Health tips : ਬਰਸਾਤ ਦੇ ਮੌਸਮ ''ਚ ਫੈਲਦੀਆਂ ਨੇ ਟਾਈਫਾਈਡ ਸਣੇ ਇਹ ਬਿਮਾਰੀਆਂ, ਜਾਣੋ ਬਚਾਅ ਦੇ ਢੰਗ

06/15/2022 5:24:43 PM

ਨਵੀਂ ਦਿੱਲੀ- ਬਰਸਾਤ ਦੇ ਮੌਸਮ ’ਚ ਤਾਪਮਾਨ ਵਿਚ ਭਾਰੀ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ। ਇਸ ਨਾਲ ਸਰੀਰ ਬੈਕਟੀਰੀਆ ਅਤੇ ਵਾਇਰਲ ਹਮਲੇ ਲਈ ਅਤਿ ਸੰਵੇਦਨਸ਼ੀਲ ਹੋ ਜਾਂਦਾ ਹੈ ਅਤੇ ਵਿਅਕਤੀ ਨੂੰ ਸਰਦੀ ਜ਼ੁਕਾਮ, ਬੁਖ਼ਾਰ ਅਤੇ ਢਿੱਡ ਦੇ ਰੋਗ ਹੋਣ ਦਾ ਡਰ ਬਣਿਆ ਰਹਿੰਦਾ ਹੈ। ਅਜਿਹੇ ਮੌਸਮ ’ਚ ਤੰਦਰੁਸਤ ਰਹਿਣ ਲਈ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਲੋੜ ਹੁੰਦੀ ਹੈ। ਬਰਸਾਤੀ ਮੌਸਮ ਸਾਨੂੰ ਸਭ ਨੂੰ ਬਹੁਤ ਚੰਗਾ ਲੱਗਦਾ ਹੈ ਪਰ ਇਹ ਮੌਸਮ ਆਪਣੇ ਨਾਲ ਕਾਫ਼ੀ ਸਰੀਰਕ ਸਮੱਸਿਆਵਾਂ ਲੈ ਕੇ ਆਉਂਦਾ ਹੈ। ਇਸ ਮੌਸਮ ’ਚ ਕੁਝ ਖ਼ਾਸ ਕਿਸਮ ਦੇ ਬੈਕਟੀਰੀਆ ਅਤੇ ਵਾਇਰਸ ਵਧੇਰੇ ਕਾਰਜਸ਼ੀਲ ਹੋ ਜਾਂਦੇ ਹਨ, ਜੋ ਸਾਨੂੰ ਬਿਮਾਰ ਕਰ ਸਕਦੇ ਹਨ।
ਸਰਦੀ ਅਤੇ ਫਲੂ
ਸਰਦੀ ਅਤੇ ਫਲੂ ਵਾਇਰਲ ਇਨਫੈਕਸ਼ਨ ਦੇ ਆਮ ਰੂਪ ਹਨ, ਜੋ ਕੁਝ ਦਿਨਾਂ ਤਕ ਰਹਿ ਸਕਦਾ ਹੈ। ਇਸ ਲਈ ਸਰੀਰ ਨੂੰ ਬਚਾਉਣ ਲਈ ਵਧੇਰੇ ਪੌਸ਼ਟਿਕ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਆਪਣੀ ਰੋਗ ਰੱਖਿਆ ਸ਼ਕਤੀ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਇਸ ਨਾਲ ਸਰੀਰ ਦੇ ਵਿਸ਼ੈਲੇ ਪਦਾਰਥਾਂ ਖਿਲਾਫ਼ ਐੱਟੀਬਾਡੀਜ਼ ਦਾ ਨਿਰਮਾਣ ਕਰਨ ’ਚ ਮਦਦ ਮਿਲਦੀ ਹੈ।

