ਵਾਇਰਲ ਬੁਖਾਰ ''ਚ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

08/16/2019 5:04:16 PM

ਜਲੰਧਰ (ਬਿਊਰੋ) — ਮੌਸਮ 'ਚ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੈ। ਦਿਨ 'ਚ ਇਕਦਮ ਗਰਮੀ ਹੋ ਜਾਂਦੀ ਹੈ ਅਤੇ ਰਾਤ ਦੀ ਨਮੀ ਲੋਕਾਂ ਨੂੰ ਬੀਮਾਰੀਆਂ ਦੀ ਲਪੇਟ 'ਚ ਲੈ ਰਹੀ ਹੈ। ਡਾਕਟਰਾਂ ਕੋਲ ਲੱਗੀ ਭੀੜ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵਾਇਰਲ ਬੁਖਾਰ ਨੇ ਵੀ ਆਪਣੀ ਦਸਤਕ ਦੇ ਦਿੱਤੀ ਹੈ। ਵਾਇਰਲ ਬੁਖਾਰ ਸਾਡੇ ਸਰੀਰ ਨੂੰ ਕਮਜ਼ੋਰ ਕਰ ਦਿੰਦੇ ਹੈ, ਜਿਸ ਕਾਰਨ ਸਰੀਰ 'ਚ ਇੰਫੈਕਸ਼ਨ ਬਹੁਤ ਤੇਜੀ ਨਾਲ ਵਧਦਾ ਹੈ। ਇਹ ਬੁਖਾਰ ਬਹੁਤ ਤੇਜੀ ਨਾਲ ਇਕ ਇਨਸਾਨ ਤੋਂ ਦੂਜੇ ਇਨਸਾਨ ਤੱਕ ਪਹੁੰਚਦਾ ਹੈ। ਅਜਿਹੇ 'ਚ ਤੁਹਾਨੂੰ ਇਸ ਦੇ ਲੱਛਣ, ਕਾਰਨਾਂ ਦੀ ਪਛਾਣ ਕਰਕੇ ਆਪਣੀ ਡਾਈਟ 'ਤੇ ਧਿਆਨ ਦੇਣਾ ਚਾਹੀਦਾ। ਚੱਲੋ ਤੁਹਾਨੂੰ ਦੱਸਦੇ ਹਾਂ ਵਾਇਰਲ ਬੁਖਾਰ 'ਚ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ :-

ਕੀ ਹੈ ਵਾਇਰਲ ਬੁਖਾਰ?
ਵਾਇਰਸ ਦੇ ਲਾਗ ਨਾਲ ਹੋਣ ਵਾਲੇ ਬੁਖਾਰ ਨੂੰ ਵਾਇਰਲ ਬੁਖਾਰ ਆਖਿਆ ਜਾਂਦਾ ਹੈ। ਇਹ ਬੁਖਾਰ ਬੁੱਢਿਆਂ ਤੇ ਬੱਚਿਆਂ ਨੂੰ ਆਸਾਨੀ ਨਾਲ ਆਪਣੀ ਲਪੇਟ 'ਚ ਲੈ ਲੈਂਦਾ ਹੈ। ਵਾਇਰਲ ਬੁਖਾਰ ਹੋਣ ਨਾਲ ਵਿਅਕਤੀ ਨੂੰ ਅਚਾਨਕ ਤੇਜ ਬੁਖਾਰ ਹੁੰਦਾ ਹੈ ਅਤੇ ਕਦੇ ਸਰੀਰ ਠੰਡਾ ਪੈ ਜਾਂਦਾ ਹੈ, ਅੱਖਾਂ 'ਚ ਜਲਨ, ਸਿਰਦਰਦ, ਸਰੀਰ 'ਚ ਦਰਦ, ਥਕਾਵਟ ਤੇ ਉਲਟੀ ਦਾ ਆਉਣਾ, ਗਲੇ 'ਚ ਦਰਦ ਦੀ ਸਮੱਸਿਆ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਕੁਝ ਲੋਕ ਆਪਣਾ ਖਾਣਾ-ਪੀਣਾ ਛੱਡ ਦਿੰਦੇ ਹਨ ਪਰ ਇਸ ਬੁਖਾਰ 'ਚ ਖਾਣਾ ਛੱਡਣ ਦੀ ਬਜਾਏ ਸਗੋਂ ਆਪਣੀ ਡਾਈਟ 'ਤੇ ਧਿਆਨ ਦਿਓ। 

