ੍ਰੇਸ਼ਾਨੀ ਤੋਂ ਛੁਟਕਾਰਾ ਦਿਵਾਉਂਦੀ ਹੈ। ਧੁੱਪ ’ਚ ਜਾਣ ਤੋਂ ਕੁਝ ਦੇਰ ਪਹਿਲਾਂ ਇਸ ਦਾ ਸੇਵਨ ਕਰੋ।

ਸੰਤਰੇ
ਵਿਟਾਮਿਨ ਸੀ ਨਾਲ ਭਰਪੂਰ ਸੰਤਰੇ ਦਾ ਸੇਵਨ ਖਾਣਾ ਖਾਣ ਤੋਂ 1 ਘੰਟਾ ਪਹਿਲਾਂ ਜਾਂ ਖਾਣੇ ਤੋਂ 1 ਘੰਟਾ ਬਾਅਦ ’ਚ ਕਰੋ।

ਨੋਟ– ਤੁਸੀਂ ਫ਼ਲਾਂ ਦਾ ਸੇਵਨ ਕਿਹੜੇ ਸਮੇਂ ਕਰਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News