ਸਿਹਤਮੰਦ ਰਹਿਣ ਲਈ ਆਪਣੇ ਖਾਣੇ 'ਚ ਸ਼ਾਮਲ ਕਰੋ ਇਹ ਚੀਜ਼ਾਂ, ਤੇਜ਼ੀ ਨਾਲ ਘਟੇਗਾ ਮੋਟਾਪਾ
Wednesday, Sep 02, 2020 - 11:41 AM (IST)
ਜਲੰਧਰ - ਅੱਜਕਲ੍ਹ ਭਾਰ ਵੱਧਣ ਦੀ ਸਮੱਸਿਆ ਆਮ ਹੋ ਗਈ ਹੈ, ਜਿਸ ਕਾਰਨ ਬਹੁਤ ਸਾਰੇ ਲੋਕ ਪਰੇਸ਼ਾਨ ਰਹਿਣ ਲੱਗ ਪਏ ਹਨ। ਬਦਲਦੀ ਲਾਇਫਸਟਾਈਲ ਅਤੇ ਗਲਤ ਖਾਣ-ਪਾਣ ਦੀ ਆਦਤ ਨਾਲ ਮੋਟਾਪਾ ਵੱਧ ਰਿਹ ਹੈ। ਮੋਟਾਪਾ ਵੱਧਣ ਨਾਲ ਸਿਹਤ ਸੰਬੰਧਿਤ ਸੱਮਸਿਆਵਾਂ ਵੀ ਵੱਧਣ ਲਗਦੀਆਂ ਹਨ। ਲੋਕ ਆਪਣਾ ਭਾਰ ਘਟਾਉਣ ਲਈ ਕਈ ਤਰ੍ਹਾਂ ਦੇ ਢੰਗਾਂ ਦੀ ਵਰਤੋਂ ਕਰ ਰਹੇ ਹਨ। ਉਹ ਰੋਜ਼ ਦਿਨ ’ਚ 2 ਵਾਰ ਸੈਰ ਕਰਦੇ ਹਨ, ਡਾਇਟਿੰਗ ਕਰਦੇ ਹਨ, ਕਸਰਤ ਕਰਦੇ ਹਨ ਆਦਿ। ਲਗਾਤਾਰ ਭਾਰ ਵੱਧਣ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਸਿਹਤਮੰਦ ਰਹਿਣ ਲਈ ਭਾਰ ਨੂੰ ਕੰਟਰੋਲ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਖਾਣ-ਪਾਣ ਦਾ ਵਿਸ਼ੇਸ਼ ਧਿਆਨ ਰੱਖਕੇ ਵਜ਼ਨ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਆਪਣੀ ਡਾਇਟ ‘ਚ ਕਿਹੜੀਆਂ ਚੀਜ਼ਾਂ ਨੂੰ ਸ਼ਾਮਲ ਕਰਕੇ ਮੋਟਾਪੇ ਨੂੰ ਤੇਜ਼ੀ ਨਾਲ ਘਟਾ ਸਕਦੇ ਹੋ...
ਆੜੂ
ਆੜੂ ਦਾ ਸੇਵਨ ਕਰਨ ਨਾਲ ਮੋਟਾਪਾ ਘਟਾਇਆ ਜਾ ਸਕਦਾ ਹੈ। ਬਹੁਤ ਲੋਕ ਵਜ਼ਨ ਘੱਟ ਕਰਨ ਦੇ ਲਈ ਡਾਈਟਿੰਗ ਦਾ ਸਹਾਰਾ ਲੈਂਦੇ ਹਨ। ਉਹ ਲੋਕ ਵੀ ਆੜੂ ਫਲ ਦਾ ਸੇਵਨ ਕਰ ਸਕਦੇ ਹਨ। ਆੜੂ ਦਾ ਸੇਵਨ ਕਰਨ ਨਾਲ ਵਜ਼ਨ ਨਹੀਂ ਵਧੱਦਾ। ਇੱਕ ਆੜੂ ‘ਚ 7 ਫੀਸਦੀ ਕੈਲੋਰੀ ਹੁੰਦੀ ਹੈ। ਆੜੂ ‘ਚ ਫਾਈਬਰ ਵੀ ਕਾਫ਼ੀ ਮਾਤਰਾ ‘ਚ ਪਾਇਆ ਜਾਂਦਾ ਹੈ ਜੋ ਮੋਟਾਪੇ ਨੂੰ ਘੱਟਣ ‘ਚ ਸਹਾਇਤਾ ਕਰਦਾ ਹੈ।
ਟਮਾਟਰ :