PunjabKesari

ਵਾਇਰਲ ਬੁਖਾਰ ਦੇ ਕਾਰਨ
ਜਦੋਂ ਬੀਮਾਰ ਵਿਅਕਤੀ ਛਿੱਕਦਾ, ਖੰਘਦਾ ਜਾਂ ਗੱਲ ਕਰਦਾ ਹੈ ਤਾਂ ਤਰਲ ਪਦਾਰਥ ਦੇ ਛੋਟੇ ਫੁਹਾਰ ਨਿਕਲਦੇ ਹਨ, ਜੋ ਸਾਹ ਰਾਹੀਂ ਦੂਜੇ ਵਿਅਕਤੀ ਦੇ ਸਰੀਰ 'ਚ ਪ੍ਰਵੇਸ਼ ਕਰ ਸਕਦੇ ਹਨ। ਜੇਕਰ ਇਕ ਵਾਇਰਸ ਵੀ ਸਰੀਰ 'ਚ ਪ੍ਰਵੇਸ਼ ਕਰ ਜਾਂਦਾ ਹੈ ਤਾਂ ਉਹ 16 ਤੋਂ 48 ਘੰਟਿਆਂ 'ਚ ਪੂਰੇ ਸਰੀਰ 'ਚ ਫੈਲ ਜਾਂਦਾ ਹੈ। ਇਸ ਲਈ ਅਜਿਹੇ 'ਚ ਆਪਣੇ ਮੂੰਹ ਨੂੰ ਕਵਰ ਕਰਕੇ ਰੱਖਣਾ ਚਾਹੀਦਾ ਹੈ। 

ਵਾਇਰਸ ਦੁਆਰਾ ਦੂਸ਼ਿਤ ਕਿਸੇ ਵੀ ਪਦਾਰਥ ਦਾ ਇਸਤੇਮਾਲ ਕਰਨਾ।
ਬੀਮਾਰ ਵਿਅਕਤੀ ਦੇ ਸਪੰਰਕ 'ਚ ਆਉਣ ਨਾਲ ਜਾਂ ਤਾਂ ਖੂਨ ਦੁਆਰਾ ਜਾਂ ਯੌਨ ਰੂਪ ਨਾਲ।
ਸਰਦੀ ਜਾਂ ਮੌਸਮ 'ਚ ਤਬਦੀਲੀ ਆਉਣ ਕਾਰਨ।

PunjabKesari

ਇਸ ਲਈ ਜਿਥੇ ਤੱਕ ਸੰਭਵ ਹੋ ਸਕੇ ਵਾਇਰਲ 'ਚ ਖੂਬ ਖਾਣਾ ਖਾਓ ਅਤੇ ਡਿਹਾਈਡੇਸ਼ਨ ਤੋਂ ਬਚਣ ਲਈ ਖੂਬ ਪਾਣੀ ਪੀਓ। ਇਸ ਤੋਂ ਇਲਾਵਾ ਆਓ ਜਾਣਦੇ ਹਾਂ ਕਿ ਵਾਇਰਲ ਬੁਖਾਰ 'ਚ ਸਾਨੂੰ ਕੀ ਖਾਣਾ ਚਾਹੀਦਾ ਹੈ ਅਤੇ ਕਿਹੜੇ ਫੂਡਸ ਤੋਂ ਦੂਰੀ ਬਣਾਉਣੀ ਚਾਹੀਦੀ ਹੈ :-

ਵਾਇਰਲ ਬੁਖਾਰ 'ਚ ਕੀ ਖਾਣਾ ਚਾਹੀਦਾ ਹੈ :-
ਨਿੰਬੂ ਤੇ ਮੌਸਮੀ ਸੰਤਰਾ

ਵਾਇਰਲ ਬੁਖਾਰ 'ਚ ਮੌਸਮੀ ਸੰਤਰਾ ਤੇ ਨਿੰਬੂ ਖਾਓ ਕਿਉਂਕਿ ਇਸ 'ਚ ਵਿਟਾਮਿਨ-ਸੀ ਤੇ ਵੀਟਾ ਕੈਰੋਟੀਂਸ ਹੁੰਦੇ ਹਨ, ਜੋ ਕਿ ਰੋਗ-ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦਾ ਹੈ, ਜਿਸ ਨਾਲ ਸਿਹਤ 'ਚ ਹੌਲੀ-ਹੌਲੀ ਸੁਧਾਰ ਹੁੰਦਾ ਹੈ।