Let it rain health: Here's how to ditch junk food in monsoon | Health -  Hindustan Times
ਚਿਕਨਗੁਨੀਆ
ਇਹ ਵੀ ਮੱਛਰਾਂ ਤੋਂ ਹੋਣ ਵਾਲੀ ਬਿਮਾਰੀ ਹੈ, ਜੋ ਇਨਫੈਕਟਿਡ ਏਡੀਜ਼ ਐਲਬੋਫਿਕਟਸ ਮੱਛਰਾਂ ਦੇ ਕੱਟਣ ਨਾਲ ਹੁੰਦੀ ਹੈ। ਇਹ ਮੱਛਰ ਖੜ੍ਹੇ ਪਾਣੀ ਵਿਚ ਪਲਦੇ ਹਨ ਅਤੇ ਦਿਨ ਵੇਲੇ ਕੱਟਦੇ ਹਨ। ਚਿਕਨਗੁਨੀਆ ਦੇ ਆਮ ਲੱਛਣਾਂ ਵਿਚ ਜੋੜਾਂ ਦੇ ਦਰਦ ਨਾਲ ਬੁਖ਼ਾਰ ਹੈ।
ਹੈਜ਼ਾ
ਇਹ ਪਾਣੀ ਨਾਲ ਹੋਣ ਵਾਲਾ ਰੋਗ ਹੈ, ਜੋ ਦੂਸ਼ਿਤ ਪਾਣੀ ਅਤੇ ਦੂਸ਼ਿਤ ਭੋਜਨ ਨਾਲ ਹੁੰਦਾ ਹੈ। ਇਹ ਵਿਬਰੋ ਕੌਲਰਾ ਨਾਂਅ ਦੇ ਜੀਵਾਣੂ ਕਾਰਨ ਫੈਲਦਾ ਹੈ। ਹੈਜ਼ੇ ਦੇ ਲੱਛਣਾਂ ’ਚ ਉਲਟੀ ਅਤੇ ਦਸਤ ਦੀ ਸਮੱਸਿਆ ਹੁੰਦੀ ਹੈ। ਇਸ ਨਾਲ ਸਰੀਰ ਵਿਚ ਪਾਣੀ ਦੀ ਘਾਟ ਹੋ ਜਾਂਦੀ ਹੈ ਅਤੇ ਮਰੀਜ਼ ਬੇਹੱਦ ਕਮਜ਼ੋਰ ਹੋ ਜਾਂਦਾ ਹੈ। ਹੈਜ਼ੇ ਤੋਂ ਬਚਣ ਲਈ ਸਾਫ਼ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੁੰਦੀ ਹੈ। ਉੱਬਲਿਆ ਹੋਇਆ ਪਾਣੀ ਹੀ ਪੀਤਾ ਜਾਵੇ ਤਾਂ ਜੋ
ਇਸ ਕੀਟਾਣੂ ਦੇ ਵਾਧੇ ਨੂੰ ਰੋਕਿਆ ਜਾ ਸਕੇ।

Health Tipse: ਟਾਈਫਾਈਡ ਹੋਣ 'ਤੇ ਦਿਖਾਈ ਦਿੰਦੇ ਹਨ ਸਿਰ ਦਰਦ ਸਣੇ ਇਹ ਲੱਛਣ, ਭੁੱਲ ਕੇ  ਵੀ ਨਾ ਨਜ਼ਰਅੰਦਾਜ਼
ਟਾਈਫਾਈਡ
ਟਾਈਫਾਈਡ ਬੁਖ਼ਾਰ ਦੂਸ਼ਿਤ ਭੋਜਨ ਅਤੇ ਪਾਣੀ ਨਾਲ ਫੈਲਦਾ ਹੈ। ਇਹ ਬਿਮਾਰੀ ਸਾਲਮੋਨੇਲਾ ਟਾਇਫੀ ਜੀਵਾਣੂ ਦੇ ਸੰਚਾਰ ਨਾਲ ਫੈਲਦਾ ਹੈ। ਇਸ ਦੇ ਆਮ ਲੱਛਣਾਂ ’ਚ ਬੁਖ਼ਾਰ, ਸਿਰਦਰਦ, ਕਮਜ਼ੋਰੀ, ਗਲੇ ’ਚ ਦਰਦ ਅਤੇ ਖਾਰਿਸ਼ ਸ਼ਾਮਲ ਹਨ। ਘਰ ਦੇ ਆਲੇ-ਦੁਆਲੇ ਸਾਫ਼-ਸਫ਼ਾਈ ਦਾ ਖ਼ਾਸ ਖ਼ਿਆਲ ਰੱਖਿਆ ਜਾਵੇ ਅਤੇ ਸਾਫ਼ ਪਾਣੀ ਦੀ ਵਰਤੋਂ ਕੀਤੀ ਜਾਵੇ।

Diarrhea: Causes, treatment, and symptoms
ਡਾਇਰੀਆ
ਇਹ ਬਰਸਾਤ ਦੀ ਆਮ ਬਿਮਾਰੀ ਹੈ। ਇਹ ਦੂਸ਼ਿਤ ਖਾਣ-ਪੀਣ ਵਾਲੀਆਂ ਚੀਜ਼ਾਂ ਅਤੇ ਪਾਣੀ ਕਾਰਨ ਹੁੰਦਾ ਹੈ। ਇਹ ਸਰੀਰ ਵਿਚ ਜੀਵਾਣੂਆਂ ਦੇ ਸੰਚਾਰ ਨਾਲ ਫੈਲਦਾ ਹੈ। ਡਾਇਰੀਆ ਦੌਰਾਨ ਢਿੱਡ ਵਿਚ ਮਰੋੜ ਦੇ ਨਾਲ ਦਸਤ ਲੱਗਣਾ ਮੁੱਖ ਕਾਰਨ ਹੈ। ਸਾਫ਼-ਸਫ਼ਾਈ ਦਾ ਖ਼ਾਸ ਧਿਆਨ ਰੱਖਿਆ ਜਾਵੇ ਅਤੇ ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਜਾਵੇ। ਪਾਣੀ ਨੂੰ ਪੀਣ ਤੋਂ ਪਹਿਲਾਂ ਉਬਾਲ ਲਿਆ ਜਾਵੇ ਤਾਂ ਤੁਸੀਂ ਤੰਦਰੁਸਤ ਰਹਿ ਸਕਦੇ ਹੋ।
ਹੈਪੇਟਾਈਟਸ-ਏ
ਇਹ ਦੂਸ਼ਿਤ ਭੋਜਨ ਅਤੇ ਪਾਣੀ ਕਾਰਨ ਹੁੰਦਾ ਹੈ, ਜੋ ਮੁੱਖ ਰੂਪ ਵਿਚ ਜਿਗਰ ਨੂੰ ਪ੍ਰਭਾਵਿਤ ਕਰਦਾ ਹੈ। ਬੁਖ਼ਾਰ, ਉਲਟੀ, ਕਮਜ਼ੋਰੀ, ਸਰੀਰ ’ਤੇ ਦਾਣੇ ਆਦਿ ਇਸ ਦੇ ਆਮ ਲੱਛਣ ਹਨ। ਸਾਫ਼-ਸਫ਼ਾਈ ਰੱਖਣ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ।

