ਪੰਜਾਬ : ਭਲਕੇ 7 ਘੰਟੇ ਦਾ ਲੱਗੇਗਾ ਲੰਬਾ POWER CUT ! ਇਨ੍ਹਾਂ ਇਲਾਕਿਆਂ ''ਚ ਬਿਜਲੀ ਰਹੇਗੀ ਗੁੱਲ

Sunday, Oct 11, 2026 - 09:00 PM (IST)

ਪੰਜਾਬ : ਭਲਕੇ 7 ਘੰਟੇ ਦਾ ਲੱਗੇਗਾ ਲੰਬਾ POWER CUT ! ਇਨ੍ਹਾਂ ਇਲਾਕਿਆਂ ''ਚ ਬਿਜਲੀ ਰਹੇਗੀ ਗੁੱਲ

ਜਲੰਧਰ (ਵੈੱਬ ਡੈਸਕ) - ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਸੋਮਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ 'ਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਤੇ ਸ਼ਾਮ ਤਕ ਬਿਜਲੀ ਗੁੱਲ ਰਹੇਗੀ।  ਪੜ੍ਹੋ ਮੁੱਖ ਇਲਾਕਿਆਂ ਦਾ ਵੇਰਵਾ-

ਅੰਮ੍ਰਿਤਸਰ,  (ਛੀਨਾ)-ਪਾਵਰਕਾਮ ਦੇ ਉਪ ਮੰਡਲ ਅਫ਼ਸਰ ਚਾਟੀਵਿੰਡ ਵੱਲੋਂ ਪ੍ਰੈੱਸ ਨੋਟ ਜਾਰੀ ਕਰਕੇ ਸੂਚਿਤ ਕੀਤਾ ਗਿਆ ਹੈ ਕਿ 12 ਅਕਤੂਬਰ ਨੂੰ 132 ਕੇ. ਵੀ. ਸਕੱਤਰੀ ਬਾਗ ਤੋਂ ਚੱਲਦਾ 11 ਕੇ. ਵੀ. ਦਿਲਬਾਗ ਨਗਰ ਫੀਡਰ ਜ਼ਰੂਰੀ ਮੁਰੰਮਤ ਕਾਰਨ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗਾ। ਇਸ ਦੌਰਾਨ ਸ਼ਹੀਦ ਊਧਮ ਸਿੰਘ ਨਗਰ, ਮਿਗਲਾਨੀ ਰੋਡ, ਸਰਕੂਲਰ ਰੋਡ, ਕੋਟ ਮਾਹਣਾ ਸਿੰਘ, ਗੁਰੂ ਤੇਗ ਬਹਾਦਰ ਨਗਰ ਐਵੇਨਿਊ, ਸੂਰਜ ਐਵੇਨਿਊ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਸੇ ਤਰ੍ਹਾਂ 66 ਕੇ. ਵੀ. ਸੁਲਤਾਨਵਿੰਡ ਤੋਂ ਚੱਲਦਾ 11 ਕੇ. ਵੀ. ਭਾਈ ਮੰਝ ਸਾਹਿਬ ਫੀਡਰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗਾ, ਜਿਸ ਨਾਲ ਕੋਟ ਮਿੱਤ ਸਿੰਘ, ਪੀਰਾਂ ਵਾਲਾ ਬਾਜ਼ਾਰ, ਹਰਜਿੰਦਰ ਪੈਲੇਸ ਵਾਲੀ ਗਲੀ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ।

ਤਲਵੰਡੀ ਸਾਬੋ,  (ਮੁਨੀਸ਼)-66 ਕੇ.ਵੀ. ਗਰਿੱਡ ਕਮਾਲੂ ਵਿਖੇ 12 ਅਕਤੂਬਰ 2026 ਨੂੰ ਜ਼ਰੂਰੀ ਮੈਂਟਨੈਂਸ ਕੀਤੀ ਜਾਣੀ ਹੈ। ਜਿਸ ਕਰ ਕੇ ਇਸ ਗਰਿੱਡ ਤੋਂ ਚੱਲਦੇ ਦੋ ਨੰਬਰ ਫੀਡਰ ਚਹਲਾਂਵਾਲਾ ਯੂ. ਪੀ. ਐੱਸ. ਫੀਡਰ ਅਤੇ ਬਣਾਂਵਾਲਾ ਏ. ਪੀ. ਫੀਡਰ ਸਮਾਂ ਸਵੇਰੇ 10.00 ਤੋਂ ਸ਼ਾਮ 5.00 ਵਜੇ ਤਕ ਬੰਦ ਰਹਿਣਗੇ। ਇਸ ਲਈ ਇਨ੍ਹਾਂ ਫੀਡਰਾਂ ਦੇ ਬੰਦ ਰਹਿਣ ਕਰ ਕੇ ਚਹਲਾਂਵਲਾ, ਬਣਾਂਵਾਲਾ ਅਤੇ ਧਿੰਗੜ ਪਿੰਡਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ। ਇਹ ਜਾਣਕਾਰੀ ਐੱਸ. ਡੀ. ਓ. ਪੀ. ਐੱਸ. ਪੀ. ਸੀ. ਐੱਲ. ਤਲਵੰਡੀ ਸਾਬੋ ਵੱਲੋਂ ਦਿੱਤੀ ਜਾਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170


author

Shubam Kumar

Content Editor

Related News