ਗਰਮੀਆਂ ''ਚ ਭੁੱਲ ਕੇ ਵੀ ਨਾ ਕਰੋ ਇਨ੍ਹਾਂ ਚੀਜ਼ਾਂ ਦੀ ਜ਼ਿਆਦਾ ਵਰਤੋ
Saturday, Apr 07, 2018 - 11:52 AM (IST)

ਨਵੀਂ ਦਿੱਲੀ— ਗਰਮੀ ਦਾ ਮੌਸਮ ਆਪਣੇ ਨਾਲ ਧੁੱਪ ਅਤੇ ਲੂ ਲੈ ਕੇ ਆਉਂਦਾ ਹੈ। ਇਨ੍ਹਾਂ ਗਰਮ ਹਵਾਵਾਂ ਤੋਂ ਖੁਦ ਨੂੰ ਬਚਾਉਣ ਲਈ ਠੰਡੀਆਂ ਚੀਜ਼ਾਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਅਸਲ 'ਚ ਸੀਜਨ ਦੇ ਹਿਸਾਬ ਨਾਲ ਹੀ ਸਬਜ਼ੀਆਂ ਨੂੰ ਖਾਣ ਨਾਲ ਸਿਹਤ ਚੰਗੀ ਰਹਿੰਦੀ ਹੈ। ਸਰਦੀਆਂ 'ਚ ਗਰਮ ਅਤੇ ਗਰਮੀਆਂ 'ਚ ਠੰਡੀ ਤਾਸੀਰ ਵਾਲਾ ਆਹਾਰ ਵਧੀਆ ਰਹਿੰਦਾ ਹੈ। ਜ਼ਿਆਦਾ ਮਾਤਰਾ 'ਚ ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟ ਨਾਲ ਭਰਪੂਰ ਸਬਜ਼ੀਆਂ ਸੁਆਦ ਤਾਂ ਬਣਦੀਆਂ ਹਨ ਪਰ ਇਹ ਗਰਮ ਹੁੰਦੀਆਂ ਹਨ।
1. ਪਿਆਜ਼
ਤੜਕਾ ਲਗਾਉਣ ਲਈ ਪਿਆਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਸ਼ਾਇਦ ਹੀ ਕਈ ਸਬਜ਼ੀ ਹੋਵੇਗੀ ਜੋ ਪਿਆਜ਼ ਤੋਂ ਬਿਨਾ ਬਣਾਈ ਜਾਵੇ। ਇਸ ਮੌਸਮ 'ਚ ਇਸ ਦੀ ਵਰਤੋਂ ਕਰਨ ਨਾਲ ਹਾਰਮੋਨਸ ਸੰਤੁਲਨ ਵਿਗੜ ਜਾਂਦਾ ਹੈ। ਗਰਮੀ 'ਚ ਸਲਾਦ ਖਾ ਰਹੇ ਹੋ ਤਾਂ ਪਿਆਜ਼ ਦੀ ਥਾਂ 'ਤੇ ਖੀਰਾ, ਤਰ, ਟਮਾਟਰ ਖਾਓ।
2. ਅਦਰਕ
ਅਦਰਕ ਕੁਦਰਤੀ ਰੂਪ 'ਚ ਬਹੁਤ ਹੀ ਗਰਮ ਹੁੰਦਾ ਹੈ। ਗਰਮੀ ਦੇ ਮੌਸਮ 'ਚ ਇਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੁਆਦ ਲਈ ਸਬਜ਼ੀ 'ਚ ਥੋੜ੍ਹਾ ਜਿਹਾ ਹੀ ਅਦਰਕ ਪਾਓ।
3. ਪੱਤੇਦਾਰ ਸਬਜ਼ੀਆਂ
ਪਾਲਕ, ਮੇਥੀ ਆਦਿ ਪੱਤੇਦਾਰ ਸਬਜ਼ੀਆਂ ਸਿਹਤ ਲਈ ਚੰਗੀਆਂ ਹੁੰਦੀਆਂ ਹਨ ਪਰ ਗਰਮੀਆਂ 'ਚ ਇਨ੍ਹਾਂ ਦੀ ਜ਼ਿਆਦਾ ਵਰਤੋਂ ਕਰਨ ਨਾਲ ਸਰੀਰ ਦਾ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ ਹੈ। ਜਿਸ ਨਾਲ ਸਰੀਰ ਨੂੰ ਜ਼ਿਆਦਾ ਗਰਮੀ ਲੱਗਣੀ ਸ਼ੁਰੂ ਹੋ ਜਾਂਦੀ ਹੈ। ਇਸ ਮੌਸਮ 'ਚ ਸਰੀਰ ਦਾ ਤਾਪਮਾਨ ਪਹਿਲਾਂ ਨਾਲੋ ਵੀ ਵਧ ਜਾਂਦਾ ਹੈ। ਅਜਿਹੇ 'ਚ ਠੰਡਕ ਵਾਲੀਆਂ ਸਬਜ਼ੀਆਂ ਖਾਓ।
4. ਲਸਣ
ਲਸਣ ਦਾ ਤੜਕਾ ਸਬਜ਼ੀ ਦਾ ਫਲੇਵਰ ਬਦਲ ਦਿੰਦਾ ਹੈ। ਲਸਣ ਖਾਣਾ ਪਸੰਦ ਹੈ ਤਾਂ ਇਸ ਦੀ ਵਰਤੋਂ ਗਰਮੀ 'ਚ ਘੱਟ ਕਰ ਦਿਓ। ਇਸ ਨਾਲ ਹਾਰਮੋਨਸ ਅਸੰਤੁਲਿਤ ਹੋ ਸਕਦੇ ਹਨ।
ਹੋ ਸਕਦੀਆਂ ਹਨ ਇਹ ਪ੍ਰੇਸ਼ਾਨੀਆਂ
ਸਬਜ਼ੀਆਂ ਸਿਹਤ ਦਾ ਖਜਾਨਾ ਹੁੰਦੀਆਂ ਹਨ। ਇਸ 'ਚ ਪੋਸ਼ਟਿਕ ਤੱਤ ਭਰਪੂਰ ਮਾਤਰਾ 'ਚ ਹੁੰਦੇ ਹਨ। ਪੂਰੀ ਤਰ੍ਹਾਂ ਨਾਲ ਇਸ ਦੀ ਵਰਤੋਂ ਬੰਦ ਨਾ ਕਰਕੇ ਘਟਾ ਦਿਓ। ਜ਼ਿਆਦਾ ਮਾਤਰਾ 'ਚ ਇਸ ਨੂੰ ਖਾਣ ਨਾਲ ਹਾਰਮੋਨਸ 'ਚ ਗੜਬੜੀ, ਮੁਹਾਸੇ, ਸਕਿਨ ਪ੍ਰਾਬਲਮਸ, ਬਵਾਸੀਰ ਅਤੇ ਪਾਚਨ ਸਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।