ਇੰਝ ਕਰੋ ਮਲੇਰੀਏ ਦੇ ਮੱਛਰਾਂ ਤੋਂ ਅਪਣਾ ਬਚਾਅ
ਮਲੇਰੀਆ
ਇਹ ਬਰਸਾਤ ’ਚ ਹੋਣ ਵਾਲੀ ਗੰਭੀਰ ਬਿਮਾਰੀ ਹੈ, ਜਿਹੜੀ ਪਾਣੀ ਜਮ੍ਹਾ ਹੋਣ ’ਤੇ ਪੈਦਾ ਹੋਣ ਵਾਲੇ ਮਾਦਾ ਐਨਾਫਲੀਜ਼ ਦੇ ਕੱਟਣ ਨਾਲ ਹੁੰਦੀ ਹੈ। ਇਸ ਵਿਚ ਵਿਅਕਤੀ ਨੂੰ ਤੇਜ਼ ਬੁਖ਼ਾਰ, ਥਕਾਵਟ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਬਚਣ ਲਈ ਆਪਣੇ ਆਸ-ਪਾਸ ਪਾਣੀ ਨਾ ਖੜ੍ਹਨ ਦਿੱਤਾ ਜਾਵੇ। ਮੱਛਰਦਾਨੀਆਂ, ਮੱਛਰ ਭਜਾਉਣ ਵਾਲੀਆਂ ਕਰੀਮਾਂ ਆਦਿ ਦੀ ਵਰਤੋਂ ਕੀਤੀ ਜਾਵੇ। ਸਭ ਤੋਂ ਜ਼ਰੂਰੀ ਹੈ ਕਿ ਪੂਰੇ ਸਰੀਰ ਨੂੰ ਢਕ ਕੇ ਰੱਖਿਆ ਜਾਵੇ।
ਬਚਾਅ
ਆਪਣੇ ਘਰਾਂ ਅਤੇ ਆਲੇ-ਦੁਆਲੇ ਪਾਣੀ ਜਮ੍ਹਾ ਨਾ ਹੋਣ ਦਿੱਤਾ ਜਾਵੇ। ਪੂਰੀਆਂ ਬਾਹਾਂ ਦੇ ਕੱਪੜੇ ਪਹਿਨੇ ਜਾਣ। ਮੱਛਰਦਾਨੀ ਦੀ ਵਰਤੋਂ ਕੀਤੀ ਜਾਵੇ। ਬਾਜ਼ਾਰੀ ਖਾਣ ਵਾਲੀਆਂ ਚੀਜ਼ਾਂ ਦੇ ਇਸਤੇਮਾਲ ਤੋਂ ਬਚਿਆ ਜਾਵੇ।
ਇਸ ਵਿਚ ਬੈਕਟੀਰੀਆ ਹੋ ਸਕਦੇ ਹਨ, ਜੋ ਕਈ ਬਿਮਾਰੀਆਂ ਦੇ ਕਾਰਨ ਬਣ ਸਕਦੇ ਹਨ। ਮੌਸਮੀ ਫਲਾਂ ਦੀ ਵਰਤੋਂ ਕੀਤੀ ਜਾਵੇ। ਮਸਾਲੇਦਾਰ ਅਤੇ ਬਾਸੀ ਭੋਜਨ ਤੋਂ ਪਰਹੇਜ਼ ਕੀਤਾ ਜਾਵੇ। ਪਾਣੀ ਉਬਾਲ ਕੇ ਪੀਤਾ ਜਾਵੇ। ਲੋੜ ਪੈਣ ’ਤੇ ਡਾਕਟਰੀ ਸਹਾਇਤਾ ਲਈ ਜਾਵੇ।


Aarti dhillon

Content Editor

Related News