PunjabKesari

ਡ੍ਰਾਈ ਫਰੂਟਸ
ਇਸ ਬੁਖਾਰ 'ਚ ਡ੍ਰਾਈ ਫਰੂਡਸ ਜ਼ਰੂਰ ਖਾਓ ਕਿਉਂਕਿ ਇਸ 'ਚ ਜਿੰਕ ਦੀ ਮਾਤਰਾ ਚੰਗੀ ਹੁੰਦੀ ਹੈ, ਜਿਸ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ ਅਤੇ ਬੁਖਾਰ 'ਚ ਸੁਧਾਰ ਆਉਂਦਾ ਹੈ। ਡ੍ਰਾਈ ਫਰੂਟਸ 'ਚ ਬਾਦਾਮ, ਕਿਸ਼ਮਿਸ਼ ਜ਼ਰੂਰ ਸ਼ਾਮਲ ਕਰੋ। 

ਤੁਲਸੀ
ਤੁਲਸੀ ਦੇ ਪੱਤੇ ਖਾਂਸੀ, ਜੁਕਾਮ, ਬੁਖਾਰ ਅਤੇ ਸਾਹ ਸਬੰਧੀ ਰੋਗਾਂ ਨਾਲ ਲੜਨ 'ਚ ਮਦਦ ਮਿਲਦੀ ਹੈ। ਬਦਲਦੇ ਮੌਸਮ 'ਚ ਤੁਲਸੀ ਦੀਆਂ ਪੱਤੀਆਂ ਨੂੰ ਉਬਾਲ ਕੇ ਜਾਂ ਚਾਹ 'ਚ ਪਾ ਕੇ ਪੀਣ ਨਾਲ ਨੱਕ ਤੇ ਗਲੇ ਦੇ ਇੰਫੈਕਸ਼ਨ ਤੋਂ ਰਾਹਤ ਮਿਲਦੀ ਹੈ।

ਸੰਤਰੇ ਦਾ ਜੂਸ
ਵਾਇਰਲ ਬੁਖਾਰ ਦੌਰਾਨ ਸੰਤਰੇ ਦਾ ਜੂਸ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਸਰੀਰ ਨੂੰ ਮਜ਼ਬੂਤੀ ਦੇਣ 'ਚ ਸੰਤਰੇ ਦਾ ਜੂਸ ਕਾਫੀ ਵਾਇਦੇਮੰਦ ਹੈ।

PunjabKesari

ਉਬਲੀਆਂ ਸਬਜ਼ੀਆਂ
ਵਾਇਰਲ ਬੁਖਾਰ 'ਚ ਘੱਟ ਉਬਾਲੀਆਂ ਹੋਈਆਂ ਸਬਜ਼ੀਆਂ ਨੂੰ ਬਿਨਾਂ ਮਸਾਲਾ ਪਾ ਕੇ ਖਾਣਾ ਕਾਫੀ ਫਾਇਦੇਮੰਦ ਹੈ। ਕਾਲੀ ਮਿਰਚ ਤੇ ਹਲਕਾ ਨਮਕ ਉਬਲੀਆਂ ਹੋਈਆਂ ਸਬਜ਼ੀਆਂ 'ਚ ਪਾ ਕੇ ਖਾਣ ਨਾਲ ਸਰੀਰ ਦਾ ਤਾਪਮਾਨ ਵੀ ਸਮਾਨ ਰਹਿੰਦਾ ਹੈ।

ਦਹੀ
ਵਾਇਰਲ ਬੁਖਾਰ 'ਚ ਦਹੀ ਖਾਣਾ ਬੰਦ ਨਾ ਕਰੋ ਕਿਉਂਕਿ ਦਹੀ ਖਾਣ ਨਾਲ ਬੈਕਟੀਰੀਆ ਨਾਲ ਲੜਨ 'ਚ ਮਦਦ ਮਿਲਦੀ ਹੈ ਅਤੇ ਨਾਲ ਹੀ ਇਸ ਨਾਲ ਪਾਚਨ ਕਿਰਿਆ ਵੀ ਸਹੀ ਰਹਿੰਦੀ ਹੈ। 

