Health Tips: ਪੱਥਰੀ ਦੀ ਸਮੱਸਿਆ ਹੋਣ ’ਤੇ ਲੋਕ ਕਦੇ ਨਾ ਖਾਣ ਇਹ ਚੀਜ਼ਾਂ, ਹੋ ਸਕਦਾ ਹੈ ਨੁਕਸਾਨ

09/23/2022 5:53:34 PM

ਜਲੰਧਰ - ਅੱਜ ਕੱਲ੍ਹ ਗ਼ਲਤ ਜੀਵਨ ਸ਼ੈਲੀ ਅਤੇ ਘੱਟ ਪਾਣੀ ਪੀਣ ਕਾਰਨ ਬਹੁਤ ਸਾਰੇ ਲੋਕਾਂ ਨੂੰ ਪਥਰੀ ਦੀ ਸਮੱਸਿਆ ਹੋ ਸਕਦੀ ਹੈ। ਕਈ ਲੋਕ ਅਜਿਹੇ ਹਨ, ਜੋ ਪੱਥਰੀ ਦੀ ਸਮੱਸਿਆ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਨ। ਜਦੋਂ ਪੱਥਰੀ ਹੋਲੀ-ਹੋਲੀ ਵੱਡੀ ਹੋਣੀ ਸ਼ੁਰੂ ਹੁੰਦੀ ਹੈ ਤਾਂ ਦਰਦ ਜ਼ਿਆਦਾ ਹੁੰਦਾ ਹੈ। ਪੱਥਰੀ ਦੀ ਸਮੱਸਿਆ ਹੋਣ ’ਤੇ ਸਾਨੂੰ ਆਪਣੇ ਖਾਣ-ਪੀਣ ’ਤੇ ਖ਼ਾਸ ਧਿਆਨ ਦੇਣ ਦੀ ਲੋੜ ਹੈ। ਬਹੁਤ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ, ਜਿਸ ਨਾਲ ਪੱਥਰੀ ਦੀ ਸਮੱਸਿਆ ਵਧ ਸਕਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਜਾਣਕਾਰੀ ਦੇਵਾਂਗੇ, ਜਿਨ੍ਹਾਂ ਦਾ ਤੁਹਾਨੂੰ ਸੇਵਨ ਨਹੀਂ ਕਰਨਾ ਚਾਹੀਦਾ....

ਟਮਾਟਰ
ਟਮਾਟਰ ਦਾ ਸੇਵਨ ਸਭ ਕਰਦੇ ਹਨ। ਜਿਨ੍ਹਾਂ ਲੋਕਾਂ ਨੂੰ ਪੱਥਰੀ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਨੂੰ ਟਮਾਟਰ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ। ਟਮਾਟਰ ਵਿੱਚ ਆਕਸਲੇਟ ਪਾਇਆ ਜਾਂਦਾ ਹੈ। ਪੱਥਰੀ ਦੀ ਮਰੀਜ਼ ਜੇਕਰ ਟਮਾਟਰ ਦੀ ਵਰਤੋਂ ਕਰਨਾ ਚਾਹੁੰਦੇ ਹਨ, ਤਾਂ ਉਹ ਇਸ ਦੇ ਬੀਜ ਕੱਢ ਕੇ ਸੇਵਨ ਕਰ ਸਕਦੇ ਹਨ।

ਪਾਲਕ
ਪੱਥਰੀ ਦੇ ਮਰੀਜ਼ਾਂ ਨੂੰ ਪਾਲਕ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਨਾਲ ਪੱਥਰੀ ਦੀ ਸਮੱਸਿਆ ਵਧ ਸਕਦੀ ਹੈ। ਇਸ ਲਈ ਪੱਥਰੀ ਦੇ ਮਰੀਜ਼ਾਂ ਨੂੰ ਡਾਕਟਰ ਵਲੋਂ ਪਾਲਕ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।

ਮੀਟ ਅਤੇ ਅੰਡੇ
ਪੱਥਰੀ ਦੀ ਸਮੱਸਿਆ ਹੋਣ ’ਤੇ ਉਨ੍ਹਾਂ ਚੀਜ਼ਾਂ ਦਾ ਸੇਵਨ ਘੱਟ ਕਰੋ, ਜਿਨ੍ਹਾਂ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ। ਪੱਥਰੀ ਹੋਣ ’ਤੇ ਰੈੱਡ ਮੀਟ, ਮੱਛੀ ਅਤੇ ਅੰਡੇ ਦਾ ਸੇਵਨ ਘੱਟ ਤੋਂ ਘੱਟ ਕਰੋ।

ਇਨ੍ਹਾਂ ਚੀਜ਼ਾਂ ਤੋਂ ਕਰੋਂ ਪ੍ਰਹੇਜ਼
ਪੱਥਰੀ ਦੀ ਸਮੱਸਿਆ ਹੋਣ ’ਤੇ ਡਰਿੰਕ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ। ਡਰਿੰਕ ’ਚ ਫਾਸਫੇਟ ਨਾਮਕ ਪਦਾਰਥ ਪਾਇਆ ਜਾਂਦਾ ਹੈ, ਜੋ ਕਿਡਨੀ ਦੀ ਪੱਥਰੀ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ ਚਾਕਲੇਟ, ਚੁਕੰਦਰ, ਨਟਸ, ਚਾਹ ਅਤੇ ਲੂਣ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ।


rajwinder kaur

Content Editor

Related News