ਟਮਾਟਰ ਦਾ ਸੇਵਨ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਤੁਸੀਂ ਸਿਹਤਮੰਦ ਰਹਿਣ ਅਤੇ ਮੋਟਾਪਾ ਘੱਟ ਕਰਨ ਲਈ ਰੋਜ਼ ਕੱਚੇ ਟਮਾਟਰ ਦਾ ਸੇਵਨ ਕਰ ਸਕਦੇ ਹੋ। ਟਮਾਟਰ ਬੀਟਾ ਕੈਰੋਟਿਨ ਅਤੇ ਆਈਕੋਪੀਨ ਦੇ ਗੁਣਾਂ ਨਾਲ ਭਰਪੂਰ ਹੁੰਦੇ ਹਨ ਜੋ ਮੋਟਾਪੇ ਨੂੰ ਕੰਟਰੋਲ ਕਰਨ ‘ਚ ਸਹਾਇਕ ਹੁੰਦੇ ਹਨ। ਟਮਾਟਰ ‘ਚ ਫਾਈਬਰ ਵੀ ਕਾਫ਼ੀ ਮਾਤਰਾ ‘ਚ ਪਾਇਆ ਜਾਂਦਾ ਹੈ। ਟਮਾਟਰ ਦਾ ਸੇਵਨ ਕਰਨ ਨਾਲ ਸਰੀਰ ‘ਚ ਖੂਨ ਦੀ ਮਾਤਰਾ ਨੂੰ ਵੀ ਵਧਾਇਆ ਜਾ ਸਕਦਾ ਹੈ। ਮੋਟਾਪੇ ਨੂੰ ਕੰਟਰੋਲ ਕਰਨ ਦੇ ਲਈ ਰੋਜ਼ ਸਲਾਦ ‘ਚ ਟਮਾਟਰ ਦਾ ਸੇਵਨ ਜ਼ਰੂਰ ਕਰੋ।
ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਬਾਰੇ ਜਾਣਨ ਲਈ ਪੜ੍ਹੋ ਇਹ ਖ਼ਬਰ
ਖੀਰਾ
ਗਰਮੀਆਂ ਦੇ ਮੌਸਮ ‘ਚ ਖੀਰੇ ਦਾ ਸੇਵਨ ਬਹੁਤ ਚੰਗਾ ਹੁੰਦਾ ਹੈ। ਖੀਰੇ ‘ਚ ਕਾਫ਼ੀ ਮਾਤਰਾ ‘ਚ ਪਾਣੀ ਮੌਜੂਦ ਹੁੰਦਾ ਹੈ। ਗਰਮੀਆਂ ‘ਚ ਖੀਰੇ ਦਾ ਸੇਵਨ ਕਰਨ ਨਾਲ ਸਰੀਰ ‘ਚ ਪਾਣੀ ਦੀ ਕਮੀ ਨਹੀਂ ਹੁੰਦੀ ਹੈ। ਖੀਰੇ ਦੇ ਲਗਾਤਾਰ ਸੇਵਨ ਕਰਨ ਨਾਲ ਵਜ਼ਨ ਵੀ ਕੰਟਰੋਲ ‘ਚ ਰਹਿੰਦਾ ਹੈ।
ਇਨ੍ਹਾਂ ਰਾਸ਼ੀਆਂ ਦੇ ਲੋਕ ਹੁੰਦੇ ਨੇ ਖ਼ੂਬਸੂਰਤ, ਈਮਾਨਦਾਰ ਅਤੇ ਰੋਮਾਂਟਿਕ, ਜਾਣੋ ਆਪਣੀ ਰਾਸ਼ੀ ਦੀ ਖ਼ਾਸੀਅਤ
ਨਿੰਬੂ ਅਤੇ ਸ਼ਹਿਦ ਦਾ ਸੇਵਨ
ਵਜ਼ਨ ਘੱਟ ਕਰਨ ਦੇ ਲਈ ਰੋਜ਼ ਸਵੇਰੇ ਗਰਮ ਪਾਣੀ ‘ਚ ਨਿੰਬੂ ਅਤੇ ਇੱਕ ਚਮਚ ਸ਼ਹਿਦ ਮਿਲਾ ਕੇ ਪਿਓ। ਲਗਾਤਾਰ ਨਿੰਬੂ ਅਤੇ ਸ਼ਹਿਦ ਦੇ ਸੇਵਨ ਨਾਲ ਵਜ਼ਨ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਸ਼ਹਿਦ ਦਾ ਸੇਵਨ ਸਿਹਤ ਦੇ ਲਈ ਲਾਭਦਾਇਕ ਹੁੰਦਾ ਹੈ। ਸ਼ਹਿਦ ‘ਚ ਕਾਫੀ ਮਾਤਰਾ ‘ਚ ਪ੍ਰੋਟੀਨ ਪਾਇਆ ਜਾਂਦਾ ਹੈ ਅਤੇ ਸ਼ਹਿਦ ਦਾ ਸੇਵਨ ਕਰਨ ਨਾਲ ਖੂਨ ਵੀ ਸਾਫ਼ ਹੁੰਦਾ ਹੈ। ਨਿੰਬੂ ਦੇ ਸੇਵਨ ਕਰਨ ਨਾਲ ਗੈਸ, ਐਸੀਡੀਟੀ ਵਰਗੀ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
ਆਪਣੇ ਜੀਵਨ ਸਾਥੀ ਦੀਆਂ ਇਨ੍ਹਾਂ ਗੱਲਾਂ ’ਤੇ ਕਦੇ ਨਾ ਕਰੋ ਸ਼ੱਕ, ਜਾਣੋ ਕਿਉਂ
ਸਿਹਤਮੰਦ ਰਹਿਣ ਲਈ ਆਪਣੇ ਖਾਣੇ 'ਚ ਸ਼ਾਮਲ ਕਰੋ ਇਹ ਚੀਜ਼ਾਂ, ਤੇਜ਼ੀ ਨਾਲ ਘਟੇਗਾ ਮੋਟਾਪਾ