ਕੇਲੇ ਤੇ ਸੇਬ
ਵਾਇਰਲ ਬੁਖਾਰ 'ਚ ਜਿੰਨਾ ਹੋ ਸਕੇ ਕੇਲੇ ਤੇ ਸੇਬ ਜ਼ਿਆਦਾ ਖਾਣੇ ਚਾਹੀਦੇ ਹਨ। ਇਨ੍ਹਾਂ ਫਲਾਂ 'ਚ ਅਧਿਕ ਮਾਤਰਾ 'ਚ ਪੋਟਾਸ਼ੀਅਮ ਹੁੰਦਾ ਹੈ, ਜੋ ਕਿ ਵਾਇਰਲ ਬੁਖਾਰ 'ਚ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਰਾਹਤ ਦਿੰਦਾ ਹੈ। ਵਾਇਰਲ ਬੁਖਾਰ ਹੋਣ 'ਤੇ ਛੀਲੇ ਹੋਏ ਫਲਾਂ ਦਾ ਹੀ ਸੇਵਨ ਕਰਨਾ ਚਾਹੀਦਾ ਹੈ।

ਵਾਇਰਲ ਬੁਖਾਰ 'ਚ ਕੀ ਨਹੀਂ ਖਾਣਾ ਚਾਹੀਦਾ : -
ਫ੍ਰਾਈ ਫੂਡਸ

ਵਾਇਰਲ ਬੁਖਾਰ 'ਚ ਫ੍ਰਾਈ ਭੋਜਨ ਕਾਫੀ ਨੁਕਸਾਨਦਾਇਕ ਹੋ ਸਕਦਾ ਹੈ, ਜਿਵੇਂ ਫ੍ਰੇਂਚ ਫਾਈਜ਼ ਤੇ ਜੰਕ ਫੂਡ ਆਦਿ। ਇਨ੍ਹਾਂ ਨੂੰ ਬੁਖਾਰ 'ਚ ਨਹੀਂ ਖਾਣਾ ਚਾਹੀਦਾ। 

PunjabKesari

ਕੁਕੀਜ਼ ਅਤੇ ਬਿਸਕੁਟ
ਸਰਦੀ-ਜੁਕਾਮ ਹੋਣ 'ਤੇ ਕੁਕੀਜ਼, ਬਿਸਕੁਟ ਤੇ ਬਾਜ਼ਾਰ ਦੀ ਬੇਕਰੀ ਤੋਂ ਪਰਹੇਜ ਕਰਨਾ ਚਾਹੀਦਾ। ਦਰਅਸਲ, ਇਹ ਸਭ ਕਫ ਬਣਾਉਂਦੇ ਹਨ, ਜਿਸ ਨਾਲ ਸਮੱਸਿਆ ਵਧ ਜਾਂਦੀ ਹੈ। ਕੋਸ਼ਿਸ਼ ਕਰੋ ਕਿ ਘਰ 'ਚ ਬਣਨ ਵਾਲਾ ਗਰਮ ਖਾਣਾ  ਖਾਓ।

ਠੰਡੀਆਂ ਚੀਜ਼ਾਂ ਦਾ ਨਾ ਕਰੋ ਇਸਤੇਮਾਲ
ਵਾਇਰਲ ਬੁਖਾਰ 'ਚ ਠੰਡਾ ਤੇ ਤਰਲ ਪਦਾਰਥਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਸਰੀਰ 'ਚ ਪਾਣੀ ਰੋਕਦੇ ਹਨ, ਜਿਨ੍ਹਾਂ ਨਾਲ ਅਸੰਤੁਲਨ ਹੁੰਦਾ ਹੈ। ਵਾਇਰਲ ਹੋਣ 'ਤੇ ਦਿਮਾਗ 'ਤੇ ਬਿਲਕੁਲ ਜੋਰ ਨਾ ਪਾਓ ਕਿਉਂਕਿ ਅਜਿਹਾ ਕਰਨ ਨਾਲ ਸਰੀਰ ਦੀ ਰੋਗ-ਪ੍ਰਤੀਰੋਧਕ ਸਮਰੱਥਾ ਘੱਟ ਹੁੰਦੀ ਹੈ, ਜਿਸ ਨਾਲ ਠੀਕ ਹੋਣ 'ਚ ਦੇਰੀ ਲੱਗੇਗੀ।


Related News